ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਦਿੱਤੀ ਬਾਬਾ ਜੀਵਨ ਸਿੰਘ ਦੇ ਪ੍ਰਕਾਸ਼ ਪੁਰਬ ਦੀ ਵਧਾਈ
ਅੰਮ੍ਰਿਤਸਰ, 5 ਸਤੰਬਰ
-ਰੰਗਰੇਟੇ ਗੁਰੂ ਕੇ ਬੇਟੇ ਦਾ ਵਰਦਾਨ ਦਸਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰਾਪਤ ਕਰਨ ਵਾਲੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦਾ ਕੁਰਬਾਨੀ, ਤਿਆਗ ਅਤੇ ਪਿਆਰ ਵਾਲਾ ਜੀਵਨ ਸਮੁੱਚੀ ਕੌਮ ਲਈ ਹਮੇਸ਼ਾਂ ਪ੍ਰੇਰਨਾ ਦਾ ਸਰੋਤ ਬਣਿਆ ਰਹੇਗਾ ਅਤੇ ਸ਼ਹੀਦ ਸਦਾ ਕੌਮ ਨੂੰ ਅਗਵਾਈ ਤੇ ਸੇਧ ਦਿੰਦੇ ਰਹਿਣਗੇ। ਉਕਤ ਸਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ ਟੀ ਓ ਨੇ ਸ਼ਹੀਦ ਬਾਬਾ ਜੀਵਨ ਸਿੰਘ ਦੇ 362ਵੇਂ ਪ੍ਰਕਾਸ਼ ਦਿਹਾੜੇ ਮੌਕੇ ਸੰਗਤਾਂ ਨੂੰ ਵਧਾਈ ਦਿੰਦੇ ਕੀਤਾ। ਕੈਬਨਿਟ ਮੰਤਰੀ ਇਸ ਪਵਿੱਤਰ ਮੌਕੇ ਜੰਡਿਆਲਾ ਗੁਰੂ ਸਥਿਤ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਏ ਅਤੇ ਗੁਰੂ ਘਰ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਉਨਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ । ਆਪਣੇ ਸੰਬੋਧਨ ਵਿਚ ਸੰਗਤ ਨੂੰ ਵਧਾਈ ਦਿੰਦੇ ਸ. ਹਰਭਜਨ ਸਿੰਘ ਨੇ ਕਿਹਾ ਕਿ ਬਿਖੜਾ ਪੈਂਡਾ ਤੈਅ ਕਰਕੇ ਨੌਂਵੇ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਲੈ ਕੇ ਆਉਣ ਵਾਲੇ ਬਾਬਾ ਜੀਵਨ ਸਿੰਘ ਉਤੇ ਪੂਰੀ ਕੌਮ ਨੂੰ ਮਾਣ ਹੈ ਅਤੇ ਉਨਾਂ ਦਾ ਜੀਵਨ ਸਾਨੂੰ ਸਦਾ ਗੁਰੂ ਨਾਲ ਸਾਂਝ ਤੇ ਪਿਆਰ ਪੁਗਾਉਣ ਦਾ ਸੰਦੇਸ਼ ਸਾਨੂੰ ਦਿੰਦਾ ਰਹੇਗਾ। ਇਸ ਮੌਕੇ ਕੈਬਨਿਟ ਮੰਤਰੀ ਨੇ ਬਾਬਾ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ ਹੇਠ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੇ ਜਥੇ ਨੂੰ ਵੀ ਜੰਡਿਆਲਾ ਗੁਰੂ ਤੋਂ ਰਵਾਨ ਕੀਤਾ।
ਕੈਪਸ਼ਨ
ਬਾਬਾ ਜੀਵਨ ਸਿੰਘ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੇ ਜਥੇ ਨੂੰ ਰਵਾਨਾ ਕਰਦੇ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ ਟੀ ਓ।
ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਅੰਮ੍ਰਿਤਸਰ
‘ਖੇਡਾਂ ਵਤਨ ਪੰਜਾਬ ਦੀਆਂ’ ਸੱਦਕਾ ਹਜ਼ਾਰਾਂ ਨੌਜਵਾਨ ਖੇਡ ਮੈਦਾਨਾਂ ਨਾਲ ਜੁੜੇ – ਈ.ਟੀ.ਓ.
