59 ਸਰਕਲਾਂ ਵਿੱਚ ਨਵੇਂ ਪਟਵਾਰੀ ਤਾਇਨਾਤ – ਡਿਪਟੀ ਕਮਿਸ਼ਨਰ

DC Amritsar

ਅੰਮ੍ਰਿਤਸਰ, 3 ਨਵੰਬਰ:

ਅੰਮ੍ਰਿਤਸਰ ਜਿਲ੍ਹੇ ਵਿੱਚ ਪਿਛਲੇ ਕਾਫ਼ੀ ਦਿਨਾਂ ਤੋਂ ਪਟਵਾਰੀਆਂ ਵਲੋਂ ਵਾਧੂ ਸਰਕਲਾਂ ਦਾ ਚਾਰਜ ਛੱਡਣ ਕਾਰਨ ਆਮ ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀਜਿਸ ਤੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਇਹ ਮਾਮਲਾ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਅਤੇ ਸਰਕਾਰ ਵਲੋਂ ਠੇਕੇ ਦੇ ਆਧਾਰ ਤੇ 27 ਰਿਟਾਇਰਡ ਕਾਨੂੰਨਗੋ/ਪਟਵਾਰੀ ਖਾਲੀ ਸਰਕਲਾਂ ਵਿੱਚ ਤਾਇਨਾਤ ਕਰ ਦਿੱਤੇ ਗਏ ਹਨ। ਜਿਸ ਨਾਲ ਲੋਕਾਂ ਦੇ ਕੰਮ ਹੁਣ ਪਹਿਲਾਂ ਵਾਂਗ ਹੀ ਸਮੇਂ ਸਿਰ ਹੋ ਸਕਣਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਾਲੀ ਪਏ ਪਟਵਾਰ ਸਰਕਲਾਂ ਲਈ 55 ਨਵੇਂ ਪਟਵਾਰੀ /ਕਾਨੂੰਨਗੋ ਦੀ ਮੰਗ ਕੀਤੀ ਗਈ ਸੀ। ਜਿਸ ਤੇ ਸਰਕਾਰ ਨੇ 27 ਨਵੇਂ ਪਟਵਾਰੀ/ਕਾਨਨੂੰਗੋ ਦੀਆਂ ਸੀਟਾਂ ਨੂੰ ਭਰਨ ਦੀ ਮੰਜੂਰੀ ਦੇ ਦਿੱਤੀ ਹੈ। ਉਨਾਂ ਦੱਸਿਆ ਕਿ ਇਨਾਂ ਪਟਵਾਰੀਆਂ/ਕਾਨਨੂੰਗੋ ਨੂੰ ਖਾਲੀ ਪਟਵਾਰ ਸਰਕਲਾਂ ਜਿਵੇਂ ਕਿ ਬਾਸਰਕੇ ਗਿੱਲਾਂਧਰਦਿਓਡੱਲਾਂ ਰਾਜਪੂਤਾਂਜਗਦੇਵ ਖੁਰਦਅਵਾਨਕੋਟਲੀ ਬਰਵਾਲਾਸੂਫੀਆਂਛਿੱਡਣਭਿੱਟੇਵੱਡਝੰਝੋਟੀਸੁਲਤਾਨ ਮਾਹਲਮਾਧੋਕੇ ਬਰਾੜਪੱਧਰੀਬੋਪਾਰਾਏ ਬਾਜ ਸਿੰਘਵਿਛੋਆਬੋਹੜਵਾਲਾਗਿੱਲਰਸੂਲਪੁਰ ਕਲਾਂਉਪਮੰਡਲ ਮੈਜਿਸਟਰੇਟ ਅੰਮ੍ਰਿਤਸਰ-2,  ਆਰ.ਜੀ. ਦਰਿਆਮਲੱਕਪੁਰਕੋਟਲਾ ਸੁਲਤਾਨ ਸਿੰਘਜੇਠੂਨੰਗਲਜਲਾਲਪੁਰਾਅਜੈਬਵਾਲੀਭੰਗਵਾਕਲੇਰ ਮਾਂਗਟਮੰਜਸੈਰੋ ਨਿਗਾਹਸ਼ੈਰੋ ਬਾਘਾਬੱਲ ਸਰਾਏਂਗਾਗੜਮੱਲ੍ਹਭਿੰਡੀ ਔਲਖ ਖੁਰਦਮਿਆਦੀ ਕਲ੍ਹਾਂ ਅਤੇ ਮਹਿਮਦ ਮੰਦਰਾਂ ਵਾਲਾ ਦੇ ਖਾਲੀ ਪਏ ਪਟਵਾਰ ਸਰਕਲਾਂ ਵਿੱਚ ਨਵੇਂ ਪਟਵਾਰੀ ਤਾਇਨਾਤ ਕਰ ਦਿੱਤੇ ਗਏ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਠੇਕੇ ਦੇ ਆਧਾਰ ਤੇ ਨਿਯੁਕਤ ਕੀਤੇ ਗਏ ਪਟਵਾਰੀਆਂ/ਕਾਨੂੰਨਗੋ ਵਲੋਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਉਨਾਂ ਦੱਸਿਆ ਕਿ ਇਨਾਂ ਦੇ ਕੰਮ ਸ਼ੁਰੂ ਹੋਣ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ।