ਰੂਪਨਗਰ, 20 ਅਕਤੂਬਰ:
ਖੇਡਾਂ ਵਤਨ ਪੰਜਾਬ ਦੀਆਂ 2023 ਸੀਜ਼ਨ 2 ਤਹਿਤ ਰੂਪਨਗਰ ਦੇ ਸਤਲੁਜ ਵੈਟਲੈਂਡ ਵਿਖੇ ਰੋਇੰਗ ਕੈਕਿੰਗ ਅਤੇ ਕੈਨੋਇੰਗ ਸਿਖਲਾਈ ਕੇਂਦਰ ਰੂਪਨਗਰ ਵਿਖੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਸ ਲਈ ਖਿਡਾਰੀਆਂ ਦੀ ਸੁਰੱਖਿਆ ਐਨ.ਡੀ.ਆਰ.ਐਫ ਦੇ ਟੀਮ ਕਮਾਂਡਰ ਐਸ.ਆਈ. ਅਮਨ ਅਨੰਦ ਵਲੋਂ ਕੀਤੀ ਜਾ ਰਹੀ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਪਾਣੀ ਵਿਚ ਹੋਣ ਵਾਲੀਆਂ ਖੇਡਾਂ ਵਿਚ ਖਿਡਾਰੀ ਜਿਥੇ ਚੰਗੇ ਤੈਰਾਕ ਹੁੰਦੇ ਹਨ ਉਥੇ ਹੀ ਉਨ੍ਹਾਂ ਨੂੰ ਦਰਿਆ ਵਿਚ ਅਭਿਆਸ ਦੌਰਾਨ ਆਪਣੇ-ਆਪ ਸੁਰੱਖਿਅਤ ਰੱਖਣ ਸਬੰਧੀ ਵਿਸ਼ੇਸ਼ ਸਿਖਲਾਈ ਵੀ ਦਿੱਤੀ ਜਾਂਦੀ ਹੈ ਪਰ ਇਸ ਦੇ ਬਾਵਜੂਦ ਵੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਖਿਡਾਰੀਆਂ ਦੀ ਸੁਰੱਖਿਆ ਨੂੰ ਹਰ ਪੱਧਰ ਉਤੇ ਯਕੀਨੀ ਕਰਨ ਲਈ ਐਨ.ਡੀ.ਆਰ.ਐਫ ਦੇ 15 ਬਚਾਅ ਕਰਤਾਵਾਂ ਦੀ ਤਾਇਨਾਤੀ ਕੀਤੀ ਗਈ ਹੈ।
ਐਸ.ਡੀ.ਐਮ ਨੇ ਦੱਸਿਆ ਕਿ ਸੂਬਾ ਪੱਧਰੀ ਖੇਡਾਂ ਵਿਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਯਕੀਨੀ ਕੀਤੇ ਗਏ ਹਨ ਜਿਸ ਨਾਲ ਖਿਡਾਰੀਆਂ ਨੂੰ ਸੁਚਾਰੂ ਵਾਤਾਵਰਣ ਸਮੇਤ ਚੰਗੇ ਪ੍ਰਦਰਸ਼ਨ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਦੌਰਾਨ ਜਦੋਂ ਵੀ ਕਿਸੇ ਖਿਡਾਰੀ ਦੀ ਬੋਟ ਦਾ ਸੰਤੁਲਨ ਵਿਗੜਦਾ ਹੈ ਤਾਂ ਤੁਰੰਤ ਐਨ.ਡੀ.ਆਰ.ਐਫ ਦੀ ਟੀਮ ਦੇ ਜਵਾਨਾਂ ਵਲੋਂ ਮੱਦਦ ਪਹੁੰਚਾਈ ਜਾਂਦੀ ਹੈ। ਉਨ੍ਹਾਂ ਇਸ ਮੌਕੇ ਐਨ.ਡੀ.ਆਰ.ਐਫ ਟੀਮ ਵਲੋਂ ਚੰਗੀਆਂ ਸੇਵਾਵਾਂ ਮੁਹੱਈਆ ਕਰਵਾਉਣ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ।

English






