ਸਰਕਾਰੀ ਪ੍ਰਾਇਮਰੀ ਸਕੂਲ ਵਾਂ ਨੇ ਸਮਾਰਟ ਸਕੂਲ ਵਜੋਂ ਵਧਾਏ ਕਦਮ

Sorry, this news is not available in your requested language. Please see here.

ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਵੱਲੋਂ ਗੇਟ ਦਾ ਉਦਘਾਟਨ
ਤਰਨਤਾਰਨ, 10 ਅਪ੍ਰੈਲ :
ਸ਼੍ਰੀ ਵਿਜੈ ਇੰਦਰ ਸਿੰਗਲਾ, ਸਿੱਖਿਆ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਰਕਾਰੀ ਸਕੂਲਾਂ ਵਿੱਚ ਤਬਦੀਲ ਕਰਨ ਲਈ ਸਮਾਰਟ ਸਕੂਲ ਮੁਹਿੰਮ ਚਲਾਈ ਜਾ ਰਹੀ ਹੈ। ਜ਼ਿਲ੍ਹਾ ਤਰਨਤਾਰਨ ਦੇ ਸਿੱਖਿਆ ਬਲਾਕ ਨੂਰਦੀ ਦਾ ਸਰਕਾਰੀ ਪ੍ਰਾਇਮਰੀ ਸਰਕਾਰੀ ਸਕੂਲ ਵਾਂ ਦੀ ਦਿਲ-ਖਿੱਚਵਾਂ ਗੇਟ, ਇਮਾਰਤ ਅਤੇ ਸਕੂਲ ਵਿੱਚ ਕਲਰ ਕੋਡਿੰਗ ਸਮਾਰਟ ਸਕੂਲ ਬਣਨ ਦੀ ਗਵਾਹੀ ਭਰਦੇ ਹਨ।
ਨਵੇਂ ਸੈਸ਼ਨ 2021-21 ਦੇ ਆਰੰਭਤਾ ਲਈ ਆਕਾਲ ਪੁਰਖ ਦਾ ਓਟ ਆਸਰਾ ਲੈਣ ਹਿੱਤ ਪਿੰਡ ਵਾਸੀਆਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਵਾਂ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਨਵੇ ਬਣੇ ਸਕੂਲ ਗੇਟ ਖੂਬਸੂਰਤ ਲਾਈਟਾਂ ਨਾਲ ਸ਼ਿੰਗਾਰ ਕੀਤਾ ਗਿਆ। ਜਿਸ ਵਿੱਚ ਜਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸੁਸ਼ੀਲ ਕੁਮਾਰ ਤੁਲੀ, ਉਪ ਜਿਲ੍ਹਾ ਸਿੱਖਿਆ ਅਫ਼ਸਰ ਸ੍ਰ ਪਰਮਜੀਤ ਸਿੰਘ, ਬਲਾਕ ਸਿੱਖਿਆ ਐਲੀਮੈਟਰੀ ਅਫ਼ਸਰ ਸ੍ਰੀਮਤੀ ਵੀਰਜੀਤ ਕੌਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।
ਡੀਈਓ ਐਲੀਮੈਂਟਰੀ ਤਰਨਤਾਰਨ ਨੇ ਇਸ ਮੌਕੇ ਬੀਪੀਈਓ ਨੂਰਦੀ ਸ਼੍ਰੀ ਮਤੀ ਵੀਰਜੀਤ ਕੌਰ ਦੇ ਵੱਲੋਂ ਬਲਾਕ ਨੂੰ ਸਮਾਰਟ ਕਰਨ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਲਈ ਪ੍ਰਸੰਸਾ ਕੀਤੀ ਅਤੇ ਨਾਲ ਹੀ ਸਕੂਲ ਇੰਚਾਰਜ ਸ੍ਰੀ ਸੁਖਵਿੰਦਰ ਸਿੰਘ ਅਤੇ ਸਮੂਹ ਸਟਾਫ਼ ਵੱਲੋਂ ਕੀਤੀ ਜਾ ਰਹੀ ਮਿਹਨਤ ਦੀ ਵੀ ਭਰਪੂਰ ਸ਼ਲਾਘਾ ਕੀਤੀ।
