ਗਿਆਨੀ ਹਰਪ੍ਰੀਤ ਸਿੰਘ ਨੇ 2 ਦਸੰਬਰ 2024 ਦੇ ਹੁਕਮਨਾਮੇ ਦੀ ਅਵੱਗਿਆ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਾਣ ਸਤਿਕਾਰ ਨੂੰ ਠੇਸ ਪਹੁੰਚਾਈ: ਅਕਾਲੀ ਦਲ

ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼ੁਰੂ ਕੀਤੇ ਨਵੇਂ ਅਕਾਲੀ ਦਲ ਨੂੰ ਏਜੰਸੀ ਦਲ ਕਰਾਰ ਦਿੱਤਾ
ਚੰਡੀਗੜ੍ਹ, 11 ਅਗਸਤ 2025
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ 2024 ਨੂੰ ਜਾਰੀ ਕੀਤੇ ਗਏ ਹੁਕਮਨਾਮੇ ਦੀ ਖੁੱਲ੍ਹੇ ਤੌਰ ’ਤੇ ਅਵੱਗਿਆ ਕਰਨ ਦੀ ਸਖ਼ਤ ਨਿਖੇਧੀ ਕੀਤੀ।
ਉਹਨਾਂ ਕਿਹਾ ਕਿ ਇਹ ਮੰਨਣਯੋਗ ਹੀ ਨਹੀਂ ਜਾਪਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜਿਹਨਾਂ ਖੁਦ ਹੁਕਮਨਾਮੇ ’ਤੇ ਹਸਤਾਖ਼ਰ ਕੀਤੇ, ਅੱਜ ਖੁਦ ਹੀ ਉਸਦੀ ਘੋਰ ਉਲੰਘਣਾ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਹਿਲੇ ਅਜਿਹੇ ਸਾਬਕਾ ਜਥੇਦਾਰ ਬਣ ਗਏ ਹਨ ਜਿਹਨਾਂ ਨੇ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਸਥਾਪਿਤ ਮੀਰੀ ਤੇ ਪੀਰੀ ਦੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਇਸ ਤਰੀਕੇ ਅਵੱਗਿਆ ਕੀਤੀ ਹੋਵੇ।
ਉਸਦੇ ਧੜੇ ਨੂੰ ’ਏਜੰਸੀ ਦਲ’ ਕਰਾਰ ਦਿੰਦਿਆਂ ਇਹਨਾਂ ਆਗੂਆਂ ਨੇ ਕਿਹਾ ਕਿ ਇਹ ਧੜਾ ਕੁਝ ਮਾਯੂਸ ਲੋਕਾਂ ਦਾ ਇਕੱਠ ਹੈ ਜਿਸਨੇ ਖਾਲਸਾ ਪੰਥ ਤੇ ਪੰਜਾਬ ਨੂੰ ਵੰਡਣ ਤੇ ਕਮਜ਼ੋਰ ਕਰਨ ਵਾਸਤੇ ਪੁਰਾਣੀ ਸਾਜ਼ਿਸ਼ ਵਿਚ ਨਵਾਂ ਅਧਿਆਏ ਸ਼ਾਮਲ ਕੀਤਾ ਹੈ ਤੇ ਅੱਜ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਨਵੀਂ ਜਥੇਬੰਦੀ ਸ਼ੁਰੂ ਕੀਤੀ ਹੈ ਤੇ ੲਜੰਸੀਆਂ ਦੇ ਚਹੇਤੇ ਹਰਪ੍ਰੀਤ ਸਿੰਘ ਨੂੰ ਇਸਦਾ ਮੁਖੀ ਥਾਪਿਆ ਗਿਆ ਹੈ। ਉਹਨਾਂ ਕਿਹਾ ਕਿ 2 ਦਸੰਬਰ ਦੇ ਹੁਕਮਨਾਮੇ ਨੇ ਸਿੱਖ ਆਗੂਆਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਵੱਖਰੇ ਧੜੇ ਬਣਾਉਣ ’ਤੇ ਰੋਕ ਲਗਾਈ ਸੀ। ਉਹਨਾਂ ਕਿਹਾ ਕਿ ਹਰਪ੍ਰੀਤ ਸਿੰਘ ਤੇ ਉਹਨਾਂ ਦਾ ਗਿਰੋਹ ਇਸ ਹੁਕਮਨਾਮੇ ਤੋਂ ਭੱਜ ਗਿਆ ਹੈ।
ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਖਾਲਸਾ ਪੰਥ ਵਿਤਕਰੇ ਖਿਲਾਫ ਡਟਿਆ ਹੈ ਤਾਂ ਉਦੋਂ ਕੁਝ ਗੱਦਾਰਾਂ ਨੇ ਦਿੱਲੀ ਦੀਆਂ ਖੇਡਾਂ ਖੇਡੀਆਂ ਤੇ ਅਕਾਲੀ ਦਲ ਦੇ ਵਿਰੋਧ ਵਿਚ ਧੜੇ ਖੜ੍ਹੇ ਕੀਤੇ ਹਨ। ਉਹਨਾਂ ਕਿਹਾ ਕਿ ਹੁਣ ਇਹ ਸਾਜ਼ਿਸ਼ ਉਸ ਵੇਲੇ ਸਾਹਮਣੇ ਆਈ ਹੈ ਜਦੋਂ ਅਕਾਲੀ ਦਲ ਜ਼ਮੀਨ ਹੜੱਪ ਕਰਨ ਦੀ ਸਕੀਮ ਖਿਲਾਫ ਅਤੇ ਕੌਮ ਨੂੰ ਦਰਪੇਸ਼ ਸਿੱਖ ਮੁੱਦਿਆਂ ’ਤੇ ਪੰਜਾਬੀਆਂ ਦੀ ਲੜਾਈ ਲੜ ਰਿਹਾ ਹੈ।
