ਵਿਧਾਇਕ ਫਾਜ਼ਿਲਕਾ ਨੇ ਪਿੰਡ ਬਕੈਨਵਾਲਾ ਵਿਖੇ ਕਮਿਊਨਟੀ ਹਾਲ ਦਾ ਰੱਖਿਆ ਨੀਂਹ ਪੱਥਰ

Sorry, this news is not available in your requested language. Please see here.

— ਕਿਹਾ, ਪੰਜਾਬ ਸਰਕਾਰ ਵੱਲੋਂ ਸਾਢੇ 7 ਲੱਖ ਦੀ ਰਾਸ਼ੀ ਨਾਲ ਬਣਾਇਆ ਜਾਵੇਗਾ ਇਹ ਹਾਲ

ਫਾਜ਼ਿਲਕਾ 20 ਨਵੰਬਰ:

ਅੱਜ ਫਾਜ਼ਿਲਕਾ  ਦੇ ਲੋਕਾਂ ਦੀ ਚਿਰੋਕਣੀ ਮੰਗ ਨੂੰ ਉਸ ਵੇਲੇ ਬੂਰ ਪਿਆ ਜਦੋਂ ਵਿਧਾਇਕ ਫਾਜ਼ਿਲਕਾ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਨੇ ਪਿੰਡ ਬਕੈਨਵਾਲਾ ਵਿਖੇ ਕਮਿਊਨਟੀ ਹਾਲ ਦਾ ਨੀਂਹ ਪੱਥਰ ਰੱਖ ਕੇ ਪਿੰਡ ਵਾਸੀਆਂ ਵਾਸੀਆਂ ਨੂੰ  ਨਵੀਂ ਸੌਗਾਤ  ਦੇਣ ਦਾ ਆਗਾਜ਼ ਕੀਤਾ।

ਇਸ ਮੌਕੇ  ਵਿਧਾਇਕ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਨੇ ਆਖਿਆ ਕਿ ਫਾਜ਼ਿਲਕਾ ਨੂੰ ਨਮੂਨੇ ਦਾ ਹਲਕਾ ਬਣਾਉਣ ਲਈ ਜਿਨੀਆਂ ਬੁਨਿਆਦੀ ਸਹੂਲਤਾਂ ਹਲਕਾ ਵਾਸੀਆਂ ਨੂੰ ਮਿਲਣੀਆਂ ਚਾਹੀਦੀਆਂ ਹਨ , ਉਹਨਾਂ ਵਿਚ ਇਕ ਕਮਿਊਨਿਟੀ ਹਾਲ ਵੀ ਸੀ ਜਿਸ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ ਹੈ । ਉਨ੍ਹਾਂ ਕਿਹਾ ਕਿ ਇਹ ਕਮਿਊਨਿਟੀ ਹਾਲ ਪੰਜਾਬ ਸਰਕਾਰ ਵੱਲੋਂ ਸਾਢੇ 7 ਲੱਖ ਦੀ ਲਾਗਤ ਨਾਲ ਬਣਾਇਆ ਜਾਵੇਗਾ ਤੇ ਇਸ  ਕਮਿਊਨਟੀ ਹਾਲ ਦੀ ਮੁਕੰਮਲਤਾ ਤੋਂ ਬਾਅਦ ਪਿੰਡ ਦੇ ਲੋਕ ਇਸ ਜਗਹ ’ਤੇ ਕੋਈ ਵੀ ਸੰਮੇਲਨ ਤੇ ਜਾਂ ਹੋਰ ਕੋਈ ਸਮਾਗਮ ਕਰ ਸਕਿਆ ਕਰਨਗੇ।

ਇਸ ਮੌਕੇ ਚੇਅਰਮੈਨ ਪਰਮਜੀਤ ਸਿੰਘ ਨੂਰਸ਼ਾਹ, ਹਰਜਿੰਦਰ ਸਿੰਘ ਬਕੇਨ ਵਾਲਾ, ਇੰਦਰਜੀਤ ਸਿੰਘ, ਦਲੀਪ ਸਹਾਰਨ ਬਲਾਕ ਪ੍ਰਧਾਨ, ਧਰਮਵੀਰ ਬਲਾਕ ਪ੍ਰਧਾਨ, ਗੌਰਵ ਕੰਬੋਜ, ਨਵਪ੍ਰੀਤ ਸਿੰਘ ਔਲਖ, ਗੁਰਪ੍ਰੀਤ ਸਿੰਘ ਢਿੱਲੋਂ, ਇੰਦਰ ਸਿੰਘ ਸਾਬਕਾ ਸਰਪੰਚ ਅਤੇ ਪੂਰਨ ਸਿੰਘ ਬਕੇਨ ਵਾਲਾ ਆਦਿ ਹਾਜ਼ਰ ਸਨ।