ਖੇਡਾਂ ਵਤਨ ਪੰਜਾਬ ਦੀਆਂ: ਰੋਇੰਗ ਦੇ ਸੂਬਾ ਪੱਧਰੀ ਮੁਕਾਬਲੇ ਸਫ਼ਲਤਾਪੂਰਵਕ ਸੰਪੰਨ

Sorry, this news is not available in your requested language. Please see here.

— ਖੇਡਾਂ ਵਤਨ ਪੰਜਾਬ ਦੀਆਂ ਸਦਕਾ ਸੂਬੇ ’ਚ ਖੇਡ ਸੱਭਿਆਚਾਰ ਹੋਇਆ ਪ੍ਰਫੁੱਲਿਤ: ਵਿਧਾਇਕ ਦਿਨੇਸ਼ ਚੱਢਾ
ਰੂਪਨਗਰ, 21 ਅਕਤੂਬਰ: ਮੁੱਖ ਮੰਤਰੀ ਪੰਜਾਬ, ਸ. ਭਗਵੰਤ ਸਿੰਘ ਮਾਨ ਵੱਲੋਂ ਪਹਿਲਕਦਮੀ ਕਰਦਿਆਂ ਖੇਡਾਂ ਵਤਨ ਪੰਜਾਬ ਦੀਆਂ ਰਾਹੀਂ ਸੂਬੇ ’ਚ ਖੇਡ ਸੱਭਿਆਚਾਰ ਨੂੰ ਪ੍ਰਫ਼ੁੱਲਿਤ ਕਰਨ ਲਈ ਵੱਡਾ ਹੰਭਲਾ ਮਾਰਿਆ ਗਿਆ ਹੈ ਜੋ ਕਿ ਪਿਛਲੀਆਂ ਸਰਕਾਰਾਂ ਵੱਲੋਂ ਕਈ ਦਹਾਕਿਆਂ ਤੋਂ ਅਣਗੌਲਿਆ ਕੀਤਾ ਗਿਆ ਸੀ। ਇਹ ਪ੍ਰਗਟਾਵਾ ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਸਤਲੁਜ ਦਰਿਆ ਦੇ ਕੰਢੇ `ਤੇ ਪਿੰਡ ਕਟਲੀ ਵਿਖੇ ਕਰਵਾਏ ਰੋਇੰਗ ਦੇ ਸੂਬਾ ਪੱਧਰੀ ਮੁਕਾਬਲਿਆਂ ਦੇ ਸਮਾਪਤੀ ਸਮਾਗਮ ਮੌਕੇ ਕੀਤਾ।
ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਦੱਸਿਆ ਕਿ ਪੰਜਾਬ ਸਰਕਾਰ ਹਰ ਖੇਤਰ ਵਾਂਗ ਖੇਡਾਂ ਦੇ ਖੇਤਰ ਵਿੱਚ ਵੀ ਸ਼ਲਾਘਾਯੋਗ ਉਪਰਾਲੇ ਕਰ ਰਹੀ ਹੈ। ਉਨ੍ਹਾਂ ਜੇਤੂ ਖਿਡਾਰੀਆਂ ਨੂੰ ਮੈਡਲ ਪਾ ਕੇ ਮੁਬਾਰਕਬਾਦ ਦਿੰਦਿਆਂ ਵੱਖ ਵੱਖ ਪੱਧਰ ਦੇ ਹੋਰਨਾਂ ਮੁਕਾਬਲਿਆਂ ਵਿੱਚ ਖਿਡਾਰੀਆਂ ਨੂੰ ਆਪਣੇ-ਆਪਣੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੇ ਚੰਗੇਰੇ ਭਵਿੱਖ ਲਈ ਸੁਭਕਾਮਨਾਵਾਂ ਵੀ ਦਿੱਤੀਆਂ। ਉਨ੍ਹਾਂ ਜੇਤੂ ਖਿਡਾਰੀਆਂ ਨੂੰ ਕਿਹਾ ਕਿ ਕੌਮੀਂ ਤੇ ਕੌਮਾਂਤਰੀ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਰਦਰਸ਼ਨ ਲਈ ਆਪਣੇ ਅਭਿਆਸ ਨੂੰ ਨਿਰੰਤਰ ਜਾਰੀ ਰੱਖਿਆ ਜਾਵੇ। ਪੰਜਾਬ ਸਰਕਾਰ ਖਿਡਾਰੀਆਂ ਦੇ ਚੰਗੇਰੇ ਭਵਿੱਖ ਲਈ ਵਚਨਬੱਧ ਹੈ ਅਤੇ ਟੂਰਨਾਮੈਂਟ ਨੂੰ ਸਮਾਪਤ ਕਰਨ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਜ਼ਿਲ੍ਹਾ ਖੇਡ ਵਿਭਾਗ ਦਾ ਵੀ ਧੰਨਵਾਦ ਕੀਤਾ।
ਉਨ੍ਹਾਂ ਪੰਜਾਬ ਇੰਸਟਚਿਊਟ ਆਫ਼ ਸਪੋਰਟਸ ਦੇ ਕੋਚ ਗੁਰਜਿੰਦਰ ਸਿੰਘ ਚੀਮਾ ਅਤੇ ਸਾਰੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਖੇਡਾਂ ਛੋਟੋ ਸ਼ਹਿਰਾਂ, ਪਿੰਡਾਂ ਤੇ ਕਸਬਿਆਂ ਦੇ ਨੌਜਵਾਨਾਂ ਨੂੰ ਆਪਣੀ ਪ੍ਰਤੀਭਾ ਸਾਬਤ ਕਰਨ ਲਈ ਇੱਕ ਚੰਗਾ ਪਲੇਟਫਾਰਮ ਹੈ। ਪਹਿਲਾਂ ਜਿਹੜੇ ਨੌਜਾਵਾਨਾਂ ਵਿੱਚ ਚੰਗਾ ਹੁਨਰ ਸੀ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਪਿੱਛੇ ਰਹਿ ਜਾਂਦੇ ਸਨ। ਪਰ ਪੰਜਾਬ ਸਰਕਾਰ ਦਾ ਇਹ ਉਪਰਾਲਾ ਉਨ੍ਹਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ।ਇਸ ਮੌਕੇ ਸ਼੍ਰੀ ਚੀਮਾ ਨੇ ਦੱਸਿਆ ਕਿ ਇਸ ਸੂਬਾ ਪੱਧਰੀ ਮੁਕਾਬਲੇ ਵਿਚ ਕੁਝ ਇੰਟਰਨੈਸ਼ਨਲ ਪੱਧਰ ਦੇ ਖਿਡਾਰੀ ਜਿਨ੍ਹਾਂ ਵਿਚ ਪ੍ਰਿਤਪਾਲ ਸਿੰਘ, ਮਨਦੀਪ ਸਿੰਘ, ਅਮਨਜੋਤ ਕੌਰ, ਹਰਪ੍ਰੀਤ ਕੌਰ, ਨਵਦੀਪ ਸਿੰਘ ਨੇ ਵੀ ਭਾਗ ਲਿਆ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਹੋਏ ਜ਼ਿਲ੍ਹਾ ਖੇਡ ਅਫ਼ਸਰ ਰੂਪੇਸ਼ ਕੁਮਾਰ ਬੇਗੜਾ ਅਤੇ ਓਵਰਆਲ ਇੰਚਾਰਜ ਭੀਮ ਰਾਓ ਨੇ ਦੱਸਿਆ ਕਿ ਕਾਕਸਲੇਸ 4 ਵਿੱਚ ਅੰਡਰ 23 ਲੜਕਿਆਂ ਵਿੱਚ ਪ੍ਰਿਆਸਪ੍ਰੀਤ ਸਿੰਘ ਮੋਗਾ, ਜਸ਼ਨਦੀਪ ਸਿੰਘ ਮੋਗਾ, ਗੁਰਦੇਵ ਸਿੰਘ ਮੋਗਾ ਅਤੇ ਗੁਰਪ੍ਰੀਤ ਸ਼ਾਹ ਮੋਗਾ ਨੇ ਪਹਿਲਾ ਸਥਾਨ, ਹਰਸਵੀਰ ਸਿੰਘ ਫਿਰੋਜ਼ਪੁਰ, ਗੁਰਪ੍ਰੀਤ ਸਿੰਘ ਫਿਰੋਜ਼ਪੁਰ, ਅਰਵਿੰਦਰ ਸਿੰਘ ਫਿਰੋਜ਼ਪੁਰ ਅਤੇ ਹਰਜੋਤ ਸਿੰਘ ਫਿਰੋਜ਼ਪੁਰ ਨੇ ਦੂਸਰਾ ਸਥਾਨ ਅਤੇ ਗੁਰਪ੍ਰੀਤ ਸਿੰਘ ਸ੍ਰੀ ਮੁਕਤਸਰ ਸਾਹਿਬ, ਸ਼ਾਮਸੋਨ ਸਿੰਘ ਸ੍ਰੀ ਮੁਕਤਸਰ ਸਾਹਿਬ, ਅਨਮੋਲ ਸਿੰਘ ਸ੍ਰੀ ਮੁਕਤਸਰ ਸਾਹਿਬ ਅਤੇ ਗੁਰਜੰਟ ਸਿੰਘ ਸ੍ਰੀ ਮੁਕਤਸਰ ਸਾਹਿਬ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਵਰਗ ਦੇ ਲੜਕਿਆਂ ਦੇ ਪੇਅਰ ਮੁਕਾਬਲੇ ਵਿੱਚ ਪ੍ਰਿਆਸਪ੍ਰੀਤ ਸਿੰਘ ਮੋਗਾ ਅਤੇ ਗੁਰਪ੍ਰੀਤ ਸ਼ਾਹ ਮੋਗਾ ਨੇ ਪਹਿਲਾ ਸਥਾਨ, ਗੁਰਪ੍ਰੀਤ ਸਿੰਘ ਫਿਰੋਜ਼ਪੁਰ ਅਤੇ ਅਰਵਿੰਦ ਸਿੰਘ ਫਿਰੋਜ਼ਪੁਰ ਨੇ ਦੂਸਰਾ ਸਥਾਨ ਅਤੇ ਗੁਰਕੀਰਤ ਸਿੰਘ ਮੋਹਾਲੀ ਅਤੇ ਗੁਰਸੇਵਕ ਸਿੰਘ ਮੋਹਾਲੀ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਡਬਲ ਪੇਅਰ ਵਿੱਚ ਅੰਡਰ 23 ਤੋਂ 35 ਸਾਲਾ ਲੜਕਿਆਂ ਵਿੱਚ ਪ੍ਰਿਆਸਪ੍ਰੀਤ ਸਿੰਘ ਮੋਗਾ ਅਤੇ ਗੁਰਪ੍ਰੀਤ ਸ਼ਾਹ ਮੋਗਾ ਨੇ ਪਹਿਲਾ ਸਥਾਨ, ਰਣਧੀਰ ਸਿੰਘ ਲੁਧਿਆਣਾ ਅਤੇ ਗੁਰਪਿੰਦਰ ਸਿੰਘ ਲੁਧਿਆਣਾ ਨੇ ਦੂਸਰਾ ਸਥਾਨ ਅਤੇ ਸੁਖਵਿੰਦਰ ਸਿੰਘ ਫਾਜਲਕਾ ਅਤੇ ਅਰਸ਼ਦੀਪ ਸਿੰਘ ਫਾਜ਼ਿਲਕਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਸੇ ਵਰਗ ਦੇ ਲੜਕੀਆਂ ਦੇ ਡਬਲ ਸਕਲ ਵਿਚ ਜਗਦੀਪ ਸਿੰਘ ਰੂਪਨਗਰ ਅਤੇ ਹਰਵਿੰਦਰ ਸਿੰਘ ਚੀਮਾ ਰੂਪਨਗਰ ਨੇ ਪਹਿਲਾ ਸਥਾਨ, ਜਸਪ੍ਰੀਤ ਸਿੰਘ ਲੁਧਿਆਣਾ ਅਤੇ ਗੁਰਮੀਤ ਸਿੰਘ ਲੁਧਿਆਣਾ ਨੇ ਦੂਸਰਾ ਸਥਾਨ ਅਤੇ ਗੁਰਪ੍ਰੀਤ ਸਿੰਘ ਸ੍ਰੀ ਮੁਕਤਸਰ ਸਾਹਿਬ ਅਤੇ ਸੁਖਦੀਪ ਸਿੰਘ ਸ਼੍ਰੀ ਮੁਕਤਸਰ ਸਾਹਿਬ ਨੇ ਤੀਸਰਾ ਸਥਾਨ ਹਾਸਲ ਕੀਤਾ। ਸਿੰਗਲ ਸਕਲ ਵਿੱਚ ਜਗਸੀਰ ਸਿੰਘ ਨਵਾਂਸ਼ਹਿਰ ਨੇ ਪਹਿਲਾ ਸਥਾਨ, ਹਰਵਿੰਦਰ ਸਿੰਘ ਚੀਮਾ ਰੂਪਨਗਰ ਨੇ ਦੂਸਰਾ ਸਥਾਨ ਅਤੇ ਜਸਪ੍ਰੀਤ ਸਿੰਘ ਲੁਧਿਆਣਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਵੋਮਨ ਚਾਰ ਅੰਡਰ 23 ਤੋਂ 35 ਸਾਲ ਲੜਕੀਆਂ ਵਿੱਚ ਰੁਪਿੰਦਰਜੀਤ ਕੌਰ ਰੂਪਨਗਰ, ਰਾਜਵੀਰ ਕੌਰ ਰੂਪਨਗਰ, ਕੁਲਵਿੰਦਰ ਕੌਰ ਰੂਪਨਗਰ ਅਤੇ ਰਵਿੰਦਰ ਕੌਰ ਰੂਪਨਗਰ ਨੇ ਪਹਿਲਾ ਸਥਾਨ, ਸ਼ਬਨਮ ਪਠਾਨਕੋਟ, ਸ਼ਰਨਪ੍ਰੀਤ ਕੌਰ ਪਠਾਨਕੋਟ, ਆੜਤੀ ਪਠਾਨਕੋਟ ਅਤੇ ਮਨਜੀਤ ਕੌਰ ਪਠਾਨਕੋਟ ਨੇ ਦੂਸਰਾ ਸਥਾਨ ਹਾਸਿਲ ਕੀਤਾ।
ਇਸੇ ਵਰਗ ਦੇ ਸਿੰਘ ਪੇਅਰ ਵਿੱਚ ਲੜਕੀਆਂ ਵਿੱਚ ਰੁਪਿੰਦਰਜੀਤ ਕੌਰ ਰੂਪਨਗਰ ਅਤੇ ਰਾਜਵੀਰ ਕੌਰ ਰੂਪਨਗਰ ਨੇ ਪਹਿਲਾ ਸਥਾਨ ਅਤੇ ਆੜਤੀ ਪਠਾਣਕੋਟ ਅਤੇ ਸ਼ਬਨਮ ਪਠਾਣਕੋਟ ਨੇ ਦੂਸਰਾ ਸਥਾਨ ਹਾਸਿਲ ਕੀਤਾ। ਵਮੈਨ ਡਬਲ ਕਲ ਅੰਡਰ 23 ਤੋ 35 ਸਾਲਾ ਲੜਕੀਆਂ ਵਰਗ ਵਿੱਚ ਅਮਨਜੋਤ ਕੌਰ ਪਟਿਆਲਾ ਅਤੇ ਹਰਮਨਪ੍ਰੀਤ ਕੌਰ ਪਟਿਆਲਾ ਨੇ ਪਹਿਲਾ ਸਥਾਨ, ਮਨਦੀਪ ਕੌਰ ਰੂਪਨਗਰ ਅਤੇ ਗੁਰਲੀਨ ਕੌਰ ਰੂਪਨਗਰ ਨੇ ਦੂਸਰਾ ਸਥਾਨ ਅਤੇ ਜਸ਼ਨਪ੍ਰੀਤ ਕੌਰ ਮੋਗਾ ਅਤੇ ਤਰਨਜੀਤ ਕੌਰ ਮੋਗਾ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਸਿੰਗਲ ਸਕਲ ਅੰਡਰ 23 ਤੋਂ 35 ਸਾਲਾ ਸਾਲਾ ਲੜਕੀਆਂ ਵਰਗ ਵਿੱਚ ਅਮਨਦੀਪ ਕੌਰ ਰੂਪਨਗਰ ਨੇ ਪਹਿਲਾ ਸਥਾਨ, ਅਮਨਜੋਤ ਕੌਰ ਪਟਿਆਲਾ ਨੇ ਦੂਸਰਾ ਸਥਾਨ ਅਤੇ ਹਰਮਨਪ੍ਰੀਤ ਕੌਰ ਗੁਰਦਾਸਪੁਰ ਨੇ ਤੀਸਰਾ ਸਥਾਨ ਹਾਸਲ ਕੀਤਾ।
ਇਨ੍ਹਾਂ ਖੇਡਾਂ ਦੇ ਆਖਰੀ ਦਿਨ ਇਨਾਮ ਵੰਡ ਸਮਾਰੋਹ ਵਿੱਚ ਡੀ ਐਸ ਓ ਰੁਪੇਸ਼ ਕੁਮਾਰ ਬੇਗੜਾ ਵੱਲੋ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ ਦੇ ਕੇ ਮਨਮਾਨਿਤ ਕੀਤਾ।
ਇਸ ਮੌਕੇ ਨੈੈਬ ਤਹਿਸੀਲਦਾਰ ਅਰਜੂਨ ਸਿੰਘ ਗਰੇਵਾਲ,ਭਾਗ ਸਿੰਘ ਮਦਾਨ, ਅਮਰਿੰਦਰ ਸਿੰਘ ਰੀਹਲ, ਵਿਕ੍ਰਾਤ ਚੌਧਰੀ, ਸੁਰਜਨ ਸਿੰਘ ਪ੍ਰੈਜ਼ੀਡੈਂਟ ਜਿਊਰੀ ਅਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪੰਜਾਬ ਰੋਇੰਗ ਐਸੋਸੀਏਸ਼ਨ ਦਵਿੰਦਰ ਸਿੰਘ ਜਟਾਣਾ, ਗੌਰਵ ਕਪੂਰ, ਗੌਰਵ ਵਿਨਾਇਕ, ਯੋਗੇਸ਼ ਕੱਕੜ, ਸ਼ਿਵ ਕੁਮਾਰ ਸੈਣੀ, ਅਡਵੋਕੇਟ ਸਤਨਾਮ ਸਿੰਘ ਗਿੱਲ, ਸੰਦੀਪ ਜੋਸ਼ੀ, ਇਸ ਮੌਕੇ ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਪਾਣੀ ਦੀ ਸੇਵਾ ਕੀਤੀ ਜਾ ਰਹੀ ਹੈ। ਟਾਈਮ ਕੀਪਰ ਦੀ ਭੂਮਿਕਾ ਗੁਰਮੀਤ ਕੌਰ ਸਹੇੜੀ, ਸਰਬਜੀਤ ਕੌਰ ਬੂਰਮਾਜਰਾ, ਅਮਨਦੀਪ ਸਿੰਘ ਟੰਗਰਾਲੀ ਅਤੇ ਦਵਿੰਦਰ ਸਿੰਘ ਧਨੌਲਾ ਵੱਲੋਂ ਬਾਖੂਬੀ ਨਿਭਾਈ ਗਈ। ਮੰਚ ਦਾ ਸੰਚਾਲਨ ਸ੍ਰੀ ਭੀਮ ਰਾਓ, ਸ੍ਰੀ ਕਰਨੈਲ ਸਿੰਘ, ਸ਼੍ਰੀਮਤੀ ਰਣਬੀਰ ਕੌਰ ਅਤੇ ਸ੍ਰੀਮਤੀ ਹਰਪ੍ਰੀਤ ਕੌਰ ਵੱਲੋਂ ਬਾਖੂਬੀ ਕੀਤਾ ਗਿਆ।
ਇਸ ਦੌਰਾਨ ਜ਼ਿਲ੍ਹਾ ਖੇਡ ਕੋਆਰਡੀਨੇਟਰ ਸ੍ਰੀਮਤੀ ਸ਼ਰਨਜੀਤ ਕੌਰ, ਲੈਕਚਰਾਰ ਬਲਜਿੰਦਰ ਸਿੰਘ, ਮੀਡੀਆ ਇੰਚਾਰਜ ਮਨਜਿੰਦਰ ਸਿੰਘ ਚੱਕਲ, ਸ਼੍ਰੀਮਤੀ ਰੁਚੀ ਸ਼ਰਮਾ, ਸ਼੍ਰੀਮਤੀ ਰਵਿੰਦਰ ਕੌਰ, ਸ੍ਰੀ ਅਮਨਦੀਪ ਸਿੰਘ ਢੰਗਰਾਲੀ ਸ੍ਰੀਮਤੀ ਸਰਬਜੀਤ ਕੌਰ ਬੂਰ ਮਾਜਰਾ, ਸ੍ਰੀ ਪੰਕਜ ਵਸ਼ਿਸ਼ਟ, ਸ੍ਰੀ ਗੁਰਪ੍ਰਤਾਪ ਸਿੰਘ, ਸ਼੍ਰੀ ਚਰਨਜੀਤ ਸਿੰਘ ਚੱਕਲ, ਸ੍ਰੀਮਤੀ ਗੁਰਪ੍ਰੀਤ ਕੌਰ, ਲੈਕ ਸ਼ੇਰ ਸਿੰਘ, ਸ੍ਰੀ ਵਿਜੇ ਕੁਮਾਰ, ਸ੍ਰੀਮਤੀ ਸ਼ੀਲ ਭਗਤ ਬੈਡਮਿੰਟਨ ਕੋਚ, ਸ਼੍ਰੀਮਤੀ ਵੰਦਨਾ ਬਹਾਰੀ ਬਾਸਕਿਟਬਾਲ ਕੋਚ, ਸ੍ਰੀਮਤੀ ਪ੍ਰਿਅੰਕਾ ਦੇਵੀ ਕਬੱਡੀ ਕੋਚ, ਸ੍ਰੀਮਤੀ ਭੁਪਿੰਦਰ ਕੌਰ, ਸ੍ਰੀ ਮਤੀ ਸਰਬਜੀਤ ਕੌਰ, ਸ੍ਰੀ ਰਵਿੰਦਰ ਪਾਲ ਸਿੰਘ, ਸ੍ਰੀ ਅਮਿਤ ਸ਼ਰਮਾ, ਸ਼੍ਰੀ ਵਿਕਾਸ ਰਣਦੇਵ, ਸ੍ਰੀ ਦਿਲਬਾਗ ਸਿੰਘ, ਸ੍ਰੀ ਹਰਜਿੰਦਰ ਸਿੰਘ, ਕੋਚ ਰਵਿੰਦਰ ਕੌਰ, ਕੋਚ ਅੰਮ੍ਰਿਤ ਪਾਲ ਸਿੰਘ, ਕੋਚ ਰਾਜਵੀਰ ਸਿੰਘ, ਬੋਟਮੈਨ ਅਮਰਜੀਤ ਸਿੰਘ, ਫਿਜੀਕਲ ਟਰੇਡਰ ਕੁਲਵਿੰਦਰ ਕੌਰ, ਅੰਤਰਰਾਸ਼ਟਰੀ ਖਿਡਾਰੀ ਪ੍ਰਿਤਪਾਲ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ, ਵੱਡੀ ਗਿਣਤੀ ਖਿਡਾਰੀ ਤੇ ਦਰਸ਼ਕ ਹਾਜ਼ਰ ਸਨ।