18 ਸਾਲ ਜਾਂ 18 ਸਾਲ ਤੋਂ ਵੱਧ ਉਮਰ ਦੇ ਨੌਜਵਾਨ ਆਪਣੀ ਵੋਟ ਜ਼ਰੂਰ ਬਣਾਉਣ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ

Sorry, this news is not available in your requested language. Please see here.

— ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨੇ ਹਰੀ ਝੰਡੀ ਦਿਖਾ ਕੇ ਮਿੰਨੀ ਮੈਰਾਥਨ ਦੋੜ ਨੂੰ ਕੀਤਾ ਰਵਾਨਾ

ਪਠਾਨਕੋਟ: 27 ਅਕਤੂਬਰ :

ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਿਹੜੇ ਨੌਜਵਾਨਾਂ/ ਵਿਅਕਤੀਆਂ ਦੀ ਮਿਤੀ 01.01.2024 ਨੂੰ 18 ਸਾਲ ਜਾਂ 18 ਸਾਲ ਤੋਂ ਵੱਧ ਉਮਾਰ ਹੋ ਗਈ ਹੈ, ਉਨ੍ਹਾਂ ਨੂੰ ਵੋਟ ਬਣਾਉਣ ਅਤੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਸਬੰਧੀ ਜਾਗਰੂਕ ਕਰਨ ਲਈ ਇੱਕ ਮਿੰਨੀ ਮੈਰਾਥਨ ਦੋੜ ਦਾ ਆਯੋਜਨ ਅਦਰਸ ਭਾਰਤੀਯ ਕਾਲਜ ਪਠਾਨਕੋਟ ਤੋਂ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਮੁੱਖ ਮਹਿਮਾਨ ਵਜੋਂ ਹਾਜਰ ਹੋਏ ਅਤੇ ਹਰੀ ਝੰਡੀ ਦਿਖਾ ਕੇ ਮਿੰਨੀ ਮੈਰਾਥਨ ਦੋੜ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਕਾਲਾ ਰਾਮ ਕਾਂਸਲ ਐਸ.ਡੀ.ਐਮ. ਪਠਾਨਕੋਟ, ਗੁਰਪ੍ਰੀਤ ਸਿੰਘ ਮੰਡਲ ਭੂਮੀ ਰੱਖਿਆ ਅਫਸਰ-ਕਮ-ਜਿਲ੍ਹਾ ਨੋਡਲ ਅਫਸਰ ਸਵੀਪ ਪਠਾਨਕੋਟ, ਸਰਬਜੀਤ ਸਿੰਘ ਤਹਿਸੀਲਦਾਰ ਚੋਣਾਂ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਪਿ੍ਰੰਸੀਪਲ ਕੁਲਦੀਪ ਗੁਪਤਾ, ਸਿਮਰਨਜੀਤ ਸਿੰਘ, ਡਾ. ਸਮਸੇਰ ਸਿੰਘ, ਡਾ. ਮੰਨੂ ਸਰਮਾ, ਰਵੀ ਰੰਜਨ, ਡਾ. ਅਨਿਲ ਡੋਗਰਾ ਅਤੇ ਹੋਰ ਸਬੰਧਤ ਅਧਿਕਾਰੀ ਹਾਜਰ ਸਨ।

