ਚੰਡੀਗੜ੍ਹ, 27 JUN 2024
ਮਾਣਯੋਗ ਮੈਂਬਰ ਸਾਹਿਬਾਨ,
-
ਮੈਂ 18ਵੀਂ ਲੋਕ ਸਭਾ ਦੇ ਸਾਰੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਬਹੁਤ-ਬਹੁਤ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।
ਆਪ (ਤੁਸੀਂ) ਸਾਰੇ ਇੱਥੇ ਦੇਸ਼ ਦੇ ਵੋਟਰਾਂ ਦਾ ਵਿਸ਼ਵਾਸ ਜਿੱਤ ਕੇ ਆਏ ਹੋ।
ਦੇਸ਼ ਸੇਵਾ ਅਤੇ ਜਨ ਸੇਵਾ ਦਾ ਇਹ ਸੁਭਾਗ ਬਹੁਤ ਘੱਟ ਲੋਕਾਂ ਨੂੰ ਮਿਲਦਾ ਹੈ।
ਮੈਨੂੰ ਪੂਰਾ ਵਿਸ਼ਵਾਸ ਹੈ, ਤੁਸੀਂ ਰਾਸ਼ਟਰ ਪ੍ਰਥਮ ਦੀ ਭਾਵਨਾ ਦੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਓਗੇ. 140 ਕਰੋੜ ਦੇਸ਼ਵਾਸੀਆਂ ਦੀਆਂ ਆਕਾਂਖਿਆਵਾਂ ਦੀ ਪੂਰਤੀ ਦਾ ਮਾਧਿਅਮ ਬਣੋਗੇ।
ਮੈਂ ਸ਼੍ਰੀ ਓਮ ਬਿਰਲਾ ਜੀ ਨੂੰ ਲੋਕ ਸਭਾ ਦੇ ਸਪੀਕਰ ਦੀ ਗੌਰਵਪੂਰਨ ਭੂਮਿਕਾ ਦੇ ਨਿਰਵਹਨ (ਨਿਰਬਾਹ) ਦੇ ਲਈ ਸ਼ੁਭਕਾਮਨਾਵਾਂ ਦਿੰਦੀ ਹਾਂ।
ਉਨ੍ਹਾਂ ਦੇ ਪਾਸ ਜਨਤਕ ਜੀਵਨ ਦਾ ਬਹੁਤ ਵਿਆਪਕ ਅਨੁਭਵ ਹੈ।
ਮੈਨੂੰ ਵਿਸ਼ਵਾਸ ਹੈ ਕਿ ਉਹ ਲੋਕਤੰਤਰੀ ਪਰੰਪਰਾਵਾਂ ਨੂੰ ਆਪਣੇ ਕੌਸ਼ਲ ਨਾਲ ਨਵੀਆਂ ਉਚਾਈਆਂ ਦੇਣ ਵਿੱਚ ਸਫ਼ਲ ਹੋਣਗੇ।
ਮਾਣਯੋਗ ਮੈਂਬਰ ਸਾਹਿਬਾਨ,
2. ਮੈਂ ਅੱਜ ਕੋਟਿ-ਕੋਟਿ ਦੇਸ਼ਵਾਸੀਆਂ ਦੀ ਤਰਫ਼ੋਂ ਭਾਰਤ ਦੇ ਚੋਣ ਕਮਿਸ਼ਨ ਦਾ ਭੀ ਆਭਾਰ ਵਿਅਕਤ ਕਰਦੀ ਹਾਂ।
ਇਹ ਦੁਨੀਆ ਦੀ ਸਭ ਤੋਂ ਬੜੀ ਚੋਣ ਸੀ।
ਕਰੀਬ 64 ਕਰੋੜ ਵੋਟਰਾਂ ਨੇ ਉਤਸ਼ਾਹ ਅਤੇ ਉਮੰਗ ਦੇ ਨਾਲ ਆਪਣਾ ਕਰਤੱਵ ਨਿਭਾਇਆ ਹੈ।
ਇਸ ਵਾਰ ਭੀ ਮਹਿਲਾਵਾਂ ਨੇ ਵਧ-ਚੜ੍ਹ ਕੇ ਮਤਦਾਨ ਵਿੱਚ ਹਿੱਸਾ ਲਿਆ ਹੈ। ਇਸ ਚੋਣ ਦੀ ਬਹੁਤ ਸੁਖਦ ਤਸਵੀਰ ਜੰਮੂ-ਕਸ਼ਮੀਰ ਤੋਂ ਭੀ ਸਾਹਮਣੇ ਆਈ ਹੈ।
ਕਸ਼ਮੀਰ ਘਾਟੀ ਵਿੱਚ ਵੋਟਿੰਗ ਦੇ ਅਨੇਕ ਦਹਾਕਿਆਂ ਦੇ ਰਿਕਾਰਡ ਟੁੱਟੇ ਹਨ।
ਬੀਤੇ 4 ਦਹਾਕਿਆਂ ਵਿੱਚ ਕਸ਼ਮੀਰ ਵਿੱਚ ਅਸੀਂ ਬੰਦ ਅਤੇ ਹੜਤਾਲ ਦੇ ਦਰਮਿਆਨ ਘੱਟ ਮਤਦਾਨ ਦਾ ਦੌਰ ਹੀ ਦੇਖਿਆ ਸੀ।
ਭਾਰਤ ਦੇ ਦੁਸ਼ਮਣ, ਇਸ ਨੂੰ ਗਲੋਬਲ ਮੰਚਾਂ ‘ਤੇ ਜੰਮੂ-ਕਸ਼ਮੀਰ ਦੀ ਰਾਏ ਦੇ ਰੂਪ ਵਿੱਚ ਦੁਸ਼ਪ੍ਰਚਾਰਿਤ ਕਰਦੇ ਰਹੇ।
ਲੇਕਿਨ ਇਸ ਵਾਰ ਕਸ਼ਮੀਰ ਘਾਟੀ ਨੇ, ਦੇਸ਼ ਅਤੇ ਦੁਨੀਆ ਵਿੱਚ ਐਸੀ ਹਰ ਤਾਕਤ ਨੂੰ ਕਰਾਰਾ ਜਵਾਬ ਦਿੱਤਾ ਹੈ।
ਪਹਿਲੀ ਵਾਰ, ਇਸ ਲੋਕ ਸਭਾ ਚੋਣ ਵਿੱਚ ਘਰ ‘ਤੇ ਜਾ ਕੇ ਭੀ ਮਤਦਾਨ ਕਰਵਾਇਆ ਗਿਆ ਹੈ।
ਮੈਂ ਲੋਕ ਸਭਾ ਚੋਣ ਨਾਲ ਜੁੜੇ ਹਰ ਕਰਮੀ ਦੀ ਸ਼ਲਾਘਾ ਕਰਦੀ ਹਾਂ,ਉਨ੍ਹਾਂ ਦਾ ਅਭਿਨੰਦਨ ਕਰਦੀ ਹਾਂ।
ਮਾਣਯੋਗ ਮੈਂਬਰ ਸਾਹਿਬਾਨ,
-
2024 ਦੀ ਲੋਕ ਸਭਾ ਚੋਣ ਦੀ ਚਰਚਾ ਅੱਜ ਪੂਰੀ ਦੁਨੀਆ ਵਿੱਚ ਹੈ।
ਦੁਨੀਆ ਦੇਖ ਰਹੀ ਹੈ ਕਿ ਭਾਰਤ ਦੇ ਲੋਕਾਂ ਨੇ ਲਗਾਤਾਰ ਤੀਸਰੀ ਵਾਰ ਸਥਿਰ ਅਤੇ ਸਪਸ਼ਟ ਬਹੁਮਤ ਦੀ ਸਰਕਾਰ ਬਣਾਈ ਹੈ।
ਛੇ ਦਹਾਕਿਆਂ ਬਾਅਦ ਐਸਾ ਹੋਇਆ ਹੈ।
ਐਸੇ ਸਮੇਂ ਵਿੱਚ ਜਦੋਂ ਭਾਰਤ ਦੇ ਲੋਕਾਂ ਦੀਆਂ ਆਕਾਂਖਿਆਵਾਂ ਸਰਬਉੱਚ ਪੱਧਰ ‘ਤੇ ਹਨ, ਲੋਕਾਂ ਨੇ ਮੇਰੀ ਸਰਕਾਰ ‘ਤੇ ਲਗਾਤਾਰ ਤੀਸਰੀ ਵਾਰ ਭਰੋਸਾ ਜਤਾਇਆ ਹੈ।
ਭਾਰਤ ਦੇ ਲੋਕਾਂ ਨੂੰ ਇਹ ਪੂਰਨ ਵਿਸ਼ਵਾਸ ਹੈ ਕਿ ਉਨ੍ਹਾਂ ਦੀਆਂ ਆਕਾਂਖਿਆਵਾਂ ਸਿਰਫ਼ ਮੇਰੀ ਸਰਕਾਰ ਹੀ ਪੂਰਾ ਕਰ ਸਕਦੀ ਹੈ।
ਇਸ ਲਈ 2024 ਦੀ ਇਹ ਚੋਣ ਨੀਤੀ, ਨੀਅਤ, ਨਿਸ਼ਠਾ ਅਤੇ ਨਿਰਣਿਆਂ ‘ਤੇ ਵਿਸ਼ਵਾਸ ਦੀ ਚੋਣ ਰਹੀ ਹੈ।
-
ਮਜ਼ਬੂਤ ਅਤੇ ਨਿਰਣਾਇਕ ਸਰਕਾਰ ਵਿੱਚ ਵਿਸ਼ਵਾਸ,
-
ਸੁਸ਼ਾਸਨ, ਸਥਿਰਤਾ ਅਤੇ ਨਿਰੰਤਰਤਾ ਵਿੱਚ ਵਿਸ਼ਵਾਸ,
-
ਇਮਾਨਦਾਰੀ ਅਤੇ ਸਖ਼ਤ ਮਿਹਨਤ ਵਿੱਚ ਵਿਸ਼ਵਾਸ,
-
ਸੁਰੱਖਿਆ ਅਤੇ ਸਮ੍ਰਿੱਧੀ ਵਿੱਚ ਵਿਸ਼ਵਾਸ,
-
ਸਰਕਾਰ ਦੀ ਗਰੰਟੀ ਅਤੇ ਡਿਲਿਵਰੀ ‘ਤੇ ਵਿਸ਼ਵਾਸ,
-
ਵਿਕਸਿਤ ਭਾਰਤ ਦੇ ਸੰਕਲਪ ਵਿੱਚ ਵਿਸ਼ਵਾਸ।
ਮੇਰੀ ਸਰਕਾਰ ਨੇ 10 ਵਰ੍ਹਿਆਂ ਤੋਂ ਸੇਵਾ ਅਤੇ ਸੁਸ਼ਾਸਨ ਦਾ ਜੋ ਮਿਸ਼ਨ ਚਲਾਇਆ ਹੈ, ਇਹ ਉਸ ‘ਤੇ ਮੋਹਰ ਹੈ।
ਇਹ ਜਨਾਦੇਸ਼ ਹੈ ਕਿ ਭਾਰਤ ਨੂੰ ਵਿਕਸਿਤ ਬਣਾਉਣ ਦਾ ਕੰਮ ਬਿਨਾ ਰੁਕੇ ਚਲਦਾ ਰਹੇ ਅਤੇ ਭਾਰਤ ਆਪਣੇ ਲਕਸ਼ਾਂ ਦੀ ਪ੍ਰਾਪਤੀ ਕਰੇ।
ਮਾਣਯੋਗ ਮੈਂਬਰ ਸਾਹਿਬਾਨ,
4. 18ਵੀਂ ਲੋਕ ਸਭਾ ਕਈ ਮਾਇਨਿਆਂ ਵਿੱਚ ਇੱਕ ਇਤਿਹਾਸਿਕ ਲੋਕ ਸਭਾ ਹੈ।
ਇਹ ਲੋਕ ਸਭਾ ਅੰਮ੍ਰਿਤ ਕਾਲ ਦੇ ਸ਼ੁਰੂਆਤੀ ਵਰ੍ਹਿਆਂ ਵਿੱਚ ਗਠਿਤ ਹੋਈ ਹੈ।
ਇਹ ਲੋਕ ਸਭਾ, ਦੇਸ਼ ਦੇ ਸੰਵਿਧਾਨ ਨੂੰ ਅਪਣਾਉਣ ਦੇ 75ਵੇਂ ਵਰ੍ਹੇ ਦੀ ਭੀ ਸਾਖੀ ਬਣੇਗੀ।
ਮੈਨੂੰ ਵਿਸ਼ਵਾਸ ਹੈ ਕਿ ਇਸ ਲੋਕ ਸਭਾ ਵਿੱਚ ਜਨ ਕਲਿਆਣ ਦੇ ਫ਼ੈਸਲਿਆਂ ਦਾ ਨਵੀਨ ਅਧਿਆਇ ਲਿਖਿਆ ਜਾਵੇਗਾ।
ਆਗਾਮੀ ਸੈਸ਼ਨ ਵਿੱਚ ਮੇਰੀ ਸਰਕਾਰ ਆਪਣੇ ਇਸ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕਰਨ ਜਾ ਰਹੀ ਹੈ।
ਇਹ ਬਜਟ ਸਰਕਾਰ ਦੀਆਂ ਦੂਰਗਾਮੀ ਨੀਤੀਆਂ ਅਤੇ futuristic vision ਦਾ ਇੱਕ ਪ੍ਰਭਾਵੀ ਦਸਤਾਵੇਜ਼ ਹੋਵੇਗਾ।
ਇਸ ਬਜਟ ਵਿੱਚ ਬੜੇ ਆਰਥਿਕ ਅਤੇ ਸਮਾਜਿਕ ਨਿਰਣਿਆਂ ਦੇ ਨਾਲ ਹੀ ਅਨੇਕ ਇਤਿਹਾਸਿਕ ਕਦਮ ਭੀ ਦੇਖਣ ਨੂੰ ਮਿਲਣਗੇ।
ਭਾਰਤ ਦੇ ਤੇਜ਼ ਵਿਕਾਸ ਦੀਆਂ ਜਨ ਆਕਾਂਖਿਆਵਾਂ ਨੂੰ ਪੂਰਾ ਕਰਨ ਦੇ ਲਈ Reforms ਦੀ ਗਤੀ ਹੁਣ ਹੋਰ ਤੇਜ਼ ਕੀਤੀ ਜਾਵੇਗੀ।
ਮੇਰੀ ਸਰਕਾਰ ਦਾ ਮਤ ਹੈ ਕਿ ਦੁਨੀਆ ਭਰ ਦੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਰਾਜਾਂ ਵਿੱਚ ਸਵਸਥ ਮੁਕਾਬਲਾ ਹੋਵੇ।
ਇਹੀ ਕੰਪੀਟੀਟਿਵ ਕੋ-ਆਪਰੇਟਿਵ ਫੈਡਰਲਿਜ਼ਮ ਦੀ ਸੱਚੀ ਸਪਿਰਿਟ ਹੈ।
ਰਾਜ ਦੇ ਵਿਕਾਸ ਨਾਲ ਦੇਸ਼ ਦਾ ਵਿਕਾਸ, ਇਸੇ ਭਾਵਨਾ ਦੇ ਨਾਲ ਅਸੀਂ ਅੱਗੇ ਵੱਧਦੇ ਰਹਾਂਗੇ।
ਮਾਣਯੋਗ ਮੈਂਬਰ ਸਾਹਿਬਾਨ,
5. Reform, Perform ਅਤੇ Transform ਦੇ ਸੰਕਲਪ ਨੇ ਅੱਜ ਭਾਰਤ ਨੂੰ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਬਣਾ ਦਿੱਤਾ ਹੈ।
10 ਸਾਲ ਵਿੱਚ ਭਾਰਤ 11ਵੇਂ ਨੰਬਰ ਦੀ ਅਰਥਵਿਵਸਥਾ ਤੋਂ ਉੱਪਰ ਉਠ ਕੇ ਪੰਜਵੇਂ ਨੰਬਰ ‘ਤੇ ਪਹੁੰਚਿਆ ਹੈ।
ਸਾਲ 2021 ਤੋਂ ਲੈ ਕੇ ਸਾਲ 2024 ਦੇ ਦਰਮਿਆਨ ਭਾਰਤ ਨੇ ਔਸਤਨ 8 ਪ੍ਰਤੀਸ਼ਤ ਦੀ ਰਫ਼ਤਾਰ ਨਾਲ ਵਿਕਾਸ ਕੀਤਾ ਹੈ।
ਅਤੇ ਇਹ ਗ੍ਰੋਥ ਸਾਧਾਰਣ ਸਮੇਂ ਵਿੱਚ ਨਹੀਂ ਹੋਈ ਹੈ।
ਬੀਤੇ ਵਰ੍ਹਿਆਂ ਵਿੱਚ ਅਸੀਂ 100 ਸਾਲ ਦੀ ਸਭ ਤੋਂ ਬੜੀ ਆਪਦਾ ਦੇਖੀ ਹੈ।
ਆਲਮੀ ਮਹਾਮਾਰੀ ਦੇ ਕਾਲਖੰਡ ਅਤੇ ਵਿਸ਼ਵ ਦੇ ਅਲੱਗ-ਅਲੱਗ ਕੋਣਿਆਂ ਵਿੱਚ ਚਲ ਰਹੇ ਸੰਘਰਸ਼ਾਂ ਦੇ ਬਾਵਜੂਦ ਭਾਰਤ ਨੇ ਇਹ ਵਿਕਾਸ ਦਰ ਹਾਸਲ ਕੀਤੀ ਹੈ।
ਇਹ ਬੀਤੇ 10 ਸਾਲ ਦੇ ਰਿਫਾਰਮਸ ਤੇ ਰਾਸ਼ਟਰ ਹਿਤ ਵਿੱਚ ਲਏ ਗਏ ਵੱਡੇ ਫ਼ੈਸਲਿਆਂ ਦੇ ਕਾਰਨ ਸੰਭਵ ਹੋਇਆ ਹੈ।
