ਪ੍ਰਧਾਨ ਮੰਤਰੀ ਨੇ ਅਯੋਧਿਆ ਦੀਪੋਤਸਵ ਦੀ ਊਰਜਾ ਨੂੰ ਨਮਨ ਕੀਤਾ

Ayodhya Deepotsava
PM bows to the energy of Ayodhya Deepotsava

Chandigarh: 12 NOV 2023 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਅਯੋਧਿਆ ਦੀਪੋਤਸਵ ਦੀ ਊਰਜਾ ਦੇਸ਼ ਵਿੱਚ ਨਵੀਂ ਉਮੰਗ ਦਾ ਸੰਚਾਰ ਕਰੇਗੀ। ਉਨ੍ਹਾਂ ਕਾਮਨਾ ਕੀਤੀ ਕਿ ਭਗਵਾਨ ਸ਼੍ਰੀ ਰਾਮ ਸਾਰੇ ਦੇਸ਼ਵਾਸੀਆਂ ਦਾ ਕਲਿਆਣ ਕਰਨ ਅਤੇ ਹਰ ਕਿਸੇ ਦੀ ਪ੍ਰੇਰਣਾਸ਼ਕਤੀ ਬਣਨ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਅਦਭੁਤ, ਅਲੌਕਿਕ ਅਤੇ ਅਭੁੱਲ!

ਲੱਖਾਂ ਦੀਵਿਆਂ ਨਾਲ ਜਗਮਗ ਅਯੋਧਿਆ ਨਗਰੀ ਦੇ ਸ਼ਾਨਦਾਰ ਦੀਪੋਤਸਵ ਨਾਲ ਪੂਰਾ ਦੇਸ਼ ਪ੍ਰਕਾਸ਼ਮਾਨ ਹੋ ਰਿਹਾ ਹੈ। ਇਸ ਤੋਂ ਨਿਕਲੀ ਊਰਜਾ ਸਮੁੱਚੇ ਭਾਰਤ ਵਿੱਚ ਨਵੀਂ ਉਮੰਗ ਅਤੇ ਨਵੇਂ ਉਤਸ਼ਾਹ ਦਾ ਸੰਚਾਰ ਕਰ ਰਹੀ ਹੈ। ਮੇਰੀ ਕਾਮਨਾ ਹੈ ਕਿ ਭਗਵਾਨ ਸ਼੍ਰੀ ਰਾਮ ਸਾਰੇ ਦੇਸ਼ਵਾਸੀਆਂ ਦਾ ਕਲਿਆਣ ਕਰਨ ਅਤੇ ਮੇਰੇ ਸਾਰੇ ਪਰਿਵਾਰਜਨਾਂ ਦੀ ਪ੍ਰੇਰਣਾਸ਼ਕਤੀ ਬਣਨ।

 

ਜੈ ਸਿਯਾ ਰਾਮ !”