ਨਹਿਰੂ ਯੁਵਾ ਕੇਂਦਰ ਵਲੋਂ ਸਵੱਛ ਭਾਰਤ ਮੁਹਿੰਮ ਤਹਿਤ ਰੈਲੀ ਕੱਢੀ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਰੂਪਨਗਰ, 14 ਅਕਤੂਬਰ: ਨਹਿਰੂ ਯੁਵਾ ਕੇਂਦਰ ਸੰਗਠਨ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਦੇਸ਼ ਭਰ ਵਿਚ ਚਲ ਰਹੇ ਕਲੀਨ ਇੰਡੀਆ 2.0 ਅਭਿਆਨ ਦੇ ਤਹਿਤ ਨਹਿਰੂ ਯੁਵਾ ਕੇਂਦਰ ਰੋਪੜ ਵੱਲੋਂ  13 ਅਕਤੂਬਰ ਨੂੰ ਇਕ ਸਫਾਈ ਅਭਿਆਨ ਚਲਾਇਆ ਗਿਆ ਅਤੇ ਇੱਕ  ਰੈਲੀ ਦਾ ਆਯੋਜਨ ਵੀ ਕੀਤਾ ਗਿਆ|

ਜ਼ਿਲ੍ਹਾ ਯੁਵਾ ਅਧਿਕਾਰੀ ਸ਼੍ਰੀ ਪੰਕਜ ਯਾਦਵ ਦੀ ਰਹਿਨੁਮਾਈ ਹੇਠ ਸ਼ਿਵਾ ਯੂਥ ਕਲੱਬ ਗਾਜ਼ੀਪੁਰ, ਨੰਗਲ ਅਬਿਆਣਾ ਯੂਥ ਕਲੱਬ, ਲੋਕ ਭਲਾਈ ਯੂਥ ਕਲੱਬ, ਯੂਥ ਸਪੋਰਟਸ ਕਲੱਬ ਗਰਦਲੇ, ਯੂਥ ਕਲੱਬ ਨਿੱਕੂਵਾਲ ਅਤੇ ਰਣਜੀਤ ਆਵੈਨਯੁ ਵੈਲਫੇਅਰ ਐਸੋਸਿਸ਼ਨ ਦੇ ਮੈਂਬਰਾਂ ਨੇ ਆਪਣਾ ਪੂਰਾ ਯੋਗਦਾਨ ਪਾਇਆ|

ਇਸ ਸਫਾਈ ਅਭਿਆਨ ਵਿਚ  524 ਕਿਲੋਗ੍ਰਾਮ ਦਾ ਪਲਾਸਟਿਕ ਦਾ ਕੂੜਾ ਇਕੱਠਾ ਕਿੱਤਾ ਅਤੇ ਨਾਲ ਹੀ ਉਸਨੂੰ ਡਿਸਪੋਸ਼ ਵੀ ਕਿੱਤਾ ਗਿਆ| ਨਗਰ ਨਿਗਮ ਰੂਪਨਗਰ ਦੇ ਸਹਿਯੋਗ ਨਾਲ ਇਹ ਰੈਲੀ ਬੇਲਾ ਚੋਂਕ ਰੋਪੜ ਤੋਂ ਲੈਕੇ ਰਣਜੀਤ ਆਵੈਨਯੁ ਰੋਪੜ ਤਕ ਕੱਢੀ ਗਈ, ਜਿਸ ਵਿਚ ਵਲੰਟੀਅਰਾਂ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਵੱਛ ਭਾਰਤ ਤੇ ਜੁੜੇ ਨਾਅਰੇ ਵੀ ਲਗਾਏ| ਇਸ ਸਵੱਛ ਭਾਰਤ ਅਭਿਆਨ 1 ਅਕਤੂਬਰ ਤੋਂ ਲੈ ਕੇ 31 ਅਕਤੂਬਰ ਤਕ ਚਲਾਇਆ ਜਾਵੇਗਾ |

ਇਸ ਪ੍ਰੋਗਰਾਮ ਦਾ ਲਾਈਵ ਪ੍ਰਸਾਰਣ ਡੀ ਡੀ ਪੰਜਾਬੀ ਚੈਨਲ ਤੇ ਕੀਤਾ ਗਿਆ ਪ੍ਰੋਗਰਾਮ ਦੌਰਾਨ ਪੰਕਜ ਯਾਦਵ ਜਿਲਾ ਯੁਵਾ ਅਧਿਕਾਰੀ,  ਯੋਗੇਸ਼ ਮੋਹਨ ਪੰਕਜ ਨੈਸ਼ਨਲ ਯੂਥ ਅਵਾਰਡੀ, ਸਾਹਿਲ ਵਲੇਚਾ, ਲੇਖਾ ਅਤੇ ਪ੍ਰੋਗਰਾਮ ਸਹਾਇਕ,  ਰਣਜੀਤ ਆਵੈਨਯੁ ਵੈਲਫੇਅਰ ਐਸੋਸਿਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ , ਸਾਰੇ ਯੁਵਾ ਕਲੱਬ ਦੇ ਮੈਂਬਰ, ਅਵਿੰਦਰ ਰਾਜੂ ਕ੍ਰਾਂਤੀ ਕਲਾ ਮੰਚ ਰੋਪੜ, ਆਦਿ ਮੌਜੂਦ ਸਨ।