ਅੱਜ ਭਾਰਤ ਇਕੱਲੇ ਹੀ ਦੁਨੀਆ ਦੀ ਗ੍ਰੋਥ ਵਿੱਚ 15 ਪ੍ਰਤੀਸ਼ਤ ਦਾ ਯੋਗਦਾਨ ਦੇ ਰਿਹਾ ਹੈ।
ਹੁਣ ਮੇਰੀ ਸਰਕਾਰ ਭਾਰਤ ਨੂੰ ਵਿਸ਼ਵ ਦੀ ਤੀਸਰੇ ਨੰਬਰ ਦੀ ਇਕੌਨਮੀ ਬਣਾਉਣ ਵਿੱਚ ਜੁਟੀ ਹੋਈ ਹੈ।
ਇਸ ਲਕਸ਼ ਦੀ ਪ੍ਰਾਪਤੀ ਵਿਕਸਿਤ ਭਾਰਤ ਦੀ ਨੀਂਹ ਨੂੰ ਭੀ ਮਜ਼ਬੂਤ ਕਰਨ ਦਾ ਕੰਮ ਕਰੇਗੀ।
ਮਾਣਯੋਗ ਮੈਂਬਰ ਸਾਹਿਬਾਨ,
6. ਮੇਰੀ ਸਰਕਾਰ ਅਰਥਵਿਵਸਥਾ ਦੇ ਤਿੰਨ ਥੰਮ੍ਹਾਂ- Manufacturing, Services ਅਤੇ Agriculture ਨੂੰ ਬਰਾਬਰ ਮਹੱਤਵ ਦੇ ਰਹੀ ਹੈ।
PLI schemes ਅਤੇ Ease of Doing Business ਨਾਲ ਬੜੇ ਪੈਮਾਨੇ ‘ਤੇ ਨਿਵੇਸ਼ ਅਤੇ ਰੋਜ਼ਗਾਰ ਦੇ ਅਵਸਰ ਵਧ ਰਹੇ ਹਨ।
ਪਰੰਪਰਾਗਤ ਸੈਕਟਰਸ ਦੇ ਨਾਲ-ਨਾਲ sunrise ਸੈਕਟਰਸ ਨੂੰ ਭੀ ਮਿਸ਼ਨ ਮੋਡ ‘ਤੇ ਹੁਲਾਰਾ ਦਿੱਤਾ ਜਾ ਰਿਹਾ ਹੈ।
ਚਾਹੇ ਸੈਮੀਕੰਡਕਟਰ ਹੋਵੇ ਜਾਂ ਸੋਲਰ ਹੋਵੇ,
ਚਾਹੇ ਇਲੈਕਟ੍ਰਿਕ ਵ੍ਹੀਕਲ ਹੋਣ ਜਾਂ ਇਲੈਕਟ੍ਰੌਨਿਕ ਗੁਡਸ ਹੋਣ,
ਚਾਹੇ ਗ੍ਰੀਨ ਹਾਈਡ੍ਰੋਜਨ ਹੋਵੇ ਜਾਂ ਬੈਟਰੀਜ਼ ਹੋਣ,
ਚਾਹੇ ਏਅਰਕ੍ਰਾਫਟ ਕਰੀਅਰ ਹੋਵੇ ਜਾਂ ਫਾਇਟਰ ਜੈੱਟਸ ਹੋਣ,
ਭਾਰਤ ਇਨ੍ਹਾਂ ਸਭ ਸੈਕਟਰਸ ਵਿੱਚ ਆਪਣਾ ਵਿਸਤਾਰ ਕਰ ਰਿਹਾ ਹੈ।
ਲੌਜਿਸਟਿਕਸ ਕੌਸਟ ਨੂੰ ਘੱਟ ਕਰਨ ਦੇ ਲਈ ਭੀ ਮੇਰੀ ਸਰਕਾਰ ਲਗਾਤਾਰ ਪ੍ਰਯਾਸ ਕਰ ਰਹੀ ਹੈ।
ਸਰਕਾਰ ਸਰਵਿਸ ਸੈਕਟਰ ਨੂੰ ਭੀ ਮਜ਼ਬੂਤ ਕਰਨ ਵਿੱਚ ਜੁਟੀ ਹੈ।
ਅੱਜ IT ਤੋਂ ਲੈ ਕੇ ਟੂਰਿਜ਼ਮ ਤੱਕ, ਹੈਲਥ ਤੋਂ ਲੈ ਕੇ ਵੈੱਲਨੈੱਸ ਤੱਕ ਹਰ ਸੈਕਟਰ ਵਿੱਚ ਭਾਰਤ ਲੀਡਰ ਬਣ ਰਿਹਾ ਹੈ।
ਅਤੇ ਇਸ ਨਾਲ ਬੜੀ ਸੰਖਿਆ ਵਿੱਚ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਨਵੇਂ ਮੌਕੇ ਬਣ ਰਹੇ ਹਨ।
ਮਾਣਯੋਗ ਮੈਂਬਰ ਸਾਹਿਬਾਨ,
7. ਪਿਛਲੇ 10 ਵਰ੍ਹਿਆਂ ਵਿੱਚ ਮੇਰੀ ਸਰਕਾਰ ਦੁਆਰਾ ਗ੍ਰਾਮੀਣ ਅਰਥਵਿਵਸਥਾ ਦੇ ਹਰ ਪਹਿਲੂ ‘ਤੇ ਬਹੁਤ ਜ਼ੋਰ ਦਿੱਤਾ ਗਿਆ ਹੈ।
ਪਿੰਡਾਂ ਵਿੱਚ ਖੇਤੀਬਾੜੀ ਅਧਾਰਿਤ ਉਦਯੋਗਾਂ, ਡੇਅਰੀ ਅਤੇ ਫਿਸ਼ਰੀਜ਼ ਅਧਾਰਿਤ ਉਦੋਯਗਾਂ ਦਾ ਵਿਸਤਾਰ ਕੀਤਾ ਜਾ ਰਿਹਾ ਹੈ।
ਇਸ ਵਿੱਚ ਭੀ ਸਹਿਕਾਰਤਾ ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈ।
ਸਰਕਾਰ, ਕਿਸਾਨ ਉਤਪਾਦ ਸੰਘ- FPO ਅਤੇ PACS (ਪੈਕਸ) ਜਿਹੇ ਸਹਿਕਾਰੀ ਸੰਗਠਨਾਂ ਦਾ ਇੱਕ ਬੜਾ ਨੈੱਟਵਰਕ ਬਣਾ ਰਹੀ ਹੈ।
ਛੋਟੇ ਕਿਸਾਨਾਂ ਦੀ ਬੜੀ ਸਮੱਸਿਆ ਭੰਡਾਰਣ (ਸਟੋਰੇਜ) ਨਾਲ ਜੁੜੀ ਹੁੰਦੀ ਹੈ।
ਇਸ ਲਈ ਮੇਰੀ ਸਰਕਾਰ ਨੇ ਸਹਿਕਾਰਤਾ ਖੇਤਰ ਵਿੱਚ ਦੁਨੀਆ ਦੀ ਸਭ ਤੋਂ ਬੜੀ ਭੰਡਾਰਣ (ਸਟੋਰੇਜ) ਯੋਜਨਾ ‘ਤੇ ਕੰਮ ਸ਼ੁਰੂ ਕੀਤਾ ਹੈ।
ਕਿਸਾਨ ਆਪਣੇ ਛੋਟੇ ਖਰਚੇ ਪੂਰੇ ਕਰ ਸਕਣ, ਇਸ ਦੇ ਲਈ ਪੀਐੱਮ ਕਿਸਾਨ ਸਨਮਾਨ ਨਿਧੀ ਦੇ ਤਹਿਤ ਉਨ੍ਹਾਂ ਨੂੰ 3 ਲੱਖ 20 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਰਾਸ਼ੀ ਦਿੱਤੀ ਜਾ ਚੁੱਕੀ ਹੈ।
ਮੇਰੀ ਸਰਕਾਰ ਦੇ ਨਵੇਂ ਕਾਰਜਕਾਲ ਦੇ ਸ਼ੁਰੂਆਤੀ ਦਿਨਾਂ ਵਿੱਚ ਹੀ ਕਿਸਾਨਾਂ ਨੂੰ 20 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੀ ਰਾਸ਼ੀ ਟ੍ਰਾਂਸਫਰ ਕੀਤੀ ਜਾ ਚੁੱਕੀ ਹੈ।
ਸਰਕਾਰ ਨੇ ਖਰੀਫ ਫਸਲਾਂ ਲਈ MSP ਵਿੱਚ ਭੀ ਰਿਕਾਰਡ ਵਾਧਾ ਕੀਤਾ ਹੈ।
ਮਾਣਯੋਗ ਮੈਂਬਰ ਸਾਹਿਬਾਨ,
8. ਅੱਜ ਦਾ ਭਾਰਤ, ਆਪਣੀ ਵਰਤਮਾਨ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਖੇਤੀਬਾੜੀ ਵਿਵਸਥਾ ਵਿੱਚ ਬਦਲਾਅ ਕਰ ਰਿਹਾ ਹੈ।
ਅਸੀਂ ਜ਼ਿਆਦਾ ਤੋਂ ਜ਼ਿਆਦਾ ਆਤਮਨਿਰਭਰ ਹੋਈਏ ਅਤੇ ਜ਼ਿਆਦਾ ਤੋਂ ਜ਼ਿਆਦਾ ਨਿਰਯਾਤ ਨਾਲ ਕਿਸਾਨਾਂ ਦੀ ਆਮਦਨ ਵਧੇ, ਇਸੇ ਸੋਚ ਦੇ ਨਾਲ ਨੀਤੀਆਂ ਬਣਾਈਆਂ ਗਈਆਂ ਹਨ, ਨਿਰਣੇ ਲਏ ਗਏ ਹਨ।
ਜਿਵੇਂ ਸਰਕਾਰ ਦਾਲ਼ਾਂ ਅਤੇ ਤੇਲ ਬੀਜਾਂ ਵਿੱਚ ਦੂਸਰੇ ਦੇਸ਼ਾਂ ‘ਤੇ ਨਿਰਭਰਤਾ ਘੱਟ ਕਰਨ ਲਈ ਦੇਸ਼ ਦੇ ਕਿਸਾਨਾਂ ਨੂੰ ਹਰ ਸੰਭਵ ਮਦਦ ਦੇ ਰਹੀ ਹੈ।
ਗਲੋਬਲ ਮਾਰਕਿਟ ਵਿੱਚ ਕਿਸ ਤਰ੍ਹਾਂ ਦੇ ਫੂਡ ਪ੍ਰੋਡਕਟ ਦੀ ਡਿਮਾਂਡ ਜ਼ਿਆਦਾ ਹੈ, ਉਸ ਦੇ ਅਧਾਰ ‘ਤੇ ਨਵੀਂ ਰਣਨੀਤੀ ਬਣਾਈ ਜਾ ਰਹੀ ਹੈ।
ਅੱਜਕੱਲ੍ਹ ਔਰਗੈਨਿਕ ਉਤਪਾਦਾਂ ਨੂੰ ਲੈ ਕੇ ਦੁਨੀਆ ਵਿੱਚ ਡਿਮਾਂਡ ਤੇਜ਼ੀ ਨਾਲ ਵਧ ਰਹੀ ਹੈ।
ਭਾਰਤ ਦੇ ਕਿਸਾਨਾਂ ਦੇ ਪਾਸ ਇਸ ਡਿਮਾਂਡ ਨੂੰ ਪੂਰਾ ਕਰਨ ਦੀ ਭਰਪੂਰ ਸਮਰੱਥਾ ਹੈ।
ਇਸ ਲਈ ਸਰਕਾਰ ਪ੍ਰਾਕ੍ਰਿਤਿਕ (ਕੁਦਰਤੀ) ਖੇਤੀ ਅਤੇ ਇਸ ਨਾਲ ਜੁੜੇ ਉਤਪਾਦਾਂ ਦੀ ਸਪਲਾਈ ਚੇਨ ਨੂੰ ਸਸ਼ਕਤ ਕਰ ਰਹੀ ਹੈ।
ਐਸੇ ਪ੍ਰਯਾਸਾਂ ਨਾਲ ਕਿਸਾਨਾਂ ਦਾ ਖੇਤੀ ‘ਤੇ ਹੋਣ ਵਾਲਾ ਖਰਚ ਭੀ ਘੱਟ ਹੋਵੇਗਾ ਅਤੇ ਉਨ੍ਹਾਂ ਦੀ ਆਮਦਨ ਭੀ ਹੋਰ ਵਧੇਗੀ।
ਮਾਣਯੋਗ ਮੈਂਬਰ ਸਾਹਿਬਾਨ,
9 ਅੱਜ ਦਾ ਭਾਰਤ, ਦੁਨੀਆ ਦੀਆਂ ਚੁਣੌਤੀਆਂ ਵਧਾਉਣ ਦੇ ਲਈ ਨਹੀਂ ਬਲਕਿ ਦੁਨੀਆ ਨੂੰ ਸਮਾਧਾਨ ਦੇਣ ਦੇ ਲਈ ਜਾਣਿਆ ਜਾਂਦਾ ਹੈ।
ਵਿਸ਼ਵ-ਬੰਧੂ ਦੇ ਤੌਰ ‘ਤੇ ਭਾਰਤ ਨੇ ਅਨੇਕ ਆਲਮੀ ਸਮੱਸਿਆਵਾਂ ਦੇ ਸਮਾਧਾਨ ਨੂੰ ਲੈ ਕੇ ਪਹਿਲ ਕੀਤੀ ਹੈ।
ਜਲਵਾਯੂ ਪਰਿਵਰਤਨ ਤੋਂ ਲੈ ਕੇ ਖੁਰਾਕ ਸੁਰੱਖਿਆ (ਫੂਡ ਸਕਿਉਰਿਟੀ) ਤੱਕ, ਪੋਸ਼ਣ ਤੋਂ ਲੈ ਕੇ ਸਸਟੇਨੇਬਲ ਐਗਰੀਕਲਚਰ ਤੱਕ ਅਸੀਂ ਅਨੇਕ ਸਮਾਧਾਨ ਦੇ ਰਹੇ ਹਾਂ।
ਸਾਡੇ ਮੋਟੇ ਅਨਾਜ- ਸ਼੍ਰੀ ਅੰਨ – ਦੀ ਪਹੁੰਚ ਸੁਪਰਫੂਡ ਦੇ ਤੌਰ ‘ਤੇ ਦੁਨੀਆ ਦੇ ਕੋਣੇ-ਕੋਣੇ ਵਿੱਚ ਹੋਵੇ, ਇਸ ਦੇ ਲਈ ਭੀ ਅਭਿਯਾਨ ਚਲ ਰਿਹਾ ਹੈ।
ਭਾਰਤ ਦੀ ਪਹਿਲ ‘ਤੇ, ਪੂਰੀ ਦੁਨੀਆ ਨੇ ਸਾਲ 2023 ਵਿੱਚ ਇੰਟਰਨੈਸ਼ਨਲ ਮਿਲਟਸ ਈਅਰ ਮਨਾਇਆ ਹੈ।
ਤੁਸੀਂ ਦੇਖਿਆ ਹੈ, ਹਾਲ ਹੀ ਵਿੱਚ ਪੂਰੀ ਦੁਨੀਆ ਨੇ ਅੰਤਰਰਾਸ਼ਟਰੀ ਯੋਗ ਦਿਵਸ ਭੀ ਮਨਾਇਆ ਹੈ।
ਭਾਰਤ ਦੀ ਇਸ ਮਹਾਨ ਪਰੰਪਰਾ ਦੀ ਪ੍ਰਤਿਸ਼ਠਾ ਵਿਸ਼ਵ ਵਿੱਚ ਲਗਾਤਾਰ ਵਧ ਰਹੀ ਹੈ।
ਯੋਗ ਅਤੇ ਆਯੁਸ਼ ਨੂੰ ਹੁਲਾਰਾ ਦੇ ਕੇ ਭਾਰਤ ਇੱਕ ਸਵਸਥ ਵਿਸ਼ਵ ਦੇ ਨਿਰਮਾਣ ਵਿੱਚ ਮਦਦ ਕਰ ਰਿਹਾ ਹੈ।
ਮੇਰੀ ਸਰਕਾਰ ਨੇ ਰਿਨਿਊਏਬਲ ਐਨਰਜੀ ਦੀ ਸਮਰੱਥਾ ਭੀ ਕਈ ਗੁਣਾ ਵਧਾਈ ਹੈ।
ਅਸੀਂ ਜਲਵਾਯੂ ਨਾਲ ਜੁੜੇ ਲਕਸ਼ਾਂ ਨੂੰ ਨਿਰਧਾਰਿਤ ਸਮੇਂ ਤੋਂ ਪਹਿਲੇ ਪ੍ਰਾਪਤ ਕਰਕੇ ਦਿਖਾ ਰਹੇ ਹਾਂ।
ਨੈੱਟ ਜ਼ੀਰੋ ਦੇ ਲਈ ਅੱਜ ਭਾਰਤ ਦੇ ਪ੍ਰਯਾਸ ਕਈ ਦੂਸਰੇ ਦੇਸ਼ਾਂ ਨੂੰ ਪ੍ਰੇਰਿਤ ਕਰ ਰਹੇ ਹਨ।
ਇੰਟਰਨੈਸ਼ਨਲ ਸੋਲਰ ਅਲਾਇੰਸ ਜਿਹੀ ਪਹਿਲ ‘ਤੇ ਅੱਜ ਰਿਕਾਰਡ ਸੰਖਿਆ ਵਿੱਚ ਦੁਨੀਆ ਦੇ ਦੇਸ਼ ਸਾਡੇ ਨਾਲ ਜੁੜੇ ਹਨ।
ਮਾਣਯੋਗ ਮੈਂਬਰ ਸਾਹਿਬਾਨ
10. ਆਉਣ ਵਾਲਾ ਸਮਾਂ Green Era ਯਾਨੀ ਹਰਿਤ ਯੁਗ ਦਾ ਹੈ।
ਮੇਰੀ ਸਰਕਾਰ ਇਸ ਦੇ ਲਈ ਭੀ ਹਰ ਜ਼ਰੂਰੀ ਕਦਮ ਉਠਾ ਰਹੀ ਹੈ।
ਅਸੀਂ ਹਰਿਤ ਉਦਯੋਗਾਂ (ਗ੍ਰੀਨ ਇੰਡਸਟ੍ਰੀਜ਼) ‘ਤੇ ਨਿਵੇਸ਼ ਵਧਾ ਰਹੇ ਹਾਂ, ਜਿਸ ਨਾਲ Green Jobs ਭੀ ਵਧੀਆਂ ਹਨ।
Green ਐਨਰਜੀ ਹੋਵੇ ਜਾਂ ਫਿਰ Green ਮੋਬਿਲਿਟੀ, ਹਰ ਮੋਰਚੇ ‘ਤੇ ਅਸੀਂ ਬੜੇ ਲਕਸ਼ਾਂ ਦੇ ਨਾਲ ਕੰਮ ਕਰ ਰਹੇ ਹਾਂ।
ਮੇਰੀ ਸਰਕਾਰ ਆਪਣੇ ਸ਼ਹਿਰਾਂ ਨੂੰ ਦੁਨੀਆ ਦੇ ਬਿਹਤਰੀਨ ਲਿਵਿੰਗ ਸਪੇਸ ਬਣਾਉਣ ਦੇ ਲਈ ਭੀ ਪ੍ਰਤੀਬੱਧ ਹੈ।
ਪ੍ਰਦੂਸ਼ਣ ਤੋਂ ਮੁਕਤ, ਸਾਫ਼-ਸੁਥਰੇ ਅਤੇ ਸੁਵਿਧਾ ਯੁਕਤ ਸ਼ਹਿਰਾਂ ਵਿੱਚ ਰਹਿਣਾ ਭਾਰਤ ਦੇ ਨਾਗਰਿਕਾਂ ਦਾ ਹੱਕ ਹੈ।
ਵਿਸ਼ੇਸ਼ ਤੌਰ ‘ਤੇ ਛੋਟੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਬੀਤੇ 10 ਵਰ੍ਹਿਆਂ ਵਿੱਚ ਅਭੂਤਪੂਰਵ ਨਿਵੇਸ਼ ਕੀਤਾ ਗਿਆ ਹੈ।
ਭਾਰਤ ਵਿੱਚ ਅੱਜ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਡੋਮੈਸਟਿਕ ਏਵੀਏਸ਼ਨ ਮਾਰਕਿਟ ਹੈ।
ਅਪ੍ਰੈਲ 2014 ਵਿੱਚ ਭਾਰਤ ਵਿੱਚ ਸਿਰਫ਼ 209 ਏਅਰਲਾਇਨ ਰੂਟਸ ਸਨ।
ਅਪ੍ਰੈਲ 2024 ਵਿੱਚ ਇਨ੍ਹਾਂ ਦੀ ਸੰਖਿਆ ਵਧ ਕੇ 605 ਹੋ ਗਈ ਹੈ।
ਹਵਾਈ ਯਾਤਰਾ ਵਿੱਚ ਹੋ ਰਹੇ ਇਸ ਵਿਸਤਾਰ ਦਾ ਸਿੱਧਾ ਲਾਭ ਟੀਅਰ-2, ਟੀਅਰ-3 ਸ਼ਹਿਰਾਂ ਨੂੰ ਹੋ ਰਿਹਾ ਹੈ।
10 ਵਰ੍ਹਿਆਂ ਵਿੱਚ ਦੇਸ਼ ਦੇ 21 ਸ਼ਹਿਰਾਂ ਤੱਕ ਮੈਟਰੋ ਸੁਵਿਧਾਵਾਂ ਪਹੁੰਚੀਆਂ ਹਨ।
ਵੰਦੇ ਮੈਟਰੋ ਜਿਹੀਆਂ ਕਈ ਯੋਜਨਾਵਾਂ ‘ਤੇ ਕੰਮ ਚਲ ਰਿਹਾ ਹੈ।
ਭਾਰਤ ਦਾ ਪਬਲਿਕ ਟ੍ਰਾਂਸਪੋਰਟ, ਦੁਨੀਆ ਵਿੱਚ ਬਿਹਤਰੀਨ ਹੋਵੇ, ਇਸ ਲਕਸ਼ ਦੇ ਨਾਲ ਮੇਰੀ ਸਰਕਾਰ ਕੰਮ ਕਰ ਰਹੀ ਹੈ।
ਮਾਣਯੋਗ ਮੈਂਬਰ ਸਾਹਿਬਾਨ,
11 ਮੇਰੀ ਸਰਕਾਰ ਉਨ੍ਹਾਂ ਆਧੁਨਿਕ ਮਾਨਦੰਡਾਂ ‘ਤੇ ਕੰਮ ਕਰ ਰਹੀ ਹੈ, ਜਿਸ ਨਾਲ ਭਾਰਤ ਵਿਕਸਿਤ ਦੇਸ਼ਾਂ ਦੇ ਸਾਹਮਣੇ ਬਰਾਬਰੀ ਨਾਲ ਖੜ੍ਹਾ ਹੋ ਸਕੇ।
ਇਨਫ੍ਰਾਸਟ੍ਰਕਚਰ ਦਾ ਵਿਕਾਸ ਇਸ ਦਿਸ਼ਾ ਵਿੱਚ ਬਦਲਦੇ ਭਾਰਤ ਦੀ ਨਵੀਂ ਤਸਵੀਰ ਦੇ ਰੂਪ ਵਿੱਚ ਉੱਭਰਿਆ ਹੈ।
ਮੇਰੀ ਸਰਕਾਰ ਨੇ 10 ਵਰ੍ਹਿਆਂ ਵਿੱਚ ਪੀਐੱਮ ਗ੍ਰਾਮੀਣ ਸੜਕ ਯੋਜਨਾ ਦੇ ਤਹਿਤ ਪਿੰਡਾਂ ਵਿੱਚ 3 ਲੱਖ 80 ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਸੜਕਾਂ ਬਣਾਈਆਂ ਹਨ।
ਅੱਜ ਭਾਰਤ ਵਿੱਚ ਨੈਸ਼ਨਲ ਹਾਈਵੇਜ਼ ਅਤੇ ਐਕਸਪ੍ਰੈੱਸਵੇਜ਼ ਦਾ ਜਾਲ ਵਿਛ ਰਿਹਾ ਹੈ।
ਨੈਸ਼ਨਲ ਹਾਈਵੇ ਬਣਾਉਣ ਦੀ ਗਤੀ ਵਿੱਚ ਭੀ ਦੁੱਗਣੇ ਤੋਂ ਅਧਿਕ ਦਾ ਵਾਧਾ ਹੋਇਆ ਹੈ।
ਅਹਿਮਦਾਬਾਦ-ਮੁੰਬਈ ਦੇ ਦਰਮਿਆਨ ਹਾਈ-ਸਪੀਡ ਰੇਲ ਈਕੋਸਿਸਟਮ ਦਾ ਨਿਰਮਾਣ ਕਾਰਜ ਭੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।
ਮੇਰੀ ਸਰਕਾਰ ਨੇ ਉੱਤਰ, ਦੱਖਣ ਅਤੇ ਪੂਰਬੀ ਭਾਰਤ ਵਿੱਚ Bullet train corridors ਦੇ ਲਈ feasibility studies ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ।
ਪਹਿਲੀ ਵਾਰ ਦੇਸ਼ ਵਿੱਚ ਇੰਟਰਨੈਸ਼ਨਲ ਵਾਟਰਵੇਜ਼ ਦੇ ਵਿਕਾਸ ‘ਤੇ ਇਤਨੇ ਵਿਆਪਕ ਰੂਪ ਨਾਲ ਕੰਮ ਸ਼ੁਰੂ ਹੋਇਆ ਹੈ।
ਇਸ ਦਾ ਬੜਾ ਲਾਭ ਨੌਰਥ ਈਸਟ ਨੂੰ ਹੋਵੇਗਾ।
ਮੇਰੀ ਸਰਕਾਰ ਨੇ ਨੌਰਥ ਈਸਟ ਦੇ ਵਿਕਾਸ ਦੇ ਲਈ 10 ਵਰ੍ਹਿਆਂ ਵਿੱਚ ਐਲੋਕੇਸ਼ਨ ਵਿੱਚ 4 ਗੁਣਾ ਤੋਂ ਅਧਿਕ ਦਾ ਵਾਧਾ ਕੀਤਾ ਹੈ।
ਸਰਕਾਰ ਇਸ ਖੇਤਰ ਨੂੰ Act East Policy ਦੇ ਤਹਿਤ strategic gateway ਬਣਾਉਣ ਦੇ ਲਈ ਕੰਮ ਕਰ ਰਹੀ ਹੈ।
ਨੌਰਥ ਈਸਟ ਵਿੱਚ ਹਰ ਤਰ੍ਹਾਂ ਦੀ ਕਨੈਕਟਿਵਿਟੀ ਨੂੰ ਵਧਾਇਆ ਜਾ ਰਿਹਾ ਹੈ। ਸਿੱਖਿਆ, ਸਿਹਤ, ਟੂਰਿਜ਼ਮ, ਰੋਜ਼ਗਾਰ, ਹਰ ਖੇਤਰ ਵਿੱਚ ਵਿਕਾਸ ਕਾਰਜਾਂ ਨੂੰ ਅੱਗੇ ਵਧਾਇਆ ਜਾ ਰਿਹਾ ਹੈ।
ਅਸਾਮ ਵਿੱਚ 27 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਸੈਮੀਕੰਡਕਟਰ ਪਲਾਂਟ ਬਣਾਇਆ ਜਾ ਰਿਹਾ ਹੈ।
ਯਾਨੀ ਨੌਰਥ ਈਸਟ, ਮੇਡ ਇਨ ਇੰਡੀਆ ਚਿਪਸ ਦਾ ਭੀ ਸੈਂਟਰ ਹੋਣ ਵਾਲਾ ਹੈ।
ਮੇਰੀ ਸਰਕਾਰ ਨੌਰਥ ਈਸਟ ਵਿੱਚ ਸਥਾਈ ਸ਼ਾਂਤੀ ਦੇ ਲਈ ਨਿਰੰਤਰ ਕੰਮ ਕਰ ਰਹੀ ਹੈ।
ਪਿਛਲੇ ਦਸ ਵਰ੍ਹਿਆਂ ਵਿੱਚ ਅਨੇਕ ਪੁਰਾਣੇ ਵਿਵਾਦਾਂ ਨੂੰ ਹੱਲ ਕੀਤਾ ਗਿਆ ਹੈ, ਅਨੇਕ ਅਹਿਮ ਸਮਝੌਤੇ ਹੋਏ ਹਨ।
ਨੌਰਥ ਈਸਟ ਵਿੱਚ ਅਸ਼ਾਂਤ ਖੇਤਰਾਂ ਵਿੱਚ ਤੇਜ਼ ਵਿਕਾਸ ਕਰਕੇ ਪੜਾਅਬੱਧ ਤਰੀਕੇ ਨਾਲ AFSPA ਹਟਾਉਣ ਦਾ ਕੰਮ ਭੀ ਜਾਰੀ ਹੈ।
ਦੇਸ਼ ਦੇ ਹਰ ਖੇਤਰ ਵਿੱਚ ਵਿਕਾਸ ਦੇ ਨਵੇਂ ਆਯਾਮ ਭਾਰਤ ਦੇ ਭਵਿੱਖ ਦਾ ਐਲਾਨ ਕਰ ਰਹੇ ਹਨ।
ਮਾਣਯੋਗ ਮੈਂਬਰ ਸਾਹਿਬਾਨ
12 Women-led-development ਦੇ ਲਈ ਸਮਰਪਿਤ ਮੇਰੀ ਸਰਕਾਰ ਨੇ ਮਹਿਲਾ ਸਸ਼ਕਤੀਕਰਣ ਦੇ ਇੱਕ ਨਵੇਂ ਯੁਗ ਦੀ ਸ਼ੁਰੂਆਤ ਕੀਤੀ ਹੈ।
ਦੇਸ਼ ਦੀ ਨਾਰੀਸ਼ਕਤੀ ਲੰਬੇ ਸਮੇਂ ਤੱਕ ਲੋਕ ਸਭਾ ਅਤੇ ਵਿਧਾਨ ਸਭਾ ਵਿੱਚ ਅਧਿਕ ਭਾਗੀਦਾਰੀ ਦੀ ਮੰਗ ਕਰ ਰਹੀ ਸੀ।
ਅੱਜ ਉਨ੍ਹਾਂ ਦੇ ਪਾਸ ਨਾਰੀ ਸ਼ਕਤੀ ਵੰਦਨ ਅਧਿਨਿਯਮ (Nari Shakti Vandan Adhiniyam) ਦੀ ਤਾਕਤ ਹੈ।
ਸਰਕਾਰ ਦੀਆਂ ਯੋਜਨਾਵਾਂ ਦੀ ਵਜ੍ਹਾ ਨਾਲ ਪਿਛਲੇ ਇੱਕ ਦਹਾਕੇ ਵਿੱਚ ਮਹਿਲਾਵਾਂ ਦੀ ਆਰਥਿਕ ਸਮਰੱਥਾ ਵਧੀ ਹੈ।
ਤੁਸੀਂ ਜਾਣਦੇ ਹੋ ਕਿ ਬੀਤੇ 10 ਵਰ੍ਹਿਆਂ ਵਿੱਚ ਬਣੇ 4 ਕਰੋੜ ਪੀਐੱਮ ਆਵਾਸ ਵਿੱਚੋਂ ਜ਼ਿਆਦਾਤਰ ਮਹਿਲਾਵਾਂ ਦੇ ਨਾਮ ਹੀ ਵੰਡੇ (ਅਲਾਟ) ਹੋਏ ਹਨ।
ਹੁਣ ਤੀਸਰੇ ਕਾਰਜਕਾਲ ਦੀ ਸ਼ੁਰੂਆਤ ਵਿੱਚ ਹੀ ਸਰਕਾਰ ਨੇ 3 ਕਰੋੜ ਨਵੇਂ ਘਰ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਇਨ੍ਹਾਂ ਵਿੱਚੋਂ ਅਧਿਕਤਰ (ਜ਼ਿਆਦਾਤਰ) ਘਰ ਮਹਿਲਾਵਾਂ ਦੇ ਨਾਮ ‘ਤੇ ਹੀ ਵੰਡੇ (ਅਲਾਟ ਕੀਤੇ) ਜਾਣਗੇ।
ਬੀਤੇ 10 ਵਰ੍ਹਿਆਂ ਵਿੱਚ 10 ਕਰੋੜ ਮਹਿਲਾਵਾਂ ਸੈਲਫ ਹੈਲਪ ਗਰੁੱਪਸ ਨਾਲ ਜੁੜੀਆਂ ਹਨ।
ਮੇਰੀ ਸਰਕਾਰ ਨੇ 3 ਕਰੋੜ ਮਹਿਲਾਵਾਂ ਨੂੰ ਲਖਪਤੀ ਦੀਦੀ ਬਣਾਉਣ ਦਾ ਇੱਕ ਵਿਆਪਕ ਅਭਿਯਾਨ ਚਲਾਇਆ ਹੈ।
ਇਸ ਦੇ ਲਈ ਸੈਲਫ ਹੈਲਪ ਗਰੁੱਪਸ ਨੂੰ ਆਰਥਿਕ ਮਦਦ ਭੀ ਵਧਾਈ ਜਾ ਰਹੀ ਹੈ।
ਸਰਕਾਰ ਦਾ ਪ੍ਰਯਾਸ ਹੈ ਕਿ ਮਹਿਲਾਵਾਂ ਦਾ ਕੌਸ਼ਲ ਵਧੇ, ਕਮਾਈ ਦੇ ਸਾਧਨ ਵਧਣ ਅਤੇ ਉਨ੍ਹਾਂ ਦਾ ਸਨਮਾਨ ਵਧੇ।
ਨਮੋ ਡ੍ਰੋਨ ਦੀਦੀ ਸਕੀਮ (NAMO Drone Didi Scheme) ਇਸ ਲਕਸ਼ ਦੀ ਪੂਰਤੀ ਵਿੱਚ ਸਹਾਇਕ ਬਣ ਰਹੀ ਹੈ।
ਇਸ ਯੋਜਨਾ ਦੇ ਤਹਿਤ ਹਜ਼ਾਰਾਂ ਸੈਲਫ ਹੈਲਪ ਗਰੁੱਪਸ (Self Help Groups) ਦੀਆਂ ਮਹਿਲਾਵਾਂ ਨੂੰ ਡ੍ਰੋਨ ਦਿੱਤੇ ਜਾ ਰਹੇ ਹਨ, ਡ੍ਰੋਨ ਪਾਇਲਟਸ (Drone Pilots) ਬਣਨ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਮੇਰੀ ਸਰਕਾਰ ਨੇ ਹਾਲ ਵਿੱਚ ਹੀ ਕ੍ਰਿਸ਼ੀ ਸਖੀ ਪਹਿਲ (Krishi Sakhi Initiative) ਭੀ ਸ਼ੁਰੂ ਕੀਤੀ ਹੈ।
ਇਸ ਦੇ ਤਹਿਤ ਹੁਣ ਤੱਕ ਸੈਲਫ ਹੈਲਪ ਗਰੁੱਪਸ ਦੀਆਂ 30 ਹਜ਼ਾਰ ਮਹਿਲਾਵਾਂ ਨੂੰ ਕ੍ਰਿਸ਼ੀ ਸਖੀ ਦੇ ਰੂਪ ਵਿੱਚ ਸਰਟੀਫਿਕੇਟਸ ਦਿੱਤੇ ਗਏ ਹਨ।
ਕ੍ਰਿਸ਼ੀ ਸਖੀਆਂ ਨੂੰ ਆਧੁਨਿਕ ਖੇਤੀ ਦੀ ਤਕਨੀਕ ਵਿੱਚ ਟ੍ਰੇਂਡ ਕੀਤਾ ਜਾ ਰਿਹਾ ਹੈ, ਤਾਕਿ ਉਹ ਖੇਤੀਬਾੜੀ ਨੂੰ ਹੋਰ ਆਧੁਨਿਕ ਬਣਾਉਣ ਵਿੱਚ ਕਿਸਾਨਾਂ ਦੀ ਮਦਦ ਕਰ ਸਕਣ।
ਮਾਣਯੋਗ ਮੈਂਬਰ ਸਾਹਿਬਾਨ,
13 ਮੇਰੀ ਸਰਕਾਰ ਦਾ ਇਹ ਭੀ ਪ੍ਰਯਾਸ ਹੈ ਕਿ ਮਹਿਲਾਵਾਂ ਅਧਿਕ ਤੋਂ ਅਧਿਕ ਬੱਚਤ ਕਰ ਸਕਣ।
ਬੈਂਕ ਖਾਤਿਆਂ ਵਿੱਚ ਜਮ੍ਹਾਂ ਰਾਸ਼ੀ ‘ਤੇ ਬੇਟੀਆਂ ਨੂੰ ਜ਼ਿਆਦਾ ਵਿਆਜ ਦੇਣ ਵਾਲੀ ਸੁਕੰਨਿਆ ਸਮ੍ਰਿੱਧੀ ਯੋਜਨਾ (Sukanya Samriddhi Yojana) ਦੀ ਮਕਬੂਲੀਅਤ ਤੋਂ ਅਸੀਂ ਸਾਰੇ ਪਰੀਚਿਤ੍ ਹਾਂ।
ਮੁਫ਼ਤ ਰਾਸ਼ਨ ਅਤੇ ਸਸਤੇ ਗੈਸ ਸਿਲੰਡਰ ਦੀ ਯੋਜਨਾ ਨਾਲ ਮਹਿਲਾਵਾਂ ਨੂੰ ਬਹੁਤ ਲਾਭ ਹੋ ਰਿਹਾ ਹੈ।
ਹੁਣ ਮੇਰੀ ਸਰਕਾਰ ਬਿਜਲੀ ਦਾ ਬਿਲ ਜ਼ੀਰੋ ਕਰਨ ਅਤੇ ਬਿਜਲੀ ਵੇਚ ਕੇ ਕਮਾਈ ਕਰਨ ਦੀ ਯੋਜਨਾ ਭੀ ਲਿਆਈ ਹੈ।
ਪੀਐੱਮ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ (PM Surya Ghar Muft Bijli Yojana) ਦੇ ਤਹਿਤ ਘਰ ਦੀ ਛੱਤ ‘ਤੇ ਸੋਲਰ ਪੈਨਲ ਲਗਾਏ ਜਾ ਰਹੇ ਹਨ।
ਇਸ ਦੇ ਲਈ ਮੇਰੀ ਸਰਕਾਰ ਪ੍ਰਤੀ ਪਰਿਵਾਰ 78 ਹਜ਼ਾਰ ਰੁਪਏ ਤੱਕ ਦੀ ਮਦਦ ਕਰ ਰਹੀ ਹੈ।
ਇਤਨੇ ਘੱਟ ਸਮੇਂ ਵਿੱਚ ਇੱਕ ਕਰੋੜ ਤੋਂ ਜ਼ਿਆਦਾ ਪਰਿਵਾਰ ਇਸ ਯੋਜਨਾ ਵਿੱਚ ਰਜਿਸਟਰ ਕਰਵਾ ਚੁਕੇ ਹਨ।
ਜਿਨ੍ਹਾਂ ਘਰਾਂ ਵਿੱਚ ਸੋਲਰ ਪੈਨਲ ਲਗ ਚੁੱਕੇ ਹਨ ਹੁਣ ਉੱਥੇ ਬਿਜਲੀ ਦਾ ਬਿਲ ਜ਼ੀਰੋ ਹੋ ਗਿਆ ਹੈ।
ਮਾਣਯੋਗ ਮੈਂਬਰ ਸਾਹਿਬਾਨ,
14. ਵਿਕਸਿਤ ਭਾਰਤ ਦਾ ਨਿਰਮਾਣ ਤਦੇ ਸੰਭਵ ਹੈ ਜਦੋਂ ਦੇਸ਼ ਦੇ ਗ਼ਰੀਬ, ਯੁਵਾ, ਨਾਰੀਸ਼ਕਤੀ ਅਤੇ ਕਿਸਾਨ ਸਸ਼ਕਤ ਹੋਣਗੇ।
ਇਸ ਲਈ ਮੇਰੀ ਸਰਕਾਰ ਦੀਆਂ ਯੋਜਨਾਵਾਂ ਵਿੱਚ ਸਰਬਉੱਚ ਪ੍ਰਾਥਮਿਕਤਾ ਚਾਰ ਥੰਮ੍ਹਾਂ ਨੂੰ ਦਿੱਤੀ ਜਾ ਰਹੀ ਹੈ।
ਸਾਡੀ ਕੋਸ਼ਿਸ਼, ਇਨ੍ਹਾਂ ਤੱਕ ਹਰ ਸਰਕਾਰੀ ਯੋਜਨਾ ਦਾ ਲਾਭ ਪਹੁੰਚਾਉਣ ਦੀ ਹੈ, ਅਤੇ ਇਹੀ ਸੈਚੁਰੇਸ਼ਨ ਦੀ ਅਪ੍ਰੋਚ ਹੈ।
ਜਦੋਂ ਸਰਕਾਰ ਇਸ ਇੱਛਾ ਸ਼ਕਤੀ ਦੇ ਨਾਲ ਕੰਮ ਕਰੇ ਕਿ ਸਰਕਾਰੀ ਯੋਜਨਾ ਤੋਂ ਇੱਕ ਭੀ ਵਿਅਕਤੀ ਛੁਟੇ ਨਹੀਂ, ਤਾਂ ਇਸ ਦਾ ਲਾਭ ਸਭ ਨੂੰ ਹੁੰਦਾ ਹੈ।
ਸਰਕਾਰ ਦੀਆਂ ਯੋਜਨਾਵਾਂ ਅਤੇ ਸੈਚੁਰੇਸ਼ਨ ਅਪ੍ਰੋਚ ਦੇ ਕਾਰਨ ਹੀ 10 ਵਰ੍ਹਿਆਂ ਵਿੱਚ 25 ਕਰੋੜ ਭਾਰਤੀ ਗ਼ਰੀਬੀ ਤੋਂ ਬਾਹਰ ਨਿਕਲੇ ਹਨ।
ਇਸ ਵਿੱਚ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਪਿਛੜੇ ਵਰਗ, ਹਰ ਸਮਾਜ, ਹਰ ਖੇਤਰ ਦੇ ਪਰਿਵਾਰ ਹਨ।
10 ਵਰ੍ਹਿਆਂ ਵਿੱਚ ਲਾਸਟ ਮਾਇਲ ਡਿਲਿਵਰੀ ‘ਤੇ ਫੋਕਸ ਨੇ ਇਨ੍ਹਾਂ ਵਰਗਾਂ ਦਾ ਜੀਵਨ ਬਦਲ ਦਿੱਤਾ ਹੈ।
ਵਿਸ਼ੇਸ਼ ਕਰਕੇ ਆਦਿਵਾਸੀ ਸਮਾਜ ਵਿੱਚ ਇਹ ਬਦਲਾਅ ਹੋਰ ਭੀ ਸਪਸ਼ਟ ਨਜ਼ਰ ਆ ਰਿਹਾ ਹੈ।
24 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੀ ਪੀਐੱਮ-ਜਨਮਨ ਜਿਹੀ ਯੋਜਨਾ ਅੱਜ ਅਤਿ ਪਿਛੜੇ ਜਨਜਾਤੀ ਸਮੂਹਾਂ ਦੇ ਉਥਾਨ ਦਾ ਮਾਧਿਅਮ ਬਣ ਰਹੀ ਹੈ।
ਸਰਕਾਰ, ਪੀਐੱਮ ਸੂਰਜ ਪੋਰਟਲ ਦੇ ਮਾਧਿਅਮ ਨਾਲ ਵੰਚਿਤ ਵਰਗਾਂ ਤੱਕ ਆਜੀਵਿਕਾ ਦੇ ਅਵਸਰਾਂ ਨੂੰ ਪਹੁੰਚਾਉਣ ਦੇ ਲਈ ਸੁਲਭ ਲੋਨ ਭੀ ਉਪਲਬਧ ਕਰਵਾ ਰਹੀ ਹੈ।
ਮੇਰੀ ਸਰਕਾਰ, ਦਿੱਵਿਯਾਂਗ ਭਾਈਆਂ ਅਤੇ ਭੈਣਾਂ ਦੇ ਲਈ, ਕਿਫਾਇਤੀ ਅਤੇ ਸਵਦੇਸ਼ੀ ਸਹਾਇਕ ਉਪਕਰਣ ਵਿਕਸਿਤ ਕਰ ਰਹੀ ਹੈ।
ਦੇਸ਼ ਭਰ ਵਿੱਚ ਪ੍ਰਧਾਨ ਮੰਤਰੀ ਦਿਵਿਯਾਸ਼ਾ ਕੇਂਦਰਾਂ (PM Divyasha Kendras) ਦਾ ਭੀ ਵਿਸਤਾਰ ਕੀਤਾ ਜਾ ਰਿਹਾ ਹੈ।
ਵੰਚਿਤਾਂ ਦੀ ਸੇਵਾ ਦਾ ਇਹ ਸੰਕਲਪ ਹੀ ਸੱਚਾ ਸਮਾਜਿਕ ਨਿਆਂ ਹੈ।
ਮਾਣਯੋਗ ਮੈਂਬਰ ਸਾਹਿਬਾਨ,
15. ਦੇਸ਼ ਦੀ ਸ਼੍ਰਮ ਸ਼ਕਤੀ ਦੇ ਸਨਮਾਨ ਦੇ ਲਈ ਸ਼੍ਰਮਿਕ ਬੰਧੁਆਂ ਦਾ ਕਲਿਆਣ ਅਤੇ ਸਸ਼ਕਤੀਕਰਣ ਮੇਰੀ ਸਰਕਾਰ ਦੀ ਪ੍ਰਾਥਮਿਕਤਾ ਹੈ।
ਮੇਰੀ ਸਰਕਾਰ ਸ਼੍ਰਮਿਕਾਂ ਦੇ ਲਈ ਸਮਾਜਿਕ ਸੁਰੱਖਿਆ ਯੋਜਨਾਵਾਂ ਨੂੰ ਏਕੀਕ੍ਰਿਤ ਕਰ ਰਹੀ ਹੈ।
ਡਿਜੀਟਲ ਇੰਡੀਆ ਅਤੇ ਡਾਕ ਘਰਾਂ ਦੇ ਨੈੱਟਵਰਕ ਦਾ ਉਪਯੋਗ ਕਰਕੇ ਦੁਰਘਟਨਾ ਅਤੇ ਜੀਵਨ ਬੀਮਾ ਦੀ ਕਵਰੇਜ ਨੂੰ ਵਧਾਉਣ ਦਾ ਕੰਮ ਹੋ ਰਿਹਾ ਹੈ।
ਪੀਐੱਮ ਸਵਨਿਧੀ (PM SVANidhi) ਦਾ ਵਿਸਾਤਰ ਕੀਤਾ ਜਾਵੇਗਾ ਅਤੇ ਗ੍ਰਾਮੀਣ ਅਤੇ ਸੈਮੀ ਅਰਬਨ ਖੇਤਰਾਂ ਦੇ ਰੇਹੜੀ-ਪਟੜੀ ਵਾਲੇ ਭਾਈ-ਭੈਣਾਂ ਨੂੰ ਭੀ ਇਸ ਦੇ ਦਾਇਰੇ ਵਿੱਚ ਲਿਆਂਦਾ ਜਾਵੇਗਾ।
ਮਾਣਯੋਗ ਮੈਂਬਰ ਸਾਹਿਬਾਨ,
16. ਬਾਬਾ ਸਾਹੇਬ ਡਾਕਟਰ ਭੀਮਰਾਓ ਅੰਬੇਡਕਰ ਦਾ ਮੰਨਣਾ ਸੀ ਕਿ ਕਿਸੇ ਭੀ ਸਮਾਜ ਦੀ ਪ੍ਰਗਤੀ ਸਮਾਜ ਦੇ ਨਿਚਲੇ (ਹੇਠਲੇ) ਤਬਕਿਆਂ ਦੀ ਪ੍ਰਗਤੀ ‘ਤੇ ਨਿਰਭਰ ਕਰਦੀ ਹੈ।
ਪਿਛਲੇ 10 ਵਰ੍ਹਿਆਂ ਵਿੱਚ ਰਾਸ਼ਟਰ ਦੀਆਂ ਉਪਲਬਧੀਆਂ ਅਤੇ ਵਿਕਾਸ ਦਾ ਅਧਾਰ ਗ਼ਰੀਬ ਦਾ ਸਸ਼ਕਤੀਕਰਣ ਰਿਹਾ ਹੈ।
ਮੇਰੀ ਸਰਕਾਰ ਨੇ ਪਹਿਲੀ ਵਾਰ ਗ਼ਰੀਬ ਨੂੰ ਇਹ ਅਹਿਸਾਸ ਕਰਵਾਇਆ ਕਿ ਸਰਕਾਰ ਉਸ ਦੀ ਸੇਵਾ ਵਿੱਚ ਹੈ।
ਕੋਰੋਨਾ ਦੇ ਕਠਿਨ ਸਮੇਂ ਵਿੱਚ ਸਰਕਾਰ ਨੇ 80 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਦੇਣ ਦੇ ਲਈ ਪੀਐੱਮ ਗ਼ਰੀਬ ਕਲਿਆਣ ਅੰਨ ਯੋਜਨਾ ਸ਼ੁਰੂ ਕੀਤੀ।
ਇਸ ਯੋਜਨਾ ਦਾ ਲਾਭ ਉਨ੍ਹਾਂ ਪਰਿਵਾਰਾਂ ਨੂੰ ਭੀ ਮਿਲ ਰਿਹਾ ਹੈ ਜੋ ਗ਼ਰੀਬੀ ਤੋਂ ਬਾਹਰ ਨਿਕਲੇ ਹਨ, ਤਾਕਿ ਉਨ੍ਹਾਂ ਦੇ ਕਦਮ ਵਾਪਸ ਪਿੱਛੇ ਨਾ ਜਾਣ।
ਸਵੱਛ ਭਾਰਤ ਅਭਿਯਾਨ ਨੇ ਭੀ ਗ਼ਰੀਬ ਦੇ ਜੀਵਨ ਦੀ ਗਰਿਮਾ ਤੋਂ ਲੈ ਕੇ ਉਸ ਦੀ ਸਿਹਤ ਤੱਕ ਨੂੰ ਰਾਸ਼ਟਰੀ ਮਹੱਤਵ ਦਾ ਵਿਸ਼ਾ ਬਣਾਇਆ ਹੈ।
ਪਹਿਲੀ ਵਾਰ ਦੇਸ਼ ਵਿੱਚ ਕਰੋੜਾਂ ਗ਼ਰੀਬਾਂ ਦੇ ਲਈ ਸ਼ੌਚਾਲਯ (ਪਖਾਨੇ) ਬਣਾਏ ਗਏ।
ਇਹ ਪ੍ਰਯਾਸ ਸਾਨੂੰ ਆਸਵੰਦ ਕਰਦੇ ਹਨ ਕਿ ਦੇਸ਼ ਅੱਜ ਮਹਾਤਮਾ ਗਾਂਧੀ ਦੇ ਆਦਰਸ਼ਾਂ ਦਾ ਸੱਚੇ ਅਰਥਾਂ ਵਿੱਚ ਅਨੁਸਰਣ ਕਰ ਰਿਹਾ ਹੈ।
ਮੇਰੀ ਸਰਕਾਰ 55 ਕਰੋੜ ਲਾਭਾਰਥੀਆਂ ਨੂੰ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਮੁਫ਼ਤ ਸਿਹਤ ਸੇਵਾਵਾਂ ਭੀ ਉਪਲਬਧ ਕਰਵਾ ਰਹੀ ਹੈ।
ਦੇਸ਼ ਵਿੱਚ 25 ਹਜ਼ਾਰ ਜਨ ਔਸ਼ਧੀ ਕੇਂਦਰਾਂ ਨੂੰ ਖੋਲ੍ਹਣ ਦਾ ਕੰਮ ਭੀ ਤੇਜ਼ੀ ਨਾਲ ਚਲ ਰਿਹਾ ਹੈ।
ਹੁਣ ਇਸ ਖੇਤਰ ਵਿੱਚ ਸਰਕਾਰ ਇੱਕ ਹੋਰ ਨਿਰਣੇ ਲੈਣ ਜਾ ਰਹੀ ਹੈ।
ਹੁਣ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਮੁਫ਼ਤ ਇਲਾਜ ਦਾ ਲਾਭ 70 ਵਰ੍ਹੇ ਤੋਂ ਅਧਿਕ ਉਮਰ ਦੇ ਸਾਰੇ ਬਜ਼ੁਰਗਾਂ ਨੂੰ ਭੀ ਮਿਲੇਗਾ।
ਮਾਣਯੋਗ ਮੈਂਬਰ ਸਾਹਿਬਾਨ,
17. ਅਕਸਰ ਵਿਰੋਧੀ ਮਾਨਸਿਕਤਾ ਅਤੇ ਤੰਗ (ਸੰਕੀਰਣ) ਸੁਆਰਥ ਦੇ ਕਾਰਨ ਲੋਕਤੰਤਰ ਦੀ ਮੂਲ ਭਾਵਨਾ ਦਾ ਬਹੁਤ ਨੁਕਸਾਨ ਹੋਇਆ ਹੈ।
