ਸ਼ਹੀਦ ਹੌਲਦਾਰ ਬਿੱਕਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ, ਬਰਨਾਲਾ ਵਿਖੇ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਕਵਿਤਾ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ

Sorry, this news is not available in your requested language. Please see here.

ਬਰਨਾਲਾ, 19 ਨਵੰਬਰ:

ਜ਼ਿਲ੍ਹਾ ਬਰਨਾਲਾ ਦੇ ਸ਼ਹੀਦ ਹੌਲਦਾਰ ਬਿੱਕਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ “ਸਕੂਲ ਆਫ਼ ਐਮੀਨੈਂਸ”, ਬਰਨਾਲਾ ਵਿਖੇ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ  ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਬਰਨਾਲਾ ਸ਼੍ਰੀ ਸ਼ਮਸ਼ੇਰ ਸਿੰਘ ਜੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਬਰਜਿੰਦਰਪਾਲ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿ੍ੰਸੀਪਲ ਹਰੀਸ਼ ਬਾਂਸਲ ਜੀ ਦੀ ਯੋਗ ਅਗਵਾਈ ਅਤੇ ਹਰਦੀਪ ਕੁਮਾਰ (ਪੋ੍ਗਰਾਮ ਅਫਸਰ, ਕੌਮੀ ਸੇਵਾ ਯੋਜਨਾ) ਦੀ ਦੇਖ-ਰੇਖ ਹੇਠ ਕੌਮੀ ਸੇਵਾ ਯੋਜਨਾ ਤਹਿਤ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ *”ਕਵਿਤਾ ਅਤੇ ਪੇਂਟਿੰਗ ਮੁਕਾਬਲੇ”* ਕਰਵਾਏ ਗਏ । ਕਵਿਤਾ ਗਾਇਨ ਮੁਕਾਬਲਿਆਂ ਵਿੱਚ ਨੌਵੀਂ ਈ ਦੀ ਸਹਾਨੀ ਕੌਰ ਨੇ ਪਹਿਲਾ  ਸਥਾਨ , ਨੌਵੀਂ ਈ ਦੀ ਸਕੀਨਾ ਨੇ ਦੂਜਾ ਸਥਾਨ , ਦਸਵੀਂ ਡੀ ਦੇ ਨਵਦੀਪ ਸਿੰਘ ਨੇ ਤੀਜਾ ਸਥਾਨ ਅਤੇ ਨੌਵੀਂ ਸੀ ਦੇ ਜਸ਼ਨਪ੍ਰੀਤ ਸਿੰਘ  ਨੇ ਚੌਥਾ ਸਥਾਨ ਹਾਸਲ ਕੀਤਾ,  ਜਦੋਂ ਕਿ ਪੇਂਟਿੰਗ ਮੁਕਾਬਲੇ ਵਿੱਚ ਨੌਵੀਂ ਈ ਦੇ ਸਾਹਿਲ ਸਿੰਘ ਨੇ ਪਹਿਲਾ ਸਥਾਨ , ਦਸਵੀਂ ਡੀ ਦੇ ਰਾਜਵੀਰ ਸਿੰਘ ਨੇ ਦੂਜਾ ਸਥਾਨ , ਅੱਠਵੀਂ ਏ ਦੇ ਰੁਪਿੰਦਰ ਸਿੰਘ ਨੇ ਤੀਜਾ ਸਥਾਨ ਅਤੇ ਨੌਵੀਂ ਈ ਦੇ ਗੌਰਵ ਨੇ ਚੌਥਾ ਸਥਾਨ ਹਾਸਿਲ ਕੀਤਾ ।

ਇਹਨਾਂ ਮੁਕਾਬਲਿਆਂ ਦੇ ਆਯੋਜਨ ਵਿੱਚ ਸ੍ਰੀ ਹਰਦੀਪ ਕੁਮਾਰ ਪੰਜਾਬੀ ਮਾਸਟਰ ਨੇ ਬਤੌਰ ਨੋਡਲ ਅਫਸਰ, ਮੈਡਮ ਰੀਤੂ ਰਾਣੀ (ਸਮਾਜਿਕ ਸਿੱਖਿਆ ਅਧਿਆਪਕਾ) ਅਤੇ ਯੋਗੇਸ਼ ਕੁਮਾਰ (ਆਰਟ ਐਂਡ ਕਰਾਫਟ ਟੀਚਰ) ਨੇ ਬਤੌਰ ਸਹਾਇਕ ਨੋਡਲ ਅਫਸਰ ਇੱਕ ਟੀਮ ਦੇ ਰੂਪ ਵਿੱਚ ਭੂਮਿਕਾ ਨਿਭਾਈ । ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ । ਪ੍ਰਿੰਸੀਪਲ ਹਰੀਸ਼ ਬਾਂਸਲ ਜੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸ਼ਹੀਦ ਕਿਸੇ ਵੀ ਕੌਮ ਅਤੇ ਦੇਸ਼ ਦਾ ਸਰਮਾਇਆ ਹੁੰਦੇ ਹਨ । ਇਸ ਲਈ ਸਾਡਾ ਇਹ ਨੈਤਿਕ ਫਰਜ਼ ਬਣਦਾ ਹੈ ਕਿ ਅਸੀਂ ਵਿਦਿਆਰਥੀਆਂ ਨੂੰ ਇਹਨਾਂ ਦੀ ਪ੍ਰੇਰਨਾਦਾਇਕ ਜਿੰਦਗੀ ਬਾਰੇ ਜਾਣੂ ਕਰਵਾਈਏ। ਇਸ ਪ੍ਰੋਗਰਾਮ ਵਿੱਚ ਲੈਕਚਰਾਰ ਮਨੀਸ਼ਾ ਬਾਂਸਲ (ਹਾਊਸ ਕੈਪਟਨ), ਮੈਡਮ ਰੇਸ਼ੋ ਰਾਣੀ (ਸਕੂਲ ਵਿਗਿਆਨ ਕੋਆਰਡੀਨੇਟਰ), ਹਿੰਦੀ ਅਧਿਆਪਕਾ ਮੈਡਮ ਵਰਿੰਦਰ ਕੌਰ ਅਤੇ ਕੈਂਪਸ ਮੈਨੇਜਰ ਸ. ਪਰਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।