ਭਾਰਤੀਯ ਪੋਸਟਲ ਇੰਪਲਾਈਜ਼ ਐਸੋਸੀਏਸ਼ਨ ਗਰੁੱਪ- ਸੀ ਨੂੰ ਸਰਕਲ ਹੈਡ ਕੁਆਟਰ ਅੰਮ੍ਰਿਤਸਰ ਵਿੱਚ ਜੀ.ਪੀ.ਓ ਕੰਪਲੈਕਸ ਵਿੱਚ ਮਿਲੇ ਨਵੇ ਕਮਰੇ ਦਾ ਹੋਇਆ ਮਹੂਰਤ

Sorry, this news is not available in your requested language. Please see here.

ਅੰਮ੍ਰਿਤਸਰ ਜੂਨ 17, 2024

ਭਾਰਤੀਯ ਪੋਸਟਲ ਇੰਪਲਾਈਜ਼ ਐਸੋਸੀਏਸ਼ਨ ਗਰੁੱਪ- ਸੀ ਦੀ 15 ਜੂਨ ਸਰਕਲ ਵਰਕਿੰਗ ਕਮੇਟੀ ਦੀ ਮੀਟਿੰਗ ਜਰਨਲ ਪੋਸਟ ਆਫਿਸ ਵਿੱਖੇ ਹੋਈ.  ਇਸ ਮੀਟਿੰਗ ਵਿੱਚ ਪੰਜਾਬ ਸਰਕਲ ਦੇ ਸਮੂਹ ਅਹੁਦੇਦਾਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ.

ਮੀਟਿੰਗ ਤੋਂ ਅਗਲੇ ਦਿਨ 16 ਜੂਨ ਨੂੰ ਭਾਰਤੀਯ ਪੋਸਟਲ ਇੰਪਲਾਈਜ਼ ਐਸੋਸੀਏਸ਼ਨ ਗਰੁੱਪ- ਸੀ ਨੂੰ ਜਰਨਲ ਪੋਸਟ ਆਫਿਸ ਕੰਪਲੈਕਸ ਵਿੱਚ ਮਿਲੇ ਨਵੇ ਯੂਨੀਅਨ ਆਫਿਸ ਦਾ ਮਹੂਰਤ ਸ਼੍ਰੀ ਪਰਵੀਨ ਪ੍ਰਸੂਨ ਸੀਨੀਅਰ ਸੁਪਰਡੈਂਟ ਪੋਸਟ ਆਫਿਸ ਅੰਮ੍ਰਿਤਸਰ,  ਸ਼੍ਰੀ ਹਰਵੰਤ ਸਿੰਘ ਆਫਿਸ ਸੁਪਰਵਾਇਜ਼ਰ ,  ਸ਼੍ਰੀ ਅਨੰਤ ਪਾਲ ਜੀ ਸੈਕਟਰੀ ਜਰਨਲ  ਭਾਰਤੀਯ ਪੋਸਟਲ ਇੰਪਲਾਈਜ਼ ਫੈਡਰੇਸ਼ਨ,  ਸ਼੍ਰੀ ਸੰਤੋਸ਼ ਕੁਮਾਰ ਸਿੰਘ ਸੈਕਟਰੀ  ਨੇ ਅਪਣੇ ਕਰ ਕਮਲਾਂ ਨਾਲ ਕੀਤਾ.

ਅਪਣੇ ਸੰਬੋਧਨ ਵਿੱਚ ਭਾਰਤੀਯ ਪੋਸਟਲ ਫੈਡਰੇਸ਼ਨ ਦੇ ਸੈਕਟਰੀ ਜਰਨਲ ਸ਼੍ਰੀ ਅਨੰਤ ਪਾਲ ਜੀ, ਸ਼੍ਰੀ ਸੰਤੋਸ਼ ਕੁਮਾਰ ਸਿੰਘ ਨੇ ਦੱਸਿਆ ਕਿ ਭਾਰਤੀਯ ਮਜ਼ਦੂਰ ਸੰਘ ਨਾਲ ਸੰਬਧਤ ਭਾਰਤੀਯ ਪੋਸਟਲ ਇੰਪਲਾਈਜ਼ ਫੈਡਰੇਸ਼ਨ ਇਸ ਸਮੇਂ ਦੇਸ਼ ਦੀ ਨੰਬਰ ਇਕ ਪੋਸਟਲ ਯੂਨੀਅਨ ਬਣ ਕੇ ਉੱਭਰ ਰਹੀ ਹੈ.

ਇਸ ਮੌਕੇ ਤੇ ਪੰਜਾਬ ਦੇ ਸਰਕਲ ਸੈਕਟਰੀ ਸ਼੍ਰੀ ਵਿਜੇ ਕੁਮਾਰ ਨੇ ਅਪਣੇ ਸੰਬੋਧਨ ਵਿੱਚ ਭਾਰਤੀਯ ਯੂਨੀਅਨ ਦੀ ਕੇਂਦਰ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਰਤੀਯ ਯੂਨੀਅਨ ਗਰੁੱਪ- ਸੀ ਪੰਜਾਬ ਸਰਕਲ ਨੂੰ ਹੈਡ ਕੁਆਟਰ ਅੰਮ੍ਰਿਤਸਰ ਵਿੱਚ ਯੂਨੀਅਨ ਨੂੰ ਕਮਰਾ ਅਲਾਟ ਕਰਵਾਉਣ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ .

ਮਹੂਰਤ ਦੇ ਸਮੇਂ ਇਸ ਹੋਈ ਇਸ ਵਿਸ਼ਾਲ ਮੀਟਿੰਗ ਨੂੰ ਗੁਰਪ੍ਰੀਤ ਸਿੰਘ ਭਾਟੀਆ ਵਾਇਸ ਪ੍ਰਧਾਨ ਫੈਡਰੇਸ਼ਨ ਨਵੀਂ ਦਿੱਲੀ,  ਮਨਜੀਤ ਸਿੰਘ ਸੈਕਟਰੀ ਰਿਟਾਇਰਡ ਐਸੋਸੀਏਸ਼ਨ,  ਮਨਪ੍ਰੀਤ ਸਿੰਘ ਸਰਕਲ ਪ੍ਰਧਾਨ,  ਭੁਪਿੰਦਰ ਸਿੰਘ ਡਿਵੀਜਨ ਸੈਕਟਰੀ ਅੰਮ੍ਰਿਤਸਰ, ਆਦਿ ਨੇ ਵੀ ਸੰਬੋਧਨ ਕੀਤਾ.

ਇਸ ਵਿਸ਼ਾਲ ਮੀਟਿੰਗ ਵਿੱਚ ਪ੍ਰਮੁੱਖ ਤੌਰ ਸੀਨੀਅਰ ਪੋਸਟ ਮਾਸਟਰ ਅਮਰਜੀਤ ਸਿੰਘ ਵੈਦ,  ਮਨਿੰਦਰ ਸਿੰਘ,  ਗੁਰਮੀਤ ਸਿੰਘ, ਬਲਦੇਵ ਸਿੰਘ,  ਸਰਬਜੀਤ ਸਿੰਘ,  ਰਾਕੇਸ਼ ਕੁਮਾਰ,  ਨਰੇਸ਼ ਕੁਮਾਰ ਸਿੰਘ, ਗੁਲਬਾਘ ਸਿੰਘ, ਰਾਮ ਸਿੰਘ,  ਸੁਨੀਲ ਕੁਮਾਰ,  ਕਮਲਜੀਤ ਸਿੰਘ ਗੁਰਦਾਸਪੁਰ, ਮਨਪ੍ਰੀਤ ਸਿੰਘ ਸੰਗਰੂਰ,  ਜਗਪ੍ਰੀਤ ਸਿੰਘ,  ਕੁਲਦੀਪ ਸਿੰਘ ਉੱਪਲ ਲੁਧਿਆਣਾ, ਜੀ.ਡੀ ਵਰਮਾ ਚੰਡੀਗੜ੍ਹ, ਜਸਵਿੰਦਰ ਫ਼ਰੀਦਕੋਟ, ਵਿਪਨ ਕੁਮਾਰ, ਮੋਹਿੰਦਰ ਸਿੰਘ ਸੰਗਰੂਰ,  ਰਜਨੀ ਗੁਪਤਾ, ਕੋਮਲਦੀਪ ਕੌਰ, ਮੈਡਮ ਨਿਧੀ , ਮਨੁ ਸ਼ਰਮਾ  , ਡਿੰਪਲ ਖਾਲਸਾ,  ਮੰਗਤ ਰਾਏ ਫਿਰੋਜ਼ਪੁਰ,  ਬਲਵਿੰਦਰ ਸਿੰਘ, ਜਰਨੈਲ ਸਿੰਘ ਭੁੱਲਰ , ਪਵਨ ਕੁਮਾਰ, ਨਿਤੀਸ਼ ਕੁਮਾਰ , ਪਰਮਜੀਤ ਰਾਏ ਤੋਂ ਇਲਾਵਾ ਹੋਰ  ਵੀ ਸੈਂਕੜੇ ਵਰਕਰਾਂ ਨੇ  ਵੱਧ ਚੜ੍ਹ ਕੇ ਹਿੱਸਾ ਲਿਆ.