ਸ਼ਹਿਰ ਵਿਚ ਇਸ ਵਾਰ ਨਹੀਂ ਰਹੇਗੀ ਪੀਣ ਵਾਲੇ ਪਾਣੀ ਦੀ ਕਮੀ-ਸੋਨੀ

Sorry, this news is not available in your requested language. Please see here.

ਝਬਾਲ ਰੋਡ ਤੋਂ ਇਬਣ ਸੂਏ ਤੱਕ ਨਵੀਂ ਪਾਈਪ ਲਾਈਨ ਪਵੇਗੀ
ਨੌ ਗਜੀਆ ਪਾਰਕ ਦੇ ਕੰਮ ਦੀ ਕੀਤੀ ਟੱਕ ਲਗਾ ਕੇ ਸ਼ੁਰੂਆਤ
ਅੰਮਿ੍ਰਤਸਰ, 3 ਜੁਲਾਈ 2021 ਕੈਬਨਿਟ ਮੰਤਰੀ ਸ੍ਰੀ ਓ ਪੀ ਸੋਨੀ ਨੇ ਅੰਮਿ੍ਰਤਸਰ ਸ਼ਹਿਰ ਵਿਚ ਚੱਲ ਰਹੇ ਪ੍ਰਾਜੈਕਟਾਂ ਦਾ ਵੇਰਵਾ ਆਪਣੇ ਇਲਾਕਾ ਵਾਸੀਆਂ ਨਾਲ ਸਾਂਝਾ ਕਰਦੇ ਦੱਸਿਆ ਕਿ ਸ਼ਹਿਰ ਵਿਚ ਜਿੱਥੇ ਨਵੇਂ ਟਿਊਬਵੈਲ ਲਗਾਏ ਜਾ ਰਹੇ ਹਨ, ਉਥੇ ਨਵੀਂ ਪਾਇਪ ਲਾਈਨ ਵੀ ਵਿਛਾਈ ਜਾ ਰਹੀ ਹੈ, ਜੋ ਕਿ ਨਵੀਆਂ ਕਾਲੋਨੀਆਂ ਵਿਚ ਵੱਸਦੇ ਲੋਕਾਂ ਨੂੰ ਪੀਣ ਲਈ ਪਾਣੀ ਮੁਹੱਈਆ ਕਰਵਾਏਗੀ। ਅੱਜ ਝਬਾਲ ਰੋਡ ਤੋਂ ਲੈ ਕੇ ਪਿੰਡ ਇਬਨ ਸੂਏ ਤੱਕ 2 ਕਰੋੜ ਦੀ ਲਾਗਤ ਪੈਣ ਵਾਲੇ ਪਾਈਪ ਦੀ ਸ਼ੁਰੂਆਤ ਕਰਦੇ ਸ੍ਰੀ ਸੋਨੀ ਨੇ ਦੱਸਿਆ ਕਿ ਇਸ ਪਾਈਪ ਲਾਈਨ ਨਾਲ ਹੀ ਆਨੰਦ ਵਿਹਾਰ, ਡਰੀਮ ਸਿਟੀ, ਵਾਹਿਗੁਰੂ ਸਿਟੀ, ਦਸ਼ਮੇਸ਼ ਵਿਹਾਰ, ਬਾਬਾ ਦੀਪ ਸਿੰਘ ਕਲੋਨੀ, ਠਾਕੁਰ ਇਨਕਲੇਵ, ਸ਼ਿਵਾ ਵਿਹਾਰ, ਸਤਨਾਮ ਨਗਰ ਅਤੇ ਰੋਡ ਦੇ ਨਾਲ-ਨਾਲ ਲਗਦੇ ਕਲੋਨੀ ਅਤੇ ਇਲਾਕਿਆਂ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸੁਵਿਧਾ ਮਿਲੇਗੀ। ਇਸ ਮੌਕੇ ਉਨਾਂ ਨੌ ਗਜੀਆਂ ਪਾਰਕ ਜੋ ਕਿ 15 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ, ਦੀ ਵੀ ਟੱਕ ਲਗਾ ਕੇ ਸ਼ੁਰੂਆਤ ਕੀਤੀ। ਉਨਾਂ ਕਿਹਾ ਕਿ ਸ਼ਹਿਰੀ ਖੇਤਰ ਵਿਚ ਇਹ ਪਾਰਕ ਲੋਕਾਂ ਦੀ ਸਾਹ ਰਾਗ ਹਨ, ਜਿੱਥੇ ਬੱਚਿਆਂ ਨੂੰ ਖੇਡਣ ਅਤੇ ਵੱਡਿਆਂ ਨੂੰ ਸੈਰ ਲਈ ਥਾਂ ਮਿਲਦਾ ਹੈ। ਉਨਾਂ ਇਲਾਕਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇੰਨਾਂ ਪਾਰਕਾਂ ਦੀ ਸਾਫ-ਸਫਾਈ ਵੱਲ ਆਪ ਵੀ ਧਿਆਨ ਦੇਣ, ਤਾਂ ਜੋ ਇਹ ਪਾਰਕ ਇਲਾਕੇ ਦੀ ਸ਼ਾਨ ਬਣੇ ਰਹਿਣ। ਇਸ ਮੌਕੇ ਸ੍ਰੀ ਸੋਨੀ ਨਾਲ ਸ੍ਰੀ ਵਿਕਾਸ ਸੋਨੀ ਕੌਂਸਲਰ, ਚੇਅਰਮੈਨ ਮਹੇਸ਼ ਖੰਨਾ, ਪਰਮਜੀਤ ਸਿੰਘ ਚੋਪੜਾ, ਲਖਵਿੰਦਰ ਸਿੰਘ ਲੱਖਾ, ਸਿਮਰ ਲਖਨਪਾਲ ਹੈਪੀ, ਭੱਪਾ ਪ੍ਰਧਾਨ, ਚੌਧਰ ਪਰਿਵਾਰ, ਬੰਟੀ ਪ੍ਰਧਾਨ, ਸਾਭੀ ਪ੍ਰਧਾਨ, ਕੁਲਦੀਪ ਸਿੰਘ, ਕੰਵਲਜੀਤ ਸਿੰਘ ਗੋਲਡੀ, ਨੈਪੀ ਲਖਨਪਾਲ, ਰਿਤੇਸ਼ ਮੌਜ, ਸਾਹਿਲ ਅਰੋੜਾ ਹਾਜ਼ਰ ਸਨ।
ਨੌ ਗਜੀਆ ਪਾਰਕ ਦੀ ਟੱਕ ਲਗਾ ਕੇ ਸ਼ੁਰੂਆਤ ਕਰਦੇ ਸ੍ਰੀ ਓ ਪੀ ਸੋਨੀ। ਨਾਲ ਹਨ ਹੋਰ ਪਤਵੰਤੇ।