ਦੋ ਜ਼ਿਲਿ੍ਆਂ ਵਿਚ ਕਰੋਨਾ ਟੀਕੇ ਦਾ ਡ੍ਰਾਈ ਰਨ ਸਫਲਤਾਪੂਰਵਕ ਮੁਕੰਮਲ: ਡਾ. ਬਾਜਵਾ

Sorry, this news is not available in your requested language. Please see here.

*ਫੇਸਬੁਕ ਲਾਈਵ ਦੌਰਾਨ ਡਾ. ਕੰਵਲਜੀਤ ਬਾਜਵਾ ਨੇ ਕੋਵਿਡ ਵੈਕਸੀਨ ਸਬੰਧੀ ਦਿੱਤੀ ਜਾਣਕਾਰੀ
ਬਰਨਾਲਾ, 30 ਦਸੰਬਰ
ਕਰੋਨਾ ਵੈਕਸੀਨੇਸ਼ਨ ਲਈ ਤਿਆਰੀਆਂ ਜਾਰੀ ਹਨ ਅਤੇ ਦੋ ਜ਼ਿਲਿ੍ਹਆਂ ਲੁਧਿਆਣਾ ਅਤੇ ਐਸਬੀਐਸ ਨਗਰ ਵਿਚ 12 ਥਾਵਾਂ ’ਤੇ ਕਰੋਨਾ ਟੀਕੇ ਦਾ ਡ੍ਰਾਈ ਰਨ ਸਫਲਤਾਪੂਰਵਕ ਮੁਕੰਮਲ ਹੋ ਚੁੱਕਿਆ ਹੈ। ਇਹ ਪ੍ਰਗਟਾਵਾ ਸਿਵਲ ਹਸਪਤਾਲ ਬਰਨਾਲਾ ਦੇ ਮਾਹਿਰ ਡਾ. ਕੰਵਲਜੀਤ ਬਾਜਵਾ ਨੇ ਹਫਤਾਵਰੀ ਫੇਸਬੁਕ ਲਾਈਵ ਦੌਰਾਨ ਕੀਤਾ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਬਰਨਾਲਾ ਵਿਚ 66079 ਵਿਅਕਤੀਆਂ ਦੀ ਸੈਂਪÇਲੰਗ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਵਿਚੋਂ 2275 ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿਚੋਂ 2160 ਵਿਅਕਤੀ ਸਿਹਤਯਾਬ ਹੋ ਚੁੱਕੇ ਹਨ ਤੇ ਹੁਣ ਐਕਟਿਵ ਕੇਸ 51 ਹਨ। ਉਨ੍ਹਾਂ ਦੱਸਿਆ ਕਿ ਕਰੋਨਾ ਵੈਕਸੀਨ ਕਈ ਦੇਸ਼ਾਂ ਵਿੱਚ ਲੱਗਣੀ ਸ਼ੁਰੂ ਹੋ ਗਈ ਹੈ। ਪੰਜਾਬ ਵਿਚ ਕਰੋਨਾ ਵੈਕਸੀਨ ਸਟੋਰ ਕਰਨ ਤੋਂ ਲੈ ਕੇ ਲਾਉਣ ਤੱਕ ਦੀ ਪ੍ਰਕਿਰਿਆ ਸਬੰਧੀ ਸਿਹਤ ਅਮਲੇ ਦੀ ਸਿਖਲਾਈ ਜਾਰੀ ਹੈ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਡ੍ਰਾਈ ਰਨ ਦੋ ਜ਼ਿਲਿ੍ਹਆ ਲੁਧਿਆਣਾ ਅਤੇ ਐਸਬੀਐਸ ਨਗਰ ਵਿਚ ਸਫਲਤਾਪੂਰਵਕ ਮੁਕੰਮਲ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਇਹ ਟੀਕਾ ਪੜਾਅਵਾਰ ਸਾਰੀ ਆਬਾਦੀ ਨੂੰ ਲਗਾਇਆ ਜਾਵੇਗਾ ਅਤੇ ਜਦੋਂ ਤੱਕ ਕਰੋਨਾ ਵੈਕਸੀਨੇਸ਼ਨ ਦੀ ਵਾਰੀ ਨਹੀਂ ਆਉਂਦੀ, ਉਦੋਂ ਤੱਕ ਜ਼ਰੂਰੀ ਇਹਤਿਆਤਾਂ ਦਾ ਪੂਰਾ ਖਿਆਲ ਰੱਖਿਆ ਜਾਵੇ। ਉੁਨ੍ਹਾਂ ਕਿਹਾ ਕਿ ਕਰੋਨਾ ਵੈਕਸੀਨ ਬਿਲਕੁਲ ਸੁਰੱਖਿਅਤ ਹੈ, ਕਿਉਂਕਿ ਇਹ ਕਈ ਦੇਸ਼ਾਂ ਵਿਚ ਪਹਿਲਾਂ ਹੀ ਲਗਾਈ ਜਾ ਰਹੀ ਹੈ।
ਡਾ. ਬਾਜਵਾ ਨੇ ਦੱਸਿਆ ਕਿ ਇਹ ਵੈਕਸੀਨ 90 ਫੀਸਦੀ ਤੋਂ ਵੱਧ ਪ੍ਰਭਾਵਸ਼ਾਲੀ ਹੈੇ। ਇਹ ਪੜਾਅਵਾਰ ਹੀ ਲਗਾਈ ਜਾਵੇਗੀ। ਇਸ ਦੌਰਾਨ ਪਹਿਲਾਂ ਸਿਹਤ ਅਮਲੇ, ਇਸ ਮਗਰੋਂ ਮੂਹਰਲੀ ਕਤਾਰ ਦੇ ਯੋਧਿਆਂ, ਵੱਡੀ ਉਮਰ ਦੇ ਵਿਅਕਤੀਆਂ ਜਾਂ ਹੋਰ ਬਿਮਾਰੀਆਂ ਨਾਲ ਜੂਝਣ ਵਾਲਿਆਂ ਨੂੰ ਵੈਕਸੀਨ ਲਗਾਈ ਜਾਵੇਗੀ। ਉਨ੍ਹਾਂ ਅਪੀਲ ਕੀਤੀ ਕਿ ਕਰੋਨਾ ਵੈਕਸੀਨ ਸਬੰਧੀ ਕਿਸੇ ਅਫਵਾਹ ’ਤੇ ਗੌਰ ਨਾ ਕੀਤਾ ਜਾਵੇ।
ਬੌਕਸ ਲਈ ਪ੍ਰਸਤਾਵਿਤ
ਵੈਕਸੀਨੇਸ਼ਨ ਦੀ ਕੀ ਹੈ ਪ੍ਰਕਿਰਿਆ ?
ਡਾ. ਬਾਜਵਾ ਨੇ ਦੱਸਿਆ ਕਿ ਇਸ ਸਬੰਧੀ ਰਜਿਸਟ੍ਰੇਸ਼ਨ ਜ਼ਰੂਰੀ ਹੈ ਅਤੇ ਰਜਿਸਟਰ ਕੀਤੇ ਵਿਅਕਤੀਆਂ ਲਈ ਹੀ ਕਰੋਨਾ ਵੈਕਸੀਨ ਆਵੇਗੀ। ਵੈਕਸੀਨੇਸ਼ਨ ਵੇਲੇ ਆਪਣਾ ਫੋਟੋ ਆਈਡੀ ਕਾਰਡ ਦਿਖਾਉਣਾ ਜ਼ਰੂਰੀ ਹੋਵੇਗਾ।
ਬੌਕਸ ਲਈ ਪ੍ਰਸਤਾਵਿਤ
ਕਰੋਨਾ ਤੋਂ ਸਿਹਤਯਾਬ ਹੋਣ ਵਾਲਿਆਂ ਨੂੰ ਵੀ ਵੈਕਸੀਨੇਸ਼ਨ ਦੀ ਸਿਫਾਰਸ਼
ਡਾ. ਕੰਵਲਜੀਤ ਬਾਜਵਾ ਨੇ ਦੱਸਿਆ ਕਿ ਜੇਕਰ ਕਿਸੇ ਨੂੰ ਕਰੋਨਾ ਹੋ ਚੁੱਕਿਆ ਹੈ, ਉਸ ਨੂੰ ਵੀ ਵੈਕਸੀਨ ਲਗਵਾਉਣੀ ਜ਼ਰੂਰੀ ਹੈ। ਜੇਕਰ ਕਿਸੇ ਨੂੰ ਮੌਜੂਦਾ ਸਮੇਂ ਵਿਚ ਕਰੋਨਾ ਹੋਇਆ ਤਾਂ ਉਸ ਦਾ ਆਈਸੋਲੇਸ਼ਨ ਸਮਾਂ ਖਤਮ ਹੋਣ ’ਤੇ 90 ਦਿਨ ਦੇ ਅੰਦਰ ਵੈਕਸੀਨ ਲੱਗੇਗੀ। ਉਨ੍ਹਾਂ ਦੱਸਿਆ ਕਿ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਂਦੀਆਂ ਮਾਵਾਂ ਦੀ ਸਿਹਤ ਸਥਿਤੀ ਦੇ ਮੱਦੇਨਜ਼ਰ ਹੀ ਕਰੋਨਾ ਵੈਕਸੀਨ ਲੱਗੇਗੀ।