ਪ੍ਰਧਾਨ ਮੰਤਰੀ ਨੇ ਰੋਹਨ ਬੋਪੰਨਾ ਨਾਲ ਮੁਲਾਕਾਤ ਕੀਤੀ

ਚੰਡੀਗੜ੍ਹ,  02 FEB 2024 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਟੈਨਿਸ ਖਿਡਾਰੀ ਰੋਹਨ ਬੋਪੰਨਾ ਨਾਲ ਮੁਲਾਕਾਤ ਕੀਤੀ।

ਉਨ੍ਹਾਂ ਨੇ ਆਸਟ੍ਰੇਲੀਅਨ ਓਪਨ ਜਿੱਤਣ ਦੇ ਲਈ ਬੋਪੰਨਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਉਪਲਬਧੀ ਨੇ  ਦੇਸ਼ ਨੂੰ ਮਾਣ ਦਿਵਾਇਆ ਹੈ।

ਪ੍ਰਧਾਨ ਮੰਤਰੀ ਨੇ ਐਕਸ(X)‘ਤੇ ਪੋਸਟ ਕੀਤਾ:

“ਰੋਹਨ ਬੋਪੰਨਾ, ਤੁਹਾਨੂੰ ਮਿਲ ਕੇ ਪ੍ਰਸੰਨਤਾ ਹੋਈ। ਤੁਹਾਡੀ ਉਪਲਬਧੀ ਨੇ ਦੇਸ਼ ਨੂੰ ਮਾਣ ਦਿਵਾਇਆ ਹੈ ਅਤੇ ਤੁਹਾਡਾ ਸਮਰਪਣ ਕਈ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ। ਤੁਹਾਡੇ ਆਗਾਮੀ ਪ੍ਰਯਾਸਾਂ ਦੇ ਲਈ ਮੇਰੀਆਂ ਸ਼ੁਭਕਾਮਨਾਵਾਂ।”