Shri Nitin Gadkari says in Jammu and Kashmir construction of Ramban Viaduct, a remarkable feat spanning length of 1.08 kilometer with 4 lanes has been successfully completed

ਜੰਮੂ ਅਤੇ ਕਸ਼ਮੀਰ ਵਿੱਚ 4 ਲੇਨ ਦੇ 1.08 ਕਿਲੋਮੀਟਰ ਲੰਬੇ ਰਾਮਬਨ ਵਾਇਆਡਕਟ ਪੁਲ਼ ਦਾ ਸਫ਼ਲਤਾਪੂਰਵਕ ਨਿਰਮਾਣ, ਇੱਕ ਜ਼ਿਕਰਯੋਗ ਉਪਲਬਧੀ: ਸ਼੍ਰੀ ਨਿਤਿਨ ਗਡਕਰੀ


328 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ ਇਹ ਪ੍ਰੋਜੈਕਟ ਰਾਸ਼ਟਰੀ ਰਾਜਮਾਰਗ-44 ਦੇ ਉਧਮਪੁਰ-ਰਾਮਬਨ ਸੈਕਸ਼ਨ ’ਤੇ ਸਥਿਤ ਹੈ

ਚੰਡੀਗੜ੍ਹ,  02 NOV 2023 

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਗਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਪੋਸਟ ਕੀਤੇ ਗਏ ਸੰਦੇਸ਼ਾਂ ਵਿੱਚ ਕਿਹਾ ਕਿ ਅਸੀਂ ਜੰਮੂ ਅਤੇ ਕਸ਼ਮੀਰ ਵਿੱਚ 4 ਲੇਨ ਵਾਲੇ 1.08 ਕਿਲੋਮੀਟਰ ਲੰਬੇ ਰਾਮਬਨ ਵਾਇਆਡਕਟ ਦਾ ਨਿਰਮਾਣ ਸਫ਼ਲਤਾਪੂਰਵਕ ਪੂਰਾ ਕਰ ਲਿਆ ਹੈ, ਜੋ ਕਿ ਇੱਕ ਜ਼ਿਕਰਯੋਗ ਉਪਲਬਧੀ ਹੈ। ਉਨ੍ਹਾਂ ਨੇ ਕਿਹਾ ਕਿ 328 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਇਹ ਪ੍ਰੋਜੈਕਟ ਰਾਸ਼ਟਰੀ ਰਾਗਮਾਰਗ-44 ਦੇ ਉਧਮਪੁਰ-ਰਾਮਬਨ ਸੈਕਸ਼ਨ ’ਤੇ ਸਥਿਤ ਹੈ।

ਸ਼੍ਰੀ ਗਡਕਰੀ ਨੇ ਕਿਹਾ ਕਿ ਇਹ ਵਿਸ਼ੇਸ਼ ਪੁਲ਼ 26 ਸੈਕਸ਼ਨਾਂ ਨਾਲ ਬਣਿਆ ਹੈ ਅਤੇ ਇਸ ਦੀ ਸੰਰਚਨਾ ਵਿੱਚ ਕੰਕ੍ਰੀਟ ਅਤ ਸਟੀਲ ਗਰਡਰਸ ਦਾ ਉਪਯੋਗ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਪੂਰਾ ਹੋਣ ਨਾਲ ਰਾਮਬਨ ਬਜ਼ਾਰ ਵਿੱਚ ਪਹਿਲਾਂ ਲੱਗਣ ਵਾਲੇ ਵਾਹਨਾਂ ਦੀ ਭੀੜ ਕਾਫੀ ਹੱਦ ਤੱਕ ਘੱਟ ਹੋ ਗਈ ਹੈ ਅਤੇ ਟ੍ਰੈਫਿਕ ਦਾ ਪ੍ਰਵਾਹ ਅਸਾਨ ਹੋ ਗਿਆ ਹੈ।

ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਦੂਰਦਰਸ਼ੀ ਅਗਵਾਈ ਦੇ ਅਨੁਰੂਪ ਅਸੀਂ ਜੰਮੂ ਅਤੇ ਕਸ਼ਮੀਰ ਵਿੱਚ ਉਤਕ੍ਰਿਸ਼ਟਤਮ ਰਾਜਮਾਰਗ ਬੁਨਿਆਦੀ ਢਾਂਚੇ ਦਾ ਵਿਕਾਸ ਕਰਨ ਦੇ ਲਈ ਪੂਰੀ ਤਰ੍ਹਾਂ ਨਾਲ ਸਮਰਪਿਤ ਹਾਂ। ਉਨ੍ਹਾਂ ਨੇ ਕਿਹਾ ਕਿ ਇਸ ਇਤਿਹਾਸਿਕ ਉਪਲਬਧੀ ਨਾਲ ਨਾ ਕੇਵਲ ਖੇਤਰ ਦੀ ਆਰਥਿਕ ਸਮ੍ਰਿੱਧੀ ਨੂੰ ਹੁਲਾਰਾ ਮਿਲੇਗਾ ਬਲਕਿ ਇੱਕ ਟੌਪ ਪੱਧਰੀ ਟੂਰਿਸਟ ਸਥਾਨ ਦੇ ਰੂਪ ਵਿੱਚ ਇਸ ਦਾ ਆਕਰਸ਼ਣ ਵੀ ਵਧੇਗਾ।