ਚੰਡੀਗੜ, 19 ਦਸੰਬਰ:
ਚੌਥੇ ਮਿਲਟਰੀ ਲਿਟਰੇਚਰ ਫੈਸਟੀਵਲ 2020 ਦੇ ਦੂਜੇ ਦਿਨ, ਕਲੈਰੀਅਨ ਕਾਲ: ਜੋਸ ਔਰ ਜਜ਼ਬਾ ਸੈਸਨ ਦੌਰਾਨ 61ਵੇਂ ਕੈਵਲਰੀ ਨੂੰ ਬਹੁਤ ਪ੍ਰਭਾਵਸਾਲੀ ਢੰਗ ਨਾਲ ਪੇਸ਼ ਕੀਤਾ ਗਿਆ।
ਇਸ ਸਮਾਰੋਹ ਦੇ ਵਰਚੁਅਲ ਸੋਅ ਦੌਰਾਨ, ਚੌਥੇ ਐਮ.ਐਲ.ਐਫ. 2020 ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਮੇਜਰ ਬਿਕਰਮਜੀਤ ਕੰਵਰਪਾਲ ਅਤੇ ਆਰਾਧਿਕਾ ਨੇ ਦੱਸਿਆ ਕਿ ਇਸ ਸੈਸਨ ਦਾ ਮੁੱਖ ਉਦੇਸ 61ਵੇਂ ਕੈਵਲੇਰੀ ਦੀ ਸ਼ਾਨਦਾਰ ਗਾਥਾ ਨੂੰ ਉਜਾਗਰ ਕਰਨਾ ਹੈ।
ਡਾਕੂਮੈਂਟਰੀ ਵਿਚ ਰੈਜੀਮੈਂਟ ਦੇ ਇਤਿਹਾਸ ਨੂੰ ਪ੍ਰਦਰਸਤਿ ਕੀਤਾ ਗਿਆ ਅਤੇ ਦਿਖਾਇਆ ਗਿਆ ਕਿ ਆਜਾਦੀ ਤੋਂ ਪਹਿਲਾਂ, ਇਹ ਵਿਸਵ ਭਰ ਵਿਚ ਬਹਾਦਰੀ ਦੀ ਪਛਾਣ ਬਣ ਗਈ ਅਤੇ ਪਹਿਲੇ ਵਿਸਵ ਯੁੱਧ ਵਿਚ ਬੈਟਲ ਆਨਰ ਹਾਇਫਾ (ਇਜਰਾਈਲ) ‘ਤੇ ਜਿੱਤ ਹਾਸਲ ਕੀਤੀ।
ਸੰਨ 1947 ਵਿਚ ਆਜਾਦੀ ਦੇ ਸਮੇਂ, ਸੈਨਾ ਦੇ ਪੁਨਰਗਠਨ ਦੀ ਸੁਰੂਆਤ ਸਹੀ ਅਰਥਾਂ ਵਿਚ ਹੋਈ। ਸਾਲ 1951 ਵਿਚ ਸਟੇਟ ਫੋਰਸਾਂ ਦੇ ਰੈਗੂਲਰ ਭਾਰਤੀ ਫੌਜ ਵਿਚ ਏਕੀਕਰਣ ਹੋਣ ਉਪਰੰਤ, ਬਾਕੀ ਹੌਰਸਡ ਕੈਲਵਰੀ ਯੂਨਿਟਾਂ ਦਾ ਪੁਨਰਗਠਨ ਗਵਾਲੀਅਰ ਲੈਂਸਰਜ਼, ਜੋਧਪੁਰ / ਕਛਵਾ ਹੌਰਸ, ਮੈਸੂਰ ਲੈਂਸਰਾਂ ਅਤੇ ਬੀ ਸਕੁਐਡਰਨ, ਦੂਜੀ ਪਟਿਆਲਾ ਲਾਂਸਰਸ ਵਿਚ ਕੀਤਾ ਗਿਆ। 1 ਅਕਤੂਬਰ 1953 ਨੂੰ ਗਵਾਲੀਅਰ ਵਿਖੇ “ਨਿਊ ਹੌਰਸਡ ਕੈਵਲਰੀ ਰੈਜੀਮੈਂਟ“ ਦੀ ਸਥਾਪਨਾ ਕੀਤੀ ਗਈ ਅਤੇ ਜੰਮੂ-ਕਸਮੀਰ ਸਟੇਟ ਫੋਰਸਿਜ ਦੇ ਲੈਫਟੀਨੈਂਟ ਕਰਨਲ ਫੂਲੇਲ ਸਿੰਘ ਇਸ ਦੇ ਪਹਿਲੇ ਕਮਾਂਡੈਂਟ ਬਣੇ।