ਇਸ ਮੌਕੇ ਸ੍ਰੀ ਪਰਮਜੀਤ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤਰਨਤਾਰਨ ਵੱਲੋਂ ਸਰਕਾਰ ਦੁਆਰਾ ਸਰਕਾਰੀ ਸਕੂਲਾ ਨੂੰ ਦਿੱਤੀਆਂ ਜਾ ਰਹੀਆ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ। ਬੀਪੀਈਓ ਮੈਡਮ ਵੀਰਜੀਤ ਕੌਰ ਵੱਲੋਂ ਆਏ ਪਤਵੰਤਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਬੱਚਿਆਂ ਦਾ ਦਾਖ਼ਲਾ ਕਰਵਾਉਣ ਲਈ ਕਿਹਾ।ਇਸ ਸਮੇਂ ਸਕੂਲ ਇੰਚਾਰਜ ਸ੍ਰ ਸੁਖਵਿੰਦਰ ਸਿੰਘ ਵੱਲੋ ਦੱਸਿਆ ਗਿਆ ਕਿ ਪਿੰਡ ਵਾਸੀ ਸਕੂਲ ਨੂੰ ਗੁਰੂਦੁਆਰਾ ਸਮਝ ਕੇ ਆਪਣੀਆ ਸੇਵਾਵਾ ਦਾ ਯੋਗਦਾਨ ਪਾਉਂਦੇ ਹਨ।
ਪਿੰਡ ਵਾਸੀਆ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਅਫ਼ਸਰ ਸਹਿਬਾਨ ਵੱਲੋ ਭਰਪੂਰ ਸ਼ਲਾਘਾ ਕੀਤੀ ਗਈ। ਸ਼੍ਰੀ ਪ੍ਰੇਮ ਸਿੰਘ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਤਰਨਤਾਰਨ ਨੇ ਸੋਸ਼ਲ ਮੀਡੀਆ ਰਾਹੀਂ, ਦਾਖ਼ਲਾ ਰੈਲੀਆਂ ਰਾਹੀਂ, ਘਰ ਜਾ ਕੇ ਦਾਖ਼ਲਾ ਮੁਹਿੰਮ ਸਬੰਧੀ ਸਕੂਲ ਸਟਾਫ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਲਈ ਵਧਾਈ ਦਿੱਤੀ ਅਤੇ ਲਗਾਤਾਰ ਉਪਰਾਲੇ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸਹਾਇਕ ਕੋਆਰਡੀਨੇਟਰ ਅਮਨਦੀਪ ਸਿੰਘ, ਸੀ ਐਚ ਟੀ ਰੋਹਿਤ ਟਾਹ,ਗੁਰਭੇਜ ਸਿੰਘ ਸ੍ਰ ਸਤਪਾਲ ਸਿੰਘ ਸਰਬਰਿੰਦਰ, ਜਤਿੰਦਰ ਸਿੰਘ ਸਿੰਘ, ਮੈਡਮ ਹਰਿੰਦਰ ਕੌਰ, ਮੈਡਮ ਸ਼ਰਨਜੀਤ ਕੋਰ, ਮੈਡਮ ਗੁਰਜੀਤ ਕੋਰ, ਮੈਡਮ ਹਰਪ੍ਰੀਤ ਕੌਰ, ਮੈਡਮ ਨਵਨੀਤ ਕੌਰ, ਸਰਪੰਚ ਹਰਲਾਭ ਸਿੰਘ ਗੁਰੳਕਾਰ ਸਿੰਘ, ਦਵਿੰਦਰ ਸਿੰਘ, ਜੈਲਦਾਰ ਸਰਮੈਲ ਸਿੰਘ, ਕੁਲਵਿੰਦਰ ਸਿੰਘ, ਰਣਧੀਰ ਸਿੰਘ ਜਸਪਾਲ ਸਿੰਘ , ਤਰਲੋਚਨ ਸਿੰਘ ਆਦਿ ਪਤਵੰਤੇ ਸੱਜਣ ਹਾਜ਼ਰ ਸਨ।