ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਮੋਹਾਲੀ ’ਚ ਦਾਖਲਾ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਸ਼ੁਰੂ

news makahni
news makhani

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

**ਦਸਵੀਂ ’ਚ ਪੜ੍ਹ ਰਹੇ ਵਿਦਿਆਰਥੀ ਦੇ ਸਕਦੇ ਹਨ ਦਾਖਲਾ ਪ੍ਰੀਖਿਆ

ਬਰਨਾਲਾ, 2 ਦਸੰਬਰ :- 
ਪੰਜਾਬ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਮੋਹਾਲੀ ਵਿਖੇ 13ਵੇਂ ਦਾਖਲਾ ਕੋਰਸ ਲਈ ਦਾਖਲਾ ਪ੍ਰੀਖਿਆ 15 ਜਨਵਰੀ, 2023 ਨੂੰ ਲਈ ਜਾ ਰਹੀ ਹੈ, ਜਿਸ ਲਈ ਆਨਲਾਈਨ ਅਪਲਾਈ 1 ਦਸੰਬਰ, 2022 ਤੋਂ 5 ਜਨਵਰੀ, 2023 ਤੱਕ ਕੀਤਾ ਜਾ ਸਕਦਾ ਹੈ।
ਜ਼ਿਲ੍ਹਾ ਰੋਜ਼ਗਾਰ ਅਫਸਰ ਗੁਰਤੇਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਨ.ਡੀ.ਏ. ਵਿੱਚ ਸ਼ਾਮਲ ਹੋਣ ਦੇ ਚਾਹਵਾਨ ਲੜਕੇ ਇਸ ਦਾਖਲਾ ਪ੍ਰੀਖਿਆ ਵਿੱਚ ਹਿੱਸਾ ਲੈ ਸਕਦੇ ਹਨ। ਇਸ ਦਾਖਲਾ ਪ੍ਰੀਖਿਆ ਲਈ ਪੰਜਾਬ ਰਾਜ ਦੇ ਵਸਨੀਕ ਦਸਵੀਂ ਕਲਾਸ ਵਿੱਚ ਪੜ੍ਹਦੇ (ਕੇਵਲ ਲੜਕੇ) ਵਿਦਿਆਰਥੀ ਜਿਨ੍ਹਾਂ ਦੀ ਜਨਮ ਮਿਤੀ 02.07.2006 ਤੋਂ ਪਹਿਲਾਂ ਨਾ ਹੋਵੇ, ਦਾਖਲਾ ਪ੍ਰੀਖਿਆ ਲਈ ਅਪਲਾਈ ਕਰ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸੰਸਥਾ ਦੁਆਰਾ ਪ੍ਰੀਖਿਆ ਉਪਰੰਤ ਚੁਣੇ ਗਏ ਵਿਦਿਆਰਥੀਆਂ ਨੂੰ ਐਨ.ਡੀ.ਏ/ਡਿਫੈਂਸ ਸਰਵਿਸਜ਼ ਦੇ ਦਾਖਲੇ ਲਈ ਲਿਖਤੀ ਅਤੇ ਸਰੀਰਕ ਟੈਸਟ ਦੀ ਤਿਆਰੀ ਕਰਵਾਉਣ ਦੇ ਨਾਲ-ਨਾਲ ਮੋਹਾਲੀ ਦੇ ਸਭ ਤੋਂ ਵਧੀਆ ਸਿੱਖਿਆ ਪੱਧਰ ਦੇ ਸਕੂਲਾਂ ਤੋਂ 11ਵੀਂ ਅਤੇ 12ਵੀਂ ਦੀ ਪੜ੍ਹਾਈ ਵੀ ਕਰਵਾਈ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਅਪ੍ਰੈਲ 2023 ਬੈਚ ਦੇ ਦਾਖਲੇ ਲਈ ਲਿਖਤੀ ਪ੍ਰੀਖਿਆ 15 ਜਨਵਰੀ 2023 ਨੂੰ ਹੋਵੇਗੀ।) ਸੰਸਥਾ ਵੱਲੋਂ ਪੂਰੀ ਟ੍ਰੇਨਿੰਗ ਮੁਫ਼ਤ ਦਿੱਤੀ ਜਾਂਦੀ ਹੈ ਅਤੇ ਸੰਸਥਾ ਵਿੱਚ ਮੁਫ਼ਤ ਬੋਰਡਿੰਗ, ਮੈੱਸ ਦੀ ਸੁਵਿਧਾ ਵੀ ਉਪਲੱਬਧ ਹੈ। ਵਿਦਿਆਰਥੀਆਂ ਨੂੰ ਕੇਵਲ 11ਵੀਂ ਅਤੇ 12ਵੀਂ ਦੀ ਪੜ੍ਹਾਈ ਦੀ ਫੀਸ, ਜੋ ਵੀ ਸਕੂਲ ਵੱਲੋਂ ਨਿਰਧਾਰਤ ਕੀਤੀ ਜਾਂਦੀ ਹੈ, ਹੀ ਦੇਣੀ ਪਵੇਗੀ। ਦਾਖਲਾ ਪ੍ਰੀਖਿਆ ਲਈ ਰਜਿਸਟ੍ਰੇਸ਼ਨ 1 ਦਸੰਬਰ 2022 ਤੋਂ 5 ਜਨਵਰੀ 2023 ਤੱਕ ਸੰਸਥਾ ਦੇ ਪੋਰਟਲ ਦੇ ਲਿੰਕ http://recruitment-portal.in ’ਤੇ ਕੀਤੀ ਜਾ ਸਕਦੀ ਹੈ। ਵਧੇਰੇ ਜਾਣਕਾਰੀ ਲਈ ਸੰਸਥਾ ਦੀ ਵੈਬਸਾਈਟ http://afpipunjab.org ਜਾਂ ਟੈਲੀਫੋਨ ਨੰ: 0172-2219707/ 9041006305 ’ਤੇ ਸਵੇਰੇ 9.00 ਵਜੇ ਤੋਂ 5.00 ਤੱਕ ਸੰਪਰਕ ਕੀਤਾ ਜਾ ਸਕਦਾ ਹੈ।