4 ਕਰੋੜ ਦੀ ਲਾਗਤ ਨਾਲ ਹੜ੍ਹਾ ਦੀ ਰੋਕਥਾਮ ਲਈ ਲੋਦੀਪੁਰ ਬੰਨ ਦਾ ਨਿਰਮਾਣ ਅੱਜ ਕੀਤਾ ਸੁਰੂ: ਰਾਣਾ ਕੇ.ਪੀ ਸਿੰਘ
210 ਕਰੋੜ ਦੀ ਲਾਗਤ ਨਾਲ ਸਵਾ ਨਦੀ ਨੂੰ ਚੈਨੇਲਾਈਜ਼ ਕਰਨ ਦਾ ਕੰਮ ਜਲਦੀ ਸੁਰੂ ਹੋਵੇਗਾ
ਸ੍ਰੀ ਅਨੰਦਪੁਰ ਸਾਹਿਬ ਇਲਾਕੇ ਦੇ ਲੋਕਾਂ ਦੀ ਹੜ੍ਹਾ ਤੋ ਬਚਾਅ ਲਈ ਦਹਾਕਿਆ ਪੁਰਾਣੀ ਮੰਗ ਹੋਈ ਪੂਰੀ
ਸ੍ਰੀ ਅਨੰਦਪੁਰ ਸਾਹਿਬ 19 ਮਈ,2021
ਹੜ੍ਹਾ ਦੀ ਰੋਕਥਾਮ ਲਈ ਕਰੋੜਾ ਰੁਪਏ ਦੇ ਕੰਮ ਸੁਰੂ ਕਰਵਾ ਦਿੱਤੇ ਹਨ।4 ਕਰੋੜ ਦੀ ਲਾਗਤ ਨਾਲ ਲੋਦੀਪੁਰ ਵਿਖੇ ਬੰਨ੍ਹ ਉਸਾਰਿਆ ਜਾ ਰਿਹਾ ਹੈ। ਬੁਰਜ ਵਿਚ ਹੜ੍ਹ ਰੋਕੂ ਕਾਰਜਾਂ ਉਤੇ 50 ਲੱਖ, ਚਰਨਗੰਗਾ ਸਟੇਡੀਅਮ ਅਤੇ ਐਸ.ਜੀ.ਐਸ.ਖਾਲਸਾ.ਸੀਨੀਅਰ ਸੈਕੰਡਰੀ ਸਕੂਲ ਨੂੰ ਹੜ੍ਹਾਂ ਤੋ ਬਚਾਉਣ ਲਈ 40 ਲੱਖ, ਪਲਾਸੀ ਸਿੰਘਪੁਰਾ ਲਈ 50 ਲੱਖ, ਹਰਸਾਬੇਲਾ ਲਈ 70 ਲੱਖ, ਚੰਦਪੁਰ ਬੇਲਾ ਲਈ 75 ਲੱਖ ਰੁਪਏ ਦੇ ਹੜ੍ਹ ਰੋਕੂ ਪ੍ਰਬੰਧਾਂ ਦੇ ਕੰਮ ਸੁਰੂ ਕਰਵਾ ਦਿੱਤੇ ਹਨ। ਇਸ ਨਾਲ ਇਲਾਕੇ ਦੇ ਲੋਕਾਂ ਦੀ ਹੜ੍ਹਾ ਦੀ ਰੋਕਥਾਮ ਦੇ ਪ੍ਰਬੰਧ ਕਰਨ ਦੀ ਦਹਾਕਿਆ ਪੁਰਾਣੀ ਮੰਗ ਪੂਰੀ ਹੋ ਰਹੀ ਹੈ।
ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਅੱਜ ਲੋਦੀਪੁਰ ਅਤੇ ਚਰਨਗੰਗਾ ਸਟੇਡੀਅਮ ਸ੍ਰੀ ਅਨੰਦਪੁਰ ਸਾਹਿਬ ਵਿਚ 6.85 ਕਰੋੜ ਦੀ ਲਾਗਤ ਨਾਲ ਹੜ੍ਹ ਰੋਕੂ ਪ੍ਰਬੰਧਾ ਦੇ ਕਾਰਜਾਂ ਦੀ ਸੁਰੂਆਤ ਅਤੇ ਨਿਰੀਖਣ ਕਰਨ ਉਪਰੰਤ ਕੀਤਾ। ਉਨ੍ਹਾਂ ਨੇ ਇੱਕ ਹੋਰ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਦੀ ਇੱਕ ਹੋਰ ਤਿੰਨ ਦਹਾਕੇ ਪੁਰਾਣੀ ਮੰਗ ਪੂਰੀ ਹੋਣ ਜਾ ਰਹੀ ਹੈ। ਇਸ ਇਲਾਕੇ ਦੇ ਨਗਰ ਅਤੇ ਆਲੇ ਦੁਆਲੇ ਦੇ ਪਿੰਡਾਂ ਨੂੰ ਹੜ੍ਹਾ ਦੀ ਮਾਰ ਤੋਂ ਬਚਾਉਣ ਲਈ 210 ਕਰੋੜ ਰੁਪਏ ਦੀ ਇੱਕ ਵਿਆਪਕ ਯੋਜਨਾ ਸਵਾ ਨਦੀ ਨੂੰ ਚੈਨੇਲਾਈਜ ਕਰਨ ਦਾ ਕੰਮ ਵੀ ਜਲਦੀ ਸੁਰੂ ਹੋ ਜਾਵੇਗਾ। ਇਸ ਤੋ ਬਾਅਦ ਇਸ ਇਲਾਕੇ ਦੇ ਲੋਕਾਂ ਨੂੰ ਹੜ੍ਹਾ ਨਾਲ ਹੋਣ ਵਾਲੇ ਜਾਣ ਮਾਲ ਦੇ ਨੁਕਸਾਨ ਤੋ ਸਦਾ ਲਈ ਨਿਜਾਤ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਲੋਕਾਂ ਨੇ ਲੰਮਾ ਸਮਾਂ ਕੁਦਰਤੀ ਆਫਤ ਹੜ੍ਹਾ ਦੀ ਮਾਰ ਨੂੰ ਝੇਲਿਆ ਹੈ ਜਾਨ ਮਾਲ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਅਸੀ ਇਹ ਵਾਅਦਾ ਕੀਤਾ ਸੀ ਕਿ ਬਰਸਾਤਾ ਦੋਰਾਨ ਸਤਲੁਜ ਦਰਿਆ ਅਤੇ ਸਵਾ ਨਦੀ ਦੇ ਬਰਸਾਤੀ ਪਾਣੀ ਨਾਲ ਇਸ ਇਲਾਕੇ ਦੇ ਪਿੰਡਾ ਦੇ ਲੋਕਾਂ ਦੇ ਹੋਣ ਵਾਲੇ ਜਾਨ ਮਾਲ ਦੇ ਨੁਕਸਾਨ ਦੀ ਰੋਕਥਾਮ ਲਈ ਸਥਾਈ ਹੱਲ ਕਰਾਂਗੇ। ਇਸ ਦੇ ਲਈ ਡਰੇਨੇਜ਼, ਸਿੰਚਾਈ ਵਿਭਾਗ ਅਤੇ ਵਿੱਤ ਵਿਭਾਗ ਦੇ ਯਤਨਾ ਨਾਲ ਇਹ ਕਰੋੜਾ ਰੁਪਏ ਦੇ ਕੰਮ ਅੱਜ ਸੁਰੂ ਕਰਵਾ ਦਿੱਤੇ ਹਨ।ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਇਹ ਹਦਾਇਤ ਕੀਤੀ ਹੈ ਕਿ ਇਸ ਵਾਰ ਦੇ ਬਰਸਾਤ ਦੇ ਮੋਸਮ ਤੋ ਪਹਿਲਾ ਇਹ ਸਾਰੇ ਕਾਰਜ ਮੁਕੰਮਲ ਕਰ ਲਏ ਜਾਣ, ਤਾਂ ਕਿ ਲੋਕਾਂ ਨੂੰ ਬਰਸਾਤਾ ਦੋਰਾਨ ਕਿਸੇ ਵੀ ਤਰਾਂ ਦੀ ਔਕੜ ਦਾ ਸਾਹਮਣਾ ਨਾ ਕਰਨਾ ਪਵੇ।ਉਨ੍ਹਾਂ ਨੇ ਹੋਰ ਦੱਸਿਆ ਕਿ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੁੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਵਲੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿਚ ਜਿਲ੍ਹਾ ਪ੍ਰਸਾਸ਼ਨ ਨੂੰ ਜਰੂਰੀ ਹਦਾਇਤਾਂ ਅਤੇ ਦਿਸ਼ਾ ਨਿਰਦੇਸ ਦਿੱਤੇ ਗਏ ਹਨ। ਇਸ ਲਈ ਪ੍ਰਸ਼ਾਸਨ ਪੂਰੀ ਮਿਹਨਤ ਅਤੇ ਲਗਨ ਨਾਲ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਲਈ ਦਿਨ ਰਾਤ ਯਤਨਸ਼ੀਲ ਹੈ।
ਇਸ ਮੋਕੇ ਐਸ.ਡੀ.ਐਮ ਮੈਡਮ ਕਨੂੰ ਗਰਗ, ਡੀ.ਐਸ.ਪੀ ਰਮਿੰਦਰ ਸਿੰਘ ਕਾਹਲੋਂ, ਵਰਿੰਦਰਪਾਲ ਸਿੰਘ ਚੀਫ ਇੰਜੀਨਿਅਰ, ਕਾਰਜਕਾਰੀ ਇੰਜੀਨਿਅਰ ਸੁਖਵਿੰਦਰ ਸਿੰਘ ਕਲਸੀ, ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਰਮੇਸ ਚੰਦਰ ਦਸਗਰਾਈ, ਨਗਰ ਕੋਸਲ ਪ੍ਰਧਾਨ ਹਰਜੀਤ ਸਿੰਘ ਜੀਤਾ, ਚੇਅਰਮੈਨ ਮਾਰਕੀਟ ਕਮੇਟੀ ਹਰਬੰਸ ਲਾਲ ਮਹਿਦਲੀ, ਪੀ.ਆਰ.ਟੀ.ਸੀ ਦੇ ਡਾਇਰੈਕਟਰ ਕਮਲਦੇਵ ਜ਼ੋਸੀ, ਗੁਰਮਿੰਦਰ ਸਿੰਘ ਭੁੱਲਰ, ਸੰਜੀਵਨ ਰਾਣਾ, ਰਾਮ ਪ੍ਰਕਾਸ਼, ਪ੍ਰੇਮ ਸਿੰਘ ਬਾਸੋਵਾਲ, ਚੋਧਰੀ ਪਹੂ ਲਾਲ ਆਦਿ ਹਾਜਰ ਸਨ।

हिंदी






