ਇੰਜੀ:ਯਾਦਵਿੰਦਰ ਸਿੰਘ ਨੇ ਕਾਰਜਕਾਰੀ ਇੰਜੀਨੀਅਰ, ਗੋਲੇਵਾਲਾ ਜਲ ਨਿਕਾਸ ਉਸਾਰੀ ਮੰਡਲ ਦਾ ਚਾਰਜ ਸੰਭਾਲਿਆ ਇਜੀ: ਯਾਦਵਿੰਦਰ ਸਿੰਘ

Sorry, this news is not available in your requested language. Please see here.

ਪੰਜਾਬ ਸਰਕਾਰ ਵਲੋਂ ਦਿੱਤੀ ਨਵੀਂ ਜਿੰਮੇਵਾਰੀ ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ
ਫ਼ਿਰੋਜ਼ਪੁਰ 11 ਜੂਨ 2021 ਪੰਜਾਬ ਸਰਕਾਰ ਵਲੋਂ ਜਲ ਸਰੋਤ ਵਿਭਾਗ ਪੰਜਾਬ ਦੇ ਉੱਪ ਮੰਡਲ ਅਫ਼ਸਰਾਂ ਦੀਆਂ ਕੀਤੀਆਂ ਪਦ ਉੱਨਤੀਆਂ ਦੌਰਾਨ ਕਾਰਜਕਾਰੀ ਇੰਜੀਨੀਅਰ ਦੇ ਅਹੁਦੇ ਤੋਂ ਪਦ ਉੱਨਤ ਹੋਏ ਇੰਜੀ:ਯਾਦਵਿੰਦਰ ਸਿੰਘ ਨੇ ਕਾਰਜਕਾਰੀ ਇੰਜੀਨੀਅਰ, ਗੋਲੇਵਾਲਾ ਜਲ ਨਿਕਾਸ ਉਸਾਰੀ ਮੰਡਲ, 8 9- ਝੋਕ ਰੋਡ, ਫਿਰੋਜ਼ਪੁਰ ਵਿਖੇ ਆਪਣੇ ਅਹੁਦੇ ਦਾ ਚਾਰਜ ਸੰਭਾਲਿਆ, ਦਫਤਰ ਵਿਖੇ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਣ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਜੋ ਸਰਕਾਰ ਵੱਲੋਂ ਉਨ੍ਹਾਂ ਨੂੰ ਜਿੰਮੇਵਾਰੀ ਸੌਂਪੀ ਗਈ ਹੈ ਨੂੰ ਉਹ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਸ਼੍ਰੀ ਗੱਬਰ ਸਿੰਘ, ਸ਼੍ਰੀ ਕਮਲਦੀਪ ਸਲੂਜਾ, ਸ਼੍ਰੀ ਰਵਿੰਦਰ ਕੁਮਾਰ ਅਤੇ ਕੈਪਟਨ ਪਰਮਵੀਰ ਸਿੰਘ ਵਲੋਂ ਉਹਨਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਨੂੰ ਅਹੁਦੇ ਤੇ ਪਦਉਨਤ ਹੋਣ ਤੇ ਵਧਾਈ ਦਿੱਤੀ,ਉੱਥੇ ਉਨ੍ਹਾਂ ਵੱਲੋ ਵਿਭਾਗ ਵਿੱਚ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਤੇ ਬਾਖੂਬੀ ਸੇਵਾਵਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ।