ਖੇਤੀਬਾੜੀ ਵਿਭਾਗ ਨੇ ਲਗਾਏ ਬਲਾਕ ਰਾਜਪੁਰਾ ਦੇ ਪਿੰਡਾਂ ‘ਚ ਜਾਗਰੂਕਤਾ ਕੈਂਪ

Sorry, this news is not available in your requested language. Please see here.

ਖੇਤੀਬਾੜੀ ਵਿਭਾਗ ਨੇ ਲਗਾਏ ਬਲਾਕ ਰਾਜਪੁਰਾ ਦੇ ਪਿੰਡਾਂ ‘ਚ ਜਾਗਰੂਕਤਾ ਕੈਂਪ

ਰਾਜਪੁਰਾ, 21 ਸਤੰਬਰ:

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਲਾਕ ਰਾਜਪੁਰਾ ਦੇ ਪਿੰਡ ਖੇੜੀ ਗੰਢਿਆਂ, ਬਸੰਤਪੁਰਾ, ਅਲੂਣਾ, ਸਰਾਏ ਬੰਜਾਰਾ ਅਤੇ ਰਾਮਨਗਰ ਵਿਖੇ ਪਰਾਲੀ ਨੂੰ ਨਾ ਅੱਗ ਲਗਾਉਣ ਸਬੰਧੀ ਜਾਗਰੂਕਤਾ ਕੈਂਪ ਲਗਾਏ ਗਏ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਾਗਰੂਕਤਾ ਕੈਂਪਾਂ ਦੌਰਾਨ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਜ਼ਿਲ੍ਹਾ ਪਟਿਆਲਾ ਵਿਚ ਕੋਈ ਵੀ ਕੰਬਾਈਨ ਬਿਨਾਂ ਐਸ.ਐਮ.ਐਸ. ਨਹੀਂ ਚਲਾਈ ਜਾਵੇਗੀ। ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਕਰੁਨਾ ਅਤੇ ਡਾ. ਨੀਤੂ ਰਾਣੀ ਨੇ ਕਿਸਾਨਾਂ ਨੂੰ ਦੱਸਿਆ ਕਿ ਪਰਾਲੀ ਨੂੰ ਖੇਤਾਂ ਵਿਚ ਵਾਹ ਕੇ ਕਿਸਾਨ ਜ਼ਮੀਨ ਦੇ ਜੈਵਿਕ ਮਾਦੇ ਵਿਚ ਵਾਧਾ ਕਰਦੇ ਹਨ ਅਤੇ ਪ੍ਰਤੀ ਏਕੜ 1500 ਰੁਪਏ ਤੱਕ ਦੀ ਬੱਚਤ ਕਣਕ ਦੀ ਬਿਜਾਈ ਸਮੇਂ ਹੀ ਖਾਦਾਂ ਦੀ ਵਰਤੋਂ ਘਟਾ ਕੇ ਅਤੇ ਵਹਾਈ ਦੇ ਖ਼ਰਚੇ ਘਟਾ ਕੇ ਕਰ ਸਕਦੇ ਹਨ।

ਇਸ ਦੌਰਾਨ ਖੇਤੀਬਾੜੀ ਵਿਕਾਸ ਅਫ਼ਸਰਾਂ ਨੇ ਮੌਕੇ ਉੱਪਰ ਵੱਖ-ਵੱਖ ਪਿੰਡਾਂ ਵਿਚ ਝੋਨੇ ਦੀ ਫ਼ਸਲ ਦਾ ਨਿਰੀਖਣ ਵੀ ਕੀਤਾ ਅਤੇ ਆ ਰਹੀਆਂ ਬਿਮਾਰੀਆਂ ਸਬੰਧੀ ਪ੍ਰਮਾਣਿਤ ਦਵਾਈਆਂ ਦੀ ਵਰਤੋਂ ਕਰਨ ਦੀ ਸਿਫ਼ਾਰਿਸ਼ ਕੀਤੀ। ਇਹਨਾਂ ਕੈਂਪਾਂ ਵਿਚ ਸਹਿਕਾਰ ਸਭਾ ਦੇ ਸੈਕਟਰੀ ਸੁਰਿੰਦਰ ਸਿੰਘ, ਕੁਲਵਿੰਦਰ ਸਿੰਘ ਅਤੇ ਕਿਸਾਨ ਜਸਵੰਤ ਸਿੰਘ, ਨੰਬਰਦਾਰ ਰਾਮ ਸਿੰਘ ਅਤੇ ਪਿੰਡਾਂ ਦੇ ਅਗਾਂਹਵਧੂ ਕਿਸਾਨਾਂ ਸਮੇਤ ਖੇਤੀਬਾੜੀ ਵਿਭਾਗ ਦੇ ਏ.ਟੀ.ਐਮ ਜਸਵਿੰਦਰ ਸਿੰਘ ਅਤੇ ਜਰਨੈਲ ਸਿੰਘ ਹਾਜ਼ਰ ਸਨ