ਟਰੈਫਿਕ ਐਜੂਕੇਸ਼ਨ ਸੈਲ ਵੱਲੋਂ ਲਗਾਇਆ ਗਿਆ ਗੱਡੀਆਂ ਦਾ ਫਰੀ ਪ੍ਰਦੂਸ਼ਣ ਚੈਕਅਪ ਕੈਂਪ

_Free pollution check up camp
ਟਰੈਫਿਕ ਐਜੂਕੇਸ਼ਨ ਸੈਲ ਵੱਲੋਂ ਲਗਾਇਆ ਗਿਆ ਗੱਡੀਆਂ ਦਾ ਫਰੀ ਪ੍ਰਦੂਸ਼ਣ ਚੈਕਅਪ ਕੈਂਪ
ਐਸ.ਏ.ਐਸ ਨਗਰ 10 ਦਸੰਬਰ 2022
ਅੱਜ ਐਸ ਵੀ ਫਿਲਿੰਗ ਸਟੇਸ਼ਨ ਫੇਜ਼ 3 ਐਸ.ਏ.ਐਸ ਨਗਰ ਵਿੱਖੇ ਐਨ.ਜੀ.ਟੀ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਾਲਣਾ ਕਰਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਤਲਵਾੜ, ਐਸ.ਐਸ.ਪੀ ਸ਼੍ਰੀ ਸੰਦੀਪ ਗਰਗ ਅਤੇ ਸਕੱਤਰ ਆਰ.ਟੀ.ਏ ਸ਼੍ਰੀਮਤੀ ਪੂਜਾ ਐੱਸ ਗਰੇਵਾਲ  ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਗੱਡੀਆਂ ਦਾ ਫਰੀ ਪ੍ਰਦੂਸ਼ਣ ਚੈਕ ਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਹਾਜਰ ਲੋਕਾਂ ਨੂੰ ਵੱਧ ਰਹੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਸ਼ਹਿਰੀ ਖੇਤਰਾਂ ਵਿੱਚ ਇਲੈਕਟ੍ਰੋਨਿਕ ਵਾਹਨ ਦੀ ਵਰਤੋਂ ਕਰਨ ਅਤੇ ਆਪਣੀਆਂ ਗੱਡੀਆਂ ਦੇ ਕਾਗਜਾਤ ਪੂਰੇ ਰੱਖਣ ਸਬੰਧੀ ਜਾਗਰੂਕ ਕੀਤਾ ਗਿਆ।

ਹੋਰ ਪੜ੍ਹੋ – ਜਿਲ੍ਹੇ ਦੇ 55 ਮੁਕੱਦਮਿਆਂ ਵਿੱਚ ਫੜ੍ਹੇ ਗਏ 10 ਤਰ੍ਹਾਂ ਦੇ  ਨਸ਼ੀਲੇ ਪਦਾਰਥਾਂ ਨੂੰ ਕੀਤਾ ਗਿਆ ਨਸ਼ਟ : ਐਸ.ਐਸ.ਪੀ

ਇਸ ਮੌਕੇ ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਏ.ਐਸ.ਆਈ ਸ਼੍ਰੀ ਜਨਕ ਰਾਜ, ਦਫਤਰ ਆਰ.ਟੀ.ਏ ਐਸ.ਏ.ਐਸ ਨਗਰ ਵੱਲੋਂ ਸ਼੍ਰੀ ਸੁਖਰਾਜ ਮੱਟੂ ਜੂਨੀਅਰ ਸਹਾਇਕ ਅਤੇ ਪੈਟਰੋਲ ਪੰਪ ਦੇ ਮਾਲਕ ਸ਼੍ਰੀ ਮੋਹਣ ਲਾਲ ਹਾਜਰ ਸਨ।