ਕੋਵਿਡ-19 ਕਾਰਨ ਅਨਾਥ ਹੋਏ ਬੱਚਿਆਂ ਦੀ ਸਿੱਖਿਆ, ਸੁਰੱਖਿਆ ਤੇ ਸੰਭਾਲ ਲਈ ਜ਼ਿਲ੍ਹਾ ਪ੍ਰਸ਼ਾਸਨ ਮੁਸਤੈਦ :ਸੋਨਾਲੀ ਗਿਰੀ

Sorry, this news is not available in your requested language. Please see here.

ਰੂਪਨਗਰ, 7 ਜੂਨ 2021
ਕੋਵਿਡ-19 ਦੀ ਮਹਾਂਮਾਰੀ ਨੇ ਅੱਜ ਪੂਰੇ ਵਿਸ਼ਵ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੋਇਆ ਹੈ।ਇਸ ਮਹਾਂਮਾਰੀ ਤੋ ਸਾਡਾ ਪੰਜਾਬ ਵੀ ਜੂਝ ਰਿਹਾ ਹੈ।ਇਸ ਦੋਰਾਨ ਬੱਚਿਆਂ ਪ੍ਰਤੀ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ।ਇਸ ਸੰਬੰਧੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ(ਆਈ.ਏ.ਐਸ)ਨੇ ਸਮੂਹ ਗ੍ਰਾਮ ਪੰਚਾਇਤਾਂ ਅਤੇ ਜਨਤਾ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋ ਹਦਾਇਤਾਂ ਅਨੁਸਾਰ ਜ਼ਿਲੇ ਦੇ ਹਰ ਉਸ ਬੱਚੇ ਦੀ ਸ਼ਨਾਖਤ ਕਰਨੀ ਜ਼ਰੂਰੀ ਹੈ ਜਿਸਦੇ ਮਾਤਾ, ਪਿਤਾ/ ਦੋਹਾਂ ਜਾਂ ਪਰਿਵਾਰ ਦੇ ਇਕਲੋਤੇ ਕਮਾਉਣ ਵਾਲੇ ਦੀ ਮੋਤ ਕੋਵਿਡ-19 ਜਿਹੀ ਭਿਆਨਕ ਮਹਾਂਮਾਰੀ ਨਾਲ ਹੁੰਦੀ ਹੈ ਅਤੇ ਬੱਚੇ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਰਹਿੰਦਾ ਅਤੇ ਬੱਚੇ ਨੂੰ ਸਿੱਖਿਆ, ਸੁਰੱਖਿਆ, ਸੰਭਾਲ ਜਾਂ ਆਰਥਿਕ ਸਹਾਇਤਾ ਦੀ ਜ਼ਰੂਰਤ ਹੈ ਤਾਂ ਤੁਰੰਤ ਚਾਈਲਡ ਹੈਲਪ ਲਾਈਨ ਨੰ. 1098, ਜ਼ਿਲਾ ਬਾਲ ਸੁਰੱਖਿਆ ਅਫਸਰ 9417930299 ਨੁੰ ਸਿੱਧੇ ਤੋਰ ਤੇ ਸੰਪਰਕ ਕਰ ਸਕਦੇ ਹਨ।ਇਸ ਤੋ ਇਲਾਵਾ ਅਗਰ ਕਿਸੇ ਦੇ ਮਾਤਾ ਪਿਤਾ ਜਾਂ ਸਰਪ੍ਰਸਤ ਨੂੰ ਕਰੋਨਾ ਹੋਣ ਕਾਰਨ ਹਸਪਤਾਲ ਦਾਖਲ ਹੋਣ ਕਰਕੇ ਪਿੱਛੋ ਂਘਰ ਵਿੱਚ ਨਾਬਾਲਗ ਬੱਚਿਆਂ(0-18 ਤੱਕ ਦੇ ਬੱਚੇ) ਨੂੰ ਘਰੇਲੂ ਹਿੰਸਾ ਜਾਂ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਨ੍ਹਾਂ ਦੀ ਕਾਉਸਲਿੰਗ ਲਈ ਬਾਲ ਸੁਰੱਖਿਆ ਅਫਸਰ 9888276702 ਨੂੰ ਸਿੱਧੇ ਤੋਰ ਤੇ ਸੰਪਰਕ ਕੀਤਾ ਜਾ ਸਕਦਾ ਹੈ।