ਪੀ.ਐਮ.ਸਵੈ.ਨਿਧੀ ਸਕੀਮ ਅਧੀਨ ਸਾਰੇ ਬੈਕਾਂ ਅਤੇ ਸਟਰੀਟ ਵੈਂਡਰ ਲਈ ਵਿਸ਼ੇਸ਼ ਕੈਂਪ ਲਗਾਇਆ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਰੂਪਨਗਰ, 20 ਅਕਤੂਬਰ: ਨਗਰ ਕੌਂਸਲ ਰੂਪਨਗਰ ਵਿਖੇ ਕਾਰਜਸਾਧਕ ਅਫਸਰ ਰੂਪਨਗਰ ਸ. ਅਮਨਦੀਪ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਪੀ.ਐਮ.ਸਵੈ.ਨਿਧੀ ਸਕੀਮ ਅਧੀਨ ਸਾਰੇ ਬੈਕਾਂ ਅਤੇ ਸਟਰੀਟ ਵੈਂਡਰ ਲਈ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਸ ਵਿੱਚ ਪੀ.ਐਮ.ਸਵੈ.ਨਿਧੀ ਸਕੀਮ ਅਧੀਨ ਚੱਲ ਰਹੇ ਪੈਡਿੰਗ ਕੇਸਾਂ ਦਾ ਨਿਪਟਾਰਾ ਕਰਨ ਲਈ ਬੈਂਕ ਅਤੇ ਸਟਰੀਟ ਵੈਂਡਰ ਨੂੰ ਨਗਰ ਕੌਂਸਲ ਵਿੱਚ ਮੀਟਿੰਗ ਦੇ ਦੁਆਰਾ ਉਹਨਾਂ ਦੀਆਂ ਸੱਮਸਿਆਵਾਂ ਨੂੰ ਸੁਣਿਆ ਗਿਆ ਜਿਸ ਵਿੱਚ ਸਵੈ ਨਿਧੀ ਪੋਰਟਲ ਉੱਤੇ ਕਾਫੀ ਸਮੇਂ ਤੋਂ ਪੈਡਿੰਗ ਚੱਲ ਰਹੇ ਕੇਸਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾ ਸਕੇ।
ਇਸ ਦੌਰਾਨ ਕਈ ਬੈਂਕਾਂ ਦੇ ਅਧਿਕਾਰੀਆਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਪੋਰਟਲ ‘ਤੇ ਸਾਨੂੰ ਲਾਭਪਾਤਰੀਆਂ ਦੇ ਨਾਮ ਅਤੇ ਆਈ.ਡੀ ਵਿਖਾਈ ਨਹੀ ਦਿੰਦੀ ਜਿਸਦੇ ਕਾਰਨ ਅਸੀ ਉਹਨਾਂ ਤੇ ਕੋਈ ਕਾਰਵਾਈ ਨਹੀ ਕਰ ਸਕਦੇ।
ਇਸ ਮੁਸ਼ਕਿਲਾਂ ਨੂੰ ਦੇਖਦੇ ਹੋਏ ਸਿਟੀ ਮਿਸ਼ਨ ਮੈਨੇਜਰ ਪ੍ਰਵੀਨ ਡੋਗਰਾ ਨੇ ਸਾਰੇ ਬੈਂਕ ਅਧਿਕਾਰੀਆਂ ਨੂੰ ਸਵੈ ਨਿਧੀ ਸਕੀਮ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਦੀ ਵੈਬਸਾਇਟ ‘ਤੇ ਵਿਸ਼ੇਸ਼ ਰੂਪ ਵਿੱਚ ਈ.ਮੇਲ ਆਈ.ਡੀ ਉੱਤੇ ਜਾ ਕੇ ਜਾਂ ਕੰਟੈਕਟ ਰਾਹੀ ਸੰਪਰਕ ਕਰਕੇ ਇੱਸ ਮੁਸ਼ਕਿਲ ਨੂੰ ਦੂਰ ਕੀਤਾ ਜਾ ਸਕਦਾ ਹੈ
ਸਾਰੇ ਬੈਂਕਾਂ ਤੋਂ ਆਏ ਅਧਿਕਾਰੀਆਂ ਨੇ ਇਹ ਭਰੋਸਾ ਦਿਵਾਇਆ ਕਿ ਉਹ ਤੁਰੰਤ ਇਸ ‘ਤੇ ਅਮਲ ਕਰਕੇ ਸਾਰੇ ਕੇਸਾਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ।