ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਜਾਇੰਟ ਫਰੰਟ ਵੱਲੋਂ ਪੰਜਾਬ ਸਰਕਾਰ ਖਿਲਾਫ਼ ਕੀਤੀ ਗਈ ਰੈਲੀ

Shubeg Singh Aziz
ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਜਾਇੰਟ ਫਰੰਟ ਵੱਲੋਂ ਪੰਜਾਬ ਸਰਕਾਰ ਖਿਲਾਫ਼ ਕੀਤੀ ਗਈ ਰੈਲੀ

Sorry, this news is not available in your requested language. Please see here.

ਫਿਰੋਜ਼ਪੁਰ 18 ਸਤੰਬਰ 2024

ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਜਾਇੰਟ ਫਰੰਟ ਜਿਲ੍ਹਾ ਫਿਰੋਜ਼ਪੁਰ ਵੱਲੋਂ ਸਟੇਟ ਬਾਡੀ ਦੇ ਸੱਦੇ ਤੇ ਰੈਲੀ ਕਰਕੇ ਡੀ.ਸੀ ਫਿਰੋਜ਼ਪੁਰ ਜੀ ਨੂੰ ਮੰਗ ਪੱਤਰ ਸੌਪਿਆ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਕੋਆਰਡੀਨੇਟਰ ਸ਼ੁਬੇਗ ਸਿੰਘ ਅਜ਼ੀਜ਼ ਨੇ ਸਰਕਾਰ ਵੱਲੋਂ ਜਥੇਬੰਦੀ ਨੂੰ ਮੀਟਿੰਗ ਕਰਨ ਲਈ ਵੱਖ-ਵੱਖ ਸਮੇਂ ਤਰੀਕਾ ਦੇ ਕੇ ਮੁਕਰਨ ਬਾਰੇ ਜਾਣੂ ਕਰਵਾਇਆ ਅਤੇ ਕਿਹਾ ਕਿ ਜਿੰਨਾਂ ਚਿਰ ਸਰਕਾਰ ਫਰੰਟ ਨਾਲ ਗੱਲਬਾਤ ਰਾਂਹੀ ਮੰਗਾਂ ਦਾ ਹੱਲ ਨਹੀ ਕਰੇਗੀ ਸੰਘਰਸ਼ ਜਾਰੀ ਰਹੇਗਾ।

ਰੈਲੀ ਨੂੰ ਸੰਬੋਧਨ ਕਰਨ ਵਾਲਿਆ ਵਿੱਚ ਕਸ਼ਮੀਰ ਸਿੰਘ ਜੇਲ੍ਹ ਪੈਨਸ਼ਨਰ, ਖਜਾਨ ਸਿੰਘ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ, ਮੁਖਤਿਆਰ ਸਿੰਘ ਜਨਰਲ ਸਕੱਤਰ ਪੁਲਿਸ ਵੈਲਫੇਅਰ ਐਸੋਸੀਏਸ਼ਨ, ਮਹਿੰਦਰ ਸਿੰਘ ਧਾਲੀਵਾਲ ਪੰਜਾਬ ਜੰਗਲਾਤ ਪੈਨਸ਼ਨਰ ਐਸੋਸੀਏਸ਼ਨ, ਸਤਨਾਮ ਸਿੰਘ ਮੀਤ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ, ਬਲਬੀਰ ਸਿੰਘ ਪ੍ਰਧਾਨ ਇੰਟਕ, ਗੁਰਦੇਵ ਸਿੰਘ ਸਿਧੂ , ਅਜੀਤ ਸਿੰਘ ਸੋਢੀ ਜਨਰਲ ਸਕੱਤਰ ਪੈਨਸ਼ਨਰ ਐਸੋਸੀਏਸ਼ਨ, ਬਲਵੰਤ  ਸਿੰਘ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ, ਨਰਿੰਦਰ ਸ਼ਰਮਾ ਪ੍ਰਧਾਨ ਪੈਰਾ ਮੈਡੀਕਲ, ਰਕੇਸ਼ ਸ਼ਰਮਾ ਪ੍ਰਧਾਨ ਪੀ.ਐਸ.ਪੀ.ਸੀ.ਐਲ ਅਤੇ ਚੱਨਣ ਸਿੰਘ ਪੀ.ਐਸ,ਪੀ.ਸੀ.ਐੱਲ, ਮਨਜੀਤ ਸਿੰਘ ਜਨਰਲ ਸਕੱਤਰ ਜੇਲ ਪੈਨਸ਼ਨਰ, ਹਰਬੰਸ ਸਿੰਘ ਸਕੱਤ ਜੰਗਲਾਤ ਯੂਨੀਅਨ, ਤਰਸੇਮ ਸਿੰਘ ਬੇਦੀ, ਪ੍ਰਤਾਪ ਸਿੰਘ ਢਿਲੋ ਜਨਰਲ ਸਕੱਤਰ ਫਡਰੇਸ਼ਨ, ਕੇ.ਐਲ ਗਾਬਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਗੋਰਮਿੰਟ ਪੈਨਸ਼ਨਰ ਐਸੋਸੀਏਸ਼ਨ ਆਦਿ ਨੇ ਸਰਕਾਰ ਦੀਆਂ ਲਾਰੇ ਲਾਊ ਨੀਤੀਆ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ। ਇਸ ਮੌਕੇ ਜਗਦੀਪ ਸਿੰਘ ਮਾਂਗਟ, ਜਗਮੀਤ ਸਿੰਘ ਪ੍ਰਧਾਨ ਸ਼ਹੀਦ ਭਗਤ ਸਿੰਘ ਟੈਕਨੀਕਲ ਯੂਨੀਵਰ ਸਿਟੀ,ਗੁਰਮੀਤ ਸਿੰਘ ਔਲਖ, ਸੁਖਦੇਵ ਸਿੰਘ ਕਟੋਰਾ ਪ੍ਰਧਾਨ ਏਟਕ, ਤਾਰਾ ਸਿੰਘ ਅਤੇ ਅਸ਼ੋਕ ਕੁਮਾਰ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਆਦਿ ਹਾਜਰ ਸਨ।