ਖੇਤੀਬਾੜੀ ਵਿਭਾਗ ਫਾਜ਼ਿਲਕਾ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਲਗਾਏ ਗਏ ਕਿਸਾਨ ਜਾਗਰੂਕਤਾ ਕੈਂਪ

_Anti-Gangster Task Force (1)
ਖੇਤੀਬਾੜੀ ਵਿਭਾਗ ਫਾਜ਼ਿਲਕਾ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਲਗਾਏ ਗਏ ਕਿਸਾਨ ਜਾਗਰੂਕਤਾ ਕੈਂਪ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਕਿਸਾਨਾਂ ਨੂੰ ਹਾੜੀ ਸੀਜਨ ਦੌਰਾਨ ਬੀਜੀਆਂ ਫਸਲਾਂ ਅਤੇ ਸਾਉਣੀ ਦੀ ਫਸਲਾਂ ਸਬੰਧੀ ਦਿੱਤੀ ਜਾਣਕਾਰੀ

ਫਾਜ਼ਿਲਕਾ 26 ਫਰਵਰੀ 2023

ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ ਡਾ. ਸਰਵਨ ਸਿੰਘ ਦੀ ਅਗਵਾਈ ਹੇਠ ਜ਼ਿਲਾ ਫਾਜ਼ਿਲਕਾ ਦੇ ਵੱਖ ਵੱਖ ਬਲਾਕਾਂ ਦੇ ਵੱਖ ਵੱਖ ਪਿੰਡਾਂ ਸਿੰਘਪੂਰਾ, ਘੁੜਿਆਣਾ, ਬੁਰਜ ਮੁਹਾਰ, ਸੁਖਚੈਨ ਅਤੇ ਨਰਾਇਣਪੁਰਾ ਵਿੱਚ ਕਿਸਾਨ ਜਾਗਰੂਕਤਾ ਕੈਂਪ ਲਗਾਏ ਗਏ। ਇਨ੍ਹਾਂ ਕੈਂਪਾਂ ਵਿੱਚ ਬਲਾਕ ਖੇਤੀਬਾੜੀ ਅਫਸਰ ਦੇ ਸਹਿਯੋਗ ਨਾਲ ਸਰਕਲ ਇੰਚਾਰਜ ਵੱਲੋਂ ਕਿਸਾਨਾਂ ਨੂੰ ਹਾੜੀ ਦੌਰਾਨ ਬੀਜੀਆਂ ਗਈਆਂ ਫਸਲਾਂ ਅਤੇ ਆਉਣ ਵਾਲੀ ਸਾਉਣੀ ਦੀਆਂ ਫਸਲਾਂ ਸਬੰਧੀ ਜਾਗਰੂਕ ਕੀਤਾ ਗਿਆ।

ਹੋਰ ਪੜ੍ਹੋ – ਜ਼ਿਲ੍ਹਾ ਮੈਜਿਸਟਰੇਟ ਵੱਲੋਂ ਫਾਰਮੈਸੀ/ਕੈਮਿਸਟ ਦੀਆਂ ਦੁਕਾਨਾਂ ਤੇ ਸੀਸੀਟੀਵੀ ਕੈਮਰੇ ਲਗਾਉਣ ਦੇ ਆਦੇਸ਼ ਜਾਰੀ

ਕੈਂਪਾ ਵਿੱਚ ਖੇਤੀਬਾੜੀ ਵਿਭਾਗ ਦੇ ਸਰਕਲ ਇੰਚਾਰਜ ਵੱਲੋਂ ਕਿਸਾਨਾਂ ਨੂੰ ਵੱਧ ਤਾਪਮਾਨ ਹੋਣ ਕਾਰਨ ਕਣਕ ਨੂੰ ਹਲਕਾ ਪਾਣੀ ਲਾਉਣ ਅਤੇ ਨਾਲ ਹੀ 2 ਪ੍ਰਤੀਸ਼ਤ ਪੋਟਾਸ਼ੀਅਮ ਨਾਇਟ੍ਰੇਟ ਦੀ ਸਪਰੇਅ ਕਰਨ ਦੀ ਸਲਾਹ ਦਿੱਤੀ ਗਈ। ਪਹਿਲੀ ਸਪਰੇਅ  ਗੋਭ ਵਾਲਾ ਪੱਤਾ ਨਿਕਲਣ ਅਤੇ ਦੂਜੀ ਸਪਰੇਅ ਅਤੇ ਭੂਰ ਪੈਣ ਸਮੇਂ ਕੀਤੀ ਜਾਵੇ। ਵੱਧ ਤਾਪਮਾਨ ਹੋਣ ਕਾਰਨ ਪੀਲੀ ਕੁੰਗੀ ਦਾ ਹਮਲਾ ਵੀ ਵੇਖਣ ਨੂੰ ਮਿਲ ਸਕਦਾ ਹੈ ਇਸ ਲਈ ਕਿਸਾਨਾ ਨੂੰ ਇਹ ਵੀ ਸਲਾਹ ਦਿੱਤੀ ਗਈ ਕਿ ਕਣਕ ਦੀ ਫਸਲ ਦਾ ਲਗਾਤਾਰ ਨਿਰੀਖਣ ਕਰਦੇ ਰਹਿਣ, ਨਿਰੀਖਣ ਦੌਰਾਨ ਬਿਮਾਰੀ ਨਜਰ ਆਉਣ ਤੇ 200 ਗ੍ਰਾਮ ਕੈਵੀਅਟ ਜਾਂ 200 ਗ੍ਰਾਮ ਕੋਸਟੋਡੀਅਮ ਜਾਂ 200 ਮਿ.ਲਿ. ਟੀਲਟ/ਸਾਈਨ/ਬੰਪਰ ਦੀ ਸਪਰੇਅ ਕੀਤੀ ਜਾਵੇ।