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ. ਹਰਬੀਰ ਸਿੰਘ ਨੇ ਦੱਸਿਆ ਕਿ ਵੱਖ-ਵੱਖ ਸਕੂਲਾਂ ਦੇ ਕਰੀਬ 300 ਵਿਦਿਆਰਥੀਆਂ ਵੱਲੋਂ ਆਮ ਲੋਕਾਂ ਨੂੰ ਵੋਟ ਬਣਾਉਣ ਅਤੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਸਬੰਧੀ ਜਾਗਰੂਕ ਕਰਨ ਲਈ ਇਹ ਮਿੰਨੀ ਮੈਰਾਥਨ ਦੋੜ ਆਯੋਜਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨਾਂ ਦੀ ਮਿਤੀ 01.01.2024 ਨੂੰ 18 ਸਾਲ ਜਾਂ 18 ਸਾਲ ਤੋਂ ਵੱਧ ਉਮਰ ਹੋ ਗਈ ਹੈ, ਉਹ ਨੌਜਵਾਨ ਫਾਰਮ ਨੰਬਰ 6 ਭਰ ਕੇ ਆਪਣੀ ਵੋਟ ਬਣਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਤਿੰਨ ਵਿਧਾਨ ਸਭਾ ਹਲਕਿਆਂ 001-ਸੁਜਾਨਪੁਰ,002-ਭੋਆ(ਅ.ਜ.) ਅਤੇ 003-ਪਠਾਨਕੋਟ ਵਿੱਚ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ 2024 ਦੀ ਸੁਧਾਈ ਦੀ ਮੁਹਿੰਮ 27 ਅਕਤੂਬਰ ਤੋਂ ਸ਼ੁਰੂ ਹੋ ਗਈ ਹੈ ਅਤੇ ਇਹ ਮੁਹਿੰਮ 9 ਦਸੰਬਰ, 2023 ਤੱਕ ਚਲੇਗੀ। ਉਨ੍ਹਾਂ ਦੱਸਿਆ ਕਿ ਜਿਹੜੇ ਵੋਟਰ ਆਪਣੀ ਜਾਂ ਕਿਸੇ ਵੀ ਮ੍ਰਿਤਕ ਵਿਅਕਤੀ ਦੀ ਵੋਟ ਕਟਵਾਉਣਾ ਚਾਹੁੰਦੇ ਹਨ, ਉਹ ਫਾਰਮ ਨੰ:7 ਭਰ ਸਕਦੇ ਹਨ ਅਤੇ ਇਸੇ ਤਰ੍ਹਾਂ ਆਪਣੀ ਵੋਟ ਦੇ ਇੰਦਰਾਜਾਂ ਵਿੱਚ ਕੋਈ ਦਰੁੱਸਤੀ ਕਰਵਾਉਣਾ ਚਾਹੁੰਦੇ ਹੋਣ ਜਾਂ ਇੱਕੋ ਚੋਣ ਹਲਕੇ ਵਿੱਚ ਆਪਣੀ ਵੋਟ ਬਦਲਾਉਣਾ ਚਾਹੁੰਦੇ ਹੋਣ, ਤਾਂ ਉਹ ਫਾਰਮ ਨੰ: 8 ਭਰ ਕੇ ਆਪਣਾ ਦਾਅਵਾ ਜਾਂ ਇਤਰਾਜ ਪੇਸ਼ ਕਰ ਸਕਦੇ ਹਨ।

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ. ਹਰਬੀਰ ਸਿੰਘ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਅੰਦਰ 4 ਅਤੇ 5 ਨਵੰਬਰ 2023, 2 ਅਤੇ 3 ਦਸੰਬਰ, 2023 ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਪੋਲਿੰਗ ਸਟੇਸ਼ਨਾਂ ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ ਅਤੇ ਉਸੇ ਦਿਨ 10 ਵਜੇ ਤੋਂ 5 ਵਜੇ ਤੱਕ ਬੂੱਥ ਲੈਵਲ ਅਫ਼ਸਰ ਆਪਣੇ-ਆਪਣੇ ਬੂੱਥਾਂ ਤੇ ਬੈਠਣਗੇ, ਕੋਈ ਵੀ ਵਿਅਕਤੀ ਉਸ ਦਿਨ ਉਨ੍ਹਾਂ ਕੋਲ ਵੋਟ ਬਣਵਾ/ਕਟਵਾ ਅਤੇ ਸੋਧ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਆਮ ਲੋਕਾਂ ਦੀ ਜਾਣਕਾਰੀ ਲਈ ਵੋਟਰ ਸੂਚੀ ਹਰੇਕ ਪੋਲਿੰਗ ਬੂਥ ਤੇ ਸਬੰਧਤ ਪੋਲਿੰਗ ਸਟੇਸ਼ਨ ਦੇ ਬੀ.ਐਲ.ਓ., ਈ.ਆਰ.ਓ. ਤੇ ਜ਼ਿਲ੍ਹਾ ਚੋਣ ਅਫ਼ਸਰ ਦੇ ਦਫ਼ਤਰ ਵਿੱਚ ਵੇਖਣ ਲਈ ਉਪਲੱਬਧ ਹੋਵੇਗੀ।

ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਵੋਟਰ ਸੂਚੀ 2024 ਦੀ ਸੁਧਾਈ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਜਿੰਨ੍ਹਾਂ ਨੌਜਵਾਨਾਂ ਦੀ ਉਮਰ 01.01.2024 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋ ਗਈ ਹੈ, ਉਹ ਫਾਰਮ ਨੰ: 6 ਭਰ ਕੇ ਆਪਣੇ ਬੀ.ਐਲ.ਓਜ਼ ਰਾਹੀਂ ਵੋਟ ਜ਼ਰੂਰ ਬਣਾਉਣ। ਉਨ੍ਹਾਂ ਕਿਹਾ ਕਿ ਵੋਟਰ ਸੂਚੀ ਦੀ ਸੁਧਾਈ ਦਾ ਕੰਮ 9 ਦਸੰਬਰ, 2023 ਤੱਕ ਚਲੇਗਾ। ਇਸ ਤੋਂ ਇਲਾਵਾ ਇਹ ਵੋਟਰ ਸੂਚੀ www.ceopunjab.nic.in ‘ਤੇ ਵੀ ਵੇਖਣ ਲਈ ਉਪਲੱਬਧ ਹੋਵੇਗੀ।