ਧਾਨ ਮੰਤਰੀ ਨੇ ਮਣੀਪੁਰ ਦੇ ਸਥਾਪਨਾ ਦਿਵਸ ’ਤੇ ਰਾਜ ਦੀ ਜਨਤਾ ਨੂੰ ਵਧਾਈਆਂ ਦਿੱਤੀਆਂ

ਚੰਡੀਗੜ੍ਹ, 21 JAN 2024 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਣੀਪੁਰ ਦੇ ਸਥਾਪਨਾ ਦਿਵਸ ‘ਤੇ ਰਾਜ ਦੀ ਜਨਤਾ ਨੂੰ ਵਧਾਈਆਂ ਦਿੱਤੀਆਂ।

ਉਨ੍ਹਾਂ ਨੇ ਇਸ ਉੱਤਰ-ਪੂਰਬ ਰਾਜ ਦੇ ਨਿਰੰਤਰ ਵਿਕਾਸ ਦੇ ਲਈ ਪ੍ਰਾਰਥਨਾ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਐਕਸ(X) ‘ਤੇ ਪੋਸਟ ਕੀਤਾ:

“ਮਣੀਪੁਰ ਦੇ ਸਥਾਪਨਾ ਦਿਵਸ ‘ਤੇ ਰਾਜ ਦੀ ਜਨਤਾ ਨੂੰ ਮੇਰੀਆਂ ਹਾਰਦਿਕ ਸ਼ੁਭਕਾਮਨਾਵਾਂ। ਮਣੀਪੁਰ ਨੇ ਭਾਰਤ ਦੀ ਪ੍ਰਗਤੀ ਵਿੱਚ ਸਸ਼ਕਤ ਯੋਗਦਾਨ ਦਿੱਤਾ ਹੈ। ਸਾਨੂੰ ਇਸ ਰਾਜ ਦੀ ਸੰਸਕ੍ਰਿਤੀ ਅਤੇ ਪਰੰਪਰਾਵਾਂ ‘ਤੇ ਗਰਵ(ਮਾਣ) ਹੈ। ਮੈਂ ਮਣੀਪੁਰ ਦੇ ਨਿਰੰਤਰ ਵਿਕਾਸ ਦੇ ਲਈ ਪ੍ਰਾਰਥਨਾ ਕਰਦਾ ਹਾਂ।”