ਜ਼ਿਲ੍ਹੇ ‘ਚ ਚਲ ਰਹੇ ਵੱਖ-ਵੱਖ ਮਾਈਨਿੰਗ ਦੇ ਮੁੱਦਿਆਂ ਨੂੰ ਜਲਦ ਨਿਪਟਾਉਣ ਦੇ ਆਦੇਸ਼ ਜਾਰੀ

Sorry, this news is not available in your requested language. Please see here.

ਰੂਪਨਗਰ, 25 ਅਕਤੂਬਰ:

ਜ਼ਿਲ੍ਹੇ ਵਿਚ ਕਿਸੇ ਵੀ ਪੱਧਰ ਉੱਤੇ ਨਜ਼ਾਇਜ ਮਾਈਨਿੰਗ ਨੂੰ ਠੋਸ ਰੂਪ ਵਿਚ ਰੋਕਣ ਅਤੇ ਇਸ ਸਬੰਧੀ ਮੁੱਦਿਆਂ ਨੂੰ ਜਲਦ ਹੱਲ ਕਰਨ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ, ਮੀਟਿੰਗ ਦੀ ਅਗਵਾਈ ਡਿਪਟੀ ਕਮਿਸ਼ਨਰ ਸਮੂਹ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਮਾਈਨਿੰਗ ਦੀ ਸਮੇਂ-ਸਮੇਂ ਉਤੇ ਚੈਕਿੰਗ ਕੀਤੀ ਜਾਵੇ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਮਾਈਨਿੰਗ ਸਬੰਧੀ ਦਿੱਤੀਆਂ ਗਈਆਂ ਹਦਾਇਤਾਂ ਨੂੰ ਇੰਨ ਬਿੰਨ ਲਾਗੂ ਕਰਵਾਉਣ ਲਈ ਪ੍ਰਸ਼ਾਸਨ ਵਚਨਬੱਧ ਹੈ ਅਤੇ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਉਨ੍ਹਾਂ ਨੇ ਮੌਕੇ ਤੇ ਅਧਿਕਾਰੀਆਂ ਨੂੰ ਵੀ ਕਿਹਾ ਕਿ ਉਹ ਆਪਣੀ ਡਿਊਟੀ ਮੁਸਤੈਦੀ ਦੇ ਨਾਲ ਕਰਨ ਅਤੇ ਡਿਊਟੀ ਦੌਰਾਨ ਵੀ ਕੋਈ ਕੋਤਾਹੀ ਬਖ਼ਸ਼ੀ ਨਹੀਂ ਜਾਵੇਗੀ।

ਡਾ. ਪ੍ਰੀਤੀ ਯਾਦਵ ਨੇ ਸਮੂਹ ਐਸ.ਡੀ.ਐਮ. ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਰੂਪਨਗਰ ਵਿੱਚ ਇੰਟਰ ਸਟੇਟ ਨਾਕਿਆਂ ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ, ਨਜਾਇਜ਼ ਮਾਈਨਿੰਗ ਸਬੰਧੀ ਲਗਾਤਾਰ ਚੌਕਸੀ ਰੱਖੀ ਜਾਵੇ ਅਤੇ ਕਿਸੇ ਵੀ ਪ੍ਰਕਾਰ ਦੀ ਨਜਾਇਜ਼ ਮਾਈਨਿੰਗ ਸਬੰਧੀ ਕਾਰਵਾਈ ਧਿਆਨ ਵਿੱਚ ਆਉਣ ਤੇ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇ।

ਡਿਪਟੀ ਕਮਿਸ਼ਨਰ ਨੇ ਕਾਰਜਕਾਰੀ ਇੰਜੀਨੀਅਰ ਮਾਈਨਿੰਗ ਰੂਪਨਗਰ/ਸ਼੍ਰੀ ਅਨੰਦਪੁਰ ਸਾਹਿਬ ਨੂੰ ਹੁਕਮ ਕਰਦੇ ਕਿਹਾ ਕਿ ਜ਼ਿਲ੍ਹਾ ਰੂਪਨਗਰ ਵਿੱਚ ਚੱਲਣ ਵਾਲੀਆਂ ਕਮਰਸ਼ੀਅਲ ਮਾਈਨਿੰਗ ਸਾਈਟਾਂ/ਪਬਲਿਕ ਮਾਈਨਿੰਗ ਸਾਈਟਾਂ ਦੀ ਨਿਗਰਾਨੀ ਸਖਤ ਤਰੀਕੇ ਨਾਲ ਕੀਤੀ ਜਾਵੇ ਤਾਂ ਜੋ ਆਮ ਲੋਕਾਂ ਨੂੰ ਮਟੀਰੀਅਲ ਸਸਤੇ ਰੇਟ ਵਿੱਚ ਮੁਹੱਈਆ ਹੋ ਸਕੇ ਅਤੇ ਮੀਟਿੰਗ ਵਿੱਚ ਹਾਜ਼ਰ ਹੋਏ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਗਈ ਕਿ ਨਜ਼ਾਇਜ਼ ਮਾਈਨਿੰਗ ਨੂੰ ਠੱਲ ਪਾਉਣ ਲਈ ਚੈਕਿੰਗ ਸਮੇਂ ਸਮੇਂ ਸਿਰ ਕੀਤੀ ਜਾਵੇ।

