ਨਰਿੰਦਰ ਪਾਲ ਵਰਮਾ ਲਾਲੀ ਨੇ ਪਨਸਪ ਦੇ ਸੀਨੀਅਰ ਵਾਈਸ ਚੇਅਰਮੈਨ ਦਾ ਅਹੁਦਾ ਸੰਭਾਲਿਆ

Narinder Pal Verma Lali assumes charge of Senior vice Chairman PUNSUP

ਚੰਡੀਗੜ੍ਹ,18 ਫਰਵਰੀ : ਪਨਸਪ ਦੇ ਨਵਨਿਯੁਕਤ ਸੀਨੀਅਰ ਵਾਈਸ ਚੇਅਰਮੈਨ ਨਰਿੰਦਰ ਪਾਲ ਵਰਮਾ ਲਾਲੀ ਨੇ ਅੱਜ ਆਪਣਾ ਅਹੁਦਾ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਭਰਤ ਭੂਸ਼ਨ ਆਸ਼ੂ, ਸ. ਭਰਤ ਇੰਦਰ ਸਿੰਘ ਚਾਹਲ, ਸਲਾਹਕਾਰ, ਮੁੱਖ ਮੰਤਰੀ ਪੰਜਾਬ ਦੀ ਹਾਜਰੀ ਵਿੱਚ ਸੰਭਾਲ ਲਿਆ।

ਇਸ ਮੌਕੇ ਸ਼੍ਰੀ ਨਰਿੰਦਰ ਪਾਲ ਵਰਮਾ ਲਾਲੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਲੋਂ ਉਨ੍ਹਾਂ ਨੂੰ ਬਹੁਤ ਵੱਡੀ ਜਿੰਮੇਵਾਰੀ ਦਿੱਤੀ ਗਈ ਹੈ ਅਤੇ ਇਸ ਜਿੰਮੇਵਾਰੀ ਨੂੰ ਬਾਖੂਬੀ ਨਿਭਾਉਣ ਦਾ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਖੇਤੀ ਅਧਾਰਤ ਆਰਥਿਕਤਾ ਵਾਲਾ ਸੂਬਾ ਹੈ ਅਤੇ ਪਨਸਪ ਵਿਭਾਗ ਦੀ ਇਸ ਵਿੱਚ ਬਹੁਤ ਅਹਿਮ ਭੂਮਿਕਾ ਹੈ ਕਿਉਕਿ ਇਹ ਸਿੱਧਾ ਕਿਸਾਨੀ ਨਾਲ ਜੁੜਿਆ ਹੋਇਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਜੀਵ ਸ਼ਰਮਾ ਬਿੱਟੂ ਮੇਅਰ ਪਟਿਆਲਾ, ਸ੍ਰੀ ਦਿਲਰਾਜ ਸਿੰਘ ਆਈ.ਏ.ਐੱਸ., ਐਮ ਡੀ ਪਨਸੁਪ, ਸ੍ਰੀ ਕੇ.ਕੇ. ਸ਼ਰਮਾ ਚੇਅਰਮੈਨ ਪੀ.ਆਰ.ਟੀ.ਸੀ., ਸੰਜੀਵ ਗਰਗ ਕਮਿਸ਼ਨਰ ਆਰ.ਟੀ.ਆਈ, ਬਿਮਲਾ ਦੇਵੀ, ਸੀਨੀਅਰ ਵਾਈਸ ਚੇਅਰਪਰਸਨ ਪੰਜਾਬ ਸਟੇਟ ਵੂਮੈਨ ਕਮਿਸ਼ਨ, ਅਨਿਲ ਮਹਿਤਾ ਸੀਨੀਅਰ ਵਾਈਸ ਚੇਅਰਮੈਨ ਪੰਜਾਬ ਖਾਦੀ ਬੋਰਡ, ਜਗਜੀਤ ਸਿੰਘ ਸੱਗੂ ਸੀਨੀਅਰ ਵਾਈਸ ਚੇਅਰਮੈਨ ਰਮਗੜ੍ਹੀਆ ਵੈਲਫੇਅਰ ਬੋਰਡ ਦੇ , ਵੇਦ ਕਪੂਰ ਵਾਈਸ ਚੇਅਰਮੈਨ ਪਬਲਿਕ ਹੈਲਥ, ਸ੍ਰੀ ਕੇ.ਕੇ. ਮਲਹੋਤਰਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ੍ਰੀ ਨਿੰਪੀ ਐਮ.ਸੀ., ਐਡਵੋਕੇਟ ਐਚ ਪੀ ਐਸ ਵਰਮਾ, ਸ੍ਰੀ ਹੋਬੀ ਧਾਲੀਵਾਲ, ਸ੍ਰੀ ਅਜਨੀਸ਼ ਚੇਅਰਮੈਨ ਕੋਅ ਅਪ੍ਰੇਟਿਵ , , ਅਨਿਲ ਕੁਮਾਰ, ਅਮਿਤ ਕੰਬੋਜ, ਅਸ਼ਵਨੀ ਕੁਮਾਰ, ਡੈਬੀ ਸੋਢੀ, ਚੌਧਰੀ ਰਣਧੀਰ ਸਿੰਘ ਚੇਅਰਮੈਨ ਡੇਅਰੀ ਫਾਰਮਾ ਹਰਿਆਣਾ, ਨਰੇਸ਼ ਦਿੜ੍ਹਬਾ ਐਮ.ਸੀ., ਸ੍ਰੀ ਇੰਦਰਜੀਤ ਦੂਆ ਅਨੁਜ ਖੋਸਲਾ ਚੇਅਰਮੈਨ ਏ.ਉ.ਆਈ.ਸੀ.ਡੀ.ਹਰਿਆਣਾ, ਸੁਰਿੰਦਰ ਕੰਬੋਜ, ਰਮਨੀਕ ਬਾਂਸਲ ਸਮੇਤ ਪਟਿਆਲਾ ਨਾਲ ਸਬੰਧਤ ਕੲੀ ਪਤਵੰਤੇ ਸ਼ਾਮਲ ਸਨ।