ਨਗਰ ਕੌਂਸਲ ਵੱਲੋਂ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਸਟਰੀਟ ਲਾਈਟ ਕਰਮਚਾਰੀ ਅਤੇ ਮਾਲੀਆਂ ਨੂੰ ਪੱਕਾ ਕੀਤਾ ਜਾਵੇ  : ਚੀਮਾ, ਬੱਬਲ  

Sorry, this news is not available in your requested language. Please see here.

ਨਗਰ ਕੌਂਸਲ ਵੱਲੋਂ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਸਟਰੀਟ ਲਾਈਟ ਕਰਮਚਾਰੀ ਅਤੇ ਮਾਲੀਆਂ ਨੂੰ ਪੱਕਾ ਕੀਤਾ ਜਾਵੇ  : ਚੀਮਾ, ਬੱਬਲ  

ਫਤਿਹਗੜ੍ਹ ਸਾਹਿਬ, 6 ਨਵੰਬਰ:

ਲੰਮੇ ਸਮੇਂ ਤੋਂ ਠੇਕੇਦਾਰੀ ਅਧੀਨ ਕੰਮ ਕਰ ਰਹੇ ਹਨ  ਸਫਾਈ ਕਰਮਚਾਰੀ ਜੋ ਨਗਰ ਕੌਂਸਲ ਵੱਲੋਂ ਕੰਟਰੈਕਟ ਤੇ ਕੀਤੇ ਗਏ ਹਨ ਉਸੇ ਤਰਜ਼ ਤੇ  ਸਟਰੀਟ ਲਾਈਟਾਂ ਠੀਕ ਕਰਨ ਵਾਲੇ ਅਤੇ ਮਾਲੀਆ ਨੂੰ ਵੀ ਠੇਕੇਦਾਰੀ ਸਿਸਟਮ ਤੋਂ ਬਾਹਰ ਕੱਢ ਕੇ  ਨਗਰ ਕੌਂਸਲ ਦੇ ਅਧੀਨ  ਕੀਤਾ ਜਾਵੇ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਗਦੀਪ ਸਿੰਘ ਚੀਮਾ, ਜ਼ਿਲਾ ਮੁੱਖ ਬੁਲਾਰਾ ਹਰਵਿੰਦਰ ਸਿੰਘ ਬੱਬਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਅਵਤਾਰ ਸਿੰਘ ਰਿਆ ਨੇ ਫਤਿਹਗਡ਼੍ਹ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ  ।

ਜਥੇਦਾਰ ਚੀਮਾ ਨੇ ਕਿਹਾ ਕਿ ਪਿਛਲੇ ਸਮੇਂ ਥੋੜੇ ਸਮੇਂ ਵਿੱਚ ਹੀ 95 ਦੇ ਲਗਭਗ ਸਫ਼ਾਈ ਸੇਵਕਾਂ ਨੂੰ ਉਨ੍ਹਾਂ ਵੱਲੋਂ ਕੀਤੇ ਗਏ ਲੰਮੇ ਸੰਘਰਸ਼ ਤੋਂ ਬਾਅਦ ਨਗਰ ਕੌਂਸਲ ਵੱਲੋਂ ਕੰਟਰੈਕਟ ਤੇ ਕੀਤਾ ਗਿਆ ਹੈ ਬਾਕੀ ਰਹਿੰਦੇ ਸਟਰੀਟ ਲਾਈਟ ਕਰਮਚਾਰੀ ਜਿਨ੍ਹਾਂ ਦੀ ਗਿਣਤੀ ਕੇਵਲ 11 ਤੇ ਮਾਲੀ  16 ਦੇ ਲਗਭਗ ਹੀ ਹਨ, ਜੋ ਕਿ ਪਿਛਲੇ 10-12 ਸਾਲਾਂ ਤੋਂ ਠੇਕੇਦਾਰੀ ਸਿਸਟਮ ਅਧੀਨ ਕੰਮ ਕਰਦੇ ਆ ਰਹੇ ਹਨ  ਬਹੁਤ ਘੱਟ ਮਿਹਨਤਾਨੇ ਤੇ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਆ ਰਹੇ ਹਨ ਤੇ ਇੰਨੇ ਘੱਟ ਮਿਹਨਤਾਨੇ ਵਿੱਚ  ਇਨ੍ਹਾਂ  ਮੁਲਾਜ਼ਮਾਂ ਨੂੰ  ਆਪਣੇ ਸਾਧਨਾਂ ਰਾਹੀਂ ਆਉਣਾ ਜਾਣਾ ਪੈਂਦਾ ਹੈ ਤੇ ਖ਼ਰਚ ਵੀ ਮਹਿੰਗਾਈ ਅਨੁਸਾਰ ਵੱਧਦਾ ਜਾ ਰਿਹਾ ਹੈ । ਆਗੂਆਂ ਨੇ ਦੱਸਿਆ ਕਿ ਦੂਸਰਾ ਇਨ੍ਹਾਂ ਮੁਲਾਜ਼ਮਾਂ ਵਲੋਂ ਬਿਜਲੀ ਤੇ ਕੰਮ ਕਰਨ ਕਾਰਨ ਆਪਣੀ ਜ਼ਿੰਦਗੀ ਖ਼ਤਰੇ ਵਿੱਚ ਪਾ ਕੇ  ਰਿਸਕ ਨਾਲ ਵੀ ਜੂਝਣਾ ਪੈਂਦਾ ਹੈ  ਜਿਸ ਨੂੰ ਦੇਖਦਿਆਂ ਹੋਇਆਂ ਇਨ੍ਹਾਂ ਮੁਲਾਜ਼ਮਾਂ ਦੇ ਬੀਮੇ ਵੀ ਕਰਵਾਏ ਜਾਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਮੁਲਾਜ਼ਮ ਦਿਨ ਰਾਤ ਲੋਕਾਂ ਦੀ ਸੇਵਾ ਵਿਚ ਹਾਜ਼ਰ ਰਹਿੰਦੇ ਹਨ ।