ਨਿਰਧਾਰਤ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਸ਼ੱਕੀ ਸਕੂਲ ਵਾਹਨਾਂ ਵਿਰੁੱਧ ਸੂਬਾ ਪੱਧਰੀ ਮੁਹਿੰਮ ਦਾ ਅੱਜ ਦੂਜਾ ਦਿਨ

  • ਦੋ ਦਿਨਾਂ ਮੁਹਿੰਮ ਦੌਰਾਨ 2680 ਵਾਹਨਾਂ ਦੇ ਕੱਟੇ ਚਲਾਨ ਅਤੇ 430 ਵਾਹਨਾਂ ਨੂੰ ਲਿਆ ਕਬਜ਼ੇ ‘ਚ
  • ਟ੍ਰਾਂਸਪੋਰਟ ਮੰਤਰੀ ਅਤੇ ਸਟੇਟ ਟਰਾਂਸਪੋਰਟ ਕਮਿਸ਼ਨਰ ਨੇ ਮੁਹਿੰਮ ਦੀ ਕੀਤੀ ਨਿਗਰਾਨੀਚੰਡੀਗੜ•, 18 ਫਰਵਰੀ:  ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਰਾਜ ਟਰਾਂਸਪੋਰਟ ਵਿਭਾਗ ਨੇ ਮੋਟਰ ਵਹੀਕਲ ਐਕਟ ਅਤੇ ਸਕੂਲ ਵਾਹਨ ਸਕੀਮ ਦੀ ਉਲੰਘਣਾ ਕਰਦਿਆਂ ਗੈਰ ਕਾਨੂੰਨੀ ਤੌਰ ‘ਤੇ ਚੱਲ ਰਹੀਆਂ ਸਕੂਲੀ ਬੱਸਾਂ ਖ਼ਿਲਾਫ ਸੂਬਾ ਪੱਧਰੀ ਜਾਂਚ ਮੁਹਿੰਮ ਆਰੰਭੀ ਹੈ।
  • ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਵਿਭਾਗ ਨੇ ਜ਼ਿਲ•ਾ ਪ੍ਰਸ਼ਾਸਨ ਅਤੇ ਪੁਲਿਸ ਦੇ ਸਹਿਯੋਗ ਨਾਲ ਦੋ ਦਿਨਾਂ ਦੌਰਾਨ 7872 ਵਾਹਨਾਂ ਦੀ ਚੈਕਿੰਗ ਕੀਤੀ, ਜਿਨ•ਾਂ ਵਿਚੋਂ ਮੋਟਰ ਵਹੀਕਲ ਐਕਟ ਅਤੇ ਸਕੂਲ ਵਾਹਨ ਸਕੀਮ ਦੇ ਲੋੜੀਂਦੇ ਮਾਪਦੰਡਾਂ ਦੀ ਉਲੰਘਣਾ ਕਰਨ ਵਾਲੇ 2680 ਵਾਹਨਾਂ ਦੇ ਚਲਾਨ ਕੱਟੇ ਗਏ ਜਦਕਿ 430 ਵਾਹਨਾਂ ਨੂੰ ਕਬਜ਼ੇ ਵਿੱਚ ਲਿਆ ਗਿਆ। ਉਹਨਾਂ ਦੱਸਿਆ ਕਿ ਇਸ ਦੋ ਦਿਨਾਂ ਮੁਹਿੰਮ ਦੌਰਾਨ ਡਿਪਟੀ ਕਮਿਸ਼ਨਰਾਂ ਨੇ ਆਪਣੇ ਸਬੰਧਤ ਖੇਤਰਾਂ ਵਿੱਚ ਕੜੀ ਨਿਗਰਾਨੀ ਕੀਤੀ, ਜਿਸ ਵਿੱਚ ਵਾਹਨਾਂ ਦੀ ਤਕਨੀਕੀ ਪੱਖੋਂ ਜਾਂਚ ਕੀਤੀ ਗਈ। ਉਹਨਾਂ ਦੱਸਿਆ ਕਿ ਇਹ ਸਾਰੀ ਮੁਹਿੰਮ ਸਬੰਧਤ ਸਹਾਇਕ ਟਰਾਂਸਪੋਰਟ ਕਮਿਸ਼ਨਰਾਂ, ਸਬ ਡਵੀਜ਼ਨਲ ਮੈਜਿਸਟ੍ਰੇਟ (ਐਸਡੀਐਮਜ਼), ਖੇਤਰੀ ਟਰਾਂਸਪੋਰਟ ਅਥਾਰਟੀ ਦੇ ਸਕੱਤਰਾਂ ਦੀ ਨਿਗਰਾਨੀ ਹੇਠ ਚਲਾਈ ਗਈ ਹੈ ਅਤੇ ਸੂਬੇ ਭਰ ਵਿਚ ਪੁਲਿਸ ਦੀਆਂ 100 ਟੀਮਾਂ ਇਸ ਮੁਹਿੰਮ ਵਿਚ ਸ਼ਾਮਲ ਸਨ।
    ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀਮਤੀ ਸੁਲਤਾਨਾ ਨੇ ਕਿਹਾ ਕਿ ਮਾਰਚ ਮਹੀਨੇ ਤੋਂ  ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਇੱਕ ਵਿਆਪਕ ਮੁਹਿੰਮ ਆਰੰਭੀ ਜਾਵੇਗੀ ਤਾਂ ਜੋ ‘ਸੇਫ ਸਕੂਲ ਵਾਹਨ’ ਨਾਮ ਹੇਠ ਸਕੂਲੀ ਬੱਚਿਆਂ ਦੀ ਸੁਰੱਖਿਆ ਲਈ ਨਿਰਧਾਰਤ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ ।
    ਸ਼ਨੀਵਾਰ ਨੂੰ ਲੋਂਗੋਵਾਲ ਨੇੜੇ ਇੱਕ ਸਕੂਲ ਬੱਸ ਵਿਚ ਅੱਗ ਲੱਗਣ ਦੀ ਦੁਖਦਾਈ ਘਟਨਾ ਨੂੰ ਯਾਦ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਚੰਗੇ ਦਰਜੇ ਦੇ ਵਾਹਨ ਚਲਾਉਣ ਸਬੰਧੀ ਨਿਯਮਾਂ ਦੀ ਪਾਲਣਾ ਕਰਨਾ ਸਕੂਲੀ ਵਾਹਨਾ ਲਈ ਲਾਜ਼ਮੀ ਹੈ। ਉਨ•ਾਂ ਜ਼ਿਲ•ਾਂ ਸਿੱਖਿਆ ਅਧਿਕਾਰੀਆਂ ਨੂੰ ਸਕੂਲਾਂ ਵਲੋਂ ਬੱਚਿਆਂ ਨੂੰ ਲਿਆਉਣ ਲਿਜਾਣ ਲਈ  ਵਰਤੇ ਜਾਂਦੇ  ਵਾਹਨਾਂ ਸੰਬੰਧੀ ਜਾਣਕਾਰੀ ਇਕੱਤਰ ਕਰਕੇ ਟ੍ਰਾਂਸਪੋਰਟ ਵਿਭਾਗ ਨਾਲ ਸਾਂਝੀ ਕਰਨ ਦੇ ਨਿਰਦੇਸ਼ ਵੀ ਦਿੱਤੇ। ਸ੍ਰੀਮਤੀ ਸੁਲਤਾਨਾ ਨੇ ਅੱਗੇ ਕਿਹਾ ਕਿ  ਵਿਭਾਗ  ਵਲੋਂ ਮਾਰਚ ਮਹੀਨੇ ਤੋਂ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ  ਸਕੂਲੀ ਵਾਹਨਾਂ ਲਈ ਮੌਕੇ ‘ਤੇ ਫਿਟਨੈਸ ਸਰਟੀਫੀਕੇਟ ਜਾਰੀ ਕਰਨ ਦੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਇਸ ਸਬੰਧੀ ਲੋੜੀਂਦਾ ਢਾਂਚਾ ਸਥਾਪਤ ਕਰਨ ਲਈ ਦਿਸ਼ਾ ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।