ਨਵੀਂ ਰੈਜੀਮੈਂਟ ਨੂੰ ਜਨਵਰੀ 1954 ਵਿਚ “61 ਵੀਂ ਕੈਵਲਰੀ ਵਜੋਂ ਮੁੜ ਨਾਮਜਦ ਕੀਤਾ ਗਿਆ ਸੀ। ਪਹਿਲੇ ਅਤੇ ਦੂਜੇ ਗਵਾਲੀਅਰ ਲਾਂਸਰਜ ਨੂੰ ਮਿਲਾ ਕੇ ਬਣਾਏ ਗਏ ਗਵਾਲੀਅਰ ਲਾਂਸਰਜ, ਜੋਧਪੁਰ/ ਕਛਵਾ ਹਾਰਸ, ਜਿਸ ਨੂੰ ਦੁੰਗਲ ਲਾਂਸਰਜ, ਮੰਗਲ ਲਾਂਸਰਜ, ਜੋਧਪੁਰ ਲਾਂਸਰਜ, ਕਛਵਾ ਹਾਰਸ, ਮੇਵਾੜ ਲਾਂਸਰਜ, ਰਾਜੇਂਦਰ ਲਾਂਸਰਜ ਅਤੇ ਸਰਦਾਰ ਰਿਸਾਲੀਆ, ਮੈਸੂਰ ਲਾਂਸਰਜ, ਬੀ ਸਕੁਐਡਰਨ, 2 ਪਟਿਆਲਾ ਲਾਂਸਰਸ ਅਤੇ ਸੁਰਾਸਟਰ ਹਾਰਸਡ ਕੈਵਲਰੀ ਸਕੁਐਡਰਨ ਨੂੰ ਮਿਲਾ ਕੇ ਬਣਾਇਆ ਗਿਆ ਸੀ।
61ਵੇਂ ਕੈਵਲਰੀ ਨੇ 1965 ਦੀ ਭਾਰਤ-ਪਾਕਿ ਜੰਗ ਦੌਰਾਨ ਗੰਗਾਨਗਰ ਸੈਕਟਰ ਵਿੱਚ ਸੇਵਾ ਨਿਭਾਈ ਅਤੇ ਇਸ ਨੇ 1971 ਦੀ ਜੰਗ ਸਮੇਂ ਰਾਸਟਰਪਤੀ ਭਵਨ ਦੀ ਰਾਖੀ ਕੀਤੀ। ਜ਼ਿਕਰਯੋਗ ਹੈ ਕਿ ਰੈਜੀਮੈਂਟ ਨੇ 1989 ਵਿਚ ਆਪ੍ਰੇਸਨ ਪਵਨ, 1990 ਵਿਚ ਆਪ੍ਰੇਸਨ ਰਕਸਕ, 1999 ਵਿਚ ਆਪ੍ਰੇਸਨ ਵਿਜੇ ਅਤੇ 2001-2002 ਵਿਚ ਆਪ੍ਰੇਸਨ ਪਰਾਕ੍ਰਮ ਦੌਰਾਨ ਦੇਸ ਨੂੰ ਵਿਸ਼ੇਸ਼ ਸੇਵਾਵਾਂ ਦਿੱਤੀਆਂ।
ਵਿਸੇਸ ਤੌਰ ‘ਤੇ ਸਹਿਜਾਦਾ ਨਾਮ ਦੇ ਘੋੜੇ ਦਾ ਜਕਿਰ ਕੀਤਾ ਗਿਆ ਸੀ ਜਿਸ ਨੇ 1982 ਦੀਆਂ ਏਸੀਅਨ ਖੇਡਾਂ ਵਿੱਚ ਦਫ਼ਾਦਾਰ ਰਘੁਬੀਰ ਸਿੰਘ ਨੂੰ ਆਪਣੀ ਪਿੱਠ ‘ਤੇ ਬਿਠਾ ਕੇ ਘੋੜਸਵਾਰੀ ਦੇ ਮੁਕਾਬਲਿਆਂ ਵਿੱਚ 2 ਗੋਲਡ ਮੈਡਲ ਜਿੱਤੇ ਸਨ। ਦਫ਼ਾਦਾਰ ਰਘੁਬੀਰ ਸਿੰਘ ਨੂੰ ਬਾਅਦ ਵਿਚ ਭਾਰਤ ਦੇ ਚੌਥੇ ਸਭ ਤੋਂ ਉੱਚ ਨਾਗਰਿਕ ਸਨਮਾਨ ਪਦਮ ਸ੍ਰੀ ਨਾਲ ਸਨਮਾਨਿਤ ਕੀਤਾ ਗਿਆ ਅਤੇ ਰੈਜੀਮੈਂਟ ਵਿਚੋਂ ਉਹ ਇੱਕਲਾ ਅਜਿਹਾ ਸੀ, ਜਿਸ ਨੇ ਇਹ ਸਨਮਾਨ ਹਾਸਲ ਕੀਤਾ ਸੀ।

English






