ਕਬਾੜ ਨਿਪਟਾਰੇ ਤੋਂ 10.9 ਕਰੋੜ ਰੁਪਏ ਦਾ ਮਾਲੀਆ ਕਮਾਇਆ
ਕਮਿਊਨਿਟੀ ਕੇਂਦ੍ਰਿਤ ਸਵੱਛਤਾ ਪਹਿਲਕਦਮੀਆਂ ਨੂੰ ਸਫਲਤਾਪੂਰਵਕ ਪੂਰਾ ਕੀਤਾ
ਵਿਸ਼ੇਸ਼ ਮੁਹਿੰਮ 3.0 ਦੇ ਤਹਿਤ 11033 ਈ-ਫਾਈਲਾਂ ਅੱਪਲੋਡ ਕੀਤੀਆਂ ਗਈਆਂ
ਖਣਨ ਮੰਤਰਾਲੇ ਨੇ ਆਪਣੇ ਸਬੰਧਤ/ਸਹਿਯੋਗੀ ਦਫਤਰਾਂ, ਸੀਪੀਐੱਸਈਜ਼ ਅਤੇ ਖੁਦਮੁਖਤਿਆਰ ਸੰਸਥਾਵਾਂ ਦੇ ਨਾਲ, “ਵਿਸ਼ੇਸ਼ ਮੁਹਿੰਮ 3.0” ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ, ਜਿਸ ਦਾ ਉਦੇਸ਼ ਰਿਕਾਰਡ ਪ੍ਰਬੰਧਨ ਨੂੰ ਵਧਾਉਣਾ, ਐੱਮਪੀ/ਪੀਐੱਮਓ/ਆਈਐੱਮਸੀ ਹਵਾਲਿਆਂ/ਰਾਜ ਸਰਕਾਰ ਦੇ ਹਵਾਲੇ ਤੋਂ ਪ੍ਰਾਪਤ ਸੰਦਰਭਾਂ ਦਾ ਨਿਪਟਾਰਾ / ਜਨਤਕ ਸ਼ਿਕਾਇਤਾਂ ਅਤੇ ਕਬਾੜ ਦਾ ਨਿਪਟਾਰਾ ਕਰਨਾ ਹੈ। ਪਿਛਲੇ ਸਾਲ ਦੀ ਇਕਸਾਰਤਾ ਨੂੰ ਕਾਇਮ ਰੱਖਦੇ ਹੋਏ, ਖਣਨ ਮੰਤਰਾਲੇ ਨੇ ਇੱਕ ਵਾਰ ਫਿਰ 100% ਟੀਚਾ ਪੂਰਾ ਕਰਨ ਦੀ ਦਰ ਨੂੰ ਪ੍ਰਾਪਤ ਕੀਤਾ।
ਵਿਸ਼ੇਸ਼ ਮੁਹਿੰਮ 3.0 ਦੇ ਤਹਿਤ, ਦੇਸ਼ ਭਰ ਵਿੱਚ ਵੱਖ-ਵੱਖ ਥਾਵਾਂ ‘ਤੇ 382 ਮੁਹਿੰਮਾਂ ਚਲਾਈਆਂ ਗਈਆਂ ਹਨ। ਸਮਰਪਿਤ ਯਤਨਾਂ ਨਾਲ, ਮੰਤਰਾਲਾ ਪ੍ਰਭਾਵਸ਼ਾਲੀ ਢੰਗ ਨਾਲ 89482 ਵਰਗ ਫੁੱਟ ਜਗ੍ਹਾ ਖਾਲੀ ਕਰਨ ਵਿੱਚ ਕਾਮਯਾਬ ਰਿਹਾ, ਜਿਸ ਨੂੰ ਕਰਮਚਾਰੀਆਂ ਦੇ ਫਾਇਦੇ ਲਈ ਵਾਲੀਬਾਲ ਗਰਾਊਂਡ, ਬੈਡਮਿੰਟਨ ਕੋਰਟ ਆਦਿ ਵਿੱਚ ਬਦਲ ਦਿੱਤਾ ਗਿਆ ਹੈ। ਕਬਾੜ ਦੇ ਨਿਪਟਾਰੇ ਤੋਂ 10.9 ਕਰੋੜ ਰੁਪਏ ਦੀ ਆਮਦਨ ਹੋਈ ਹੈ।
