ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ 18 ਦਸੰਬਰ ਨੂੰ ਪਲੇਸਮੈਂਟ ਕੈਂਪ ਲੱਗੇਗਾ

Sorry, this news is not available in your requested language. Please see here.

ਗੁਰਦਾਸਪੁਰ, 14 ਦਸੰਬਰ (        ) ਪਰਸ਼ੋਤਮ ਸਿੰਘ ਜ਼ਿਲਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ‘ਮਿਸ਼ਨ ਘਰ ਘਰ ਰੋਜਗਾਰ’ ਤਹਿਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ 18 ਦਸੰਬਰ 2020 ਨੂੰ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਬਲਾਕ-ਬੀ,  ਕਮਰਾ ਨੰ: 217-218 ਜਿਲਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ ਇੱਕ ਰੋਜਗਾਰ-ਕਮ-ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ ।
ਉਨਾਂ ਨੇ ਅੱਗੇ ਦੱਸਿਆ ਕਿ ਰੋਜਗਾਰ-ਕਮ-ਪਲੇਸਮੈਂਟ ਕੈਂਪ ਵਿੱਚ  ਕੰਪਨੀ  Vardhman Spinning Mills ( Hoshiarpur) ਨੂੰ Machine Operator (ਕੇਵਲ  ਲੜਕੀਆਂ) ਚਾਹੀਦੇ ਹਨ, ਜਿਸ ਲਈ ਯੋਗਤਾ 8ਵੀ ਤੋਂ10 ਵੀਂ  ਹੈ । ਇਹਨਾਂ ਕੰਪਨੀ ਵਲੋਂ  ਰੋਜਗਾਰ ਮੇਲੇ ਵਿੱਚ ਹਾਜ਼ਰ ਹੋਣ ਵਾਲੇ ਪ੍ਰਾਰਥੀਆਂ ਦੀ ਇੰਟਰਵਿਉ ਲਈ ਜਾਵੇਗੀ ਅਤੇ ਇੰਟਰਵਿਊ ਉਪੰਰਤ ਚੁਣੇ ਗਏ ਪ੍ਰਾਰਥੀਆਂ ਨੂੰ ਮੌਕੇ ਤੇ ਹੀ ਆਫਰ ਲੈਟਰ ਵੰਡੇ ਜਾਣਗੇ ।
ਉਨਾਂ ਚਾਹਵਾਨ ਪ੍ਰਾਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 18 ਦਸੰਬਰ ਦਿਨ ਸ਼ੁੱਕਰਵਾਰ ਨੂੰ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਬਲਾਕ-ਬੀ,  ਕਮਰਾ ਨੰ: 217-218 ਜਿਲਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ ਸਵੇਰੇ 10:00 ਵਜੇ ਪਹੁੰਚਣ ।