ਸਰਦਾਰ ਗਰੇਵਾਲ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਵਾਲ ਕੀਤਾ ਕਿ ਉਹਨਾਂ ਨੇ 9 ਦਸੰਬਰ 2024 ਨੂੰ ਉਹਨਾਂ ਨੂੰ ਆਰ ਐਸ ਐਸ ਦੇ ਖਿਲਾਫ ਬੋਲਣ ਤੋਂ ਇਹ ਕਹਿ ਕੇ ਨਹੀਂ ਰੋਕਿਆ ਸੀ ਕਿ ਉਸ ਨਾਲ ਉਹਨਾਂ ਦੇ ਬਹੁਤ ਚੰਗੇ ਸੰਬੰਧ ਹਨ ? ਉਹਨਾਂ ਨੇ ਗਿਆਨੀ ਹਰਪ੍ਰੀਤ ਨੂੰ ਇਹ ਵੀ ਪੁੱਛਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ 7 ਸਾਲਾਂ ਵਿਚ ਉਹਨਾਂ ਦੀ ਪ੍ਰਾਪਤੀ ਕੀ ਰਹੀ ਹੈ ? ਸਿਵਾਏ ਕਿ ਇਸ ਗੱਲ ਦੇ ਕਿ ਉਹਨਾਂ ਵਿਸ਼ਵ ਭਰ ਵਿਚ ਬਿਜ਼ਨਸ ਕਲਾਸ ਵਿਚ ਸਫਰ ਕੀਤਾ ਤੇ ਪੰਥ ਦੇ ਨਾਂ ’ਤੇ ਪੈਸਾ ਇਕੱਠਾ ਕੀਤਾ। ਉਹਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਦੀ ਸੱਤਾ ਲਈ ਲਾਲਸਾ ਵੀ ਇਥੋਂ ਹੀ ਜ਼ਾਹਰ ਹੋ ਜਾਂਦੀ ਹੈ ਕਿ ਉਹਨਾਂ ਦਾਅਵਾ ਕੀਤਾ ਸੀ ਕਿ ਉਹ ਕੌਮ ਦੀ ਲੀਡਰਸ਼ਿਪ ਤਾਂ ਹੀ ਪ੍ਰਵਾਨ ਕਰਨਗੇ ਜੇਕਰ ਸਾਰੇ ਧੜੇ ਇਕਜੁੱਟ ਹੋ ਕੇ ਉਹਨਾਂ ਨੂੰ ਆਖਣਗੇ।
ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੋ ਮੁਹਾਜ਼ਾਂ ’ਤੇ ਲੜਾਈ ਲੜ ਰਿਹਾ ਹੈ, ਇਕ ਆਪਣੀ ਬੇਸ਼ਕੀਮਤੀ ਉਪਜਾਊ ਜ਼ਮੀਨ ਖੋਹੇ ਜਾਣ ਵਿਰੁੱਧ ਅਤੇ ਦੂਜਾ ਆਪਣੀਆਂ ਸਿੱਖ ਧਾਰਮਿਕ ਸੰਸਥਾਵਾਂ ਖਿਲਾਫ ਰਚੀ ਜਾ ਰਹੀ ਸਾਜ਼ਿਸ਼ ਵਿਰੁੱਧ। ਉਹਨਾਂ ਕਿਹਾ ਕਿ ਇਹ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਇਕ ਵਿਅਕਤੀ ਜਿਸਨੂੰ ਸਿੱਖ ਪੰਥ ਵਿਚ ਸਭ ਤੋਂ ਵੱਡਾ ਸਤਿਕਾਰ ਮਿਲਿਆ ਹੋਵੇ, ਉਹ ਇਕ ਛੋਟੇ ਜਿਹੇ ਸਿਆਸੀ ਧੜੇ ਦੀ ਅਗਵਾਈ ਵਾਸਤੇ ਆਪਣਾ ਰੁਤਬਾ ਹੀ ਘਟਾ ਲਵੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਅਜਿਹਾ ਕੇਂਦਰੀ ਤਾਕਤਾਂ ਦੇ ਕਹਿਣ ’ਤੇ ਕੀਤਾ ਗਿਆ ਜੋ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਹਨ।
ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਕਿਵੇਂ ਗਿਆਨੀ ਹਰਪ੍ਰੀਤ ਸਿੰਘ ਨੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਅਕਾਲ ਚਲਾਣਾ ਕਰਨ ਉਪਰੰਤ ਫਖ਼ਰ ਏ ਕੌਮ ਐਵਾਰਡ ਵਾਪਸ ਲਿਆ ਜਦੋਂ ਕਿ ਉਹਨਾਂ ਦੇ ਖਿਲਾਫ ਤਾਂ ਕੋਈ ਸ਼ਿਕਾਇਤ ਹੀ ਨਹੀਂ ਸੀ