ਇਸ ਦਾ ਪ੍ਰਭਾਵ ਸੰਸਦੀ ਪ੍ਰਣਾਲੀ ‘ਤੇ ਭੀ ਪੈਂਦਾ ਹੈ ਅਤੇ ਦੇਸ਼ ਦੀ ਵਿਕਾਸ ਯਾਤਰਾ ‘ਤੇ ਭੀ ਪੈਂਦਾ ਹੈ।
ਦੇਸ਼ ਵਿੱਚ ਕਈ ਦਹਾਕਿਆਂ ਤੱਕ ਅਸਥਿਰ ਸਰਕਾਰਾਂ ਦੇ ਦੌਰ ਵਿੱਚ ਕਈ ਸਰਕਾਰਾਂ ਚਾਹੁੰਦੇ ਹੋਏ ਭੀ ਨਾ Reform ਕਰ ਪਾਈਆਂ ਅਤੇ ਨਾ ਹੀ ਜ਼ਰੂਰੀ ਨਿਰਣੇ ਲੈ ਪਾਈਆਂ।
ਭਾਰਤ ਦੀ ਜਨਤਾ ਨੇ ਨਿਰਣਾਇਕ ਬਣ ਕੇ ਇਸ ਸਥਿਤੀ ਨੂੰ ਬਦਲਿਆ ਹੈ।
ਬੀਤੇ 10 ਵਰ੍ਹੇ ਵਿੱਚ ਐਸੇ ਅਨੇਕ Reforms ਹੋਏ ਹਨ, ਜਿਨ੍ਹਾਂ ਦਾ ਬਹੁਤ ਲਾਭ ਦੇਸ਼ ਨੂੰ ਅੱਜ ਮਿਲ ਰਿਹਾ ਹੈ।
ਜਦੋਂ ਇਹ Reforms ਕੀਤੇ ਜਾ ਰਹੇ ਸਨ, ਤਦ ਭੀ ਇਸ ਦਾ ਵਿਰੋਧ ਕੀਤਾ ਗਿਆ ਸੀ, ਨਕਾਰਾਤਮਕਤਾ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਲੇਕਿਨ ਇਹ ਸਾਰੇ Reforms ਸਮੇਂ ਦੀ ਕਸੌਟੀ ‘ਤੇ ਖਰੇ ਸਾਬਤ ਹੋਏ ਹਨ।
10 ਸਾਲ ਪਹਿਲਾਂ ਭਾਰਤ ਦੇ ਬੈਂਕਿੰਗ ਸੈਕਟਰ ਨੂੰ ਡੁੱਬਣ ਤੋਂ ਬਚਾਉਣ ਦੇ ਲਈ ਸਰਕਾਰ ਨੇ ਬੈਂਕਿੰਗ Reforms ਕੀਤੇ, IBC ਜਿਹੇ ਕਾਨੂੰਨ ਬਣਾਏ।
ਅੱਜ ਇਨ੍ਹਾਂ Reforms ਨੇ ਭਾਰਤ ਦੇ ਬੈਂਕਿੰਗ ਸੈਕਟਰ ਨੂੰ ਦੁਨੀਆ ਦੇ ਸਭ ਤੋਂ ਮਜ਼ਬੂਤ ਬੈਂਕਿੰਗ ਸੈਕਟਰਸ ਵਿੱਚੋਂ ਇੱਕ ਬਣਾ ਦਿੱਤਾ ਹੈ।
ਸਾਡੇ ਜਨਤਕ ਖੇਤਰ ਦੇ ਬੈਂਕ ਅੱਜ ਮਜ਼ਬੂਤ ਅਤੇ ਲਾਭਦਾਇਕ ਹਨ। ਜਨਤਕ ਖੇਤਰ ਦੇ ਬੈਂਕਾਂ ਦਾ ਲਾਭ 2023-24 ਵਿੱਚ 1.4 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ, ਜੋ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ 35 ਪ੍ਰਤੀਸ਼ਤ ਅਧਿਕ ਹੈ। ਸਾਡੇ ਬੈਂਕਾਂ ਦੀ ਮਜ਼ਬੂਤੀ ਉਨ੍ਹਾਂ ਨੂੰ ਰਿਣ ਅਧਾਰ (credit base) ਦਾ ਵਿਸਤਾਰ ਕਰਨ ਅਤੇ ਰਾਸ਼ਟਰ ਦੇ ਆਰਥਿਕ ਵਿਕਾਸ ਵਿੱਚ ਯੋਗਦਾਨ ਕਰਨ ਦੇ ਲਈ ਸਮਰੱਥ ਬਣਾਉਂਦੀ ਹੈ।
ਸਰਕਾਰੀ ਬੈਂਕਾਂ ਦਾ NPA ਭੀ ਲਗਾਤਾਰ ਘੱਟ ਹੋ ਰਿਹਾ ਹੈ।
ਅੱਜ SBI ਰਿਕਾਰਡ ਮੁਨਾਫੇ ਵਿੱਚ ਹੈ।
ਅੱਜ LIC ਪਹਿਲਾਂ ਤੋਂ ਕਿਤੇ ਅਧਿਕ ਮਜ਼ਬੂਤ ਹੈ।
ਅੱਜ HAL ਭੀ ਦੇਸ਼ ਦੀ ਡਿਫੈਂਸ ਇੰਡਸਟ੍ਰੀ ਨੂੰ ਤਾਕਤ ਦੇ ਰਿਹਾ ਹੈ।
ਅੱਜ GST, ਭਾਰਤ ਦੀ ਇਕੌਨਮੀ ਨੂੰ formalise ਕਰਨ ਦਾ, ਵਪਾਰ-ਕਾਰੋਬਾਰ ਨੂੰ ਅਸਾਨ ਬਣਾਉਣ ਦਾ ਮਾਧਿਅਮ ਬਣਿਆ ਹੈ।
ਅਪ੍ਰੈਲ ਮਹੀਨੇ ਵਿੱਚ ਪਹਿਲੀ ਵਾਰ GST collection ਨੇ 2 ਲੱਖ ਕਰੋੜ ਰੁਪਏ ਦਾ ਪੱਧਰ ਪਾਰ ਕੀਤਾ ਹੈ। ਇਸ ਨਾਲ ਰਾਜਾਂ ਦੀ ਆਰਥਿਕ ਤਾਕਤ ਭੀ ਵਧੀ ਹੈ।
ਡਿਜੀਟਲ ਇੰਡੀਆ ਅਤੇ ਡਿਜੀਟਲ ਪੇਮੈਂਟਸ ਦੇ ਪ੍ਰਤੀ ਭੀ ਅੱਜ ਪੂਰਾ ਵਿਸ਼ਵ ਆਕਰਸ਼ਿਤ ਹੋ ਰਿਹਾ ਹੈ।
ਮਾਣਯੋਗ ਮੈਂਬਰ ਸਾਹਿਬਾਨ,
18. ਇੱਕ ਸਸ਼ਕਤ ਭਾਰਤ ਦੇ ਲਈ ਸਾਡੇ ਮਿਲਿਟਰੀ ਫੋਰਸਾਂ (ਬਲਾਂ) ਵਿੱਚ ਆਧੁਨਿਕਤਾ ਜ਼ਰੂਰੀ ਹੈ।
ਯੁੱਧ ਦੀ ਸਥਿਤੀ ਵਿੱਚ ਅਸੀਂ ਸਰਬਸ਼੍ਰੇਸ਼ਠ ਰਹੀਏ, ਇਸ ਦੇ ਲਈ ਸੈਨਾਵਾਂ ਵਿੱਚ Reforms ਦੀ ਪ੍ਰਕਿਰਿਆ ਨਿਰੰਤਰ ਜਾਰੀ ਰਹਿਣੀ ਚਾਹੀਦੀ ਹੈ।
ਇਸ ਸੋਚ ਦੇ ਨਾਲ ਮੇਰੀ ਸਰਕਾਰ ਨੇ ਬੀਤੇ 10 ਵਰ੍ਹਿਆਂ ਵਿੱਚ ਡਿਫੈਂਸ ਸੈਕਟਰ ਵਿੱਚ ਅਨੇਕ Reforms ਕੀਤੇ ਹਨ।
CDS ਜਿਹੇ Reforms ਨੇ ਸਾਡੀਆਂ ਸੈਨਾਵਾਂ ਨੂੰ ਨਵੀਂ ਮਜ਼ਬੂਤੀ ਦਿੱਤੀ ਹੈ।
ਮੇਰੀ ਸਰਕਾਰ ਨੇ ਡਿਫੈਂਸ ਸੈਕਟਰ ਨੂੰ ਆਤਮਨਿਰਭਰ ਬਣਾਉਣ ਦੇ ਲਈ ਕਈ ਮਹੱਤਵਪੂਰਨ ਕਦਮ ਉਠਾਏ ਹਨ।
ਆਰਡਨੈਂਸ ਫੈਕਟ੍ਰੀਜ਼ ਦੇ Reforms ਨਾਲ ਡਿਫੈਂਸ ਸੈਕਟਰ ਨੂੰ ਬਹੁਤ ਲਾਭ ਹੋਇਆ ਹੈ।
40 ਤੋਂ ਅਧਿਕ ਆਰਡਨੈਂਸ ਫੈਕਟ੍ਰੀਜ਼ ਨੂੰ 7 ਨਿਗਮਾਂ ਵਿੱਚ ਸੰਗਠਿਤ ਕਰਨ ਨਾਲ ਇਨ੍ਹਾਂ ਦੀ ਸਮਰੱਥਾ ਅਤੇ ਦਕਸ਼ਤਾ ਦੋਨੋਂ ਵਧੀਆਂ ਹਨ।
ਐਸੇ ਹੀ Reforms ਦੇ ਕਾਰਨ ਭਾਰਤ ਅੱਜ 1 ਲੱਖ ਕਰੋੜ ਰੁਪਏ ਤੋਂ ਅਧਿਕ ਦੀ ਡਿਫੈਂਸ ਮੈਨੂਫੈਕਚਰਿੰਗ ਕਰ ਰਿਹਾ ਹੈ।
ਪਿਛਲੇ ਇੱਕ ਦਹਾਕੇ ਵਿੱਚ, ਸਾਡਾ ਡਿਫੈਂਸ ਐਕਸਪੋਰਟ 18 ਗੁਣਾ ਅਧਿਕ ਹੋ ਕੇ 21 ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਚੁੱਕਿਆ ਹੈ।
ਫਿਲੀਪੀਨਸ ਦੇ ਨਾਲ ਬ੍ਰਹਮੋਸ ਮਿਜ਼ਾਈਲ ਦਾ ਰੱਖਿਆ ਸੌਦਾ, defence export ਦੇ ਖੇਤਰ ਵਿੱਚ ਭਾਰਤ ਦੀ ਪਹਿਚਾਣ ਮਜ਼ਬੂਤ ਕਰ ਰਿਹਾ ਹੈ।
ਸਰਕਾਰ ਨੇ ਨੌਜਵਾਨਾਂ ਅਤੇ ਉਨ੍ਹਾਂ ਦੇ ਸਟਾਰਟਅਪਸ ਨੂੰ ਹੁਲਾਰਾ ਦੇ ਕੇ ਆਤਮਨਿਰਭਰ ਡਿਫੈਂਸ ਸੈਕਟਰ ਦੀ ਮਜ਼ਬੂਤ ਨੀਂਹ ਤਿਆਰ ਕੀਤੀ ਹੈ।
ਮੇਰੀ ਸਰਕਾਰ ਉੱਤਰ ਪ੍ਰਦੇਸ਼ ਅਤੇ ਤਮਿਲ ਨਾਡੂ ਵਿੱਚ ਦੋ ਡਿਫੈਂਸ ਕੌਰੀਡੋਰਸ ਭੀ ਵਿਕਸਿਤ ਕਰ ਰਹੀ ਹੈ।
ਸਾਡੇ ਸਭ ਦੇ ਲਈ ਇਹ ਖੁਸ਼ੀ ਦੀ ਬਾਤ ਹੈ ਕਿ ਪਿਛਲੇ ਵਰ੍ਹੇ ਸਾਡੀ ਮਿਲਿਟਰੀ ਜ਼ਰੂਰਤਾਂ ਦੀ ਲਗਭਗ 70 ਪ੍ਰਤੀਸ਼ਤ ਖਰੀਦ ਭਾਰਤੀ ਉਦਯੋਗਾਂ ਤੋਂ ਹੀ ਕੀਤੀ ਗਈ ਹੈ।
ਸਾਡੀਆਂ ਸੈਨਾਵਾਂ ਨੇ 500 ਤੋਂ ਅਧਿਕ ਸੈਨਾ ਸਾਜੋ-ਸਮਾਨ ਨੂੰ ਵਿਦੇਸ਼ਾਂ ਤੋਂ ਨਹੀਂ ਮੰਗਵਾਉਣਾ ਤੈਅ ਕੀਤਾ ਹੈ।
ਇਹ ਸਾਰੇ ਹਥਿਆਰ ਅਤੇ ਉਪਕਰਣ ਹੁਣ ਸਿਰਫ ਭਾਰਤੀ ਕੰਪਨੀਆਂ ਤੋਂ ਹੀ ਖਰੀਦੇ ਜਾ ਰਹੇ ਹਨ।
ਮੇਰੀ ਸਰਕਾਰ ਨੇ ਸੈਨਿਕਾਂ ਦੇ ਹਿਤਾਂ ਨੂੰ ਭੀ ਹਮੇਸ਼ਾ ਪ੍ਰਾਥਮਿਕਤਾ ਦਿੱਤੀ ਹੈ।
ਤਦੇ 4 ਦਹਾਕੇ ਦੇ ਬਾਅਦ ਵੰਨ ਰੈਂਕ ਵੰਨ ਪੈਨਸ਼ਨ ਨੂੰ ਲਾਗੂ ਕੀਤਾ ਗਿਆ।
ਇਸ ਦੇ ਤਹਿਤ ਹੁਣ ਤੱਕ 1 ਲੱਖ 20 ਹਜ਼ਾਰ ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ।
ਸ਼ਹੀਦ ਸੈਨਿਕਾਂ ਦੇ ਸਨਮਾਨ ਦੇ ਲਈ ਸਰਕਾਰ ਨੇ ਕਰਤਵਯ ਪਥ ਦੇ ਇੱਕ ਛੋਰ (ਸਿਰੇ) ‘ਤੇ ਨੈਸ਼ਨਵ ਵਾਰ ਮੈਮੋਰੀਅਲ ਦੀ ਸਥਾਪਨਾ ਭੀ ਕੀਤੀ ਹੈ।
ਇਹ ਪ੍ਰਯਾਸ ਕੇਵਲ ਵੀਰ ਜਵਾਨਾਂ ਦੇ ਪ੍ਰਤੀ ਕ੍ਰਿਤੱਗ ਰਾਸ਼ਟਰ ਦੇ ਨਮਨ ਹੀ ਨਹੀਂ ਹਨ, ਬਲਕਿ ਰਾਸ਼ਟਰ ਪ੍ਰਥਮ ਦੀ ਆਨਰਵਤ (ਨਿਰੰਤਰ) ਪ੍ਰੇਰਣਾ ਦੇ ਸਰੋਤ ਭੀ ਹਨ।
ਮਾਣਯੋਗ ਮੈਂਬਰ ਸਾਹਿਬਾਨ,
19. ਮੇਰੀ ਸਰਕਾਰ ਦੇਸ਼ ਦੇ ਹਰ ਯੁਵਾ ਨੂੰ ਬੜੇ ਸੁਪਨੇ ਦੇਖਣ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਦੇ ਲਈ ਜ਼ਰੂਰੀ ਮਾਹੌਲ ਬਣਾਉਣ ਵਿੱਚ ਜੁਟੀ ਹੈ।
ਬੀਤੇ 10 ਵਰ੍ਹੇ ਵਿੱਚ ਐਸੇ ਹਰ ਅਵਰੋਧ (ਰੁਕਾਵਟ) ਨੂੰ ਹਟਾਇਆ ਗਿਆ ਹੈ ਜਿਸ ਦੇ ਕਾਰਨ ਨੌਜਵਾਨਾਂ ਨੂੰ ਪੇਰਸ਼ਾਨੀ ਸੀ।
ਪਹਿਲੇ ਆਪਣੇ ਹੀ ਪ੍ਰਮਾਣ ਪੱਤਰ ਨੂੰ ਅਟੈਸਟ ਕਰਵਾਉਣ ਦੇ ਲਈ ਨੌਜਵਾਨਾਂ ਨੂੰ ਭਟਕਣਾ ਪੈਂਦਾ ਸੀ। ਹੁਣ ਯੁਵਾ ਸੈਲਫ ਅਟੈਸਟ ਕਰਕੇ ਕੰਮ ਕਰਦੇ ਹਨ।
ਕੇਂਦਰ ਸਰਕਾਰ ਦੀਆਂ ਗਰੁੱਪ-ਸੀ, ਗਰੁੱਪ-ਡੀ ਭਰਤੀਆਂ ਤੋਂ ਇੰਟਰਵਿਊ ਨੂੰ ਖ਼ਤਮ ਕੀਤਾ ਗਿਆ ਹੈ।
ਪਹਿਲੇ ਜੋ ਵਿਦਿਆਰਥੀ ਸਿਰਫ਼ ਭਾਰਤੀ ਭਾਸ਼ਾਵਾਂ ਵਿੱਚ ਪੜ੍ਹਾਈ ਕਰਦੇ ਸਨ, ਉਨ੍ਹਾਂ ਦੇ ਨਾਲ ਅਨਿਆਂ ਦੀ ਸਥਿਤੀ ਸੀ।
