ਹਾਜੀਪੁਰ ’ਚ ਲੱਗੇ ਰੋਜ਼ਗਾਰ ਮੇਲੇ ’ਚ 134 ਨੌਜਵਾਨਾਂ ਦੀ ਵੱਖ-ਵੱਖ ਕੰਪਨੀਆਂ ਨੇ ਕੀਤੀ ਮੌਕੇ ’ਤੇ ਚੋਣ

Sorry, this news is not available in your requested language. Please see here.

ਵਿਧਾਇਕ ਇੰਦੂ ਬਾਲਾ ਨੇ ਚੁਣੇ ਨੌਜਵਾਨਾਂ ਨੂੰ ਦਿੱਤੇ ਨਿਯੁਕਤੀ ਪੱਤਰ
19 ਅਪ੍ਰੈਲ ਨੂੰ ਜ਼ਿਲ੍ਹਾ ਰੋਜ਼ਗਾਰ ਬਿਊਰੋ ’ਚ ਲੱਗੇਗਾ ਰੋਜ਼ਗਾਰ ਮੇਲਾ, ਵੱਖ-ਵੱਖ ਕੰਪਨੀਆਂ ਵਲੋਂ 2000 ਆਸਾਮੀਆਂ ਲਈ ਕੀਤੀ ਜਾਵੇਗੀ ਭਰਤੀ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 17 ਅਪ੍ਰੈਲ: ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਮੁਹਿੰਤ ਤਹਿਤ 7ਵੇਂ ਮੈਗਾ ਰੋਜ਼ਗਾਰ ਮੇਲਿਆਂ ਦੀ ਕੜੀ ’ਚ ਬੀ.ਡੀ.ਪੀ.ਓ. ਦਫ਼ਤਰ ਹਾਜੀਪੁਰ ਵਿੱਚ ਰੋਜ਼ਗਾਰ ਮੇਲਾ ਸਫਲਤਾਪੂਰਵਕ ਸੰਪਨ ਹੋਇਆ। ਉਨ੍ਹਾਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ 184 ਨੌਜਵਾਨਾਂ ਨੇ ਹਿੱਸਾ ਲਿਆ ਜਿਸ ਵਿੱਚੋਂ 134 ਨੌਜਵਾਨਾਂ ਦੀ ਮੌਕੇ ’ਤੇ ਹੀ ਚੋਣ ਹੋ ਗਈ। ਵੱਖ-ਵੱਖ ਕੰਪਨੀਆਂ ਵਲੋਂ ਚੁਣੇ ਗਏ ਨੌਜਵਾਨਾਂ ਨੂੰ ਵਿਧਾਇਕ ਮੁਕੇਰੀਆਂ ਇੰਦੂ ਬਾਲਾ ਨੇ ਨਿਯੁਕਤੀ ਪੱਤਰ ਸੌਂਪੇ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਰੋਜ਼ਗਾਰ ਮੇਲੇ ਵਿੱਚ ਨਾਮੀ ਕੰਪਨੀਆਂ ਜਿਸ ਵਿੱਚ ਵਰਮਾ ਮੋਟਰ, ਓਰੇਨ, ਐਸ.ਬੀ.ਆਈ. ਲਾਈਫ ਇੰਸ਼ੋਰੈਂਸ, ਪੀ.ਐਨ.ਬੀ., ਐਲ.ਆਈ.ਸੀ., ਅਜਾਇਲ ਹਰਬਲ, ਮਾਡਰਨ ਆਟੋਮੇਟਿਵ ਆਦਿ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ 19 ਅਪ੍ਰੈਲ ਨੂੰ ਜ਼ਿਲ੍ਹਾ ਰੋਜ਼ਗਾਰ ਬਿਊਰੋ, ਐਮ.ਐਸ.ਡੀ.ਸੀ. ਇਮਾਰਤ, ਸਰਕਾਰੀ ਆਈ.ਟੀ.ਆਈ. ਹੁਸ਼ਿਆਰਪੁਰ ਵਿੱਚ ਰੋਜਗਾਰ ਮੇਲਾ ਲਗਾਇਆ ਜਾਾਵੇਗਾ। ਉਨ੍ਹਾਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਏਅਰਟੈਲ ਪੇਮੈਂਟ ਬੈਂਕ, ਫੋਨ ਪੇ, ਲਿਊਮੀਨਸ, ਹੈਵਲਜ਼, ਡਾਈਕੇਨ, ਈ.ਜੀ.ਡੇ, ਵਿਸ਼ਾਲ ਮੈਗਾ ਮਾਰਟ, ਬਿਗ ਬਾਜ਼ਾਰ, ਮਾਈਕ੍ਰੋਟੈਕ ਆਦਿ ਕੰਪਨੀਆਂ ਵਲੋਂ 2000 ਆਸਾਮੀਆਂ ਲਈ ਨਿਯੁਕਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਸਵੀਂ, ਬਾਹਰਵੀਂ, ਡਿਪਲੋਮਾ ਹੋਲਡਰ ਤੇ ਗਰੈਜੂਏਟ ਇਸ ਰੋਜ਼ਗਾਰ ਮੇਲੇ ਵਿੱਚ ਹਿੱਸਾ ਲੈ ਸਕਦੇ ਹਨ। ਉਨ੍ਹਾਂ ਵੱਧ ਤੋਂ ਵੱਧ ਤੋਂ ਨੌਜਵਾਨਾਂ ਨੂੰ ਇਸ ਰੋਜਗਾਰ ਮੇਲੇ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।
ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਗੁਰਮੇਲ ਸਿੰਘ ਨੇ ਕਿਹਾ ਕਿ ਜ਼ਰੂਰਤਮੰਦ ਨੌਜਵਾਨ ਮੈਗਾ ਰੋਜ਼ਗਾਰ ਮੇਲਿਆਂ ਵਿੱਚ ਭਾਗ ਲੈਣ ਲਈ pgrkam.com ’ਤੇ ਜਾ ਕੇ ਨੌਕਰੀ ਲਈ ਅਪਲਾਈ ਕਰ ਸਕਦੇ ਹਨ ਅਤੇ ਇਨ੍ਹਾਂ ਰੋਗਜਾਰ ਮੇਲਿਆਂ ਦੀ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਫੇਸਬੁੱਕ ਪੇਜ ਡੀਬੀਈਈ ਹੁਸ਼ਿਆਰਪੁਰ ਜਾਂ ਦਫ਼ਤਰ ਦੇ ਹੈਲਪ ਲਾਈਨ ਨੰਬਰ 62801-97708 ’ਤੇ ਵੀ ਸੰਪਰਕ ਕਰ ਸਕਦੇ ਹਨ।