ਡਿਪਟੀ ਕਮਿਸ਼ਨਰ ਨੇ ਰੈਵੀਨਿਊ ਵਿਭਾਗ ਤੇ ਅਧਿਕਾਰੀਆ ਨੂੰ ਹਦਾਇਤ ਕਰਦਿਆਂ ਕਿਹਾ ਕਿ ਜੇਕਰ ਕਿਸੇ ਵਿਭਾਗ ਵਲੋਂ ਨਜਾਇਜ ਮਾਈਨਿੰਗ ਵਾਲੀ ਜਗ੍ਹਾ ਦੀ ਮਾਲਕੀ ਸਬੰਧੀ ਰਿਪੋਰਟ ਮੰਗੀ ਜਾਂਦੀ ਹੈ ਤਾਂ ਉਸਦੀ ਤੁਰੰਤ ਰਿਪੋਰਟ ਸਬੰਧਤ ਵਿਭਾਗ ਨੂੰ ਭੇਜਈ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਐਕਸੀਅਨ ਮਾਈਨਿੰਗ ਰੂਪਨਗਰ/ਸ਼੍ਰੀ ਅਨੰਦਪੁਰ ਸਾਹਿਬ ਨੂੰ ਹੁਕਮ ਕਰਦਿਆਂ ਕਿਹਾ ਕਿ ਨਜਾਇਜ ਮਾਈਨਿੰਗ ਸਬੰਧੀ ਦਰਖਾਸਤ ਪੂਰੇ ਤੱਥਾਂ ਨਾਲ ਡਿਟੇਲ ਸਮੇਤ ਦਿੱਤੀ ਜਾਵੇ।

ਡਿਪਟੀ ਕਮਿਸ਼ਨਰ ਨੇ ਜਿਲ੍ਹਾ ਰੂਪਨਗਰ ਵਿਖੇ ਨਜਾਇਜ਼ ਮਾਈਨਿੰਗ ਐਕਟੀਵਿਟੀ ਨੂੰ ਰੋਕਣ ਲਈ ਬਣਾਈਆਂ ਗਈਆਂ ਸਪੈਸ਼ਲ ਸਕੋਟ (ਫਲਾਇੰਗ ਸਕੂਐਡ) ਨੂੰ ਹਦਾਇਤ ਕੀਤੀ ਗਈ ਕਿ ਥਾਣਾ/ਚੌਕੀਆਂ ਅਧੀਨ ਪੈਂਦੇ ਸਟੋਨ ਕਰੈਸ਼ਰਾਂ ਅਤੇ ਨਜਾਇਜ਼ ਮਾਈਨਿੰਗ ਦੀ ਚੈਕਿੰਗ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇ ਅਤੇ ਡਿਊਟੀ ਤੇ ਤੈਨਾਤ ਅਧਿਕਾਰੀ ਪੂਰੇ ਮਹੀਨੇ ਵਿੱਚ ਕੀਤੀ ਕਾਰਗੁਜਾਰੀ ਦੀ ਰਿਪੋਰਟ ਮਹੀਨੇ ਦੇ ਅਖੀਰ ਵਿੱਚ ਦੇਣ ਦੇ ਪਾਬੰਦ ਹੋਣਗੇ। ਡਿਊਟੀ ਵਿੱਚ ਕਿਸੇ ਵੀ ਕਿਸਮ ਦੀ ਕੁਤਾਹੀ/ਲਾਪਰਵਾਹੀ ਅਤੇ ਰਿਪੋਰਟ ਨਾ ਪ੍ਰਾਪਤ ਹੋਣ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ।

ਡਿਪਟੀ ਕਮਿਸ਼ਨਰ ਰੂਪਨਗਰ ਨੇ ਸਬ ਡਿਵੀਜ਼ਨਲ ਮੋਨੀਟਰਿੰਗ ਕਮੇਟੀ ਨੂੰ ਇੰਟਰਸਟੇਟ ਬਾਰਡਰ ਰਾਹੀਂ ਨਜਾਇਜ਼ ਮਾਈਨਿੰਗ ਦੀ ਟਰਾਂਸਪੋਰਟੇਸ਼ਨ ਨੂੰ ਰੋਕਣ ਲਈ ਬਣਾਈਆਂ ਗਈਆਂ ਚੈੱਕਪੋਸਟਾਂ/ਨਾਕਿਆਂ ਨੂੰ ਚੈੱਕ ਕਰਨ ਅਤੇ ਉਹਨਾਂ ਦੇ ਅਧੀਨ ਪੈਂਦੇ ਏਰੀਏ ਦੀ ਅਚਨਚੇਤ ਇੰਨਸਪੇਕਸ਼ਨ ਕਰਨ ਦੀ ਹਦਾਇਤਾਂ ਜਾਰੀ ਕੀਤੀਆਂ ਗਈਆਂ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ, ਐਸ.ਡੀ.ਐਮ. ਸ਼੍ਰੀ ਚਮਕੌਰ ਸਾਹਿਬ ਸ. ਅਮਰੀਕ ਸਿੰਘ, ਐਸ.ਡੀ.ਐਮ ਰੂਪਨਗਰ ਸ. ਹਰਬੰਸ ਸਿੰਘ, ਐਸ.ਡੀ.ਐਮ ਮੋਰਿੰਡਾ ਦੀਪਾਂਕਰ ਗਰਗ, ਐਸ.ਪੀ ਤਰੁਣ ਰਤਨ, ਕਾਰਜਕਾਰੀ ਇੰ. ਅਨੁਰਾਧਾ ਸ਼ਰਮਾ, ਵਣ ਮੰਡਵ ਅਫਸਰ ਸ. ਹਰਜਿੰਦਰ ਸਿੰਘ, ਕਾਰਜਕਾਰੀ ਇੰਜ. ਹਰਸ਼ਾਂਤ ਵਰਮਾ, ਅਤੇ ਸਮੂਹ ਬੀ.ਡੀ.ਪੀ.ਓਜ਼ ਸਮੇਤ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।