ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਖਾਣ ਪੀਣ ਦਾ ਸਮਾਨ ਬਣਾਉਣ ਵਾਲੀਆਂ ਦੁਕਾਨਾਂ ਦੀ ਕੀਤੀ ਚੈਕਿੰਗ ਤੇ ਚਲਾਨ ਕੱਟੇ: ਡਾ.ਪਰਮਿੰਦਰ ਕੁਮਾਰ

Sorry, this news is not available in your requested language. Please see here.

ਰੂਪਨਗਰ, 18 ਅਕਤੂਬਰ:
ਫੂਡ ਅਤੇ ਡਰੱਗ ਕਮਿਸ਼ਨਰ ਸ੍ਰੀ ਅਭਿਨਵ ਤ੍ਰਿਖਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫੂਡ ਸੇਫਟੀ ਟੀਮ ਨੇ ਰੂਪਨਗਰ ਸ਼ਹਿਰ ਦੇ ਅਮਨ ਨਗਰ, ਗਿਆਨੀ ਜੈਲ ਸਿੰਘ ਨਗਰ, ਬਾਈ ਪਾਸ ਰੋਡ ਰੂਪਨਗਰ, ਬੇਲਾ ਰੋਡ ਵਿਖੇ ਖਾਣ ਪੀਣ ਦਾ ਸਮਾਨ ਵੇਚਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ।
ਇਸ ਦੌਰਾਨ ਖਾਸ ਤੌਰ ਉਤੇ ਦੁਕਾਨਾਂ ਦੀ ਸਾਫ ਸਫਾਈ ਦਾ ਨਿਰੀਖਣ ਕੀਤਾ, ਜਿਨਾਂ ਦੇ ਫੂਡ ਲਾਈਸੈਂਸ ਨਹੀਂ ਬਣੇ ਉਹਨਾਂ ਦੁਕਾਨਦਾਰਾਂ ਨੂੰ ਇੱਕ ਹਫਤੇ ਦਾ ਸਮਾਂ ਦਿੰਦੇ ਹੋਏ ਜਲਦ ਲਾਈਸੈਂਸ ਬਣਾਉਣ ਦੀ ਹਦਾਇਤ ਕੀਤੀ ਗਈ।
ਉਹਨਾਂ ਨੇ ਦੁਕਾਨਦਾਰਾਂ ਖਾਣਾ ਬਣਾਉਣ ਵਾਲਿਆ ਦਾ ਮੈਡੀਕਲ ਚੈਕ ਅਪ ਕਰਵਾ ਕੇ ਰਿਕਾਰਡ ਰੱਖਣ ਲਈ ਵੀ ਕਿਹਾ। ਮਿਠਾਈ ਬਣਾਉਣ ਵਾਲਿਆਂ ਦੁਕਾਨਦਾਰਾਂ ਨੂੰ ਹਿਦਾਇਤ ਕੀਤੀ ਗਈ ਕਿ ਹਰ ਮਿਠਿਆਈ ਦੇ ਨਾਲ ਬੈਸਟ ਬਿਫੋਰ ਤਾਰੀਕ ਲਿਖਣੀ ਲਾਜ਼ਮੀ ਬਣਾਈ ਜਾਵੇ। ਉਹਨਾਂ ਵਲੋਂ ਵਰਤਿਆ ਜਾਂਦਾ ਕੱਚਾ ਮਾਲ ਰੰਗ ਆਦਿ ਵੀ ਚੈੱਕ ਕੀਤੇ।
ਇਸ ਮੌਕੇ ਫੂਡ ਡੈਜੀਗਨੇਟਡ ਅਫਸਰ ਜ਼ਿਲ੍ਹਾ ਸਿਹਤ ਅਫਸਰ ਡਾ. ਜਗਜੀਤ ਕੌਰ ਨੇ ਕਿਹਾ ਕਿ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਟੀਮ ਵੱਲੋਂ ਚੈਕਿੰਗ ਵਧਾਈ ਜਾਵੇਗੀ। ਫੂਡ ਸੇਫਟੀ ਕਾਨੂੰਨਾਂ ਦਾ ਪਾਲਣ ਨਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਜਾਣਗੇ।
ਉਹਨਾਂ ਖਾਸ ਤੌਰ ਤੇ ਹਲਵਾਈਆਂ ਨੂੰ ਹਦਾਇਤ ਕੀਤੀ ਕਿ ਉਹ ਵਧੀਆ ਕੱਚਾ ਮਾਲ ਵਰਤਣਾ ਤੇ ਮਨਜ਼ੂਰਸ਼ੁਦਾ ਰੰਗਾਂ ਦਾ ਇਸਤੇਮਾਲ ਕਰਨ। ਮਿਠਿਆਈਆਂ ਦੇ ਨਾਲ ਬੈਸਟ ਬਿਫੋਰ ਤਾਰੀਕ ਲਿਖਣਾ ਯਕੀਨੀ ਬਣਾਉਣ। ਮੱਖੀਆਂ ਮੱਛਰਾਂ ਦੀ ਰੋਕਥਾਮ ਲਈ ਦੁਕਾਨਦਾਰ ਨੂੰ ਫਲਾਈ ਟਰੇਪ ਲਗਵਾਉਣ ਲਈ ਕਿਹਾ ਗਿਆ ਅਤੇ ਜਿਸ ਜਗ੍ਹਾ ਤੇ ਸਾਫ ਸਫਾਈ ਦੀ ਘਾਟ ਪਾਈ ਗਈ ਉਹਨਾਂ ਦੇ ਚਲਾਨ ਵੀ ਕੱਟੇ ਗਏ।
ਉਨਾਂ ਨੇ ਖਾਣ ਪੀਣ ਦਾ ਵਪਾਰ ਕਰਨ ਵਾਲੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਸ਼ੁੱਧ ਅਤੇ ਸਾਫ ਸੁਥਰੀਆਂ ਵਸਤਾਂ ਹੀ ਵੇਚਣ ਅਤੇ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ।