ਚੁਣੌਤੀਆਂ ਤੋਂ ਘਬਰਾਉਣ ਦੀ ਨਹੀਂ ਸਗੋਂ ਸਾਹਮਣਾ ਕਰਨ ਦੀ ਲੋੜ
ਫਾਜ਼ਿਲਕਾ, 21 ਮਾਰਚ :-
ਡਿਪਟੀ ਕਮਿਸ਼ਨਰ ਡਾ. ਸੇਨੂੰ ਦੁਗੱਲ ਵੱਲੋਂ ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਵਿਚ ਸ਼ੁਰੂ ਕੀਤੇ ਨਿਵੇਕਲੇ ਪ੍ਰੋਜੈਕਟ ਸਿਖੋ ਤੇ ਵਧੋ ਪ੍ਰੋਗਰਾਮ ਦੀ ਲਗਾਤਾਰਤਾ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਅਰਾਈਆਂ ਵਾਲਾ ਵਿਖੇ ਸੀਨੀਅਰ ਮੈਡੀਕਲ ਅਫਸਰ ਜਲਾਲਾਬਾਦ ਡਾ. ਸੁਮਿਤ ਲੂਨਾ ਵੱਲੋਂ ਬਚਿਆਂ ਨੂੰ ਅੱਗੇ ਵੱਧਣ, ਤੰਦਰੁਸਤ ਰਹਿਣ ਤੇ ਚੰਗਾ ਖਾਣ—ਪੀਣ ਬਾਰੇ ਪ੍ਰੇਰਿਤ ਕੀਤਾ ਗਿਆ।
ਸੀਨੀਅਰ ਮੈਡੀਕਲ ਅਫਸਰ ਡਾ. ਲੂਨਾ ਨੇ ਦੱਸਿਆ ਕਿ ਸਮਾਜ ਵਿਚ ਸਫਲ ਤੇ ਚੰਗੇ ਇਨਸਾਨ ਬਣਨ ਲਈ ਸਾਡੀ ਸੋਚ ਸਕਾਰਾਤਮਕ ਤੇ ਸਾਡੇ ਆਲੇ—ਦੁਆਲੇ ਦੀ ਸੰਗਤ ਬਿਹਤਰ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸੋਚ ਵਧੀਆ ਹੋਵੇਗੀ ਤਾਂ ਅਸੀਂ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰ ਸਕਾਂਗੇ। ਉਨ੍ਹਾਂ ਕਿਹਾ ਕਿ ਸਾਡੀ ਸੰਗਤ ਅਗਾਂਹਵਧੂ ਵਾਲੀ ਹੋਣੀ ਚਾਹੀਦੀ ਹੈ ਤਾਂ ਜ਼ੋ ਹਮੇਸ਼ਾ ਜਿੰਦਗੀ ਵਿਚ ਕੁਝ ਚੰਗਾ ਕਰ ਕਰਨ ਲਈ ਪ੍ਰੇਰਿਤ ਕਰੇ ਨਾ ਕਿ ਪਿਛੇ ਵੱਲ ਲਿਜਾਉਣ ਲਈ।
ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿਚ ਸਫਲ ਹੋਣ ਲਈ ਸਾਨੂੰ ਸ਼ਰੀਰਿਕ ਤੇ ਮਾਨਸਿਕ ਪੱਖੋਂ ਫਿਟ ਰਹਿਣਾ ਪਵੇਗਾ। ਉਨ੍ਹਾਂ ਕਿਹਾ ਕਿ ਇਹ ਤਾਂ ਹੀ ਸੰਭਵ ਹੋ ਸਕੇਗਾ ਕਿ ਸਾਡਾ ਖਾਣ—ਪੀਣ ਵਧੀਆ ਤੇ ਪੋਸ਼ਟਿਕ ਹੋਵੇ।ਉਨ੍ਹਾਂ ਕਿਹਾ ਕਿ ਸ਼ਰੀਰ ਪੱਖੋਂ ਤੰਦਰੁਸਤ ਰਹਾਂਗੇ ਤਾਂ ਅਸੀਂ ਆਤਮ ਨਿਰਭਰ ਰਵਾਂਗੇ ਤੇ ਜ਼ਿੰਦਗੀ ਦੇ ਹਰ ਮੁਕਾਮ ਨੂੰ ਹਾਸਲ ਕਰ ਪਾਵਾਂਗੇ।
ਉਨ੍ਹਾਂ ਕਿਹਾ ਕਿ ਤਲੀਆਂ ਹੋਈਆਂ ਵਸਤਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜ਼ੋ ਕਿ ਅੱਜ ਦੇ ਨੌਜਵਾਨ ਵਰਗ ਵੱਲੋਂ ਬਹੁਤ ਵਰਤੋਂ ਕੀਤੀ ਜਾ ਰਹੀ ਹੈ, ਜ਼ੋ ਕਿ ਸ਼ਰੀਰ ਅੰਦਰ ਬਿਮਾਰੀਆ ਨਾਲ ਲੜਨ ਦੀ ਸ਼ਕਤੀ ਨੂੰ ਘਟਾਉਂਦੀਆਂ ਹਨ।ਉਨ੍ਹਾਂ ਕਿਹਾ ਕਿ ਹਰੀ ਸਬਜੀਆਂ ਤੇ ਪੋਸ਼ਟਿਕ ਤੱਤਾਂ ਦੀ ਵਰਤੋਂ ਕਰਨ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਤੰਦਰੁਸਤ ਰਹਿਣ ਲਈ ਸਵੇਰੇ ਸਵੇਰੇ ਕਸਰਤ ਵੀ ਕਰਨੀ ਚਾਹੀਦੀ ਹੈ ਜ਼ੋ ਕਿ ਸਾਨੂੰ ਸਾਰਾ ਦਿਨ ਤਾਜਾ ਮਹਿਸੂਸ ਕਰਵਾਉਂਦੀ ਹੈ।
ਇਸ ਮੌਕੇ ਸਕੂਲ ਦਾ ਸਟਾਫ ਤੇ ਸਿਹਤ ਵਿਭਾਗ ਦੇ ਅਧਿਕਾਰੀ ਮੌਜੂਦ ਸੀ।

हिंदी