‘ਖੇਡਾਂ ਵਤਨ ਪੰਜਾਬ ਦੀਆਂ 2023’ ਅਧੀਨ ਬਲਾਕ ਪੱਧਰੀ ਟੂਰਨਾਂਮੈਂਟ ਦਾ ਚੌਥਾ ਦਿਨ
ਅੰਮ੍ਰਿਤਸਰ 5 ਸਤੰਬਰ 2023–
ਖੇਡ ਵਿਭਾਗ, ਪੰਜਾਬ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ 2023 ਅਧੀਨ ਅੱਜ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਅਮਿਤ ਤਲਵਾੜ ਦੀ ਰਹਿਨੁਮਾਈ ਹੇਠ ਵੱਖ ਵੱਖ ਬਲਾਕਾਂ ਵਿੱਚ ਬਲਾਕ ਪੱਧਰ ਟੂਰਨਾਮੈਂਟ ਕਰਵਾਏ ਗਏ। ਬਲਾਕ ਜੰਡਿਆਲਾ ਗੁਰੂ ਵਿੱਚ ਸ:ਸੀ:ਸੈ:ਸਕੂਲ ਬੰਡਾਲਾ ਵਿਖੇ ਬਲਾਕ ਪੱਧਰ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਵਿੱਚ ਸ: ਹਰਭਜਨ ਸਿੰਘ ਈ.ਟੀ.ਓ ਕੈਬਨਿਟ ਮੰਤਰੀ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਉਹਨਾਂ ਖਿਡਾਰੀਆਂ ਨੂੰ ਵੱਧ ਤੋ ਵੱਧ ਖੇਡਾਂ ਵਿੱਚ ਭਾਗ ਲੈਣ ਹਿੱਤ ਪ੍ਰੇਰਿਤ ਕਰਦੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨਿਰੋਏ ਪੰਜਾਬ ਦੀ ਸਿਰਜਨਾ ਲਈ ਨਿਰੰਤਰ ਉਪਰਾਲੇ ਕਰ ਰਹੀ ਹੈ ਅਤੇ ਇਹ ਖੇਡਾਂ ਇਨ੍ਹਾਂ ਯਤਨਾਂ ਦਾ ਇੱਕ ਹਿੱਸਾ ਹਨ। ਉਨਾਂ ਕਿਹਾ ਕਿ ਸਮੁੱਚੇ ਪੰਜਬ ਵਿੱਚ ਹਜ਼ਾਰਾਂ ਨੌਜਵਾਨ ਇਨਾਂ ਖੇਡਾਂ ਸੱਦਕਾ ਖੇਡ ਮੈਦਾਨਾਂ ਨਾਲ ਜੁੜੇ ਹਨ, ਜੋ ਕਿ ਨਿਰੋਏ ਸਮਾਜ ਲਈ ਸ਼ੁੱਭ ਸੰਕੇਤ ਹੈ।
ਸ੍ਰੀ ਸੁਖਚੈਨ ਸਿੰਘ ਜਿਲ੍ਹਾ ਸਪੋਰਟਸ ਅਫਸਰ, ਅੰਮ੍ਰਿਤਸਰ ਨੇ ਦੱਸਿਆ ਕਿ ਬਲਾਕ ਪੱਧਰ ਟੂਰਨਾਮੈਂਟ ਵਿੱਚ ਕੁੱਲ 8 ਖੇਡਾਂ ਫੁੱਟਬਾਲ, ਕਬੱਡੀ ਨੈਸ਼ਨਲ ਸਟਾਈਲ, ਕਬੱਡੀ ਸਰਕਲ ਸਟਾਈਲ, ਖੋਹ-ਖੋਹ, ਐਥਲੈਟਿਕਸ, ਵਾਲੀਬਾਲ ਸਮੈਸਿੰਗ, ਵਾਲੀਬਾਲ ਸੂਟਿੰਗ, ਰੱਸਾਕਸੀ ਕਰਵਾਈਆ ਜਾ ਰਹੀਆਂ ਹਨ।
ਬਲਾਕ ਜੰਡਿਆਲਾ ਗੁਰੂ ਵਿੱਚ ਫੁੱਟਬਾਲ ਦੇ ਅੰ-14 ਲੜਕਿਆਂ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਸੋਫੀਪੁਰ ਅਤੇ ਦੂਜਾ ਸਥਾਨ ਬੰਡਾਲਾ ਪ੍ਰਾਪਤ ਕੀਤਾ। ਅੰ-17 ਲੜਕਿਆਂ ਦੇ ਮੁਕਾਬਲੇ ਵਿੱਚ ਬੰਡਾਲਾ ਸਕੂਲ ਨੇ ਪਹਿਲਾ, ਜੰਡਿਆਲਾ ਗੁਰੂ ਨੇ ਦੂਜਾ ਅਤੇ ਸੋਫੀਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ-21 ਲੜਕਿਆਂ ਦੇ ਮੁਕਾਬਲੇ ਵਿੱਚ ਬੰਡਾਲਾ ਨੇ ਪਹਿਲਾ ਸਥਾਨ ਅਤੇ ਸੋਫੀਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰ-21 ਤੋ 31 ਉਮਰ ਵਰਗ ਲੜਕਿਆਂ ਦੇ ਮੁਕਾਬਲੇ ਵਿੱਚ ਬੰਡਾਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਬਲਾਕ ਅਜਨਾਲਾ ਵਿੱਚ ਬਲਾਕ ਪੱਧਰ ਟੂਰਨਾਂਮੈਂਟ ਕੀਰਤਨ ਦਰਬਾਰ ਸੋਸਾਇਟੀ ਗਰਾਊਂਡ ਅਤੇ ਸਰਕਾਰੀ ਕਾਲਜ ਅਜਨਾਲਾ ਵਿਖੇ ਕਰਵਾਏ ਗਏ। ਖੇਡ ਐਥਲੈਟਿਕਸ ਦੇ ਸਾਰਟਪੁਟ ਵਿੱਚ 56 ਤੋ 65 ਉਮਰ ਵਰਗ ਦੇ ਮੁਕਾਬਲੇ ਵਿੱਚ ਨਿਰਭੈ ਸਿੰਘ ਨੇ ਪਹਿਲਾ ਸਥਾਨ ਕੀਤਾ। 100 ਮੀਟਰ ਦੌੜ ਵਿੱਚ ਨਿਰਭੈ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 3000 ਮੀਟਰ ਉਮਰ ਵਰਗ 41 ਤੋ 55 ਸਾਲ ਲੜਕਿਆਂ ਦੀ ਦੌੜ ਵਿੱਚ ਗੁਰਮੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਦਕਿ 100 ਮੀਟਰ ਉਮਰ ਵਰਗ 56-65 ਲੜਕੀਆਂ ਦੀ ਦੌੜ ਵਿੱਚ ਬਲਵਿੰਦਰ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਉਮਰ ਵਰਗ 41 ਤੋ 55 ਸਾਲ ਲੜਕੀਆਂ ਦੀ ਦੌੜ ਵਿੱਚ ਪਿੰਦਰ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਗੇਮ ਫੁੱਟਬਾਲ ਦੇ ਉਮਰ ਵਰਗ 41 ਤੋ 55 ਸਾਲ ਵਿੱਚ ਸਵਰਾਜ ਸਪੋਰਟਸ ਕਲੱਬ ਅਜਨਾਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਬਲਾਕ ਅਟਾਰੀ ਵਿੱਚ ਓਲੰਪੀਅਨ ਸ਼ਮਸ਼ੇਰ ਸਿੰਘ ਸ:ਸੀ:ਸੈ:ਸਕੂਲ ਅਟਾਰੀ ਵਿਖੇ ਬਲਾਕ ਪੱਧਰ ਟੂਰਨਾਂਮੈਂਟ ਕਰਵਾਇਆ ਗਿਆ। ਗੇਮ ਐਥਲੈਟਿਕਸ ਦੇ ਸ਼ਾਰਟਪੁੱਟ ਉਮਰ ਵਰਗ 41 ਤੋ 55 ਵਿੱਚ ਕੁਲਵਿੰਦਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਦੌੜ ਵਿੱਚ ਜਸਵਿੰਦਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜੈਵਲਿਨ ਅਤੇ ਡਿਸਕਸ ਥਰੋ ਵਿੱਚ ਰਾਜਵਿੰਦਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਦੌੜ ਵਿੱਚ ਹਰਯੋਧਬੀਰ ਸਿੰਘ ਨੇ ਪਹਿਲਾ ਸਥਾਨ, ਪਵਨਦੀਪ ਸਿੰਘ ਨੇ ਦੂਜਾ ਸਥਾਨ ਅਤੇ ਸਾਧੂ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਦੌੜ ਵਿੱਚ ਹਰਯੋਧਬੀਰ ਸਿੰਘ ਨੇ ਪਹਿਲਾ ਸਥਾਨ ਅਤੇ ਪਵਨਦੀਪ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਅਤੇ 3000 ਮੀਟਰ ਦੌੜ ਵਿੱਚ ਹਰਦੇਵ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਬਲਾਕ ਹਰਸ਼ਾ ਛੀਨਾ ਵਿੱਚ ਬਲਾਕ ਪੱਧਰ ਟੂਰਨਾਂਮੈਟਂ ਖੇਡ ਸਟੇਡੀਅਮ ਹਰਸ਼ਾ ਛੀਨਾ ਅਤੇ ਦਵਿੰਦਰਾ ਇੰਟਰਨੈਸ਼ਨਲ ਸਕੂਲ ਵਿਖੇ ਕਰਵਾਏ ਗਏ। ਬਲਾਕ ਹਰਸ਼ਾ ਛੀਨਾ ਵਿੱਚ ਲਗਭਗ 110 ਖਿਡਾਰੀਆਂ ਨੇ ਭਾਗ ਲਿਆ। ਗੇਮ ਫੁੱਟਬਾਲ ਦੇ ਅੰ 21 ਤੋ 30 ਉਮਰ ਵਰਗ ਵਿੱਚ ਈਸਾਪੁਰ ਕਲੱਬ ਨੇ ਪਹਿਲਾ ਸਥਾਨ ਅਤੇ ਕੁਲਜੀਤ ਫੁੱਟਬਾਲ ਅਕੈਡਮੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗੇਮ ਖੋਹ ਖੋਹ ਦੇ ਅੰ-21 ਤੋ 30 ਲੜਕਿਆਂ ਦੇ ਮੁਕਾਬਲੇ ਵਿੱਚ ਹਰਸ਼ਾ ਛੀਨਾ ਕਲੱਬ ਨੇ ਪਹਿਲਾ ਸਥਾਨ ਅਤੇ ਲੜਕੀਆਂ ਵਿੱਚ ਵੀ ਹਰਸ਼ਾ ਛੀਨਾ ਕਲੱਬ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਗੇਮ ਐਥਲੈਟਿਕਸ ਦੇ 21 ਤੋ 30 ਉਮਰ ਵਰਗ ਵਿੱਚ 10000 ਮੀਟਰ ਲੜਕਿਆਂ ਦੀ ਦੌੜ ਵਿੱਚ ਗਗਨਦੀਪ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 1500 ਮੀਟਰ ਦੀ ਦੌੜ ਵਿੱਚ ਗੁਰਪ੍ਰੀਤ ਸਿੰਘ ਨੇ ਪਹਿਲਾ ਅਤੇ ਅੰਮ੍ਰਿਤਪਾਲ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਬਲਾਕ ਵੇਰਕਾ ਵਿੱਚ ਬਲਾਕ ਪੱਧਰ ਟੂਰਨਾਂਮੈਂਟ ਖੇਡ ਸਟੇਡੀਅਮ ਮਾਨਾਂਵਾਲਾ ਕਲਾਂ ਵਿਖੇ ਕਰਵਾਏ ਗਏ। ਗੇਮ ਵਾਲੀਬਾਲ ਦੇ ਉਮਰ ਵਰਗ 41ਤੋ 55 ਉਮਰ ਵਰਗ ਵਿੱਚ ਮੀਰਾਂ ਕੋਟ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਗੇਮ ਐਥਲੈਟਿਕਸ ਦੇ 400 ਮੀਟਰ ਅਤੇ 3000 ਮੀਟਰ ਲੜਕਿਆਂ ਦੀ ਦੌੜ ਵਿੱਚ ਸੰਜੀਵ ਸਿੰਘ ਨੇ ਪਹਿਲਾ ਸਥਾਨ ਅਤੇ ਅਨੁਭਵ ਵਰਮਾਨੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫ਼ਸਰ, ਅੰਮ੍ਰਿਤਸਰ
