ਕਰੋਨਾ ਵੈਕਸੀਨ ਸਬੰਧੀ ਵੱਧ ਪੈਸੇ ਵਸੂਲਣ ਵਾਲਿਆਂ ਵਿਰੁੱਧ ਹੋਵੇਗੀ ਸਖਤ ਕਾਰਵਾਈ

GIRISH DAYALAN
2222 ਲਾਭਪਾਤਰੀਆਂ ਦੇ ਖਾਤਿਆਂ ਵਿਚ 2,74,05,656 ਰੁਪਏ ਦੀ ਪ੍ਰਵਾਨਗੀ ਲਈ ਪੱਤਰ ਜਾਰੀ : ਡਿਪਟੀ ਕਮਿਸ਼ਨਰ

Sorry, this news is not available in your requested language. Please see here.

ਵੱਖ ਵੱਖ ਵੈਕਸੀਨਜ਼ ਦੇ ਰੇਟ ਤੈਅ
ਐਸ.ਏ.ਐਸ ਨਗਰ 10 ਜੂਨ 2021
ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮਿਸ਼ਨ ਫਤਿਹ 2 ਤਹਿਤ ਭਾਰਤ ਸਰਕਾਰ ਦੀਆਂ ਹਦਾਇਤਾ ਮੁਤਾਬਿਕ ਇਹ ਫੈਸਲਾ ਕੀਤਾ ਗਿਆ ਹੈ ਕਿ ਪ੍ਰਾਈਵੇਟ ਮੈਡੀਕਲ ਅਦਾਰਿਆ ਵੱਲੋਂ ਕਰੋਨਾ ਵੈਕਸੀਨੇਸ਼ਨ ਸੰਬੰਧੀ ਤੈਅ ਰੇਟਾ ਤੋਂ ਵੱਧ ਪੈਸੇ ਵਸੂਲਨ ਉੱਤੇ ਸੰਬੰਧਿਤ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋ ਜਾਰੀ ਪੱਤਰ ਮੁਤਾਬਿਕ ਪ੍ਰਈਵੇਟ ਹਸਪਤਾਲਾ ਲਈ ਵੈਕਸਿਨ ਡੋਜ਼ ਦਾ ਰੇਟ ਵੈਕਸਿਨ ਨਿਰਮਾਤਾ ਵੱਲੋਂ ਤੈਅ ਕੀਤਾ ਜਾਵੇਗਾ । ਜਾਰੀ ਪੱਤਰ ਮੁਤਾਬਿਕ ਪ੍ਰਾਈਵੇਟ ਹਸਪਤਾਲ ਵੈਕਸੀਨੇਸ਼ਨ ਸਬੰਧੀ ਸਰਵਿਸ ਚਾਰਜ ਵਜੋਂ ਵੱਧ ਤੋਂ ਵੱਧ 150ਰੁਪਏ ਹੀ ਲੈ ਸਕਦੇ ਹਨ ।
ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਤੈਅ ਰੇਟਾ ਮੁਤਾਬਿਕ ਕੋਵੀਸ਼ੀਲਡ ਦੀ ਕੀਮਤ 780ਰੁਪਏ ਬਣਦੀ ਹੈ , ਜਿਸ ਵਿੱਚ ਵੈਕਸੀਨ ਨਿਰਮਾਤਾ ਵੱਲੋ ਤੈਅ 600ਰੁਪਏ , ਜੀ ਐਸ ਟੀ ਦੇ 30 ਰੁਪਏ ਅਤੇ ਸਰਵਿਸ ਚਾਰਜ ਦੇ 150 ਰੁਪਏ ਸ਼ਾਮਲ ਹਨ ।
ਇਸੇ ਤਰ੍ਰਾ ਕੋਵੈਕਸੀਨ ਦਾ ਰੇਟ 1410 ਰੁਪਏ ਬਣਦਾ ਹੈ ਜਿਸ ਵਿੱਚ ਵੈਕਸੀਨ ਨਿਰਮਾਤਾ ਵੱਲੋ ਤੈਅ 1200ਰੁਪਏ , ਜੀ ਐਸ ਟੀ ਦੇ 60 ਰੁਪਏ ਅਤੇ ਸਰਵਿਸ ਚਾਰਜ ਦੇ 150 ਰੁਪਏ ਸ਼ਾਮਲ ਹਨ।
ਇਸੇ ਤਰ੍ਹਾਂ ਸਪੂਤਨਿਕ ਦਾ ਰੇਟ 1145 ਰੁਪਏ ਬਣਦਾ ਹੈ ਜਿਸ ਵਿੱਚ ਵੈਕਸੀਨ ਨਿਰਮਾਤਾ ਵੱਲੋ ਤੈਅ 948 ਰੁਪਏ , ਜੀ ਐਸ ਟੀ ਦੇ 47 ਰੁਪਏ ਅਤੇ ਸਰਵਿਸ ਚਾਰਜ ਦੇ 150 ਰੁਪਏ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰੇਟ ਵਿੱਚ ਤਬਦੀਲੀ ਸਬੰਧੀ ਵੈਕਸੀਨ ਨਿਰਮਾਤਾ ਵੱਲੋ ਅਗਾਉ ਜਾਣਕਾਰੀ ਦੇਣੀ ਲਾਜਮੀ ਹੈ । ਉਨ੍ਹਾਂ ਕਿਹਾ ਕਿ ਵੈਕਸੀਨ ਸਬੰਧੀ ਵੱਧ ਪੈਸੇ ਵਸੂਲਨ ਵਾਲੇ ਹਸਪਤਾਲਾ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ।