ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲਗਾਈ ਗਈ ਪੈਨਸ਼ਨ ਅਦਾਲਤ 

Sorry, this news is not available in your requested language. Please see here.

ਐਸ.ਏ.ਐਸ.ਨਗਰ, 22 ਨਵੰਬਰ:
ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐਸ.ਏ.ਐਸ.ਨਗਰ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਵਿਰਾਜ ਸ਼ਿਆਮਕਰਨ ਤਿੜਕੇ ਦੀ ਅਗਵਾਈ ਹੇਠ ਪੈਨਸ਼ਨ ਅਦਾਲਤ ਲਗਾਈ ਗਈ। ਜਿਸ ਵਿਚ ਲਗਭਗ 53 ਤੋਂ ਜ਼ਿਆਦਾ ਪੈਨਸ਼ਨਰਾਂ ਵਲੋਂ ਆਪਣੀਆਂ ਸ਼ਿਕਾਇਤਾਂ ਪੇਸ਼ ਕੀਤੀਆਂ ਗਈਆਂ। ਵੱਖ ਵੱਖ ਵਿਭਾਗਾਂ ਤੋਂ ਆਏ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਨੂੰ ਉਨ੍ਹਾਂ ਦੇ ਸਬੰਧਤ ਵਿਭਾਗਾਂ ਤੋਂ ਆਏ ਸੈਕਸ਼ਨ ਅਥਾਰਟੀ/ਡੀ.ਡੀ.ਓ ਦੀ ਹਾਜ਼ਰੀ ਵਿਚ ਸੁਣਿਆ ਗਿਆ। ਹਾਜ਼ਰ ਆਏ ਪੈਨਸ਼ਨਰਾਂ ਵਿਚੋਂ 26 ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਨੂੰ ਮੌਕੇ ਤੇ ਤਸਲੀਬਖਸ਼ ਸੁਣਵਾਈ ਕਰਦੇ ਹੋਏ ਯੋਗ ਅਗਵਾਈ ਦਿੱਤੀ ਗਈ ਅਤੇ ਬਾਕੀ ਸ਼ਿਕਾਇਤਕਰਤਾਵਾਂ ਦੀਆਂ ਪ੍ਰਤੀ-ਬੈਨਤੀਆਂ ਨੂੰ, ਸਬੰਧਤ ਵਿਭਾਗ ਜੋ ਕਿ ਮੌਕੇ ਤੇ ਮੌਜੂਦ ਸਨ, ਨੂੰ ਤੁਰੰਤ ਹੱਲ ਕਰਨ ਸਬੰਧੀ ਆਦੇਸ਼ ਦਿੱਤੇ ਗਏ। ਇਸ ਮੌਕੇ ਤੇ ਸੀ..ਐਮ.ਐਫ.ਓ. ਸ੍ਰੀ ਇੰਦਰ ਪਾਲ, ਏ.ਜੀ. (ਏ ਐਂਡ ਈ) ਪੰਜਾਬ ਤੋਂ ਆਏ ਨੁਮਾਇੰਦੇ ਸ੍ਰੀਮਤੀ ਰਚਨਾ ਕੁਮਾਰੀ, ਮੈਡਮ ਸ਼ੀਨਾ, ਸ੍ਰੀ ਸੁਖਵਿੰਦਰ ਸਿੰਘ ਅਤੇ ਵੱਖ ਵੱਖ ਵਿਭਾਗਾਂ ਦੇ ਡੀ.ਡੀ.ਓ. ਪੱਧਰ ਦੇ ਅਧਿਕਾਰੀ ਸ਼ਾਮਲ ਸਨ।