ਚੰਦਰਯਾਨ-3 ਦੇ ਪ੍ਰੋਪਲਸ਼ਨ ਮਾਡਿਊਲ ਦੇ ਸਫ਼ਲ ਚੱਕਰ ਲਗਾਉਣ ‘ਤੇ ਪ੍ਰਧਾਨ ਮੰਤਰੀ ਨੇ ਇਸਰੋ (ISRO) ਨੂੰ ਵਧਾਈਆਂ ਦਿੱਤੀਆਂ

Chandigarh, 06 DEC 2023  

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਪੇਸ ਵਿੱਚ ਇੱਕ ਹੋਰ ਤਕਨੀਕੀ ਉਪਲਬਧੀ ਹਾਸਲ ਕਰਨ ਦੇ ਲਈ ਇਸਰੋ (ISRO) ਨੂੰ ਵਧਾਈਆਂ ਦਿੱਤੀਆਂ ਹਨ।

ਚੰਦਰਯਾਨ-3 ਦੇ ਪ੍ਰੋਪਲਸ਼ਨ ਮਾਡਿਊਲ ਨੇ ਇੱਕ ਸਫ਼ਲ ਚੱਕਰ ਲਗਾਇਆ। ਇੱਕ ਹੋਰ ਅਨੂਠੇ ਪ੍ਰਯੋਗ ਵਿੱਚ ਪ੍ਰੋਪਲਸ਼ਨ ਮਾਡਿਊਲ ਨੂੰ ਚੰਦਰ ਗ੍ਰਹਿ ਪਥ (ਆਰਬਿਟ) ਦੇ ਗ੍ਰਹਿ ਪਥ ਆਰਬਿਟ ਵਿੱਚ ਲਿਆਂਦਾ ਗਿਆ ਹੈ।

ਇਸ ਉਪਲਬਧੀ ‘ਤੇ ਇਸਰੋ (ISRO) ਦੀ ਐਕਸ (X) ਪੋਸਟ ‘ਤੇ ਪ੍ਰਤੀਕਿਰਿਆ ਵਿਅਕਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;

 “ਸ਼ੁਭਕਾਮਨਾਵਾਂ ਇਸਰੋ (@isro)। ਸਾਡੇ ਭਵਿੱਖ ਦੇ ਪੁਲਾੜ ਪ੍ਰਯਾਸਾਂ ਵਿੱਚ ਇੱਕ ਹੋਰ ਟੈਕਨੋਲੋਜੀ ਉਪਲਬਧੀ ਹਾਸਲ ਕੀਤੀ, ਇਸ ਵਿੱਚ 2040 ਤੱਕ ਚੰਦ ‘ਤੇ ਇੱਕ ਭਾਰਤੀ ਨੂੰ ਭੇਜਣ ਦਾ ਸਾਡਾ ਲਕਸ਼ ਭੀ ਸ਼ਾਮਲ ਹੈ।”