ਕੋਵਿਡ-19 ਦੋਰਾਨ ਅਨਾਥ ਹੋਏ ਬੱਚਿਆਂ ਨੂੰ ਗੈਰ ਕਾਨੂੰਨੀ ਅਡਾਪਸ਼ਨ, ਬਾਲ ਵਿਆਹ ,ਬਾਲ ਮਜ਼ਦੂਰੀ ਤੋ ਬਚਾਉਣ ਲਈ ਪੁਲਿਸ ਵਿਭਾਗ ਨਾਲ ਸੰਪਰਕ ਕੀਤਾ ਜਾਵੇ।ਜੇਕਰ ਕਿਸੇ ਬੱਚੇ ਨੂੰ ਸਿਹਤ ਸੰਬੰਧੀ ਸੇਵਾਵਾਂ ਦੀ ਜ਼ਰੂਰਤ ਹੈ ਤਾਂ ਸਿਹਤ ਵਿਭਾਗ ਨਾਲ ਸੰਪਰਕ ਕੀਤਾ ਜਾ ਸਕਦਾ ਹੈ।ਬੱਚਿਆਂ ਨੂੰ ਮੁਫਤ ਸਿੱਖਿਆ ਜਾਂ ਵੋਕੇਸ਼ਨਲ ਟਰੇਨਿੰਗ ਕਰਵਾਉਣ ਲਈ ਸਿੱਖਿਆ ਵਿਭਾਗ ਨਾਲ ਸੰਪਰਕ ਕੀਤਾ ਜਾਵੇ।ਇਸ ਤੋਂ ਇਲਾਵਾ ਜੇਕਰ ਮਾਤਾ ਪਿਤਾ ਜਾਂ ਸਰਪ੍ਰਸਤ ਦੀ ਕਰੋਨਾ ਹੋਣ ਕਾਰਨ ਮੋਤ ਹੋ ਜਾਂਦੀ ਹੈ ਅਤੇ ਬੱਚਾ ਲਾਵਾਰਿਸ ਜਾਂ ਬੇਸਹਾਰਾ ਹੋ ਜਾਂਦਾ ਹੈ ਤਾਂ ਉਸ ਨੂੰ ਸਿਧੇ ਤੋਂਰ ਤੇ ਕਿਸੇ ਵੀ ਵਿਅਕਤੀ ਜਾ ਰਿਸ਼ਤੇਦਾਰ ਵੱਲੋਂ ਗੋਦ ਦੇਣਾ ਗੈਰ ਕਾਨੂੰਨੀ ਹੈ।ਗੋਦ ਦੇਣ ਦੀ ਸਹੀ ਪ੍ਰਕਿਰਿਆ ਮਮਮ। ਫ਼ਗ਼।ਅਜਫ।ਜਅ ਤੇ ਰਜਿਸਟ੍ਰੇਸ਼ਨ ਕਰਵਾ ਕੇ ਹੀ ਗੋਦ ਲਿਆ ਜਾ ਸਕਦਾ ਹੈ ਇਸ ਤੋ ਇਲਾਵਾ ਜਿਲ੍ਹਾ ਰੂਪਨਗਰ ਵਿੱਚ 0-18 ਸਾਲ ਦੇ ਬੱਚੇ ਜ਼ੋ ਕਰੋਨਾ ਪੀੜਤ ਹਨ ਉਨ੍ਹਾਂ ਨੂੰ ਕਿਸੇ ਵੀ ਤਰ੍ਹਾ ਦੀ ਸਹਾਇਤਾ ਦੀ ਜਰੂਰਤ ਹੋਵੇ ਤਾਂ ਜ਼ਿਲਾ ਪ੍ਰਸ਼ਾਸ਼ਨ ਦੁਆਰਾ ਅਜਿਹੇ ਬੱਚਿਆਂ ਦੀ ਜਰੂਰਤ ਨੂੰ ਦੇਖਦੇ ਹੋਏ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।ਇਸ ਸੰਬੰਧੀ ਲੀਗਲ ਕਮ ਪ੍ਰੋਬੇਸ਼ਨ ਅਫਸਰ 9888652149, ਜਾਂ ਬਾਲ ਭਲਾਈ ਕਮੇਟੀ 9417563054,9872653799,9417285709 ਅਤੇ 7986156718 ਤੇ ਸੰਪਰਕ ਕਰ ਸਕਦੇ ਹਨ।ਉਕਤ ਨੰਬਰ ਚੌਵੀ ਘੰਟੇ ਉਪਲੱਬਧ ਰਹਿਣਗੇ।ਤੁਹਾਡੀ ਇੱਕ ਕਾਲ ਕਿਸੇ ਬੱਚੇ ਨੂੰ ਬਿਹਤਰ ਭਵਿੱਖ ਦੇ ਸਕਦੀ ਹੈ।