ਪ੍ਰਧਾਨ ਮੰਤਰੀ ਕੇਅਰ ਫੰਡ ਫੋਰ ਚਿਲਡਰਨਜ਼ ਅਧੀਨ ਬੱਚਿਆਂ ਨੂੰ ਮਿਲੇਗੀ 10 ਲੱਖ ਦੀ ਵਿੱਤੀ ਸਹਾਇਤਾ

Senu Duggal (2)
ਸਰਹੱਦੀ ਪਿੰਡਾਂ ਵਿਚ ਸ਼ਾਮ 5 ਵਜੇ ਤੋਂ ਬਾਅਦ ਡੀਜੇ ਚਲਾਉਣ ਤੇ ਪਾਬੰਦੀ

Sorry, this news is not available in your requested language. Please see here.

ਫਾਜ਼ਿਲਕਾ, 7 ਜਨਵਰੀ 2023

ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਦੱਸਿਆ ਕਿ ਕਰੋਨਾ ਕਾਲ ਦੌਰਾਨ ਕਰੋਨਾ ਕਰਕੇ 28 ਫਰਵਰੀ 2022 ਤੋਂ ਪਹਿਲਾਂ ਅਨਾਥ ਹੋਏ ਬੱਚੇ ਜੋ ਕਿ ਪ੍ਰਧਾਨ ਮੰਤਰੀ ਕੇਅਰ ਫੰਡ ਫਾਰ ਚਿਲਡਰਨ ਸਕੀਮ ਅਧੀਨ ਦਾ ਲਾਭ ਲੈਣ ਤੋਂ ਵਾਂਝੇ ਰਹਿ ਗਏ ਸਨ ਉਨ੍ਹਾਂ ਦੀ ਸੂਚਨਾ ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਿਭਾਗ ਨੂੰ ਭੇਜੀ ਜਾਣੀ ਹੈ ਤਾਂ ਜੋ ਉਨ੍ਹਾਂ ਵੱਲੋਂ ਇਹਨਾਂ ਬੱਚਿਆਂ ਨੂੰ 10 ਲੱਖ ਦੀ ਵਿੱਤੀ ਸਹਾਇਤਾ ਦਿੱਤੀ ਜਾ ਸਕੇ।

ਹੋਰ ਪੜ੍ਹੋ – ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਦੇ ਸੇਵਾ ਕੇਂਦਰ ਵਿਖੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਦੌਰਾਨ ਜ਼ਿਲ੍ਹੇ ਵਿੱਚ ਕੁਲ 56 ਬਚਿਆਂ ਨੂੰ ਏਕਲ ਮਾਤਾ – ਪਿਤਾ ਬੱਚੇ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਕੀਮਾਂ ਜਿਵੇਂ ਕਿ 1500/- ਰੁਪਏ ਸਪੋਂਸਰਸ਼ਿਪ ਸਕੀਮ ਅਤੇ 50,000/- ਰੁਪਏ ਐਕਸ ਰੇਸ਼ਿਆਂ ਗ੍ਰਾਂਟ, 5 ਲੱਖ ਦਾ ਸਰਬੱਤ ਸਿਹਤ ਬੀਮਾ, ਰਾਸ਼ਨ, ਆਸ਼ੀਰਵਾਦ ਸਕੀਮ, ਮੁਹੱਇਆ ਕਰਵਾਈ ਗਈ। ਇਨ੍ਹਾਂ ਬੱਚਿਆਂ ਦੀ ਸਕੂਲਾਂ ਵਿੱਚ ਫੀਸ ਮਾਫ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਜ਼ਿਲ੍ਹੇ ਵਿੱਚ ਅਨਾਥ ਅਤੇ ਏਕਲ ਮਾਤਾ – ਪਿਤਾ ਵਾਲੇ ਬੱਚਿਆਂ ਲਈ ਪੂਰਨ ਯਤਨ ਕੀਤੇ ਗਏ ਜਿਸ ਵਿੱਚ ਇਨ੍ਹਾਂ ਬੱਚਿਆਂ ਦੀ ਲੋਕਡਾਉਨ ਦੌਰਾਨ ਸਿੱਖਿਆ ਨੂੰ ਰੈਗੂਲਰ, ਬੱਚਿਆਂ ਨੂੰ ਰਾਸ਼ਨ ਅਤੇ ਹੋਰ ਲੋੜੀਂਦਾ ਸਮਾਨ ਚਾਇਲਡਲਾਇਨ 1098 ਦੀ ਸਹਾਇਤਾ ਨਾਲ ਯਕੀਨੀ ਬਣਾਇਆ ਗਿਆ।

ਉਨ੍ਹਾਂ ਕਿਹਾ ਕਿ ਜੋ ਬਚੇ ਕਿਸੇ ਕਾਰਨ ਪ੍ਰਧਾਨ ਮੰਤਰੀ ਕੇਅਰ ਫੰਡ ਫਾਰ ਚਿਲਡਰਨ ਸਕੀਮ ਦਾ ਲਾਭ ਲੈਣ ਤੋਂ ਵਾਂਝੇ ਰਹਿ ਗਏ ਹਨ ਉਨ੍ਹਾਂ ਦੇ ਫਾਰਮ ਭਰਨ ਲਈ ਸੂਚਨਾ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਫਾਜ਼ਿਲਕਾ ਨੂੰ ਭੇਜੀ ਜਾਵੇ, ਜਿਲ੍ਹਾ ਪ੍ਰਸਾਸ਼ਨ ਵੱਲੋਂ ਸਿਫਾਰਿਸ਼ ਕਰਕੇ ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਨੂੰ ਉਨ੍ਹਾਂ ਦੀ ਸੂਚਨਾ ਭੇਜੀ ਜਾਵੇਗੀ ਤਾਂ ਜੋ ਉਨ੍ਹਾਂ ਵੱਲੋਂ ਇਹਨਾਂ ਬੱਚਿਆਂ ਨੂੰ 10 ਲੱਖ ਦੀ ਵਿੱਤੀ ਸਹਾਇਤਾ ਦਿੱਤੀ ਜਾ ਸਕੇ ਅਤੇ ਨਾਲ ਹੀ ਇਹਨਾਂ ਦੀ ਸਿੱਖਿਆ ਲਈ ਸਲਾਨਾ 20,000/- ਰੁਪਏ ਸਕਾਲਰਸ਼ਿਪ ਅਤੇ 50,000/- ਰੁਪਏ ਐਕਸ ਰੇਸ਼ਿਆ ਗ੍ਰਾਂਟ, 1500/- ਰੁਪਏ ਮਹੀਨਾ ਪੈਨਸ਼ਨ ਦਾ ਲਾਭ ਵੀ ਦਿੱਤਾ ਜਾ ਸਕੇ।

ਡਿਪਟੀ ਕਮਿਸ਼ਨਰ ਫਾਜ਼ਿਲਕਾ ਨੇ ਜ਼ਿਲ੍ਹਾ ਫਾਜ਼ਿਲਕਾ ਦੇ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸਕੀਮ ਅਧੀਨ ਲਾਭ ਤੋਂ ਵਾਂਝੇ ਅਨਾਥ ਬਚਿਆਂ ਦੀ ਤੁਰੰਤ ਸੂਚਨਾ ਕਮਰਾ ਨੰ 405, ਤੀਸਰੀ ਮੰਜ਼ਿਲ, ਏ-ਬਲਾਕ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਾਜ਼ਿਲਕਾ ਜਾਂ ਦਫਤਰੀ ਫੋਨ ਨੰ:- 01638-261098, ਭੁਪਿੰਦਰਦੀਪ ਸਿੰਘ ਕਾਊਂਸਲਰ ਮੋਬਾਇਲ ਨੰ. 94659-00040 ਤੇ ਦਿੱਤੀ ਜਾਵੇ।