ਸੀ.ਐਚ.ਜੇ.ਯੂ 15 ਨੂੰ ਕਰੇਗਾ ਮੀਡੀਆ ਨੂੰ ਦਰਪੇਸ਼ ਚੁਣੌਤੀਆਂ ਬਾਰੇ ਰਾਜ ਪੱਧਰੀ ਸੈਮੀਨਾਰ ਦਾ ਆਯੋਜਨ

ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਮੁੱਖ ਮਹਿਮਾਨ ਹੋਣਗੇ, ਸੰਸਦ ਮੈਂਬਰ ਕਾਰਤਿਕੇਯ ਸ਼ਰਮਾ ਪ੍ਰਧਾਨਗੀ ਕਰਨਗੇ

ਚੰਡੀਗੜ੍ਹ, 10 ਅਕਤੂਬਰ:

ਚੰਡੀਗੜ੍ਹ ਅਤੇ ਹਰਿਆਣਾ ਜਰਨਲਿਸਟ ਯੂਨੀਅਨ ( ਸੀ.ਐਚ.ਜੇ.ਯੂ  ) ਵੱਲੋਂ 15 ਅਕਤੂਬਰ ਨੂੰ ਪੰਚਕੂਲਾ ਦੇ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿਖੇ ਮੀਡੀਆ ਸਾਹਮਣੇ ਚੁਣੌਤੀਆਂ ਵਿਸ਼ੇ ‘ਤੇ ਰਾਜ ਪੱਧਰੀ ਸੈਮੀਨਾਰ ਅਤੇ ਪੱਤਰਕਾਰ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸੈਮੀਨਾਰ ਵਿੱਚ ਸੀਨੀਅਰ ਸੰਪਾਦਕ ਰਮੇਸ਼ ਵਿਨਾਇਕ, ਨਰੇਸ਼ ਕੌਸ਼ਲ ਅਤੇ ਸਤਨਾਮ ਸਿੰਘ ਮਾਣਕ ਮੁੱਖ ਬੁਲਾਰੇ ਹੋਣਗੇ।

ਇਸ ਰਾਜ ਪੱਧਰੀ ਸਮਾਗਮ ਦੇ ਮੁੱਖ ਮਹਿਮਾਨ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਹੋਣਗੇ, ਜਦਕਿ ਰਾਜ ਸਭਾ ਮੈਂਬਰ ਕਾਰਤੀਕੇ ਸ਼ਰਮਾ ਪ੍ਰਧਾਨਗੀ ਕਰਨਗੇ।

ਆਈਜੇਯੂ ਦੇ ਰਾਸ਼ਟਰੀ ਪ੍ਰਧਾਨ ਕੇ. ਸ੍ਰੀਨਿਵਾਸ ਰੈਡੀ, ਸਾਬਕਾ ਕੌਮੀ ਪ੍ਰਧਾਨ ਅਤੇ ਪ੍ਰੈਸ ਕੌਂਸਲ ਦੇ ਸਾਬਕਾ ਮੈਂਬਰ ਸ. ਐਨ. ਸਿਨਹਾ ਅਤੇ ਆਈ.ਜੇ.ਯੂ ਦੇ ਕੌਮੀ ਜਨਰਲ ਸਕੱਤਰ ਬਲਵਿੰਦਰ ਸਿੰਘ ਜੰਮੂ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਹੋਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਐਚ.ਜੇ.ਯੂ ਦੇ ਸੂਬਾ ਪ੍ਰਧਾਨ ਰਾਮ ਸਿੰਘ ਬਰਾੜ ਅਤੇ ਸੂਬਾ ਚੇਅਰਮੈਨ ਬਲਵੰਤ ਟਕਸਕ ਨੇ ਦੱਸਿਆ ਕਿ ਪੱਤਰਕਾਰੀ ਦੇ ਖੇਤਰ ਵਿੱਚ ਸ਼ਲਾਘਾਯੋਗ ਯੋਗਦਾਨ ਪਾਉਣ ਵਾਲੇ ਰਾਜ ਦੇ ਕੁਝ ਸੀਨੀਅਰ ਪੱਤਰਕਾਰਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਸਮਾਗਮ ਵਿੱਚ ਸੂਬੇ ਭਰ ਦੇ ਪੱਤਰਕਾਰ ਸ਼ਿਰਕਤ ਕਰਨਗੇ ਅਤੇ ਤਕਨੀਕੀ ਯੁੱਗ ਦੇ ਤੇਜ਼ੀ ਨਾਲ ਬਦਲ ਰਹੇ ਮਾਹੌਲ ਵਿੱਚ ਮੀਡੀਆ ਦੀ ਭੂਮਿਕਾ ਬਾਰੇ ਵਿਆਪਕ ਚਰਚਾ ਹੋਵੇਗੀ।