‘ਸਵੱਛ ਮੁਹਾਲੀ ਤੰਦਰੁਸਤ ਮੁਹਾਲੀ’ ਮੁਹਿੰਮ ਦਾ ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਵੱਲੋਂ ਆਗਾਜ਼

'Clean Mohali Healthy Mohali'
‘ਸਵੱਛ ਮੁਹਾਲੀ ਤੰਦਰੁਸਤ ਮੁਹਾਲੀ’ ਮੁਹਿੰਮ ਦਾ ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਵੱਲੋਂ ਆਗਾਜ਼

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਖਰੜ, 17 ਸਤੰਬਰ 20214

ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਵਿਖੇ ਰਾਜੀਵ ਪੁਰੀ ਪ੍ਰਿੰਸੀਪਲ ਦੀ ਅਗਵਾਈ ਵਿੱਚ ਮਹਿੰਦਰਾ ਐਂਡ ਮਹਿੰਦਰਾ ਸਵਰਾਜ ਯੂਨਿਟ ਦੇ ਸਹਿਯੋਗ ਨਾਲ ਸਵੱਛਤਾ ਸਪਤਾਹ ਦਾ ਆਗਾਜ਼, ‘ਸਵੱਛ ਮੋਹਾਲੀ ਤੰਦਰੁਸਤ ਮੋਹਾਲੀ’ ਦੇ ਸਲੋਗਨ ਨਾਲ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਕੁਇਜ਼ ਮੁਕਾਬਲੇ ਅਤੇ ਸਵੱਛਤਾ ਸਬੰਧੀ ਰੈਲੀ ਵੀ ਕੱਢੀ ਗਈ। ਵਿਦਿਆਰਥੀ ਨਾਅਰੇ ਲਗਾ ਰਹੇ ਸਨ, ‘ਪੌਲੀਥੀਨ ਨਾ ਮੰਗੋ, ਕੱਪੜੇ ਦਾ ਥੈਲਾ ਚੱਕਣੋ ਨਾ ਸੰਗੋ’।

ਸਵਰਾਜ ਵੱਲੋਂ ਤਰੁਣ ਦੁੱਪਰ ਡਿਪਟੀ ਜਰਨਲ ਮੈਨੇਜਰ (ਈ ਆਰ), ਡਾ. ਵਿਮਲ ਸ੍ਰੀ ਵਾਸਤਵ ਡਿਪਟੀ ਜਨਰਲ ਮੈਨੇਜਰ (ਸੀ ਐਸ ਆਰ), ਅਤੇ ਸਮੁੱਚੀ ਟੀਮ ਨੇ ਸ਼ਿਰਕਤ ਕੀਤੀ। ਕਾਲਜ ਦੇ ਮੁਖੀ ਵਿਭਾਗ ਮਾਡਰਨ ਆਫ਼ਿਸ ਪ੍ਰੇਕਟਿਸ ਪ੍ਰਵੀਨ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਅਫ਼ਸਰ ਇੰਚਾਰਜ ਸਿਵਲ ਇੰਜੀਨੀਅਰਿੰਗ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਕੰਪੋਸਟ ਪਿਟ ਵਿਧੀ ਰਾਹੀਂ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਕਰਕੇ ਜੀਵਾਣੂ ਖਾਦ ਬਣਾਉਣ ਦੀ ਵਿਧੀ ਤੋਂ ਜਾਣੂ ਕਰਵਾਇਆ। ਡਾ. ਵਿਮਲ ਸ੍ਰੀ ਵਾਸਤਵ ਨੇ ਸਵੱਛ ਭਾਰਤ ਸਰਵੇਖਣ ਅਤੇ ਸਫ਼ਾਈ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਮੁਹਿੰਮ ਦੀ ਅਗਵਾਈ ਇਲੈੱਕਟ੍ਰਾਨਿਕ ਵਿਭਾਗ ਦੇ ਮੁਖੀ ਪ੍ਰੋ ਗੁਰਮੇਲ ਸਿੰਘ ਨੇ ਕੀਤੀ। ਇਸ ਮੌਕੇ ਸਵਰਾਜ ਵੱਲੋਂ ਕਾਲਜ ਨੂੰ ਡਸਟਬਿਨ ਅਤੇ ਉਨ੍ਹਾਂ ਦੇ ਸਟੈਂਡ ਵੀ ਦਿੱਤੇ ਗਏ। ਇਸ ਮੌਕੇ ਸ੍ਰੀ ਸੰਜੀਵ ਜਿੰਦਲ ਮੁਖੀ ਮਕੈਨੀਕਲ ਵਿਭਾਗ, ਕਵਿਤਾ ਮੌਂਗਾ ਮੁਖੀ ਅਪਲਾਈਡ ਸਾਇੰਸ, ਪ੍ਰੋ ਪ੍ਰਭਦੀਪ ਸਿੰਘ, ਮਨਪ੍ਰੀਤ ਕੌਰ ਅਤੇ ਮੈਡਮ ਅਪਨਜੀਤ ਕੌਰ ਵੀ ਹਾਜ਼ਰ ਸਨ।