ਇਸ ਮੁਹਿੰਮ ਦੇ ਹਿੱਸੇ ਵਜੋਂ, ਮੰਤਰਾਲੇ ਅਤੇ ਇਸ ਦੀਆਂ ਖੇਤਰੀ ਸੰਸਥਾਵਾਂ ਨੇ “ਕੁਦਰਤ ਨੂੰ ਵਾਪਸ ਦੇਣ” ਦਾ ਵਾਤਾਵਰਣ-ਚੇਤੰਨ ਥੀਮ ਅਪਣਾਇਆ। ਇਸ ਵਾਤਾਵਰਣ ਪ੍ਰਤੀ ਚੇਤੰਨ ਪਹਿਲਕਦਮੀ ਵਿੱਚ ਵੱਖ-ਵੱਖ ਅਭਿਆਸਾਂ ਜਿਵੇਂ ਕਿ ਜਨਤਾ ਲਈ ਝੀਲ ਦੀ ਸਫ਼ਾਈ, ਰਹਿੰਦ-ਖੂੰਹਦ ਤੋਂ ਕੰਪੋਸਟ ਪਿਟ ਬਣਾਉਣਾ, ਗਰਮ ਤੰਦੂਰ ਤੋਂ ਮਾਈਕ੍ਰੋਵੇਵ ਵਿੱਚ ਬਦਲ ਕੇ ਊਰਜਾ ਬਚਾਉਣ ਦੇ ਉਪਾਅ, ਬਰਡ ਫੀਡਰ ਦੀ ਸਥਾਪਨਾ, ਦਫਤਰ ਦੇ ਅਹਾਤੇ ਵਿੱਚ ਜੜੀ ਬੂਟੀਆਂ ਦੇ ਪੌਦੇ ਲਗਾਉਣੇ ਸ਼ਾਮਲ ਹਨ। ਡਿਜੀਟਲ ਤਰੱਕੀ ਵਿੱਚ ਫਲੈਕਸ ਬੈਨਰਾਂ ਨੂੰ ਡਿਜੀਟਲ ਸਕ੍ਰੀਨ ਨਾਲ ਬਦਲਣਾ ਸ਼ਾਮਲ ਹੈ। ਖਾਸ ਤੌਰ ‘ਤੇ, ਕੁਝ ਪਹਿਲਕਦਮੀਆਂ ਕਮਿਊਨਿਟੀ-ਕੇਂਦ੍ਰਿਤ ਸਨ, ਜਿਵੇਂ ਕਿ ਸਰਕਾਰੀ ਸਕੂਲਾਂ ਵਿੱਚ ਸਵੱਛਤਾਕਿੱਟਾਂ ਦੀ ਵੰਡ, ਆਦਿਵਾਸੀ ਖੇਤਰਾਂ ਵਿੱਚ ਬੂਟੇ ਲਗਾਉਣਾ, ਵਿਦਿਆਰਥਣਾਂ ਨੂੰ ਮਾਹਵਾਰੀ ਸਿਹਤ/ਸਵੱਛਤਾ ਬਾਰੇ ਜਾਗਰੂਕ ਕਰਨਾ ਅਤੇ ਆਮ ਲੋਕਾਂ ਵਿੱਚ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ।
ਇੱਕ ਵਿਸ਼ੇਸ਼ ਅਭਿਆਨ ਦੇ ਰੂਪ ਵਿੱਚ, ਖਣਨ ਮੰਤਰਾਲੇ ਨੇ ਪਿਛਲੀਆਂ ਦੋ ਮੁਹਿੰਮਾਂ ਦੌਰਾਨ ਸਕੈਨ ਕੀਤੀਆਂ ਭੌਤਿਕ ਫਾਈਲਾਂ ਨੂੰ ਵਿਸ਼ੇਸ਼ ਮੁਹਿੰਮ 3.0 ਦੌਰਾਨ ਈ-ਫਾਈਲਾਂ ਵਿੱਚ ਤਬਦੀਲ ਕਰਨ ਦਾ ਕੰਮ ਕੀਤਾ। ਵਿਸ਼ੇਸ਼ ਮੁਹਿੰਮ 3.0 ਦੌਰਾਨ ਹੁਣ ਤੱਕ ਲਗਭਗ 11033 ਸਕੈਨ ਕੀਤੀਆਂ ਫਾਈਲਾਂ ਨੂੰ ਈ-ਫਾਇਲ ਵਜੋਂ ਈ-ਆਫਿਸ ਵਿੱਚ ਅਪਲੋਡ ਕੀਤਾ ਜਾ ਚੁੱਕਾ ਹੈ।
ਇਸ ਮੁਹਿੰਮ ਨੂੰ ਸਿਖਰ ‘ਤੇ ਪਹੁੰਚਾਉਣ ਲਈ, ਮੰਤਰਾਲੇ ਦੇ ਅਧੀਨ ਭਾਰਤ ਦੇ ਭੂ-ਵਿਗਿਆਨਕ ਸਰਵੇਖਣ (ਜੀਐੱਸਆਈ) ਨੇ ਖੇਤਰੀ ਖੋਜਾਂ ਦੇ ਤਹਿਤ ਸਾਲਾਂ ਦੌਰਾਨ ਇਕੱਠੇ ਕੀਤੇ ਅਣਵਰਤੇ ਭੂ-ਵਿਗਿਆਨਕ ਨਮੂਨਿਆਂ ਤੋਂ ਇੱਕ ਕਲਾਤਮਕ ਬੁੱਤ ਬਣਾਉਣ ਦੀ ਇੱਕ ਨਵੀਨਤਾਕਾਰੀ ਪਹਿਲ ਕੀਤੀ ਹੈ।

English