ਮੇਰੀ ਸਰਕਾਰ ਨੇ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਲਾਗੂ ਕਰਕੇ, ਇਸ ਅਨਿਆਂ ਨੂੰ ਦੂਰ ਕਰਨ ਦੇ ਲਈ ਕਦਮ ਉਠਾਏ ਹਨ।
ਨੌਜਵਾਨਾਂ ਨੂੰ ਹੁਣ ਭਾਰਤੀ ਭਾਸ਼ਾਵਾਂ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਦਾ ਵਿਕਲਪ ਭੀ ਮਿਲਿਆ ਹੈ।
ਪਿਛਲੇ 10 ਵਰ੍ਹਿਆਂ ਵਿੱਚ ਦੇਸ਼ ਵਿੱਚ 7 ਨਵੇਂ IIT, 16 IIIT, 7 IIM, 15 ਨਵੇਂ ਏਮਸ, 315 ਮੈਡੀਕਲ ਕਾਲਜ ਅਤੇ 390 ਯੂਨੀਵਰਸਿਟੀਆਂ ਸਥਾਪਿਤ ਕੀਤੇ ਗਏ ਹਨ।
ਮੇਰੀ ਸਰਕਾਰ ਇਨ੍ਹਾਂ ਸੰਸਥਾਵਾਂ ਨੂੰ ਹੋਰ ਮਜ਼ਬੂਤ ਬਣਾ ਕੇ ਜ਼ਰੂਰਤ ਦੇ ਅਨੁਸਾਰ ਇਨ੍ਹਾਂ ਦੀ ਸੰਖਿਆ ਨੂੰ ਭੀ ਵਧਾਵੇਗੀ।
ਸਰਕਾਰ ਇੱਕ ਡਿਜੀਟਲ ਯੂਨੀਵਰਸਿਟੀ ਬਣਾਉਣ ਦੀ ਦਿਸ਼ਾ ਵਿੱਚ ਭੀ ਕੰਮ ਕਰ ਰਹੀ ਹੈ।
Atal Tinkering Labs, Start-up India ਅਤੇ Stand-up India ਜਿਹੇ ਅਭਿਯਾਨ ਸਾਡੇ ਨੌਜਵਾਨਾਂ ਦੀ ਸਮਰੱਥਾ ਵਧਾ ਰਹੇ ਹਨ।
ਇਨ੍ਹਾਂ ਹੀ ਪ੍ਰਯਾਸਾਂ ਨਾਲ ਅੱਜ ਭਾਰਤ ਦੁਨੀਆ ਦਾ ਤੀਸਰਾ ਸਭ ਤੋਂ ਬੜਾ Start-up ecosystem ਬਣ ਚੁੱਕਿਆ ਹੈ।
ਮਾਣਯੋਗ ਮੈਂਬਰ ਸਾਹਿਬਾਨ,
20. ਸਰਕਾਰ ਦਾ ਇਹ ਨਿਰੰਤਰ ਪ੍ਰਯਾਸ ਹੈ ਕਿ ਦੇਸ਼ ਦੇ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਉਚਿਤ ਅਵਸਰ ਮਿਲੇ।
ਸਰਕਾਰੀ ਭਰਤੀ ਹੋਵੇ ਜਾਂ ਫਿਰ ਪਰੀਖਿਆਵਾਂ, ਕਿਸੇ ਭੀ ਕਾਰਨ ਨਾਲ ਇਨ੍ਹਾਂ ਵਿੱਚ ਰੁਕਾਵਟ ਆਵੇ, ਇਹ ਉਚਿਤ ਨਹੀਂ ਹੈ।
ਇਨ੍ਹਾਂ ਵਿੱਚ ਸ਼ੁਚਿਤਾ ਅਤੇ ਪਾਰਦਰਸ਼ਤਾ ਬਹੁਤ ਜ਼ਰੂਰੀ ਹੈ।
ਹਾਲ ਹੀ ਵਿੱਚ ਕੁਝ ਪਰੀਖਿਆਵਾਂ ਵਿੱਚ ਹੋਈਆਂ ਪੇਪਰ ਲੀਕ ਦੀਆਂ ਘਟਨਾਵਾਂ ਦੀ ਨਿਰਪੱਖ ਜਾਂਚ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਕੜੀ ਸਜ਼ਾ ਦਿਵਾਉਣ ਦੇ ਲਈ ਮੇਰੀ ਸਰਕਾਰ ਪ੍ਰਤੀਬੱਧ ਹੈ।
ਇਸ ਤੋਂ ਪਹਿਲੇ ਭੀ ਅਸੀਂ ਦੇਖਿਆ ਹੈ ਕਿ ਰਾਜਾਂ ਵਿੱਚ ਪੇਪਰ-ਲੀਕ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ ਹਨ।
ਇਸ ‘ਤੇ ਦਲੀ ਰਾਜਨੀਤੀ (ਪਾਰਟੀ ਪੌਲੀਟਿਕਸ) ਤੋਂ ਉੱਪਰ ਉਠ ਕੇ ਦੇਸ਼ਵਿਆਪੀ ਠੋਸ ਉਪਾਅ ਕਰਨ ਦੀ ਜ਼ਰੂਰਤ ਹੈ।
ਸੰਸਦ ਨੇ ਭੀ ਪਰੀਖਿਆਵਾਂ ਵਿੱਚ ਹੋਣ ਵਾਲੀਆਂ ਗੜਬੜੀਆਂ ਦੇ ਵਿਰੁੱਧ ਇੱਕ ਸਖ਼ਤ ਕਾਨੂੰਨ ਬਣਾਇਆ ਹੈ।
ਮੇਰੀ ਸਰਕਾਰ ਪਰੀਖਿਆਵਾਂ ਨਾਲ ਜੁੜੀਆਂ ਸੰਸਥਾਵਾਂ, ਉਨ੍ਹਾਂ ਦੇ ਕੰਮਕਾਜ ਦੇ ਤਰੀਕੇ, ਪਰੀਖਿਆ ਪ੍ਰਕਿਰਿਆ, ਸਭ ਵਿੱਚ ਬੜੇ ਸੁਧਾਰ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ।
ਮਾਣਯੋਗ ਮੈਂਬਰ ਸਾਹਿਬਾਨ,
21. ਮੇਰੀ ਸਰਕਾਰ ਨੇ ਨੌਜਵਾਨਾਂ ਦੀ ਰਾਸ਼ਟਰ ਨਿਰਮਾਣ ਵਿੱਚ ਭਾਗੀਦਾਰੀ ਹੋਰ ਵਧਾਉਣ ਦੇ ਲਈ ‘ਮੇਰਾ ਯੁਵਾ ਭਾਰਤ-MY Bharat’ ਅਭਿਯਾਨ ਦੀ ਸ਼ੁਰੂਆਤ ਭੀ ਕੀਤੀ ਹੈ।
ਇਸ ਵਿੱਚ ਹੁਣ ਤੱਕ ਡੇਢ ਕਰੋੜ ਤੋਂ ਅਧਿਕ ਨੌਜਵਾਨਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ।
ਇਸ ਪਹਿਲ ਨਾਲ ਨੌਜਵਾਨਾਂ ਵਿੱਚ ਅਗਵਾਈ ਕੌਸ਼ਲ (ਲੀਡਰਸ਼ਿਰਪ ਸਕਿੱਲਸ) ਅਤੇ ਸੇਵਾ ਭਾਵਨਾ ਦਾ ਬੀਜ ਬੀਜਿਆ ਜਾਵੇਗਾ।
ਅੱਜ ਸਾਡੇ ਨੌਜਵਾਨਾਂ ਨੂੰ ਖੇਡਾਂ ਵਿੱਚ ਭੀ ਅੱਗੇ ਵਧਣ ਦੇ ਨਵੇਂ ਅਵਸਰ ਮਿਲ ਰਹੇ ਹਨ।
ਮੇਰੀ ਸਰਕਾਰ ਦੇ ਪ੍ਰਭਾਵੀ ਪ੍ਰਯਾਸਾਂ ਦਾ ਪਰਿਣਾਮ ਹੈ ਕਿ ਭਾਰਤ ਦੇ ਯੁਵਾ ਖਿਡਾਰੀ ਆਲਮੀ ਮੰਚਾਂ ‘ਤੇ ਰਿਕਾਰਡ ਸੰਖਿਆ ਵਿੱਚ ਮੈਡਲਸ ਜਿੱਤ ਰਹੇ ਹਨ।
ਕੁਝ ਹੀ ਦਿਨਾਂ ਬਾਅਦ ਪੈਰਿਸ ਓਲੰਪਿਕਸ ਭੀ ਸ਼ੁਰੂ ਹੋਣ ਜਾ ਰਿਹਾ ਹੈ।
ਓਲੰਪਿਕਸ ਵਿੱਚ ਦੇਸ਼ ਦੀ ਪ੍ਰਤੀਨਿਧਤਾ ਕਰਨ ਵਾਲੇ ਹਰ ਖਿਡਾਰੀ ‘ਤੇ ਸਾਨੂੰ ਗਰਵ (ਮਾਣ) ਹੈ। ਮੈਂ ਉਨ੍ਹਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੀ ਹਾਂ।
ਇਨ੍ਹਾਂ ਉਪਲਬਧੀਆਂ ਨੂੰ ਹੋਰ ਅੱਗੇ ਲੈ ਜਾਣ ਦੇ ਲਈ ਭਾਰਤੀ ਓਲੰਪਿਕ ਸੰਘ (ਐਸੋਸੀਏਸ਼ਨ) 2036 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦੀ ਤਿਆਰੀ ਭੀ ਕਰ ਰਿਹਾ ਹੈ।
ਮਾਣਯੋਗ ਮੈਂਬਰ ਸਾਹਿਬਾਨ,
22. ਜੁਲਾਈ ਦੀ ਪਹਿਲੀ ਤਾਰੀਖ ਤੋਂ ਦੇਸ਼ ਵਿੱਚ ਭਾਰਤੀ ਨਯਾਯ ਸੰਹਿਤਾ ਭੀ ਲਾਗੂ ਹੋ ਜਾਵੇਗੀ।
ਅੰਗ੍ਰੇਜ਼ੀ ਰਾਜ ਵਿੱਚ ਗ਼ੁਲਾਮਾਂ ਨੂੰ ਦੰਡ ਦੇਣ ਦੀ ਮਾਨਸਿਕਤਾ ਸੀ।
ਬਦਕਿਸਮਤੀ ਨਾਲ ਆਜ਼ਾਦੀ ਦੇ ਅਨੇਕ ਦਹਾਕਿਆਂ ਤੱਕ ਗ਼ੁਲਾਮੀ ਦੇ ਦੌਰ ਦੀ ਇਹੀ ਦੰਡ ਵਿਵਸਥਾ ਚਲਦੀ ਰਹੀ।
ਇਸ ਨੂੰ ਬਦਲਣ ਦੀ ਚਰਚਾ ਅਨੇਕ ਦਹਾਕਿਆਂ ਤੋਂ ਕੀਤੀ ਜਾ ਰਹੀ ਸੀ, ਲੇਕਿਨ ਇਹ ਸਾਹਸ ਭੀ ਮੇਰੀ ਸਰਕਾਰ ਨੇ ਹੀ ਕਰਕੇ ਦਿਖਾਇਆ ਹੈ।
ਹੁਣ ਦੰਡ ਦੀ ਜਗ੍ਹਾ ਨਿਆਂ ਨੂੰ ਪ੍ਰਾਥਮਿਕਤਾ ਹੋਵੇਗੀ, ਜੋ ਸਾਡੇ ਸੰਵਿਧਾਨ ਦੀ ਭੀ ਭਾਵਨਾ ਹੈ।
ਇਨ੍ਹਾਂ ਨਵੇਂ ਕਾਨੂੰਨਾਂ ਨਾਲ ਨਿਆਂ ਪ੍ਰਕਿਰਿਆ ਵਿੱਚ ਤੇਜ਼ੀ ਆਵੇਗੀ।
ਅੱਜ ਜਦੋਂ ਦੇਸ਼, ਅਲੱਗ-ਅਲੱਗ ਖੇਤਰਾਂ ਵਿੱਚ ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ ਪਾ ਰਿਹਾ ਹੈ ਤਦ ਇਹ ਉਸ ਦਿਸ਼ਾ ਵਿੱਚ ਬਹੁਤ ਬੜਾ ਕਦਮ ਹੈ।
ਅਤੇ ਇਹ ਸਾਡੇ ਸੁਤੰਤਰਤਾ ਸੈਨਾਨੀਆਂ ਨੂੰ ਸੱਚੀ ਸ਼ਰਧਾਂਜਲੀ ਭੀ ਹੈ।
ਮੇਰੀ ਸਰਕਾਰ ਨੇ CAA ਕਾਨੂੰਨ ਦੇ ਤਹਿਤ ਸ਼ਰਣਾਰਥੀਆਂ ਨੂੰ ਨਾਗਰਿਕਤਾ ਦੇਣਾ ਸ਼ੁਰੂ ਕਰ ਦਿੱਤਾ ਹੈ।
ਇਸ ਨਾਲ ਬਟਵਾਰੇ (ਵੰਡ) ਤੋਂ ਪੀੜਿਤ ਅਨੇਕ ਪਰਿਵਾਰਾਂ ਦੇ ਲਈ ਸਨਮਾਨ ਦਾ ਜੀਵਨ ਜੀਣਾ ਤੈਅ ਹੋਇਆ ਹੈ।
ਜਿਨ੍ਹਾਂ ਪਰਿਵਾਰਾਂ ਨੂੰ CAA ਦੇ ਤਹਿਤ ਨਾਗਰਿਕਤਾ ਮਿਲੀ ਹੈ ਮੈਂ ਉਨ੍ਹਾਂ ਦੇ ਬਿਹਤਰ ਭਵਿੱਖ ਦੀ ਕਾਮਨਾ ਕਰਦੀ ਹਾਂ।
ਮਾਣਯੋਗ ਮੈਂਬਰ ਸਾਹਿਬਾਨ,
23. ਮੇਰੀ ਸਰਕਾਰ ਭਵਿੱਖ ਨਿਰਮਾਣ ਦੇ ਪ੍ਰਯਾਸਾਂ ਦੇ ਨਾਲ ਹੀ ਭਾਰਤੀ ਸੰਸਕ੍ਰਿਤੀ ਦੇ ਵੈਭਵ ਅਤੇ ਵਿਰਾਸਤ ਨੂੰ ਫਿਰ ਤੋਂ ਸਥਾਪਿਤ ਕਰ ਰਹੀ ਹੈ।
ਹਾਲ ਹੀ ਵਿੱਚ ਨਾਲੰਦਾ ਯੂਨੀਵਰਸਿਟੀ ਦੇ ਸ਼ਾਨਦਾਰ ਕੈਂਪਸ ਦੇ ਰੂਪ ਵਿੱਚ ਇਸ ਵਿੱਚ ਇੱਕ ਨਵਾਂ ਅਧਿਆਇ ਜੁੜਿਆ ਹੈ।
ਨਾਲੰਦਾ ਸਿਰਫ਼ ਇੱਕ ਯੂਨੀਵਰਿਸਟੀ ਮਾਤਰ ਨਹੀਂ ਸੀ, ਬਲਕਿ ਉਹ ਆਲਮੀ ਗਿਆਨ ਕੇਂਦਰ ਦੇ ਰੂਪ ਵਿੱਚ ਭਾਰਤ ਦੇ ਗੌਰਵਸ਼ੀਲੀ ਅਤੀਤ ਦਾ ਪ੍ਰਮਾਣ ਸੀ।
ਮੈਨੂੰ ਵਿਸ਼ਵਾਸ ਹੈ ਕਿ ਨਵੀਂ ਨਾਲੰਦਾ ਯੂਨੀਵਰਸਿਟੀ, ਭਾਰਤ ਨੂੰ ਗਲੋਬਲ ਨੌਲੇਜ ਹੱਬ ਬਣਾਉਣ ਵਿੱਚ ਸਹਾਇਕ ਸਿੱਧ ਹੋਵੇਗੀ।
ਮੇਰੀ ਸਰਕਾਰ ਦਾ ਇਹ ਪ੍ਰਯਾਸ ਹੈ ਕਿ ਭਾਵੀ ਪੀੜ੍ਹੀਆਂ ਨੂੰ ਹਜ਼ਾਰਾਂ ਵਰ੍ਹਿਆਂ ਦੀ ਸਾਡੀ ਵਿਰਾਸਤ ਪ੍ਰੇਰਣਾ ਦਿੰਦੀ ਰਹੇ।
ਇਸ ਲਈ ਪੂਰੇ ਦੇਸ਼ ਵਿੱਚ ਤੀਰਥ ਸਥਲਾਂ ਨੂੰ, ਆਸਥਾ ਅਤੇ ਅਧਿਆਤਮ ਦੇ ਕੇਂਦਰਾਂ ਨੂੰ ਸਜਾਇਆ-ਸੰਵਾਰਿਆ ਜਾ ਰਿਹਾ ਹੈ।
ਮਾਣਯੋਗ ਮੈਂਬਰ ਸਾਹਿਬਾਨ,
24. ਮੇਰੀ ਸਰਕਾਰ, ਵਿਕਾਸ ਦੇ ਨਾਲ ਹੀ ਵਿਰਾਸਤ ‘ਤੇ ਭੀ ਉਤਨਾ ਹੀ ਗਰਵ (ਮਾਣ) ਕਰਦੇ ਹੋਏ ਕੰਮ ਕਰ ਰਹੀ ਹੈ।
ਵਿਰਾਸਤ ‘ਤੇ ਗਰਵ (ਮਾਣ) ਦਾ ਇਹ ਸੰਕਲਪ ਅੱਜ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਵੰਚਿਤ ਵਰਗ ਅਤੇ ਸਰਵਸਮਾਜ ਦੇ ਗੌਰਵ ਦਾ ਪ੍ਰਤੀਕ ਬਣ ਰਿਹਾ ਹੈ।
ਮੇਰੀ ਸਰਕਾਰ ਨੇ ਭਗਵਾਨ ਬਿਰਸਾ ਮੁੰਡਾ ਦੇ ਜਨਮਦਿਵਸ ਨੂੰ ਜਨਜਾਤੀਯ ਗੌਰਵ ਦਿਵਸ (Jan Jatiya Gaurav Diwas) ਦੇ ਰੂਪ ਵਿੱਚ ਮਨਾਉਣ ਦੀ ਸ਼ੁਰੂਆਤ ਕੀਤੀ।
ਹੁਣ ਅਗਲੇ ਵਰ੍ਹੇ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਯੰਤੀ (ਜਨਮ ਵਰ੍ਹੇਗੰਢ) ਨੂੰ ਪੂਰੇ ਦੇਸ਼ ਵਿੱਚ ਧੂਮ-ਧਾਮ ਨਾਲ ਮਨਾਇਆ ਜਾਵੇਗਾ।
ਦੇਸ਼, ਰਾਣੀ ਦੁਰਗਾਵਤੀ ਦੀ 500ਵੀਂ ਜਯੰਤੀ ਨੂੰ ਭੀ ਵਿਆਪਕ ਪੱਧਰ ‘ਤੇ ਮਨਾ ਰਿਹਾ ਹੈ।
ਪਿਛਲੇ ਮਹੀਨੇ ਹੀ ਦੇਸ਼ ਨੇ ਰਾਣੀ ਅਹਿੱਲਿਆਬਾਈ ਹੋਲਕਰ (Rani Ahilyabai Holkar) ਦੀ 300ਵੀਂ ਜਯੰਤੀ (ਜਨਮ ਵਰ੍ਹੇਗੰਢ) ਦਾ ਸਾਲ ਭਰ ਚਲਣ ਵਾਲਾ ਸਮਾਰੋਹ (ਮਹੋਤਸਵ) ਭੀ ਸ਼ੁਰੂ ਕੀਤਾ ਹੈ।
ਇਸ ਤੋਂ ਪਹਿਲੇ ਸਰਕਾਰ ਗੁਰੂ ਨਾਨਕ ਦੇਵ ਜੀ ਦਾ 550ਵਾਂ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪਰਵ ਭੀ ਧੂਮ-ਧਾਮ ਨਾਲ ਮਣਾ ਚੁੱਕੀ ਹੈ।
ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਭਾਵ ਨਾਲ ਕਾਸ਼ੀ ਤਮਿਲ ਸੰਗਮ, ਸੌਰਾਸ਼ਟਰ ਤਮਿਲ ਸੰਗਮ ਜਿਹੇ ਉਤਸਵਾਂ ਦੀ ਪਰਿਪਾਟੀ ਭੀ ਮੇਰੀ ਹੀ ਸਰਕਾਰ ਨੇ ਸ਼ੁਰੂ ਕੀਤੀ ਹੈ।
ਇਨ੍ਹਾਂ ਆਯੋਜਨਾਂ ਨਾਲ ਸਾਡੀਆਂ ਨਵੀਆਂ ਪੀੜ੍ਹੀਆਂ ਨੂੰ ਰਾਸ਼ਟਰ ਨਿਰਮਾਣ ਦੀ ਪ੍ਰੇਰਣਾ ਮਿਲਦੀ ਹੈ, ਅਤੇ ਰਾਸ਼ਟਰ ‘ਤੇ ਗਰਵ (ਮਾਣ) ਦਾ ਭਾਵ ਹੋਰ ਮਜ਼ਬੂਤ ਹੁੰਦਾ ਹੈ।
ਮਾਣਯੋਗ ਮੈਂਬਰ ਸਾਹਿਬਾਨ,
25. ਸਾਡੀਆਂ ਸਫ਼ਲਤਾਵਾਂ ਸਾਡੀ ਸਾਂਝੀ ਧਰੋਹਰ ਹਨ।
ਇਸ ਲਈ, ਉਨ੍ਹਾਂ ਨੂੰ ਅਪਣਾਉਣ ਵਿੱਚ ਸੰਕੋਚ ਨਹੀਂ ਸਵੈਮਅਭਿਮਾਨ ਹੋਣਾ ਚਾਹੀਦਾ ਹੈ।
ਅੱਜ ਅਨੇਕ ਸੈਕਟਰਸ ਵਿੱਚ ਭਾਰਤ ਬਹੁਤ ਅੱਛਾ ਪ੍ਰਦਰਸ਼ਨ ਕਰ ਰਿਹਾ ਹੈ।
ਇਹ ਉਪਲਬਧੀਆਂ ਸਾਨੂੰ ਸਾਡੀ ਪ੍ਰਗਤੀ ਅਤੇ ਸਫ਼ਲਤਾਵਾਂ ‘ਤੇ ਗਰਵ (ਮਾਣ) ਕਰਨ ਦੇ ਅਪਾਰ ਅਵਸਰ ਦਿੰਦੀਆਂ ਹਨ।
ਜਦੋਂ ਭਾਰਤ ਡਿਜੀਟਲ ਪੇਮੈਂਟਸ ਦੇ ਮਾਮਲੇ ਵਿੱਚ ਦੁਨੀਆ ਵਿੱਚ ਅੱਛਾ ਪ੍ਰਦਰਸ਼ਨ ਕਰਦਾ ਹੈ, ਤਾਂ ਸਾਨੂੰ ਗਰਵ (ਮਾਣ) ਹੋਣਾ ਚਾਹੀਦਾ ਹੈ।
ਜਦੋਂ ਭਾਰਤ ਦੇ ਵਿਗਿਆਨੀ, ਚੰਦਰਯਾਨ ਨੂੰ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਫ਼ਲਤਾ ਨਾਲ ਉਤਾਰਦੇ ਹਨ, ਤਾਂ ਸਾਨੂੰ ਗਰਵ (ਮਾਣ) ਹੋਣਾ ਚਾਹੀਦਾ ਹੈ।
ਜਦੋਂ ਭਾਰਤ ਦੁਨੀਆ ਦੀ ਸਭ ਤੋਂ ਤੇਜ਼ ਵਧਦੀ ਇਕੌਨਮੀ ਬਣਦਾ ਹੈ, ਤਾਂ ਸਾਨੂੰ ਗਰਵ (ਮਾਣ) ਹੋਣਾ ਚਾਹੀਦਾ ਹੈ।
ਜਦੋਂ ਭਾਰਤ, ਇਤਨਾ ਬੜਾ ਚੋਣਾਂ ਦਾ ਅਭਿਯਾਨ, ਬਿਨਾ ਬੜੀ ਹਿੰਸਾ ਅਤੇ ਅਰਾਜਕਤਾ ਦੇ ਪੂਰਾ ਕਰਾਵੇ, ਤਾਂ ਭੀ ਸਾਨੂੰ ਗਰਵ (ਮਾਣ) ਹੋਣਾ ਚਾਹੀਦਾ ਹੈ।
ਅੱਜ ਪੂਰਾ ਵਿਸ਼ਵ ਸਾਨੂੰ Mother of Democracy ਦੇ ਰੂਪ ਵਿੱਚ ਸਨਮਾਨ ਦਿੰਦਾ ਹੈ।
ਭਾਰਤ ਦੇ ਲੋਕਾਂ ਨੇ ਹਮੇਸ਼ਾ ਲੋਕਤੰਤਰ ਦੇ ਪ੍ਰਤੀ ਆਪਣਾ ਪੂਰਨ ਵਿਸ਼ਵਾਸ ਪ੍ਰਗਟ ਕੀਤਾ ਹੈ, ਚੋਣਾਂ ਨਾਲ ਜੁੜੀਆਂ ਸੰਸਥਾਵਾਂ ‘ਤੇ ਪੂਰਾ ਭਰੋਸਾ ਜਤਾਇਆ ਹੈ।
ਸਵਸਥ ਲੋਕਤੰਤਰ ਨੂੰ ਬਣਾਈ ਰੱਖਣ ਦੇ ਲਈ ਸਾਨੂੰ ਇਸ ਵਿਸ਼ਵਾਸ ਨੂੰ ਸਹੇਜ ਕੇ ਰੱਖਣਾ ਹੈ, ਇਸ ਦੀ ਰੱਖਿਆ ਕਰਨੀ ਹੈ।
ਸਾਨੂੰ ਯਾਦ ਰੱਖਣਾ ਹੋਵੇਗਾ, ਲੋਕਤੰਤਰੀ ਸੰਸਥਾਵਾਂ ਅਤੇ ਚੋਣਾਵੀ ਪ੍ਰਕਿਰਿਆ ‘ਤੇ ਲੋਕਾਂ ਦੇ ਵਿਸ਼ਵਾਸ ਨੂੰ ਚੋਟ ਪਹੁੰਚਾਉਣਾ ਉਸੇ ਟਾਹਣੀ ਨੂੰ ਕੱਟਣ ਜਿਹਾ ਹੈ ਜਿਸ ‘ਤੇ ਅਸੀਂ ਸਾਰੇ ਬੈਠੇ ਹਾਂ।
ਸਾਡੇ ਲੋਕਤੰਤਰ ਦੀ ਭਰੋਸੇਯੋਗਤਾ ਨੂੰ ਠੇਸ ਪਹੁੰਚਾਉਣ ਦੀ ਹਰ ਕੋਸ਼ਿਸ਼ ਦੀ ਸਮੂਹਿਕ ਆਲੋਚਨਾ ਹੋਣੀ ਚਾਹੀਦੀ ਹੈ।
ਸਾਨੂੰ ਸਭ ਨੂੰ ਉਹ ਦੌਰ ਯਾਦ ਹੈ ਜਦੋਂ ਬੈਲਟ ਪੇਪਰ ਖੋਹ ਲਿਆ ਜਾਂਦਾ ਸੀ, ਲੁੱਟ ਲਿਆ ਜਾਂਦਾ ਸੀ।
ਮਤਦਾਨ ਪ੍ਰਕਿਰਿਆ ਨੂੰ ਸੁਰੱਖਿਅਤ ਬਣਾਉਣ ਦੇ ਲਈ EVM ਨੂੰ ਅਪਣਾਉਣ ਦਾ ਫ਼ੈਸਲਾ ਕੀਤਾ ਗਿਆ ਸੀ।
ਪਿਛਲੇ ਕਈ ਦਹਾਕਿਆਂ ਵਿੱਚ EVM ਨੇ ਸੁਪਰੀਮ ਕੋਰਟ ਤੋਂ ਲੈ ਕੇ ਜਨਤਾ ਦੀ ਅਦਾਲਤ ਤੱਕ ਹਰ ਕਸੌਟੀ ਨੂੰ ਪਾਰ ਕੀਤਾ ਹੈ।
ਮਾਣਯੋਗ ਮੈਂਬਰ ਸਾਹਿਬਾਨ,
26. ਮੈਂ ਆਪ ਸਭ ਮੈਂਬਰਾਂ ਨਾਲ ਆਪਣੀਆਂ ਕੁਝ ਹੋਰ ਚਿੰਤਾਵਾਂ ਭੀ ਸਾਂਝਾ ਕਰਨਾ ਚਾਹੁੰਦੀ ਹਾਂ।
ਮੈਂ ਚਾਹਾਂਗੀ ਕਿ ਆਪ ਸਭ ਇਨ੍ਹਾਂ ਵਿਸ਼ਿਆਂ ‘ਤੇ ਚਿੰਤਨ-ਮਨਨ ਕਰਕੇ ਇਨ੍ਹਾਂ ਵਿਸ਼ਿਆਂ ‘ਤੇ ਠੋਸ ਅਤੇ ਸਕਾਰਾਤਮਕ ਪਰਿਣਾਮ ਦੇਸ਼ ਨੂੰ ਦਿਓ।
ਅੱਜ ਦੀ ਸੰਚਾਰ ਕ੍ਰਾਂਤੀ ਦੇ ਯੁਗ ਵਿੱਚ ਵਿਘਟਕਾਰੀ ਤਾਕਤਾਂ, ਲੋਕਤੰਤਰ ਨੂੰ ਕਮਜ਼ੋਰ ਕਰਨ ਅਤੇ ਸਮਾਜ ਵਿੱਚ ਦਰਾਰਾਂ ਪਾਉਣ ਦੀ ਸਾਜ਼ਿਸ਼ਾਂ ਰਚ ਰਹੀਆਂ ਹਨ।
ਇਹ ਤਾਕਤਾਂ ਦੇਸ਼ ਦੇ ਅੰਦਰ ਭੀ ਹਨ ਅਤੇ ਦੇਸ਼ ਦੇ ਬਾਹਰ ਤੋਂ ਭੀ ਸੰਚਾਲਿਤ ਹੋ ਰਹੀਆਂ ਹਨ।
ਇਨ੍ਹਾਂ ਦੇ ਦੁਆਰਾ ਅਫਵਾਹ ਫੈਲਾਉਣ ਦਾ, ਜਨਤਾ ਨੂੰ ਭਰਮ (ਭੁਲੇਖਾ) ਵਿੱਚ ਪਾਉਣ ਦਾ, misinformation ਦਾ ਸਹਾਰਾ ਲਿਆ ਜਾ ਰਿਹਾ ਹੈ।
ਇਸ ਸਥਿਤੀ ਨੂੰ ਇਸੇ ਤਰ੍ਹਾਂ ਹੀ ਬੇਰੋਕ-ਟੋਕ ਨਹੀਂ ਚਲਣ ਦਿੱਤਾ ਜਾ ਸਕਦਾ।
ਅੱਜ ਦੇ ਸਮੇਂ ਵਿੱਚ ਟੈਕਨੋਲੋਜੀ ਹਰ ਦਿਨ ਹੋਰ ਉੱਨਤ ਹੋ ਰਹੀ ਹੈ।
ਐਸੇ ਵਿੱਚ ਮਾਨਵਤਾ ਦੇ ਵਿਰੁੱਧ ਇਨ੍ਹਾਂ ਦਾ ਗਲਤ ਉਪਯੋਗ ਬਹੁਤ ਘਾਤਕ ਹੈ।
ਭਾਰਤ ਨੇ ਵਿਸ਼ਵ ਮੰਚ ‘ਤੇ ਭੀ ਇਨ੍ਹਾਂ ਚਿੰਤਾਵਾਂ ਨੂੰ ਪ੍ਰਗਟ ਕੀਤਾ ਹੈ ਅਤੇ ਇੱਕ ਗਲੋਬਲ ਫ੍ਰੇਮਵਰਕ ਦੀ ਵਕਾਲਤ ਕੀਤੀ ਹੈ।
ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਇਸ ਪ੍ਰਵਿਰਤੀ ਨੂੰ ਰੋਕੀਏ, ਇਸ ਚੁਣੌਤੀ ਨਾਲ ਨਜਿੱਠਣ ਦੇ ਲਈ ਨਵੇਂ ਰਸਤੇ ਖੋਜੀਏ।
ਮਾਣਯੋਗ ਮੈਂਬਰ ਸਾਹਿਬਾਨ,
27. 21ਵੀਂ ਸਦੀ ਦੇ ਇਸ ਤੀਸਰੇ ਦਹਾਕੇ ਵਿੱਚ ਅੱਜ ਗਲੋਬਲ ਆਰਡਰ ਇੱਕ ਨਵੀਂ ਸ਼ਕਲ ਲੈ ਰਿਹਾ ਹੈ।
ਮੇਰੀ ਸਰਕਾਰ ਦੇ ਪ੍ਰਯਾਸਾਂ ਨਾਲ ਅੱਜ ਭਾਰਤ, ਵਿਸ਼ਵ ਬੰਧੁ ਦੇ ਰੂਪ ਵਿੱਚ ਦੁਨੀਆ ਨੂੰ ਨਵਾਂ ਭਰੋਸਾ ਦੇ ਰਿਹਾ ਹੈ।
ਮਾਨਵ-ਕੇਂਦ੍ਰਿਤ ਅਪ੍ਰੋਚ ਰੱਖਣ ਦੀ ਵਜ੍ਹਾ ਨਾਲ ਭਾਰਤ ਅੱਜ ਕਿਸੇ ਭੀ ਸੰਕਟ ਦੇ ਸਮੇਂ first responder ਅਤੇ Global South ਦੀ ਬੁਲੰਦ ਆਵਾਜ਼ ਬਣ ਰਿਹਾ ਹੈ।
ਕੋਰੋਨਾ ਦਾ ਮਹਾਸੰਕਟ ਹੋਵੇ, ਭੁਚਾਲ ਜਿਹੀ ਕੋਈ ਤ੍ਰਾਸਦੀ ਹੋਵੇ ਜਾਂ ਫਿਰ ਯੁੱਧ ਦੀਆਂ ਸਥਿਤੀਆਂ, ਭਾਰਤ ਮਾਨਵਤਾ ਨੂੰ ਬਚਾਉਣ ਵਿੱਚ ਅੱਗੇ ਰਿਹਾ ਹੈ।
ਭਾਰਤ ਨੂੰ ਦੇਖਣ ਦਾ ਵਿਸ਼ਵ ਦਾ ਨਜ਼ਰੀਆ ਕਿਵੇਂ ਬਦਲਿਆ ਹੈ, ਇਹ ਇਟਲੀ ਵਿੱਚ ਹੋਏ G-7 ਸਮਿਟ ਵਿੱਚ ਭੀ ਅਸੀਂ ਸਾਰਿਆਂ ਨੇ ਅਨੁਭਵ ਕੀਤਾ ਹੈ।
ਭਾਰਤ ਨੇ ਆਪਣੀ G-20 ਪ੍ਰਧਾਨਗੀ ਦੇ ਦੌਰਾਨ ਭੀ ਵਿਸ਼ਵ ਨੂੰ ਅਨੇਕ ਮੁੱਦਿਆਂ ‘ਤੇ ਇਕਜੁੱਟ ਕੀਤਾ।
ਭਾਰਤ ਦੀ ਪ੍ਰਧਾਨਗੀ ਦੇ ਦੌਰਾਨ ਹੀ ਅਫਰੀਕਨ ਯੂਨੀਅਨ ਨੂੰ G-20 ਦਾ ਸਥਾਈ ਮੈਂਬਰ ਬਣਾਇਆ ਗਿਆ ਹੈ।
ਇਸ ਨਾਲ ਅਫਰੀਕਾ ਮਹਾਦ੍ਵੀਪ ਦੇ ਨਾਲ-ਨਾਲ ਪੂਰੇ ਗਲੋਬਲ ਸਾਊਥ ਦਾ ਭਰੋਸਾ ਮਜ਼ਬੂਤ ਹੋਇਆ ਹੈ।
Neighbourhood First Policy ‘ਤੇ ਚਲਦੇ ਹੋਏ, ਭਾਰਤ ਨੇ ਗੁਆਂਢੀ ਦੇਸ਼ਾਂ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਕੀਤਾ ਹੈ।
ਸੱਤ ਗੁਆਂਢੀ ਦੇਸ਼ਾਂ ਦੇ ਨੇਤਾਵਾਂ ਦਾ 9 ਜੂਨ ਨੂੰ ਕੇਂਦਰੀ ਮੰਤਰੀ ਪਰਿਸ਼ਦ ਦੇ ਸ਼ਪਥ ਗ੍ਰਹਿਣ (ਸਹੁੰ ਚੁੱਕ) ਸਮਾਰੋਹ ਵਿੱਚ ਹਿੱਸਾ ਲੈਣਾ ਮੇਰੀ ਸਰਕਾਰ ਦੀ ਇਸ ਪ੍ਰਾਥਮਿਕਤਾ ਨੂੰ ਦਰਸਾਉਂਦਾ ਹੈ।
ਭਾਰਤ, ਸਬਕਾ ਸਾਥ-ਸਬਕਾ ਵਿਕਾਸ ਦੀ ਭਾਵਨਾ ਦੇ ਨਾਲ, Indo-Pacific ਖੇਤਰ ਦੇ ਦੇਸ਼ਾਂ ਦੇ ਨਾਲ ਭੀ ਸਹਿਯੋਗ ਵਧਾ ਰਿਹਾ ਹੈ।
ਪੂਰਬੀ ਏਸ਼ੀਆ ਹੋਵੇ ਜਾਂ ਫਿਰ ਮਿਡਲ-ਈਸਟ ਅਤੇ ਯੂਰੋਪ, ਮੇਰੀ ਸਰਕਾਰ ਕਨੈਕਟੀਵਿਟੀ ‘ਤੇ ਬਹੁਤ ਬਲ ਦੇ ਰਹੀ ਹੈ।
ਭਾਰਤ ਦੇ ਵਿਜ਼ਨ ਨੇ ਹੀ ਇੰਡੀਆ ਮਿਡਲ ਈਸਟ ਯੂਰੋਪ ਇਕਨੌਮਿਕ ਕੌਰੀਡੋਰ ਨੂੰ ਆਕਾਰ ਦੇਣਾ ਸ਼ੁਰੂ ਕੀਤਾ ਹੈ।
ਇਹ ਕੌਰੀਡੋਰ, 21ਵੀਂ ਸਦੀ ਦੇ ਸਭ ਤੋਂ ਬੜੇ ਗੇਮਚੇਂਜਰਸ ਵਿੱਚੋਂ ਇੱਕ ਸਿੱਧ ਹੋਵੇਗਾ।
ਮਾਣਯੋਗ ਮੈਂਬਰ ਸਾਹਿਬਾਨ
28. ਆਉਣ ਵਾਲੇ ਕੁਝ ਮਹੀਨਿਆਂ ਵਿੱਚ ਭਾਰਤ ਇੱਕ ਗਣਤੰਤਰ ਦੇ ਰੂਪ ਵਿੱਚ 75 ਵਰ੍ਹੇ ਪੂਰੇ ਕਰਨ ਜਾ ਰਿਹਾ ਹੈ।
ਭਾਰਤ ਦਾ ਸੰਵਿਧਾਨ, ਬੀਤੇ ਦਹਾਕਿਆਂ ਵਿੱਚ ਹਰ ਚੁਣੌਤੀ, ਹਰ ਕਸੌਟੀ ‘ਤੇ ਖਰਾ ਉਤਰਿਆ ਹੈ।
ਜਦੋਂ ਸੰਵਿਧਾਨ ਬਣ ਰਿਹਾ ਸੀ, ਤਦ ਭੀ ਦੁਨੀਆ ਵਿੱਚ ਅਜਿਹੀਆਂ ਤਾਕਤਾਂ ਸਨ, ਜੋ ਭਾਰਤ ਦੇ ਅਸਫ਼ਲ ਹੋਣ ਦੀ ਕਾਮਨਾ ਕਰ ਰਹੀਆਂ ਸਨ।
ਦੇਸ਼ ਵਿੱਚ ਸੰਵਿਧਾਨ ਲਾਗੂ ਹੋਣ ਦੇ ਬਾਅਦ ਭੀ ਸੰਵਿਧਾਨ ‘ਤੇ ਅਨੇਕ ਵਾਰ ਹਮਲੇ ਹੋਏ।
ਅੱਜ 27 ਜੂਨ ਹੈ।
ਜੂਨ, 1975 ਨੂੰ ਲਾਗੂ ਹੋਇਆ ਆਪਾਤਕਾਲ(ਐਮਰਜੈਂਸੀ), ਸੰਵਿਧਾਨ ‘ਤੇ ਸਿੱਧੇ ਹਮਲੇ ਦਾ ਸਭ ਤੋਂ ਬੜਾ ਅਤੇ ਕਾਲਾ ਅਧਿਆਇ ਸੀ।
ਤਦ ਪੂਰੇ ਦੇਸ਼ ਵਿੱਚ ਹਾਹਾਕਾਰ ਮਚ ਗਿਆ ਸੀ।
ਲੇਕਿਨ ਅਜਿਹੀਆਂ ਅਸੰਵਿਧਾਨਿਕ ਤਾਕਤਾਂ ‘ਤੇ ਦੇਸ਼ ਨੇ ਵਿਜੈ ਪ੍ਰਾਪਤ ਕਰਕੇ ਦਿਖਾਇਆ ਕਿਉਂਕਿ ਭਾਰਤ ਦੇ ਮੂਲ ਵਿੱਚ ਗਣਤੰਤਰ ਦੀਆਂ ਪਰੰਪਰਾਵਾਂ ਰਹੀਆਂ ਹਨ।
ਮੇਰੀ ਸਰਕਾਰ ਭੀ ਭਾਰਤ ਦੇ ਸੰਵਿਧਾਨ ਨੂੰ ਸਿਰਫ਼ ਰਾਜਕਾਜ ਦਾ ਮਾਧਿਅਮ ਭਰ ਨਹੀਂ ਮੰਨਦੀ, ਬਲਕਿ ਸਾਡਾ ਸੰਵਿਧਾਨ ਜਨ-ਚੇਤਨਾ ਦਾ ਹਿੱਸਾ ਹੋਵੇ, ਇਸ ਦੇ ਲਈ ਅਸੀਂ ਪ੍ਰਯਾਸ ਕਰ ਰਹੇ ਹਾਂ।
ਇਸੇ ਉਦੇਸ਼ ਦੇ ਨਾਲ ਮੇਰੀ ਸਰਕਾਰ ਨੇ 26 ਨਵੰਬਰ ਨੂੰ ਸੰਵਿਧਾਨ ਦਿਵਸ ਦੇ ਰੂਪ ਵਿੱਚ ਮਨਾਉਣਾ ਸ਼ੁਰੂ ਕੀਤਾ ਹੈ।
ਹੁਣ ਭਾਰਤ ਦੇ ਉਸ ਭੂਭਾਗ, ਸਾਡੇ ਜੰਮੂ-ਕਸ਼ਮੀਰ ਵਿੱਚ ਭੀ ਸੰਵਿਧਾਨ ਪੂਰੀ ਤਰ੍ਹਾਂ ਲਾਗੂ ਹੋ ਗਿਆ ਹੈ, ਜਿੱਥੇ ਆਰਟੀਕਲ 370 ਦੀ ਵਜ੍ਹਾ ਨਾਲ ਸਥਿਤੀਆਂ ਕੁਝ ਹੋਰ ਸਨ।
ਮਾਣਯੋਗ ਮੈਂਬਰ ਸਾਹਿਬਾਨ,
29. ਰਾਸ਼ਟਰ ਦੀਆਂ ਉਪਲਬਧੀਆਂ ਦਾ ਨਿਰਧਾਰਣ ਇਸ ਬਾਤ ਨਾਲ ਹੁੰਦਾ ਹੈ ਕਿ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਦਾ ਨਿਰਵਹਨ ਕਿਤਨੀ ਨਿਸ਼ਠਾ ਨਾਲ ਕਰ ਰਹੇ ਹਾਂ।
18ਵੀਂ ਲੋਕ ਸਭਾ ਵਿੱਚ ਕਈ ਨਵੇਂ ਮੈਂਬਰ ਪਹਿਲੀ ਵਾਰ ਸੰਸਦੀ ਪ੍ਰਣਾਲੀ ਦਾ ਹਿੱਸਾ ਬਣੇ ਹਨ।
ਪੁਰਾਣੇ ਮੈਂਬਰ ਭੀ ਨਵੇਂ ਉਤਸ਼ਾਹ ਦੇ ਨਾਲ ਆਏ ਹਨ।
ਆਪ (ਤੁਸੀਂ )ਸਾਰੇ ਜਾਣਦੇ ਹੋ ਕਿ ਅੱਜ ਦਾ ਸਮਾਂ ਹਰ ਪ੍ਰਕਾਰ ਤੋਂ ਭਾਰਤ ਦੇ ਲਈ ਬਹੁਤ ਅਨੁਕੂਲ ਹੈ।
ਆਉਣ ਵਾਲੇ ਵਰ੍ਹਿਆਂ ਵਿੱਚ ਭਾਰਤ ਦੀ ਸਰਕਾਰ ਅਤੇ ਸੰਸਦ ਕੀ ਨਿਰਣੇ ਲੈਂਦੀਆਂ ਹਨ, ਕੀ ਨੀਤੀਆਂ ਬਣਾਉਂਦੀਆਂ ਹਨ, ਇਸ ‘ਤੇ ਪੂਰੇ ਵਿਸ਼ਵ ਦੀ ਨਜ਼ਰ ਹੈ।
ਇਸ ਅਨੁਕੂਲ ਸਮੇਂ ਦਾ ਅਧਿਕ ਤੋਂ ਅਧਿਕ ਲਾਭ ਦੇਸ਼ ਨੂੰ ਮਿਲੇ, ਇਹ ਜ਼ਿੰਮੇਵਾਰੀ ਸਰਕਾਰ ਦੇ ਨਾਲ-ਨਾਲ ਸੰਸਦ ਦੇ ਹਰ ਮੈਂਬਰ ਦੀ ਭੀ ਹੈ।
ਪਿਛਲੇ 10 ਵਰ੍ਹਿਆਂ ਵਿੱਚ ਜੋ Reforms ਹੋਏ ਹਨ, ਜੋ ਨਵਾਂ ਆਤਮਵਿਸ਼ਵਾਸ ਦੇਸ਼ ਵਿੱਚ ਆਇਆ ਹੈ, ਉਸ ਨਾਲ ਅਸੀਂ ਵਿਕਸਿਤ ਭਾਰਤ ਬਣਾਉਣ ਦੇ ਲਈ ਨਵੀਂ ਗਤੀ ਪ੍ਰਾਪਤ ਕਰ ਚੁੱਕੇ ਹਾਂ।
ਸਾਡੇ ਸਾਰਿਆਂ ਨੂੰ ਇਹ ਹਮੇਸ਼ਾ ਧਿਆਨ ਰੱਖਣਾ ਹੈ ਕਿ ਵਿਕਸਿਤ ਭਾਰਤ ਦਾ ਨਿਰਮਾਣ ਦੇਸ਼ ਦੇ ਹਰ ਨਾਗਰਿਕ ਦੀ ਅਕਾਂਖਿਆ ਹੈ, ਸੰਕਲਪ ਹੈ।
ਇਸ ਸੰਕਲਪ ਦੀ ਸਿੱਧੀ ਵਿੱਚ ਅਵਰੋਧ ਪੈਦਾ ਨਾ ਹੋਵੇ, ਇਹ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ।
ਨੀਤੀਆਂ ਦਾ ਵਿਰੋਧ ਅਤੇ ਸੰਸਦੀ ਕੰਮਕਾਜ ਦਾ ਵਿਰੋਧ, ਦੋ ਭਿੰਨ ਬਾਤਾਂ ਹਨ।
ਜਦੋਂ ਸੰਸਦ ਸੁਚਾਰੂ ਰੂਪ ਨਾਲ ਚਲਦੀ ਹੈ, ਜਦੋਂ ਇੱਥੇ ਸਵਸਥ ਚਰਚਾ-ਪਰਿਚਰਚਾ ਹੁੰਦੀ ਹੈ, ਜਦੋਂ ਦੂਰਗਾਮੀ ਨਿਰਣੇ ਹੁੰਦੇ ਹਨ, ਤਦ ਲੋਕਾਂ ਦਾ ਵਿਸ਼ਵਾਸ ਸਿਰਫ਼ ਸਰਕਾਰ ਹੀ ਨਹੀਂ ਪੂਰੀ ਵਿਵਸਥਾ ‘ਤੇ ਬਣਦਾ ਹੈ।
ਇਸ ਲਈ ਮੈਨੂੰ ਭਰੋਸਾ ਹੈ ਕਿ ਸੰਸਦ ਦੇ ਪਲ-ਪਲ ਦਾ ਸਦਉਪਯੋਗ ਹੋਵੇਗਾ, ਜਨਹਿਤ ਨੂੰ ਪ੍ਰਾਥਮਿਕਤਾ ਮਿਲੇਗੀ।
ਮਾਣਯੋਗ ਮੈਂਬਰ ਸਾਹਿਬਾਨ,
30. ਸਾਡੇ ਵੇਦਾਂ ਵਿੱਚ ਸਾਡੇ ਰਿਸ਼ੀਆਂ ਨੇ ਸਾਨੂੰ “समानो मंत्र: समिति: समानी” (Samano Mantrah Samitih Samani) ਦੀ ਪ੍ਰੇਰਣਾ ਦਿੱਤੀ ਹੈ।
ਅਰਥਾਤ, ਅਸੀਂ ਇੱਕ ਸਮਾਨ ਵਿਚਾਰ ਅਤੇ ਲਕਸ਼ ਲੈ ਕੇ ਇਕੱਠੇ ਕੰਮ ਕਰੀਏ।
ਇਹੀ ਇਸ ਸੰਸਦ ਦੀ ਮੂਲ ਭਾਵਨਾ ਹੈ।
ਇਸ ਲਈ ਜਦੋਂ ਭਾਰਤ ਤੀਸਰੇ ਨੰਬਰ ਦੀ ਇਕੌਨਮੀ ਬਣੇਗਾ ਤਾਂ ਦੇਸ਼ ਦੀ ਇਸ ਸਫ਼ਲਤਾ ਵਿੱਚ ਤੁਹਾਡੀ ਭੀ ਸਹਿਭਾਗਿਤਾ (ਭਾਗੀਦਾਰੀ) ਹੋਵੇਗੀ ।
ਅਸੀਂ ਜਦੋਂ 2047 ਵਿੱਚ ਆਜ਼ਾਦੀ ਦੀ ਸ਼ਤਾਬਦੀ ਦਾ ਉਤਸਵ ਵਿਕਸਿਤ ਭਾਰਤ ਦੇ ਰੂਪ ਵਿੱਚ ਮਨਾਵਾਂਗੇ, ਤਾਂ ਇਸ ਪੀੜ੍ਹੀ ਨੂੰ ਭੀ ਕ੍ਰੈਡਿਟ ਮਿਲੇਗਾ।
ਅੱਜ ਸਾਡੇ ਨੌਜਵਾਨਾਂ ਵਿੱਚ ਜੋ ਸਮਰੱਥਾ ਹੈ,
ਅੱਜ ਸਾਡੇ ਸੰਕਲਪਾਂ ਵਿੱਚ ਜੋ ਨਿਸ਼ਠਾ ਹੈ,
ਸਾਡੀ ਜੋ ਅਸੰਭਵ ਜਿਹੀਆਂ ਲਗਣ ਵਾਲੀਆਂ ਉਪਲਬਧੀਆਂ ਹਨ,
ਇਹ ਇਸ ਬਾਤ ਦਾ ਪ੍ਰਮਾਣ ਹਨ ਕਿ ਆਉਣ ਵਾਲਾ ਦੌਰ ਭਾਰਤ ਦਾ ਦੌਰ ਹੈ।
ਇਹ ਸਦੀ ਭਾਰਤ ਦੀ ਸਦੀ ਹੈ, ਅਤੇ ਇਸ ਦਾ ਪ੍ਰਭਾਵ ਆਉਣ ਵਾਲੇ ਇੱਕ ਹਜ਼ਾਰ ਵਰ੍ਹਿਆਂ ਤੱਕ ਰਹੇਗਾ।
ਆਓ, ਅਸੀਂ ਸਭ ਮਿਲ ਕੇ ਪੂਰਨ ਕਰਤੱਵਨਿਸ਼ਠਾ ਦੇ ਨਾਲ, ਰਾਸ਼ਟਰੀ ਸੰਕਲਪਾਂ ਦੀ ਸਿੱਧੀ ਵਿੱਚ ਜੁਟ ਜਾਈਏ, ਵਿਕਸਿਤ ਭਾਰਤ ਬਣਾਈਏ।
ਆਪ ਸਭ ਨੂੰ ਬਹੁਤ ਸ਼ੁਭਕਾਮਨਾਵਾਂ!
ਧੰਨਵਾਦ,
ਜੈ ਹਿੰਦ!
ਜੈ ਭਾਰਤ!

English






