ਮੁੱਖ ਚੋਣ ਅਫਸਰ ਪੰਜਾਬ, ਚੰਡੀਗੜ੍ਹ ਵੱਲੋਂ ਆਗਮੀ ਵਿਧਾਨ ਚੋਣਾਂ ਸਾਲ 2022  ਤਹਿਤ ਆਨਲਾਈਨ ਮੁਕਾਬਲਾ 15 ਮਈ 2021 ਨੂੰ ਕਰਵਾਇਆ ਜਾ ਰਿਹਾ ਮਾਸਕੋਟ ਮੁਕਾਬਲਾ

????????????????????????????????????

Sorry, this news is not available in your requested language. Please see here.

ਜੇਤੁ ਪ੍ਰਤੀਭਾਗੀਆਂ ਨੂੰ ਨਕਦ ਰਾਸ਼ੀ, ਯਾਦਗਾਰ ਚਿੰਨ੍ਹ ਅਤੇ ਸਰਟੀਫਿਕੇਟ ਨਾਲ ਕੀਤਾ ਜਾਵੇਗਾ ਸਨਮਾਨਤ

ਪਠਾਨਕੋਟ: 14 ਮਈ 2021:– (              ) ਸ੍ਰੀ ਸੰਯਮ ਅਗਰਵਾਲ (ਆਈ.ਏ.ਐਸ.) ਡਿਪਟੀ ਕਮਿਸਨਰ-ਕਮ-ਜਿਲ੍ਹਾ ਚੋਣ ਅਫਸਰ, ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਚੋਣ ਅਫਸਰ ਪੰਜਾਬ, ਚੰਡੀਗੜ੍ਹ ਵੱਲੋਂ ਆਗਮੀ ਵਿਧਾਨ ਚੋਣਾਂ ਸਾਲ 2022  ਤਹਿਤ ਆਨਲਾਈਨ ਮੁਕਾਬਲਾ 15 ਮਈ 2021 ਨੂੰ ਮਾਸਕੋਟ ਮੁਕਾਬਲਾ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਮਾਸਕੋਟ ਮੁਕਾਬਲੇ ਵਿੱਚ ਵਿੱਚ ਭਾਗ ਲੈਣ ਵਾਲੇ ਪਹਿਲੇ ਜੇਤੂ ਨੂੰ 7500 ਰੁਪਏ ਦਾ ਨਕਦ ਇਨਾਮ, ਇੱਕ ਯਾਦਗਾਰ ਚਿੰਨ੍ਹ ਅਤੇ ਸਰਟੀਫਿਕੇਟ ਵੀ ਦਿੱਤਾ ਜਾਵੇਗਾ ਅਤੇ ਇਸ ਤੋਂ ਇਲਾਵਾ ਸਭ ਤੋਂ ਵਧੀਆਂ ਪੇਟਿੰਗ ਭੇਜਣ ਵਾਲੇ ਪਹਿਲੇ 10 ਜੇਤੂਆਂ ਨੂੰ ਯਾਦਗਾਰ ਚਿੰਨ੍ਹ ਅਤੇ ਸਰਟੀਫਿਕੇਟ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਹਿਸਾ ਲੈਣ ਵਾਲੇ ਪ੍ਰਤੀਯੋਗਿਆਂ ਨੂੰ ਆਪਣਾ ਨਾਮ, ਮੋਬਾਇਲ ਨੰਬਰ ਅਤੇ ਪਤਾ ਇਸ ਮੇਲ smmceopb0gmail.com ਤੇ ਭੇਜੀਆਂ ਜਾਣ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਮਾਸਕੋਟ ਦੇ ਸਾਹਮਣੇ ਅਤੇ ਦੋਨੋ ਸਾਈਡ ਦਾ ਦ੍ਰਿਸ ਦਿਖਾਈ ਦਿੰਦਾ ਹੋਣਾ ਚਾਹੀਦਾ ਹੈ ਅਤੇ ਪੇਟਿੰਗ ਤੇ ਪੰਜਾਬੀ ਭਾਸਾ ਵਿੱਚ ਮਾਸਕੋਟ ਦਾ ਨਾਮ ਲਿਖਿਆ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇੱਕ ਬਿਲਕੁਲ ਓਰਿਜਨਲ ਹੋਵੇ ਅਤੇ ਕਿਸੇ ਸਥਾਨ ਤੋਂ ਕਾਪੀ ਰਾਈਟ ਨਾ ਕੀਤਾ ਹੋਵੇ, ਇਸ ਤੋਂ ਇਲਾਵਾ ਏ- 4 ਪੇਪਰ ਤੇ ਸਕੈਚ ਕੀਤਾ ਹੋਵੇ ਅਤੇ ਡਿਜੀਟਲ ਆਰਟ ਵਰਕ ਹੋਣਾ ਚਾਹੀਦਾ ਹੈ।