ਕਿਸਾਨ ਨੂੰ ਖਰੀਦੀ ਖੇਤੀ ਸਮੱਗਰੀ ਦਾ ਬਿੱਲ ਜਰੂਰ ਦਿੱਤਾ ਜਾਵੇ- ਮੁੱਖ ਖੇਤੀਬਾੜੀ ਅਫ਼ਸਰ 

Sorry, this news is not available in your requested language. Please see here.

ਰੂਪਨਗਰ, 10 ਅਕਤੂਬਰ:
ਹਾੜੀ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਕਿਸਾਨਾਂ ਨੂੰ ਵਧੀਆ ਕੁਆਲਿਟੀ ਦੇ ਖਾਦ, ਬੀਜ ਅਤੇ ਕੀਟਨਾਸ਼ਕ/ਨਦੀਨਨਾਸ਼ਕ ਦਵਾਈਆਂ ਉਪਲੱਬਧ ਕਰਵਾਉਣ ਲਈ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੁੱਖ ਖੇਤੀਬਾੜੀ ਅਫਸਰ ਰੂਪਨਗਰ ਡਾ. ਗੁਰਬਚਨ ਸਿੰਘ ਦੀ ਅਗਵਾਈ ਹੇਠ ਕੁਆਲਿਟੀ ਕੰਟਰੋਲ ਦੀ ਟੀਮ ਵੱਲੋਂ ਘਨੌਲੀ ਵਿਖੇ ਖਾਦ, ਬੀਜ ਅਤੇ ਕੀਟਨਾਸ਼ਕ ਦਵਾਈਆਂ ਦੇ ਡੀਲਰਾਂ ਦੀ ਚੈਕਿੰਗ ਕੀਤੀ ਗਈ।
ਇਸ ਚੈਕਿੰਗ ਦੌਰਾਨ ਡਾ. ਗੁਰਬਚਨ ਸਿੰਘ ਨੇ ਡੀਲਰਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਕੋਈ ਵੀ ਡੀਲਰ ਬਿਨਾਂ ਲਾਇਸੈਂਸ/ ਅਡੀਸ਼ਨ ਤੋਂ ਖਾਦ, ਬੀਜ ਅਤੇ ਕੀੜੇਮਾਰ ਦਵਾਈਆਂ ਆਪਣੀ ਦੁਕਾਨ ਤੇ ਰੱਖਕੇ ਨਹੀ ਵੇਚੇਗਾ ਅਤੇ ਨਾ ਹੀ ਹੋਰ ਸੋਰਸ ਤੋਂ ਖਰੀਦੇਗਾ। ਇਸ ਲਈ ਸਾਰੇ ਦਸਤਾਵੇਜ਼ ਮੁਕੰਮਲ ਰੱਖੇ ਜਾਣ ਅਤੇ ਹਰ ਕਿਸਾਨ ਨੂੰ ਖਰੀਦੇ ਸਮਾਨ ਦਾ ਬਿੱਲ ਜਰੂਰ ਦਿੱਤਾ ਜਾਵੇ।
ਇਸ ਮੌਕੇ ਡਾ. ਗੁਰਬਚਨ ਸਿੰਘ ਨੇ ਡੀਲਰਾਂ ਨੂੰ ਕਿਹਾ ਕਿ ਚੈਕਿੰਗ/ਸੈਪਲਿੰਗ ਦੌਰਾਨ ਅਗਰ ਕਿਸੇ ਵੀ ਕਿਸਮ ਦੀ ਕੋਈ ਉਣਤਾਈ ਫੜੀ ਗਈ ਤਾਂ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਖਰੀਦੇ ਬੀਜ ਦਾ ਬਿੱਲ ਜਰੂਰ ਲਿਆ ਜਾਵੇ,ਅਗਰ ਕੋਈ ਦੁਕਾਨਦਾਰ ਬਿੱਲ ਨਹੀ ਦਿੱਤਾ ਤਾਂ ਖੇਤੀਬਾੜੀ ਵਿਭਾਗ ਦੇ ਦਫਤਰ ਵਿੱਚ ਸੰਪਰਕ ਕੀਤਾ ਜਾਵੇ।
ਉਨ੍ਹਾਂ ਡੀਲਰਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਪੀ.ਏ.ਯੂ ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੀਆਂ ਕਣਕ ਦੀਆਂ ਕਿਸਮਾਂ ਨੂੰ ਤਰਜੀਹ ਦਿੱਤੀ ਜਾਵੇ।
ਇਸ ਮੌਕੇ ਏ.ਡੀ.ਓ. ਡਾ.ਦਵਿੰਦਰ ਸਿੰਘ ਨੇ ਕਿਹਾ ਕਿ ਸਾਰੇ ਦੁਕਾਨਦਾਰ ਆਪਣੀ-ਆਪਣੀ ਦੁਕਾਨ ਤੇ ਬੀਜ ਅਤੇ ਖਾਦ ਦੇ ਸਟਾਕ ਅਤੇ ਰੇਟ ਲਿਸਟ ਡਿਸਪਲੇਅ ਕਰਨ ਤਾਂ ਜੋ ਕਿਸਾਨਾਂ ਨੂੰ ਬੀਜਾਂ ਅਤੇ ਖਾਦ ਦੇ ਸਹੀ ਰੇਟ/ ਸਟਾਕ ਬਾਰੇ ਜਾਣਕਾਰੀ ਹੋ ਸਕੇ।