‘ਮੇਰੀ ਮਾਟੀ ਮੇਰਾ ਦੇਸ਼’ ਪ੍ਰੋਗਰਾਮ ਦਾ ਦੂਜਾ ਪੜਾਅ 30 ਸਤੰਬਰ ਤੱਕ
ਅੰਮ੍ਰਿਤਸਰ 5 ਸਤੰਬਰ 2023–
ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ, ਭਾਰਤ ਸਰਕਾਰ ਵੱਲੋਂ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਮੇਰੀ ਮਾਟੀ ਮੇਰਾ ਦੇਸ਼ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।
ਇਸ ਪ੍ਰੋਗਰਾਮ ਦੇ ਦੂਜੇ ਪੜਾਅ ਵਿੱਚ 30 ਸਤੰਬਰ 2023 ਤੱਕ ਅੰਮ੍ਰਿਤ ਕਲਸ਼ ਯਾਤਰਾ ਪ੍ਰੋਗਰਾਮ ਉਲੀਕੇ ਜਾਣਗੇ। ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਦੇ ਦਫਤਰ ਵਿੱਚ ਸਮੂਹ ਰਾਸ਼ਟਰੀ ਯੁਵਾ ਵਲੰਟੀਅਰਾਂ ਨਾਲ ਮੀਟਿੰਗ ਕੀਤੀ ਗਈ। ਯੂਥ ਅਫਸਰ, ਅਕਾਂਕਸ਼ਾ ਮਹਾਵਰੀਆ ਨੇ ਦੱਸਿਆ ਕਿ ਇਹ ਪ੍ਰੋਗਰਾਮ ਜ਼ਿਲ੍ਹਾ ਅੰਮ੍ਰਿਤਸਰ ਦੇ ਵੱਖ-ਵੱਖ ਬਲਾਕਾਂ ਵਿੱਚ ਯੂਥ ਕਲੱਬਾਂ, ਯੂਥ ਵਲੰਟੀਅਰਾਂ ਅਤੇ ਗ੍ਰਾਮ ਪੰਚਾਇਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਪ੍ਰੋਗਰਾਮ ਦੇ ਪਹਿਲੇ ਪੜਾਅ ਵਿੱਚ ਸਮੂਹ ਗ੍ਰਾਮ ਪੰਚਾਇਤਾਂ ਵਿੱਚ ਰੁੱਖ ਲਗਾਏ ਗਏ। ਇਹ ਪ੍ਰੋਗਰਾਮ ਦਾ ਦੂਜਾ ਪੜਾਅ ਹੈ, ਜਿਸ ਵਿਚ ਘਰ-ਘਰ ਜਾ ਕੇ ਸਾਰੇ ਪਿੰਡਾਂ ਵਿਚੋਂ ਚੌਲ ਅਤੇ ਮਿੱਟੀ ਇਕੱਠੀ ਕੀਤੀ ਜਾਵੇਗੀ। ਇਸ ਤੋਂ ਬਾਅਦ ਬਲਾਕ ਪੱਧਰ, ਰਾਜ ਪੱਧਰ ਅਤੇ ਰਾਸ਼ਟਰੀ ਪੱਧਰ ’ਤੇ ਇਹ ਪ੍ਰੋਗਰਾਮ ਕਰਵਾਏ ਜਾਣਗੇ। ਮੀਟਿੰਗ ਵਿੱਚ ਹਾਜ਼ਰ ਸਮੂਹ ਮੈਂਬਰਾਂ ਨਾਲ ਵਿਸਤ੍ਰਿਤ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਸ ਪ੍ਰੋਗਰਾਮ ਨੂੰ ਸਫਲਤਾਪੂਰਵਕ ਕਰਵਾਉਣ ਲਈ ਟੀਚੇ ਨਿਰਧਾਰਤ ਕੀਤੇ ਗਏ।
ਕੈਪਸ਼ਨ: ਯੂਥ ਅਫਸਰ, ਅਕਾਂਕਸ਼ਾ ਮਹਾਵਰੀਆ ਵਲੰਟੀਅਰਾਂ ਨਾਲ ਮੀਟਿੰਗ ਕਰਦੇ ਹੋਏ।

English