ਇਸ ਤੋਂ ਇਲਾਵਾ ਸਾਉਣੀ ਸੀਜਨ ਦੌਰਾਨ ਬੀਜੀ ਜਾਣ ਵਾਲੀ ਨਰਮੇ ਦੀ ਫਸਲ ਸਬੰਧੀ ਕਿਸਾਨਾਂ ਨਾਲ ਨੁਕਤੇ ਸਾਂਝੇ ਕੀਤੇ ਗਏ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਗੁਲਾਬੀ ਸੁੰਡੀ ਨਰਮੇ ਦੀ ਫਸਲ ਦਾ ਮੁੱਖ ਕੀੜਾ ਹੈ ਜਿਸ ਦੇ ਹਮਲੇ ਨੂੰ ਰੋਕਣ ਲਈ ਖੇਤਾਂ ਜਾਂ ਖੇਤਾਂ ਦੇ ਆਸ ਪਾਸ ਰੱਖੀਆਂ ਛੱਟੀਆਂ ਦੀ ਸਾਫ ਸਫਾਈ ਕੀਤੀ ਜਾਵੇ ਅਤੇ ਛੱਟੀਆਂ ਉਪਰ ਲੱਗੀਆਂ ਸੀਕਰੀਆਂ ਨਸ਼ਟ ਕਰ ਦਿੱਤੀਆਂ ਜਾਣ ਕਿਉਂਕਿ ਇਨ੍ਰਾਂ ਸੀਕਰੀਆਂ ਵਿੱਚ ਗੁਲਾਬੀ ਸੁੰਡੀ ਦਾ ਲਾਰਵਾ ਪਲਦਾ ਹੈ। ਉਨ੍ਹਾਂ ਕਿਸਾਨਾਂ ਨੂੰ ਦੱਸਿਆ ਗਿਆ ਕਿ ਗੁਲਾਬੀ  ਸੁੰਡੀ ਅਤੇ ਚਿੱਟੇ ਮੱਛਰ ਦੇ ਬਚਾਵ ਲਈ ਨਰਮੇ ਦੀ ਬਿਜਾਈ ਹਰ ਹਾਲਤ ਵਿੱਚ 15 ਮਈ ਤੱਕ ਕਰ ਲਈ ਜਾਵੇ। ਉਨ੍ਹਾਂ ਦੱਸਿਆ ਕਿ ਚਿੱਟੀ ਮੱਖੀ ਦੇ ਫੈਲਾਅ ਨੂੰ ਰੋਕਣ ਲਈ ਖਾਲੀ ਥਾਵਾਂ ਸੜਕਾਂ ਦੇ ਕਿਨਾਰਿਆਂ ਸਿੰਚਾਈ ਨਾਲਿਆਂ ਖਾਲਿਆਂ ਦੀਆਂ ਵੱਟਾਂ ਵਿਚੋਂ ਚਿੱਟੀ ਮੱਖੀ ਦੇ ਬਦਲਵੇਂ ਨਦੀਨ ਜਿਵੇਂ ਕਿ ਕੰਘੀ, ਬੂਟੀ ਅਤੇ ਪੀਲੀ ਬੂਟੀ ਆਦਿ ਨੂੰ ਨਸ਼ਟ ਕਰ ਦਿੱਤੇ ਜਾਣ।