ਉਗੋਕੇ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਨੂੰ 5 ਸੁਪਰਸੀਡਰ ਦਿੱਤੇ ਗਏ

Sorry, this news is not available in your requested language. Please see here.

ਬਰਨਾਲਾ, 24 ਮਾਰਚ :-  

ਸਹਾਇਕ ਰਜਿਸਟ੍ਰਾਰ ਸਹਿਕਾਰੀ ਸਭਾਵਾਂ ਤਪਾ ਅਤੇ ਬਰਨਾਲਾ ਹਰਜੀਤ ਸਿੰਘ ਭੰਦੋਲ ਦੇ ਉੱਦਮਾਂ ਸਦਕਾ ਸੀ. ਆਈ. ਆਈ. ਫਾਊਂਡੇਸ਼ਨ ਨਵੀਂ ਦਿੱਲੀ ਵਲੋ ਗੁੱਡ ਈਯਰ ਕੰਪਨੀ ਦੇ ਸਹਿਯੋਗ ਨਾਲ ਉਗੋਕੇ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਲਿਮ : ਨੂੰ 5 ਸੁਪਰਸੀਡਰ ਅਪਣੀ ਕਾਰਪੋਰੇਟ ਸੋਸ਼ਲ ਰਿਸਪੌਸੀਬਿਲਟੀ ਤਹਿਤ ਪ੍ਰਦਾਨ ਕੀਤੇ ਗਏ।

ਹਰਜੀਤ ਸਿੰਘ ਭੰਦੋਲ ਨੇ ਦੱਸਿਆ ਕਿ ਇਹਨਾਂ ਮਸ਼ੀਨਾ ਦੀ ਵਰਤੋਂ ਨਾਲ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਵਾਹ ਕੇ ਕਣਕ ਦੀ ਸਿੱਧੀ ਬਿਜਾਈ ਕੀਤੀ ਜਾਵੇਗੀ। ਇਸ ਨਾਲ ਜਿੱਥੇ ਵਾਤਾਵਰਣ ਦੀ ਸੰਭਾਲ ਹੋਵੇਗੀ ਉਥੇ ਖੇਤ ਦੀ ਉਪਜਾਊ ਸ਼ਕਤੀ ਵਧਾਉਣ ਵਿੱਚ ਮੱਦਦ ਮਿਲੇਗੀ l ਸਹਿਕਾਰਤਾ ਵਿਭਾਗ ਬਰਨਾਲਾ ਵਲੋਂ ਹੁਣ ਤੋਂ ਹੀ ਝੋਨੇ ਦੇ ਆਉਣ ਵਾਲੇ ਸੀਜਨ ਲਈ ਵਾਤਾਵਰਣ ਦੀ ਸੰਭਾਲ ਲਈ ਸਰਗਰਮੀਆਂ ਆਰੰਭ ਕੀਤੀਆਂ ਗਈਆਂ ਹਨ l

 

ਹੋਰ ਪੜ੍ਹੋ :- ਪਿਛਲੇ ਕਈ ਸਾਲਾਂ ਤੋਂ ਬੰਦ ਪਏ ਸ਼ਹੀਦ ਭਗਤ ਸਿੰਘ ਯੂਥ ਐਵਾਰਡ ਦੀ ਹੋਈ ਸ਼ੁਰੂਆਤ