ਫਿਰੋਜ਼ਪੁਰ ਦੇ  ਕਿਸਾਨਾਂ ਨੇ ਜੀਐਨ ਕਾਲਜ ਲੁਧਿਆਣਾ ਵਿਖੇ ਆਯੋਜਨ ਵਾਤਾਵਰਣ ਸੰਭਾਲ ਮੇਲੇ ਦਾ ਕੀਤਾ ਦੌਰਾ।

Sorry, this news is not available in your requested language. Please see here.

ਫਿਰੋਜ਼ਪੁਰ 28 ਨਵੰਬਰ ()ਵਾਤਾਵਰਨ ਸੰਭਾਲ਼ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਬਣੀ “ ਸੋਚ “ ਸੰਸਥਾ ਵੱਲੋਂ  ਦੂਜਾ ਰਾਜ ਪੱਧਰੀ ਵਾਤਾਵਰਨ ਸੰਭਾਲ਼ ਮੇਲਾ 2022 ਗੁਰੂ ਨਾਨਕ ਦੇਵ ਇੰਜਨੀਅੰਰਿਗ ਕਾਲਜ ਲੁਧਿਆਣਾ ਵਿਖੇ ਲਗਾਇਆ  ਗਿਆ ਇਸ ਮੇਲੇ ਵਿੱਚ ਫ਼ਿਰੋਜ਼ਪੁਰ ਤੋਂ ਕਰੀਬ 60 ਕਿਸਾਨ ਤੇ ਬੀਬੀਆਂ ਨੇ ਭਾਗ ਲਿਆ ਜਿੰਨਾ ਦਾ ਸਾਰਾ ਪ੍ਰੰਬਧ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਫ਼ਿਰੋਜ਼ਪੁਰ ਨੇ ਆਤਮਾ ਸਕੀਮ ਅਧੀਨ ਡਿਪਟੀ ਪ੍ਰੋਜਕਟ ਡਾਇਰੈਕਟਰ ਡਾ. ਆਰਜ਼ੂ ਗੋਇਲ ਜ਼ਿਲ੍ਹਾ ਕੋਆਡੀਨੇਟਰ ਫ਼ਿਰੋਜ਼ਪੁਰ ਨੇ ਕੀਤਾ।
ਕਿਸਾਨ ਨੇ ਉੱਥੇ ਪਹੁੰਚ ਕੇ ਬਹੁਤ ਸਾਰੀ ਜਾਣਕਾਰੀ ਇਕੱਠੀ ਕੀਤੀ ਅਤੇ ਵਿਭਾਗ ਦਾ ਧੰਨਵਾਦ ਵੀ ਕੀਤਾ ਤੇ ਬੇਨਤੀ ਕੀਤੀ ਕਿ ਅੱਗੇ ਤੋਂ ਵੀ ਇਹੋ ਜਿਹੇ ਪ੍ਰੋਗਰਾਮਾਂ ਦੇ ਪ੍ਰੰਬਧ  ਕੀਤੇ ਜਾਣ ਤਾਂ ਕਿ ਹੋਰ ਖੇਤੀਬਾੜੀ ਤੇ ਸਹਾਇਕ ਧੰਦਿਆਂ ਬਾਰੇ ਜਾਣਕਾਰੀ ਮਿਲਦੀ ਰਹੇ।

ਡਾ ਲਖਵਿੰਦਰ ਸਿੰਘ ਲੱਖੇਵਾਲੀ ਅਤੇ ਸੰਤ ਬਾਬਾ ਗੁਰਮੀਤ ਸਿੰਘ ਵੱਲੋਂ ਕਰਵਾਏ ਗਏ ਮੇਲੇ ਵਿੱਚ ਸਮਾਜ ਦੇ ਵੱਖ ੑਵੱਖ ਵਰਗਾ ਦੀਆਂ ਪ੍ਰਮੁੱਖ ਸ਼ਖਸੀਅਤਾ ਜਿੰਨਾ ਵਿੱਚ ਲੁਧਿਆਣਾ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ, ਮਲੇਰਕੋਟਲਾ ਦੀ ਐਸਐਸਪੀਉਲੰਪੀਅਨ ਅਵਨੀਤ ਕੌਰ, ਪ੍ਰੱਸਿਧ ਲੇਖਕ ਤੇ ਕਵੀ ਡਾ. ਸੁਰਜੀਤ ਪਾਤਰ, ਡਾ. ਮਨਜੀਤ ਸਿੰਘ ਕੰਗ ਸਾਬਕਾ ਵਾਈਸ ਚਾਂਸਲਰ ਪੀਏਯੂ ਗੁਰਪ੍ਰੀਤ ਸਿੰਘ ਤੂਰ ਰਿਟਾਇਰਡ ਆਈਪੀਐਸ ਆਦਿ ਨੇ ਵੀ ਭਾਗ ਲਿਆ । ਅਖੀਰ ਵਿੱਚ ਲੋਕ ਕਲਾਕਾਰਾਂ ਦੀ ਟੋਲੀ ’ ਰੰਗਲੇ ਸਰਦਾਰ’  ਨੇ ਪੰਜਾਬੀ ਲੋਕ ਗੀਤਾ ਰਾਹੀ ਲੋਕ ਮਨਾਂ ਨੂੰ ਮੋਹ ਲਿਆ । ਇਸ ਤਰਾਂ ਇਹ ਰਾਜ ਪੱਧਰੀ ਵਾਤਾਂ ਵਰਨ ਸੰਭਾਲ਼ ਮੇਲਾ ਅੱਮਿਟ ਯਾਦਾਂ ਛੱਡਦਾ ਹੋਇਆ ਅਗਲੇ ਮੇਲੇ 2023 ਤੱਕ ਲੋਕ ਮਨਾਂ ਵਿੱਚ ਸੁਪਨੇ ਲੈੰਦਾ ਹੋਇਆ ਸ਼ਾਮ ਨੂੰ ਸਮਾਪਤ ਹੋ ਗਿਆ ।
ਇਸ ਮੌਕੇ ਜਿਲ੍ਹੇ ਦੇ  ਵੱਖ ਵੱਖ ਬਲਾਕਾਂ ਦੇ ਬੀਟੀਐਮ  ਸਿਮਰਪਾਲ ਸਿੰਘ, ਗਗਨਦੀਪ ਸਿੰਘ,ਰਾਜਬੀਰ ਸਿੰਘ ਅਤੇ ਦਲਬੀਰ ਕੌਰ ਆਦਿ ਵੀ ਹਾਜ਼ਰ ਸਨ।

 

ਹੋਰ ਪੜ੍ਹੋ :-  ਬੈਡਮਿੰਟਨ ਲਵਰਜ਼ ਵਲੋਂ ਆਯੋਜਿਤ ਤੀਜਾ ਚਾਰ ਰੋਜ਼ਾ ਟੂਰਨਾਮੈਂਟ ਸ਼ਾਨੋ ਸ਼ੋਕਤ ਨਾਲ ਸਮਾਪਤ