ਰਾਣਾ ਸੋਢੀ ਨੇ ਮੋਹਾਲੀ ਦੇ ਸਿਵਲ ਹਸਪਤਾਲ ‘ਚ ਕੋਵਿਡ ਦੀ ਦਵਾਈ ਦਾ ਪਹਿਲਾ ਟੀਕਾ ਲੁਆਇਆ

Punjab Sports and Youth Affairs Minister Rana Gurmit Singh Sodhi

ਚੰਡੀਗੜ੍ਹ, 5 ਮਾਰਚ:

ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਸਿਵਲ ਹਸਪਤਾਲ ਫ਼ੇਜ਼-6, ਐਸ.ਏ.ਐਸ.ਨਗਰ ਵਿਖੇ ਕੋਵਿਡ ਦੀ ਦਵਾਈ ਦਾ ਪਹਿਲਾ ਟੀਕਾ ਲੁਆਇਆ।

ਕੋਵਿਡ ਰੋਕਥਾਮ ਖ਼ੁਰਾਕ ਲੈਣ ਤੋਂ ਬਾਅਦ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵਾਰੀ ਆਉਣ ‘ਤੇ ਟੀਕਾ ਜ਼ਰੂਰ ਲਗਵਾਉਣ ਤਾਂ ਜੋ ਇਸ ਭਿਆਨਕ ਬੀਮਾਰੀ ਦੇ ਮੁੜ ਉਭਾਰ ਦਰਮਿਆਨ ਖ਼ੁਦ ਅਤੇ ਆਪਣੇ ਪਰਿਵਾਰ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਹਾਲੇ ਵੀ ਵਧੇਰੇ ਚੌਕਸੀ ਵਰਤਣ ਅਤੇ ਸੁਚੇਤ ਰਹਿਣ ਦੀ ਲੋੜ ਹੈ। ਸਾਨੂੰ ਘਰੋਂ ਨਿਕਲਦਿਆਂ ਹਰ ਸਮੇਂ ਮਾਸਕ ਪਾ ਕੇ ਰੱਖਣਾ ਚਾਹੀਦਾ ਹੈ।

ਰਾਣਾ ਸੋਢੀ ਨੇ ਸਿਵਲ ਹਸਪਤਾਲ ਵਿਖੇ ਬਣੇ ਸੈਲਫ਼ੀ ਪੁਆਇੰਟ ‘ਤੇ ਫ਼ੋਟੋ ਵੀ ਖਿਚਵਾਈ।