ਪ੍ਰਧਾਨ ਮੰਤਰੀ ਨੇ ਸ਼੍ਰੀ ਓਮ ਬਿਰਲਾ ਨੂੰ ਲੋਕ ਸਭਾ ਦੇ ਸਪੀਕਰ ਚੁਣੇ ਜਾਣ ‘ਤੇ ਵਧਾਈਆਂ ਦਿੱਤੀਆਂ

ਚੰਡੀਗੜ੍ਹ, 26 JUN 2024 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਓਮ ਬਿਰਲਾ ਨੂੰ ਦੂਸਰੀ ਵਾਰ ਲੋਕ ਸਭਾ ਦੇ ਸਪੀਕਰ ਚੁਣੇ ਜਾਣ ‘ਤੇ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸਦਨ ਨੂੰ ਨਵੇਂ ਚੁਣੇ ਗਏ ਸਪੀਕਰ ਦੀ ਸੂਝ-ਬੂਝ ਅਤੇ ਅਨੁਭਵ (insights and experience) ਤੋਂ ਬਹੁਤ ਲਾਭ ਹੋਵੇਗਾ।

ਸ਼੍ਰੀ ਮੋਦੀ ਨੇ ਐਕਸ (X)‘ਤੇ ਇੱਕ ਪੋਸਟ ਵਿੱਚ ਲਿਖਿਆ:

“ਮੈਂ ਸ਼੍ਰੀ ਓਮ ਬਿਰਲਾ ਜੀ ਨੂੰ ਦੂਸਰੀ ਵਾਰ ਲੋਕ ਸਭਾ ਦੇ  ਸਪੀਕਰ ਚੁਣੇ ਜਾਣ ‘ਤੇ ਵਧਾਈਆਂ ਦੇਣਾ ਚਾਹਾਂਗਾ। ਸਦਨ ਨੂੰ ਉਨ੍ਹਾਂ ਦੀ ਸੂਝ-ਬੂਝ ਅਤੇ ਅਨੁਭਵ (insights and experience) ਨਾਲ ਬਹੁਤ ਲਾਭ ਹੋਵੇਗਾ। ਉਨ੍ਹਾਂ ਨੂੰ ਅਗਲੇ ਕਾਰਜਕਾਲ ਦੇ ਲਈ ਮੇਰੀਆਂ ਸ਼ੁਭਕਾਮਨਾਵਾਂ।”