ਜ਼ਿਲ੍ਹਾ ਮੈਜਿਸਟਰੇਟ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਸਬੰਧੀ ਸਪੱਸ਼ਟੀਕਰਨ ਜਾਰੀ

Sorry, this news is not available in your requested language. Please see here.

ਤਰਨ ਤਾਰਨ, 04 ਮਈ :
ਕੋਵਿਡ-19 ਦੇ ਦਿਨੋਂ-ਦਿਨ ਵੱਧ ਰਹੇ ਪ੍ਰਭਾਵ ਨੂੰ ਮੱਦੇਨਜ਼ਰ ਰੱਖਦੇ ਹੋਏ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ (ਗ੍ਰਹਿ-4 ਸ਼ਾਖਾ), ਪੰਜਾਬ ਸਰਕਾਰ ਵੱਲੋਂ 15 ਮਈ, 2021 ਤੱਕ ਪਾਬੰਦੀਆਂ ਲਗਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਇਹਨਾਂ ਹਦਾਇਤਾਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਦਫਤਰ ਤਰਨ ਤਾਰਨ ਵੱਲੋਂ ਸੀ. ਆਰ. ਪੀ. ਸੀ. ਦੀ  ਧਾਰਾ 144 ਤਹਿਤ ਹੁਕਮ ਜਾਰੀ ਕੀਤੇ ਗਏ ਸਨ।
ਹੁਣ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ (ਗ੍ਰਹਿ-4 ਸ਼ਾਖਾ), ਪੰਜਾਬ ਸਰਕਾਰ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਸਬੰਧੀ ਸਪੱਸ਼ਟੀਕਰਨ ਜਾਰੀ ਕੀਤਾ ਗਿਆ ਹੈ ਅਤੇ ਜਾਰੀ ਹੋਏ ਹੁਕਮਾਂ ਦੀ ਲਗਾਤਾਰਤਾ ਵਿੱਚ ਹੇਠ ਲਿਖੇ ਅਨੁਸਾਰ ਸਪੱਸ਼ਟੀਕਰਨ ਜਾਰੀ ਕੀਤਾ ਜਾਂਦਾ ਹੈ।
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ (ਗ੍ਰਹਿ-4 ਸ਼ਾਖਾ), ਪੰਜਾਬ ਸਰਕਾਰ ਵੱਲੋਂ ਜ਼ਰੂਰੀ ਵਸਤਾਂ ਵਾਲੀ ਸੂਚੀ ਨੂੰ ਵਾਧੂ ਪਾਬੰਦੀਆਂ ਤੋਂ ਛੋਟ ਦਿੱਤੀ ਜਾਂਦੀ ਹੈ।ਇਸ ਸੰਦਰਭ ਵਿੱਚ ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਕੁਲਵੰਤ ਵੱਲੋਂ ਸਪੱਸ਼ਟ ਕੀਤਾ ਜਾਂਦਾ ਹੈ ਕਿ ਹੇਠ ਲਿਖੀਆਂ ਦੁਕਾਨਾਂ/ਕਾਰੋਬਾਰ ਸ਼ਾਮ 5.00 ਵਜੇ ਤੱਕ ਖੁੱਲ੍ਹੇ ਰਹਿਣਗੇ, ਸਿਵਾਏ ਹਫਤੇ ਦੇ ਅੰਤ ਦੇ ਕਰਫਿਊ (ਸ਼ੁੱਕਰਵਾਰ  ਸ਼ਾਮ 6.00 ਵਜੇ ਤੋਂ ਸੋਮਵਾਰ ਸਵੇਰੇ 5.00 ਵਜੇ ਤੱਕ) ਛੱਡ ਕੇ।
1. ਖਾਦਾਂ, ਬੀਜਾਂ, ਕੀੜੇਮਾਰ ਦਵਾਈਆਂ, ਕੀਟਨਾਸ਼ਕ, ਖੇਤੀਬਾੜੀ ਮਸ਼ੀਨਰੀ, ਖੇਤੀਬਾੜੀ/ਬਾਗਬਾਨੀ ਦੇ ਸੰਦ ਆਦਿ ਦੀਆਂ ਦੁਕਾਨਾ।
2. ਕਰਿਆਨਾਂ ਦੀਆਂ ਦੁਕਾਨਾਂ ਅਤੇ ਜਨਤਕ ਵੰਡ ਪ੍ਰਣਾਲੀ (ਡੀਪੂ)।
3. ਪਰਚੂਨ ਅਤੇ ਥੋਕ, ਸ਼ਰਾਬ ਦੇ ਠੇਕੇ (ਅਹਾਤੇ ਨਹੀ ਖੁੱਲਣਗੇ)
4. ਉਦਯੋਗਿਕ ਸਮਾਨ/ ਸਮੱਗਰੀ, ਹਾਰਡਵੇਅਰ ਦੇ ਔਜ਼ਾਰ, ਮੋਟਰਾਂ, ਸੈਨਟਰੀ ਦੀਆਂ ਦੁਕਾਨਾਂ ਆਦਿ ।
ਹੁਕਮਾਂ ਅਨੁਸਾਰ ਵਿਅਕਤੀਆਂ ਨੂੰ ਸਿਰਫ਼ ਜ਼ਰੂਰੀ ਮੰਤਵ ਲਈ ਪੈਦਲ/ ਸਾਇਕਲ ਰਾਹੀਂ ਆਉਣ ਜਾਣ ਦੀ ਆਗਿਆ ਹੋਵੇਗੀ, ਜੇਕਰ ਕਿਸੇ ਨੂੰ ਮੋਟਰ ਵੀਹਕਲ ਦੀ ਵਰਤੋਂ ਕਰਨ ਦੀ ਜ਼ੂਰਰਤ ਪੈਂਦੀ ਹੈ ਤਾਂ ਉਹ ਮਨਜ਼ੂਰ ਸ਼ੁਦਾ ਸ਼ਨਾਖਤੀ ਕਾਰਡ ਦੀ ਵਰਤੋਂ ਕਰ ਸਕਦਾ ਹੈ। ਮਨਜੂਰ ਸ਼ੁਦਾ ਆਈ. ਡੀ ਕਾਰਡ ਦੀ ਗੈਰ ਮੌਜੂਦਗੀ ਵਿੱਚ, ਈ-ਪਾਸ ਦੀ ਵੈਬਸਾਈਟ (https://pass.pais.net.in)  ਤੋਂ ਅਗਾਊਂ ਈ-ਪਾਸ ਪ੍ਰਾਪਤ ਕਰਕੇ ਆਪਣੇ ਵਾਹਨ ਦੇ ਬਾਹਰ ਸੀਸ਼ੇ ‘ਤੇ ਚਸਪਾ ਕੀਤੇ ਜਾਣਗੇ।